Under
the able guidance of Principal Prof. Dr. (Mrs.) Ajay Sareen, the Faculty
Development Programme on ‘Recent Trends & Advancements in Research in the
Field of Languages and Social Sciences’ in being conducted jointly by English,
Hindi and Punjabi Departments at Hans Raj Mahila Maha Vidyalaya. In the
forenoon session on the third day of FDP, the speaker, Dr Asim Siddiqui,
Professor in the Dept of English, AMU, Aligarh, was welcomed by Conveners Mrs.
Kawaljit Kaur (HOD, Punjabi) and Mrs. Mamta (HOD, English). Dr Siddiqui
delivered his lecture on ‘Some Aspects of English Language with Particular
Reference to Academic Writing’. He explained different types of text keeping in
mind different genres and sub-genres of academic writing like a report,
argumentative writing, and a poem. He also put special emphasis on how to begin
an impressive writing. As a potential writer, according to him, one must carry
a toolbox with three-four levels and these tools involve vocabulary, grammar
and elements of style. Dr. Siddiqui believed that there is a writer within a
writer along with an editor; and it is writer within which comes first.
In the afternoon session, Dr. Kranti
Pal from the Dept. of Modern Languages, AMU, Aligarh, talked about the extent
and popularity of any language and how it becomes acceptable among various
communities. In order to research in literature, religion and history, one must
have full expertise in the language and culture of that community. He also
highlighted the role and responsibilities of a serious researcher. On this
occasion, Conveners Mrs. Kawaljit Kaur (HOD, Punjabi) and Mrs. Mamta (HOD,
English), Mrs. Kranti Wadhawa, Mrs. Archana Kapoor, Mrs. Ramnita Saini Sharda,
Mrs. Kuljit Kaur, Mrs. Veena Arora, Dr. Jyoti Gogia (HOD, Hindi) were also
present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਪ੍ਰਿੰਸੀਪਲ ਪੋ੍ਰ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਵਿੱਚ ਫੈਕਲਟੀ ਡਿਵੈਲੱਪਮੈਂਟ ਸਮਾਰੋਹ ਦੇ ਤੀਜੇ ਦਿਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਅਸੀਨ ਸਦੀਕੀ (ਅੰਗਰੇਜ਼ੀ ਵਿਭਾਗ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ, ਸਮਾਰੋਹ ਦੀ ਮੁੱਖ ਸੰਚਾਲਿਕਾ ਸ਼੍ਰੀਮਤੀ ਕਵਲਜੀਤ ਕੌਰ (ਮੁੱਖੀ ਪੰਜਾਬੀ ਵਿਭਾਗ) ਤੇ ਸਹਿ-ਸੰਚਾਲਿਕਾ ਸ਼੍ਰੀਮਤੀ ਮਮਤਾ (ਮੁੱਖੀ ਅੰਗਰੇਜ਼ੀ ਵਿਭਾਗ) ਨੇ ਮੁੱਖ ਮਹਿਮਾਨ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ।
ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਡਾ. ਅਸੀਨ ਸਦੀਕੀ ਨੇ ਸਿਰਜਣਾਤਮਕ ਲੇਖਨ ਅਤੇ ਅਕਾਦਮਿਕ ਲੇਖਨ ਦੇ ਵਿੱਚ ਅੰਤਰ ਬਾਰੇ ਦੱਸਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਕਾਦਮਿਕ ਲੇਖਨ ਕਿਵੇਂ ਕਰਨਾ ਹੈ, ਵਿਸ਼ੇ ਤੇ ਸ਼ੈਲੀ ਦਾ ਧਿਆਨ ਕਿਵੇਂ ਰਖਣਾ ਹੈ ਆਦਿ ਬਾਰੇ ਵੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਇੱਕ ਪ੍ਰਾਅਧਿਆਪਕ ਹੋਣ ਦੇ ਨਾਤੇ ਅਕਾਦਮਿਕ ਲੇਖਨ ਮਹੱਤਵਪੂਰਨ ਸਥਾਨ ਰੱਖਦਾ ਹੈ। ਕਿਉਂਕਿ ਇਸਦੇ ਅੰਤਰਗਤ ਹੀ ਰਿਪੋਰਟ ਲੇਖਨ, ਪੱਤਰਕਾਰੀ ਲੇਖਨ, ਸੋਧ ਲੇਖਨ ਆਦਿ ਆਉਂਦੇ ਹਨ। ਦੂਜੇ ਸੈਸ਼ਨ ਵਿੱਚ ਡਾ. ਅਸੀਨ ਸਦੀਕੀ ਨੇ ਅਕਾਦਮਿਕ ਲੇਖਨ ਬਾਰੇ ਹੋਰ ਮਹਤਵਪੂਰਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਾਦਮਿਕ ਲੇਖਨ ਵਿੱਚ ਵਿਸ਼ੇ ਨੂੰ ਕਿਵੇਂ ਪੇਸ਼ ਕਰਨਾ ਹੈ, ਸਿਰਲੇਖ ਦੀ ਲੇਖਨ ਵਿੱਚ ਕੀ ਭੂਮਿਕਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਸੰਖੇਪ ਲੇਖਨ ਦੀ ਕਲਾ ਜਿਸਦੇ ਅੰਤਰਗਤ ਉਨ੍ਹਾਂ ਨੇ ਵਿਸ਼ਵਾਸ਼ਯੋਗ ਸੋਮਿਆ ਬਾਰੇ ਦੱਸਦਿਆ ਹੋਇਆ ਹਵਾਲਾ (ਉਦਾਹਰਨਾਂ) ਲੇਖਨ ਦੀ ਕਲਾ ਦੇ ਵਿਸ਼ੇ ਬਾਰੇ ਵੀ ਜਾਣਕਾਰੀ ਦਿੱਤੀ।
ਤੀਸਰੇ ਸੈਸ਼ਨ ਵਿੱਚ ਡਾ. ਕ੍ਰਾਂਤੀ ਪਾਲ (ਆਧੁਨਿਕ ਭਾਸ਼ਾ ਵਿਭਾਗ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ) ਨੇ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਕਿਸੀ ਭਾਸ਼ਾ ਨੂੰ ਪੜ੍ਹਣ ਦੇ ਲਈ ਵਿਦਿਆਰਥੀਆਂ ਵਿੱਚ ਉਸ ਭਾਸ਼ਾ ਨੂੰ ਪੜ੍ਹਣ ਦੀ ਜਿਗਿਆਸਾ ਹੋਣੀ ਚਾਹੀਦੀ ਹੈ। ਆਪਣੇ ਸੰਬੋਧਨ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਾਹਿਤ, ਧਰਮ ਅਤੇ ਇਤਿਹਾਸ ਦੇ ਖੇਤਰ ਵਿੱਚ ਖੋਜ਼ ਕਰਨ ਲਈ ਉਸ ਵਿਸ਼ੇ ਦੀ ਅਤੇ ਉਸ ਵਿਸ਼ੇ ਨਾਲ ਸਬਧਿਤ ਪੁਸਤਕਾਂ ਦੀ ਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਆਧੁਨਿਕ ਸਮੇਂ ਵਿੱਚ ਖੋਜ਼ ਦਾ ਵਿਸ਼ਾ ‘ਭਾਸ਼ਾਵਾਂ ਦੇ ਤੁਲਨਾਤਮਕ ਅਧਿਐਨ’ ਹੋਣਾ ਚਾਹੀਦਾ ਹੈ। ਅਨੁਵਾਦ ਦੇ ਵਿਸ਼ੇ 'ਤੇ ਆਪਣੇ ਵਿਚਾਰ ਰੱਖਦਿਆਂ ਉਨ੍ਹਾਂ ਨੇ ਦੱਸਿਆ ਕਿ ਅਨੁਵਾਦ ਉਹੀ ਕਰ ਸਕਦਾ ਹੈ ਜਿਸ ਨੂੰ ਪੁਸਤਕ ਦੇ ਲੇਖਕ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਗਿਆਨ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਖੋਜ ਕਾਰਜ ਦੇ ਵਿਭਿੰਨ ਪਹਿਲੂਆਂ ਦੀ ਪੂਰਨ ਜਾਣਕਾਰੀ ਦਿੰਦੇ ਹੋਏ ਖੋਜਾਰਥੀ ਦੇ ਕਰਤੱਵਾਂ ਬਾਰੇ ਦੱਸਦਿਆਂ ਕਿਹਾ ਕਿ ਉਸ ਵਿੱਚ ਆਪਣੇ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਡਾ. ਕੰਵਲਦੀਪ ਕੌਰ (ਡੀਨ ਅਕਾਦਮਿਕ) ਤੇ ਸ਼੍ਰੀਮਤੀ ਕ੍ਰਾਂਤੀ ਵਾਧਵਾ, ਡਾ. ਜੋਤੀ ਗੋਗਿਆ, ਸ਼੍ਰੀਮਤੀ ਵੀਨਾ ਅਰੋੜਾ ਮੌਜੂਦ ਸਨ। ਮੰਚ ਦਾ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ ਤੇ ਸ਼੍ਰੀਮਤੀ ਰਮਨੀਤਾ ਸੈਣੀ ਸ਼ਾਰਦਾ ਨੇ ਕੀਤਾ।