Tuesday, 26 March 2019

HMV bagged first prize in Wizards’2019


The students of the department of English of Hans Raj Mahila Maha Vidyalaya under the able guidance of Principal Prof. Dr. (Mrs.) Ajay Sareen participated in the Wizards’ Quiz competition 2019 organized by JC DAV College, Dasuya.  28 teams from various colleges participated in this inter-state competition.  The students qualified the written test and stood among top 5 teams for the final round.  Shivani Bhadula, Arshia, Muskaan Virdi, Shalini, Pallavi Pahwa and Jasleen showcased their talent and bagged first position and brought laurels to the college.  Another honour was that Muskaan Virdi received the award of ‘The Best Participant”.  Principal Prof. Dr. Sareen and Mrs. Mamta, HOD English and college quiz team Incharge Mrs. Binoo Gupta congratulated the winners for their achievement.  The students were accompanied by Miss Maneet Bedi.

ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਅੰਗਰੇਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੈ ਸਰੀਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜੇਸੀ ਡੀਏਵੀ ਕਾਲੇਜ ਦਸੂਹਾ ਦੁਆਰਾ ਆਯੋਜਿਤ ਵਿਜ਼ਰਡਸ ਕਵਿੱਜ ਪ੍ਰਤੀਯੋਗਿਤਾ 2019 ਵਿੱਚ ਭਾਗ ਲੈ ਕੇ ਪਹਿਲਾ ਪੁਰਸਕਾਰ ਹਾਸਿਲ ਕੀਤਾ। ਇਸ ਇੰਟਰ ਸਟੇਟ ਪ੍ਰਤੀਯੋਗਿਤਾ ਵਿੱਚ ਅਲੱਗ-ਅਲੱਗ ਕਾਲੇਜਾਂ ਦੀਆਂ 28 ਟੀਮਾਂ ਨੇ ਭਾਗ ਲਿਆ। ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਲਿਖਿਤ ਪਰੀਖਿਆ ਕਵਾਲੀਫਾਈ ਕਰਦੇ ਹੋਏ ਫਾਈਨਲ ਰਾਊਂਡ ਲਈ ਟਾਪ 5 ਟੀਮਾਂ ਵਿੱਚ ਜਗ•ਾ ਬਣਾਈ। ਸ਼ਿਵਾਨੀ, ਅਰਸ਼ੀਆ, ਮੁਸਕਾਨ ਵਿਰਦੀ, ਸ਼ਾਲਿਨੀ, ਪੱਲਵੀ ਪਾਹਵਾ ਅਤੇ ਜਸਲੀਨ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਪੁਰਸਕਾਰ ਹਾਸਿਲ ਕੀਤਾ। ਇਸ ਤੋਂ ਇਲਾਵਾ ਮੁਸਕਾਨ ਵਿਰਦੀ ਨੂੰ ਸਰਵਸ੍ਰੇਸ਼ਠ ਪ੍ਰਤੀਭਾਗੀ ਦਾ ਪੁਰਸਕਾਰ ਵੀ ਦਿੱਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੈ ਸਰੀਨ, ਅੰਗਰੇਜੀ ਵਿਭਾਗ ਦੇ ਮੁਖੀ ਸ੍ਰੀਮਤੀ ਮਮਤਾ ਅਤੇ ਕਾਲੇਜ ਦੀ ਕਿਵਜ ਇੰਚਾਰਜ ਸ੍ਰੀਮਤੀ ਬੀਨੂ ਗੁਪਤਾ ਨੇ ਵਿਦਿਆਰਥਣਾਂ ਨੂੰ ਉਨ•ਾਂ ਦੀ ਉਪਲੱਬਧੀ ਤੇ ਵਧਾਈ ਦਿੱਤੀ। ਵਿਦਿਆਰਥਣਾਂ ਨਾਲ ਅੰਗੇਰਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਮਨੀਤ ਬੇਦੀ ਵੀ ਗਏ ਸਨ।