Saturday, 17 September 2016

ਐਚ.ਐਮ.ਵੀ ਵਿਖੇ ਹਿੰਦੀ ਦਿਵਸ *ਤੇ ਨੁਕੱੜ ਨਾਟਕ ਪ੍ਰਦਰਸ਼ਨ

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਹਿੰਦੀ ਦਿਵਸ ਦੇ ਮੌਕੇ *ਤੇ ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਹਿੰਦੀ ਭਾਸ਼ਾ ਦੇ ਪ੍ਰਚਾਰ—ਪ੍ਰਸਾਰ ਅਤੇ ਮਹੱਤਵ ਤੇ ਆਧਾਰਿਤ (ਡਾ. ਨਿਧਿ ਕੋਛੜ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ) ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ ਜਿਸਦਾ ਵਿਸ਼ਾ ਸੀ ‘ਹਿੰਦੀ ਅਤੇ ਹਿੰਦ’। ਇਸ ਨਾਟਕ ਦੇ ਪ੍ਰਦਰਸ਼ਨ ਦਾ ਪ੍ਰਮੁੱਖ ਉਦੇਸ਼ ਅੱਜ ਦੀ ਯੁਵਾ ਪੀੜੀ ਨੂੰ ਆਪਣੇ ਰਾਸ਼ਟਰ ਅਤੇ ਰਾਸ਼ਟਰ ਭਾਸ਼ਾ ਨਾਲ ਜੁੜੇ ਰਹਿਣ ਦੀ ਸਿਖਿਆ ਦਿੰਦੇ ਹੋਏ ਆਪਣੀ ਭਾਰਤੀ ਸੰਸਕ੍ਰਿਤੀ, ਸਭਿਅਤਾ ਅਤੇ ਹਿੰਦੀ ਭਾਸ਼ਾ ਦਾ ਮਹੱਤਵ ਅਤੇ ਮੁੱਲ ਦਸਨਾ ਸੀ। ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਭਾਸ਼ਾ ਦੀ ਉਨੱਤੀ ਵਿੱਚ ਹੀ ਦੇਸ਼ ਦੀ ਹਰ ਤਰ੍ਹਾਂ ਦੀ ਉਨੱਤੀ ਨਿਹਿਤ ਹੈ। ਇਸ ਲਈ ਸਾਡਾ ਇਹ ਫਰਜ਼ ਵਿਭਿੰਨ ਭਾਸ਼ਾਵਾਂ ਦਾ ਗਿਆਨ ਹਾਸਲ ਕਰਕੇ ਆਪਣੇ ਦੇਸ਼ ਨੂੰ ਹੌਰ ਸਮਰਥ ਬਨਾਉਣਾ ਹੈ। ਇਸ ਦੇ ਨਾਲ ਉਹਨਾਂ ਨੇ ਸਾਰੇ ਵਿਦਿਆਰਥੀਆਂ ਦੇ ਨਾਟਕੀ ਪ੍ਰਦਰਸ਼ਨ ਅਤੇ ਸੰਦੇਸ਼ ਦੀ ਬਹੁਤ ਪ੍ਰਸ਼ੰਸਾ ਕੀਤੀ। 

ਇਸ ਮੌਕੇ ਤੇ ਕਾਲਜ ਹਿੰਦੀ ਵਿਭਾਗ ਦੀ ਮੁੱਖੀ ਡਾ. ਜੋਤਿ ਗੋਗਿਆ, ਸ਼੍ਰੀਮਤੀ ਪਵਨ ਕੁਮਾਰੀ, ਅਨੁਰਾਧਾ ਸਹਿਤ ਕਾਲਜ ਦਾ ਟੀਚਿੰਗ, ਨਾੱਨ ਟੀਚਿੰਗ ਸਟਾਫ ਅਤੇ ਵਿਭਿੰਨ ਕਲਾਸ ਦੀਆਂ ਵਿਦਿਆਰਥਣਾਂ ਮੌਜੂਦ ਸਨ।