Installation
Ceremony
of Student Council (2018-19) was
held under stewardship of Principal Prof. Dr. (Mrs.) Ajay Sareen. Ceremony started with DAV Gaan followed by
formal welcome of Principal Dr. Ajay Sareen by Dean Student Council Mrs.
Urvashi Mishra and other members of Student Council. Principal Prof. Dr. (Mrs.) Ajay Sareen
addressed the students and congratulated them on receiving the prestigious
offices designated to them. She enlightened
the students with the value of discipline in life to achieve success and
peace. Office bearers are backbone of
any institution. She also remembered
late Sh. Atal Bihari Vajpayee Ji and urged students to have leadership
qualities like him.
Principal
Prof. Dr. (Mrs.) Sareen and Mrs. Urvashi Mishra, Dean Student Council, Mrs.
Sudarshan Kang, and Dr. Neelam Sharma adorned the students with badges. Km. Geetanjali and Km. Gulfam Virdi were
adorned as head girl UG and PG respectively of the institution.
16
students were designated with titles of Joint Head Girls and Assistant Head
Girls. Student Council also consists of
class representatives, secretaries, joint secretaries, assistant secretaries
and members of Task Force of various clubs and societies. 52 students were bestowed with the badges of
secretary of various societies.
Principal Dr. Sareen also came up with the idea of starting a new
tradition of inviting our en-head girls (UG) and (PG) as chief guests on
Installation Ceremony to motivate the students of the next session.
On
this occasion, members of Students Council, all the faculty heads and incharges
of various societies were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਵਿਖੇ ਵਿਦਿਆਰਥੀ ਪਰਿਸ਼ਦ ਵੱਲੋਂ ਇੰਸਟਾਲੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਮੌਜੂਦ ਰਹੇ। ਸਮਾਰੋਹ ਦਾ ਸ਼ੁਭਾਰੰਭ ਜੋਤ ਜਲਾ ਕੇ ਅਤੇ ਡੀਏਵੀ ਗਾਨ ਦੇ ਮਾਧਿਅਮ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀ ਪਰਿਸ਼ਦ ਦੀ ਡੀਨ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਸ਼੍ਰੀਮਤੀ ਸੁਦਰਸ਼ਨ ਕੰਗ, ਸ਼੍ਰੀਮਤੀ ਨੀਲਮ ਸ਼ਰਮਾ, ਸ਼੍ਰੀਮਤੀ ਨਵਰੂਪ ਵਲੋਂ ਪਲਾਂਟਰ ਭੇਂਟ ਕਰਕੇ ਕਾਲਜ ਪ੍ਰਿੰਸੀਪਲ ਦਾ ਸੁਆਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸ਼ੁਭ ਆਸ਼ੀਸ਼ ਦਿੰਦੇ ਹੋਏ ਭੱਵਿਖ ਲਈ ਪ੍ਰੋਤਸਾਹਿਤ ਕੀਤਾ ਅਤੇ ਕਿਹਾ ਕਿ ਐਚ.ਐਮ.ਵੀ ਦਾ ਟੀਚਾ ਵਿਦਿਆਰਥਣਾਂ ਦਾ ਪ੍ਰਸ਼ਾਸਨਿਕ ਵਿਕਾਸ ਕਰਨ ਦੇ ਨਾਲ-ਨਾਲ ਵਿਅਕਤੀਤਵ ਵਿਕਾਸ ਕਰਨਾ ਵੀ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਜੀ ਦੇ ਪਰਲੋਕ ਸਿਧਾਰਨ ਤੇ ਸ਼ੋਕ ਵਿਅਕਤ ਕਰਦੇ ਹੋਏ ਉਨ੍ਹਾਂ ਵਾਂਗ ਇਮਾਨਦਾਰ ਨੇਤਾ ਬਨਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਵੀਆਂ ਅਤੇ ਪੁਰਾਣੇ ਸੈਸ਼ਨ ਦੇ ਯੂ.ਜੀ ਅਤੇ ਪੀ.ਜੀ ਹੈਡ ਗਰਲਜ਼ ਨੂੰ ਮੁਖ ਮਹਿਮਾਨ ਵਜੋਂ ਬੁਲਾਉਣ ਦਾ ਸੁਝਾਅ ਦਿੱਤਾ। ਇਸ ਮੌਕੇ ਤੇ ਕਾਲਜ ਹੈਡ ਗਰਲ ਯੂਜੀ ਕੁ. ਗੀਤਾਜੰਲੀ ਅਤੇ ਪੀਜੀ ਹੌਡ ਗਰਲ ਕੁ. ਗੁਲਫਾਮ ਵਿਰਦੀ ਨੂੰ ਬਣਾਇਆ ਗਿਆ। ਇਸ ਤੋਂ ਇਲਾਵਾ 8 ਜਵਾਇੰਟ ਹੈਡ ਗਰਲ, 8 ਸਹਾਇਕ ਹੈਡ ਗਰਲ, 98 ਤੋਂ ਵੱਧ ਸੀ.ਆਰ, 52 ਸੋਸਾਇਟੀ ਮੈਂਬਰ ਅਤੇ 25 ਟਾਸਕ ਫੋਰਸ ਮੈਂਬਰਾਂ ਨੂੰ ਪ੍ਰਮਾਣ ਚਿੰਨ੍ਹ ਭੇਂਟ ਕਰਕੇ ਸ਼ੁਸ਼ੋਭਿਤ ਕੀਤਾ। ਸਮਾਗਮ ਦੇ ਅੰਤ 'ਚ ਵਿਦਿਆਰਥਣਾਂ ਵੱਲੋਂ ਸੰਸਥਾਂ ਦੀ ਸੰਸਕ੍ਰਿਤੀ ਅਤੇ ਗਰਿਮਾਨੁਸਾਰ ਕਾਰਜ਼ਸ਼ੀਲ ਰਹਿਣ ਲਈ ਸੌਂਹ ਚੁੱਕੀ ਗਈ। ਸਮਾਗਮ ਦਾ ਸਮਾਪਨ ਰਾਸ਼ਟਰਗਾਨ ਨਾਲ ਹੋਇਆ। ਇਸ ਮੌਕੇ ਤੇ ਵਿਦਿਆਰਥੀ ਪਰਿਸ਼ਦ ਦੇ ਡੀਨ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਸ਼੍ਰੀਮਤੀ ਨੀਟਾ ਮਲਿਕ, ਸ਼੍ਰੀਮਤੀ ਸਵਿਤਾ ਮਹੇਂਦਰੂ, ਸ਼੍ਰੀਮਤੀ ਜਯੋਤਿਕਾ ਮਿਨਹਾਸ, ਡਾ. ਨੀਤਿਕਾ ਕਪੂਰ, ਸੁਸ਼੍ਰੀ ਦੀਪਾਲੀ ਅਤੇ ਵਿਭਿੰਨ ਵਿਭਾਗਾਂ ਦੇ ਮੁਖੀ ਤੇ ਸੋਸਾਇਟੀ ਡੀਨ ਮੌਜੂਦ ਸਨ। ਮੰਚ ਸੰਚਾਲਨ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਦੇ ਅਧੀਨ ਕੁ. ਨਵਜੋਤ ਅਤੇ ਗੁਲਫਾਮ ਵਿਰਦੀ ਨੇ ਕੀਤਾ।