R.Venkataraman Chemical Society of Hans Raj Mahila Maha Vidyalaya organized an International Seminar on Nanotechnology : A Science beyond Barrier with Implications. Dr. Mandeep Singh Bakshi from the Department of Natural and Applied Sciences, University of Wisconsin , USA was the resource person. Principal Prof. Dr. (Mrs.) Ajay Sareen welcomed the guest by presenting a planter. Mrs. Deepshikha introduced Dr. Mandeep Singh Bakshi as an eminent scientist and educationist in the field of nanotechnology. Dr. Mandeep Singh told that nanotechnology is the science of extremely small structure and has application in the field of energy, medicines and electronics that improved our life and environment. He explained the use of nanotechnology is delivering drugs to the specific cells and repairing damaged tissues. He not only explained the glamorous picture of nanotechnology but also explained the nanotoxicity in aquatic life, plant growth, human health and environment. He concluded lecture by saying that nanotechnology is a scientific wonder of modern time but it comes with implications. He also visited the department and interacted with faculty members. He also gave suggestions for research work. On this occasion, Head of department of Chemistry Dr. Neelam Sharma, Dr. Ekta Khosla, Mrs. Asha Gupta, Mrs. Deepshikha and other faculty members were also present.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ ਦੀ ਆਰ. ਵੇਂਕਟਾਰਮਨ ਕੈਮੀਕਲ ਸੋਸਾਇਟੀ ਵੱਲੋਂ “ਨੈਨੋਟੇਕਨਾਲਾੱਜੀ ਪ੍ਰਭਾਵ ਦੇ ਨਾਲ ਮੁਸ਼ਕਿਲਾਂ ਤੋਂ ਦੂਰ ਇਕ ਵਿਗਿਆਨ” ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਯੂ.ਐਸ.ਏ ਦੀ ਯੂਨੀਵਰਸਿਟੀ ਆੱਫ ਨਿਲਕੋਸਿਨ ਦੇ ਡਿਪਾਰਟਮੈਂਟ ਆੱਫ ਨੌਚੁਰਲ ਐਂਡ ਏਪਲਾਇਡ ਸਾਇੰਸਿਜ਼ ਤੋਂ ਆਏ ਡਾ. ਮੰਦੀਪ ਸਿੰਘ ਬਖਸ਼ੀ ਇਸ ਸੈਮੀਨਾਰ ਦੇ ਰਿਸੋਰਸ ਪਰਸਨ ਰਹੇ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪਲਾਂਟਰ ਦੇ ਨਾਲ ਮਹਿਮਾਨਾਂ ਦਾ ਸੁਆਗਤ ਕੀਤਾ। ਸ਼੍ਰੀਮਤੀ ਦੀਪਸ਼ਿਖਾ ਨੇ ਡਾ. ਮੰਦੀਪ ਸਿੰਘ ਬਖਸ਼ੀ ਦੇ ਬਾਰੇ ਚ ਦੱਸਿਆ ਕਿ ਉਹ ਨੈਨੋਟੇਕਨਾਲਾੱਜੀ ਦੇ ਖੇਤਰ 'ਚ ਪ੍ਰਸਿਧ ਵਿਗਿਆਨਿਕ ਅਤੇ ਸਿੱਖਿਆਵਿਦ ਹਨ।
ਡਾ. ਬਖਸ਼ੀ ਨੇ ਦੱਸਿਆ ਕਿ ਨੈਨੋਟੇਕਨਾਲਾੱਜੀ ਬਹੁਤ ਛੋਟੀ ਸਰੰਚਨਾ ਦਾ ਵਿਗਿਆਨ ਹੈ ਅਤੇ ਇਸ ਵਿੱਚ ਉਰਜ਼ਾ, ਦਵਾਇਆਂ ਅਤੇ ਇਲੇਕਟ੍ਰਾਨਿਕਸ ਦੇ ਖੇਤਰ 'ਚ ਅਨੁਪ੍ਰਯੋਗ ਹੈ ਜੋ ਸਾਡੀ ਜ਼ਿੰਦਗੀ ਅਤੇ ਵਾਤਾਵਰਨ ਨੂੰ ਬਿਹਤਰ ਬਣਾਉਂਦਾ ਹਨ। ਉਨ੍ਹਾਂ ਦੱਸਿਆ ਕਿ ਵਿਸ਼ਿਸ਼ਟ ਕੋਸ਼ਿਕਾਵਾਂ ਨੂੰ ਦਵਾਇਆਂ ਨੂੰ ਖੰਡਿਤ ਕਰਨ ਅਤੇ ਖੰਡਿਤ ਟਿਸ਼ੁਆਂ ਨੂੰ ਠੀਕ ਕਰਨ ਦਾ ਉਪਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਨੈਨੋ ਟੈਕਨਾਲਾੱਜੀ ਦੀ ਨਾ ਸਿਰਫ ਚਮਕਦਾਰ ਤਸਵੀਰਾਂ ਪੇਸ਼ ਕੀਤੀਆਂ ਸਗੋਂ ਜਲਜੀਵਨ, ਪੌਧਿਆਂ ਦੇ ਵਿਕਾਸ, ਮਾਨਵ ਤੰਦਰੁਸਤੀ ਤੇ ਵਾਤਾਵਰਨ 'ਚ ਨੈਨੋਟੈਕਨਾਲਾੱਜੀ ਦੇ ਬਾਰੇ 'ਚ ਸਮਝਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਇਹ ਤਕਨੀਕ ਇਕ ਵਿਗਿਆਨਕ ਚਮਤਕਾਰ ਤੋਂ ਘੱਟ ਨਹੀਂ ਹੈ ਜੋ ਬਹੁਤ ਹੀ ਪ੍ਰਭਾਵਸ਼ਾਲੀ ਹੈ।
ਉਨ੍ਹਾਂ ਐਚ.ਐਮ.ਵੀ ਦੇ ਕੈਮਿਸਟ੍ਰੀ ਵਿਭਾਗ ਦਾ ਦੌਰਾ ਵੀ ਕੀਤਾ। ਉਨ੍ਹਾਂ ਰਿਸਰਚ ਵਰਕ ਦੇ ਬਾਰੇ 'ਚ ਵੀ ਆਪਣੇ ਸੁਝਾਅ ਦਿੱਤੇ। ਇਸ ਦੌਰਾਨ ਵਿਭਾਗ ਮੁੱਖੀ ਡਾ. ਨੀਲਮ ਸ਼ਰਮਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀਮਤੀ ਦੀਪਸ਼ਿਖਾ ਅਤੇ ਹੌਰ ਫੈਕਲਟੀ ਮੈਂਬਰ ਵੀ ਮੌਜੂਦ ਸਨ।