Power
Lifting and Weight Lifting team of Hans Raj Mahila Maha Vidyalaya, Jalandhar
bagged runner-up positions in GNDU power lifting and weight lifting
championship held at DAV Sports Complex, Amritsar .
The
HMV girls Gulshery bagged two gold Medals, Anjali and Jasmine bagged one gold
Medal, Tejinder, Gurleen Kaur, Amanpreet Kaur and Jaspreet Kaur bagged two
silver medals.
Gagandeep
and Mandeep bagged one Silver medal. Ramanpreet Kaur bagged two bronze medals.
Chhinder Kaur and Ramandeep Kaur bagged one Bronze medal.
Principal
Prof. Dr (Mrs) Ajay Sareen congratulated the winners for this outstanding
achievement and lauded the efforts of Coach Miss Meenu, Miss Harmeet Kaur, Miss
Sukhwinder Kaur, Miss Baldeena. D. Khokhar and Mrs. Ramandeep Kaur.
She
said, College gives priority to sports for all round development of the
students. Notably, the students have also bagged many medals in the past in the
various games at national and state level.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਪਾਵਰ
ਲਿਫਟਿੰਗ ਤੇ ਵੇਟ ਲਿਫਟਿੰਗ ਟੀਮ ਨੇ ਜੀਐਨਡੀਯੂ ਵੱਲੋਂ ਆਯੋਜਿਤ ਜੀ.ਐਨ.ਡੀ.ਯੂ ਪਾਵਰ ਲਿਫਟਿੰਗ
ਚੈਂਪਿਅਨਸ਼ਿਪ 'ਚ ਰਨਰ-ਅੱਪ ਪੋਜੀਸ਼ਨ ਪ੍ਰਾਪਤ ਕੀਤੀ। ਐਚ.ਐਮ.ਵੀ ਦੀ ਪਲੇਯਰ ਗੁਲਸ਼ੈਰੀ ਨੇ ਦੋ ਸੋਨੇ
ਦੇ ਮੈਡਲ, ਤੇਜ਼ਿੰਦਰ, ਗੁਰਲੀਨ ਕੌਰ, ਅਮਨਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ ਦੋ ਸਿਲਵਰ ਮੈਡਲ
ਪ੍ਰਾਪਤ ਕੀਤੇ।
ਗਗਨਦੀਪ
ਤੇ ਮੰਦੀਪ ਨੇ ਇਕ ਸਿਲਵਰ ਪਦਕ ਆਪਣੇ ਨਾਂ ਕੀਤਾ। ਰਮਨਪ੍ਰੀਤ ਕੌਰ ਨੇ ਦੋ ਬ੍ਰਾਂਜ਼ ਮੈਡਲ ਜਿੱਤੇ।
ਛਿੰਦਰ ਕੌਰ ਤੇ ਰਮਨਦੀਪ ਕੌਰ ਨੇ ਇਕ ਬ੍ਰਾਂਜ਼ ਮੈਡਲ ਜਿੱਤਿਆ। ਪ੍ਰਿੰਸੀਪਲ ਪ੍ਰੋ. ਡਾ.
(ਸ਼੍ਰੀਮਤੀ) ਅਜੇ ਸਰੀਨ ਨੇ ਖਿਡਾਰਣਾਂ ਦੇ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ
ਵਧਾਈ ਦਿੱਤੀ। ਇਸ ਮੌਕੇ ਤੇ ਕੋਚ ਸੁਸ਼੍ਰੀ ਮੀਨੂ, ਹਰਮੀਤ ਕੌਰ, ਸੁਖਵਿੰਦਰ ਕੌਰ, ਬਲਦੀਨਾ ਡੀ.
ਖੋਖਰ, ਰਮਨਦੀਪ ਕੌਰ ਅਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਵੀ ਮੌਜੂਦ ਸਨ। ਕਾਲਜ
ਪ੍ਰਿੰਸੀਪਲ ਨੇ ਕਿਹਾ ਕਿ ਕਾਲਜ 'ਚ ਖਿਡਾਰਣਾਂ ਸਰਵਪੱਖੀ ਵਿਕਾਸ ਵੱਲ ਬਹੁਤ ਧਿਆਨ ਦਿੱਤਾ ਜਾਂਦਾ
ਹੈ। ਵਰਨਣਯੋਗ ਹੈ ਕਿ ਕਾਲਜ ਦੀਆਂ ਵਿਦਿਆਰਥਣਾਂ
ਨੇ ਪਹਿਲਾਂ ਵੀ ਅੰਤਰਰਾਸ਼ਟਰੀ, ਰਾਸ਼ਟਰੀ ਤੇ ਰਾਜ ਪੱਧਰ 'ਤੇ ਢੇਰਾਂ ਇਨਾਮ ਤੇ ਪਦਕ ਪ੍ਰਾਪਤ ਕੀਤੇ
ਹਨ।