The
students of PG Department of Mass Communication and Video Production of Hans
Raj Mahila Maha Vidyalaya clinched two awards at the 1st Film
Festival organized by PTU, Kapurthala.
“Logout Zindagi”, a short film on virtual and real world got the second
best film award. Through the film,
students showcased the ill effects of technology. Surbhi Tandon received best actress award for
the film.
On this occasion, Principal Prof.
Dr. (Mrs.) Ajay Sareen congratulated the department and students. She appreciated the concept of film and
encourage the students to minimize the use of mobile phones. Mrs. Rama Sharma, Head of the department also
congratulated the students and appreciated their hard work. She further said that these kinds of
competition provide platform to students to work hard and enhance their
creative skills also. On this occasion,
Asstt. Prof. Mrs. Jyoti Sehgal, Twinkle, Surbhi Tandon, NiGarima, Radhika were
also present.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀ ਮਾਸ ਕਮਿਊਨਿਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਦੇ ਪੀਜੀ ਵਿਭਾਗ ਦੁਆਰਾ ਬਣਾਈ ਗਈ ਫਿਲਮ ‘ਲਾਗਆਊਟ ਜਿੰਦਗੀ' ਨੂੰ ਪੀਟੀਯੂ ਦੁਆਰਾ ਆਯੋਜਿਤ ਪਹਿਲੇ ਫਿਲਮ ਫੈਸਟੀਵਲ ਵਿੱਚ ਦੂਸਰੀ ਸਰਵਸ੍ਰੇਸ਼ਠ ਫਿਲਮ ਚੁਣਿਆ ਗਿਆ। ‘ਲਾਗਆਊਟ ਜਿੰਦਗੀ' ਵਰਚੂਅਲ ਅਤੇ ਰੀਅਲ ਜ਼ਿੰਦਗੀ ਤੇ ਬਣੀ ਫਿਲਮ ਹੈ, ਜੋ ਯੁਵਾ ਪੀੜ•ੀ ਤੇ ਜਰੂਰਤ ਤੋਂ ਜਿਆਦਾ ਤਕਨੀਕ ਦੇ ਇਸਤੇਮਾਲ ਕਰਨ ਕਾਰਣ ਹੋਣ ਵਾਲੇ ਬੁਰੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।
ਇਸ ਫਿਲਮ ਵਿੱਚ ਬੇਹਤਰੀਨ ਅਦਾਕਾਰੀ ਦਾ ਪ੍ਰਦਰਸ਼ਨ ਕਰਨ ਵਾਲੀ ਸੁਰਭੀ ਟੰਡਨ ਨੂੰ ਸਰਵਸ੍ਰੇਸ਼ਠ ਅਭਿਨੇਤਰੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੈ ਸਰੀਨ ਨੇ ਵਿਭਾਗ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਨੂੰ ਮੋਬਾਇਲ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਦੇ ਮੁਖੀ ਰਮਾ ਸ਼ਰਮਾ ਨੇ ਵਿਦਿਆਰਥਣਾਂ ਦੁਆਰਾ ਬਣਾਈ ਗਈ ਇਸ ਫਿਲਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੀ ਪ੍ਰਤੀਯੋਗਤਾ ਵਿਦਿਆਰਥਣਾਂ ਦੇ ਰਚਨਾਤਮਕ ਕੌਸ਼ਲ ਨੂੰ ਵਧਾਉਂਦੀ ਹੈ। ਇਸ ਮੌਕੇ ਤੇ ਫਿਲਮ ਦੀ ਟੀਮ ਵਿੱਚ ਸ਼ਾਮਿਲ ਟਵਿੰਕਲ, ਸੁਰਭੀ, ਨਿਸ਼ਠਾ, ਰਾਧਿਕਾ ਅਤੇ ਗਰਿਮਾ ਵੀ ਮੌਜੂਦ ਸਨ। ਇਸ ਮੌਕੇ ਤੇ ਸ਼੍ਰੀਮਤੀ ਜੋਤੀ ਸਹਿਗਲ ਵੀ ਮੌਜੂਦ ਸਨ।