Chandrayaan Vipnet Club
of Physics department of Hans Raj Mahila Maha Vidyalaya celebrated International
Women’s Day in collaboration with Fine Arts department of the college under
the able guidance of Principal
Prof. Dr. (Mrs.) Ajay Sareen. Various competitions like card making,
painting, artificial flower making, pot designing, photography, best out of
waste, cooking without fire were organized to enhance the artistic qualities of
the students. 200 students of different
classes of the college participated in the event. Teachers of different faculties also visited
the department to encourage the students.
In flower making competition, Kanupriya got first prize, Simran got second
prize and Kavita got third prize. In
Photography, Rubi Singh got first prize, Radhika got second prize and
Kamalpreet got third prize. In fireless
cooking, team of Aakriti, Swati and Akanksha got first prize. Team of Muskan, Raman, Reetika got second
prize and team of Komal, Krishma and Gursimran got third prize. Consolation prize was given to team of
Shivangi, Shagun and Pallavi. In best
out of waste competition, Ritika got first prize, Ishpreet got second prize and
Karishma, Ravika and Manpreet got third prize.
In card making, Ankita got first prize, Swati got second prize, Harkirat
got third prize and Shweta got consolation prize. In Painting, Swati got first, Latika got
second and Ritika got third prize. In
Pot making, Sakshi got first, Priyanka got second and Akshita got third
prize. Judges of the events were Dr.
Neelam Sharma and Dr. Rakhi Mehta for card making, for best out of waste and
flower making Mrs. Deepshikha and Mrs. Navneeta, for photography Dr. Seema
Marwaha and Mrs. Rama Sharma, for cooking without fire Mrs. Purnima and Mrs.
Aishwarya. Principal Prof. Dr. (Mrs.)
Ajay Sareen congratulated the winners.
On this occasion, Head of Physics department Mrs. Saloni Sharma, Mr.
Sushil Kumar and Ms. Simmi were also present.
ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਚੰਦਰਯਾਨ ਵਿਪਨੇਟ ਕਲਬ ਦੁਆਰਾ ਫਾਇਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਭਿੰਨ-ਭਿੰਨ ਪ੍ਰਤੀਯੋਗਿਤਾਵਾਂ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਵਿੱਚ ਕੀਤਾ ਗਿਆ। ਵਿਦਿਆਰਥਣਾਂ ਨੇ ਭਿੰਨ-ਭਿੰਨ ਪ੍ਰਤੀਯੋਗਿਤਾਵਾਂ ਜਿਵੇਂ ਕਾਰਡ ਮੇਕਿੰਗ, ਪੇਂਟਿੰਗ, ਆਰਟੀਫਿਸ਼ਲ ਫ਼ਲਾਵਰ ਮੇਕਿੰਗ, ਪਾੱਟ ਡਿਜਾਇਨਿੰਗ, ਫੋਟੋਗ੍ਰਾਫੀ, ਬੈਸਟ ਆਉਟ ਆਫ਼ ਵੇਸਟ, ਕੁਕਿੰਗ ਵਿਦਾਉਟ ਫਾਇਰ ਵਿੱਚ ਵੱਧ-ਚੜ• ਕੇ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹਨਾਂ ਪ੍ਰਤੀਯੋਗਿਤਾਵਾਂ ਵਿੱਚ ਲਗਭਗ 200 ਵਿਦਿਆਰਥਣਾਂ ਨੇ ਹਿੱਸਾ ਲਿਆ। ਕਾਲਜ ਦੇ ਵਿਭਿੰਨ ਵਿਭਾਗਾਂ ਦੀਆਂ ਅਧਿਆਪਿਕਾਵਾਂ ਨੇ ਇਹਨਾਂ ਵਿਦਿਆਰਥਣਾਂ ਨੂੰ ਬੇਹਤਰ ਪ੍ਰਦਰਸ਼ਨ ਕਰਨ ਲਈ ਉਤਸਾਹਿਤ ਕੀਤਾ। ਫ਼ਲਾਵਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਇਨਾਮ ਕਣੁਪ੍ਰਿਆ, ਦੂਜਾ ਇਨਾਮ ਸਿਮਰਨ ਅਤੇ ਤੀਜਾ ਇਨਾਮ ਕਵਿਤਾ ਨੂੰ ਮਿਲਿਆ। ਫੋਟੋਗ੍ਰਾਫੀ ਵਿੱਚ ਪਹਿਲਾ ਇਨਾਮ ਰੂਬੀ ਸਿੰਘ, ਦੂਜਾ ਇਨਾਮ ਰਾਧਿਕਾ ਅਤੇ ਤੀਜਾ ਇਨਾਮ ਕੋਮਲਪ੍ਰੀਤ ਨੂੰ ਮਿਲਿਆ। ਫਾਇਰਲੈਸ ਕੁਕਿੰਗ ਵਿੱਚ ਆ´ਿਤੀ, ਸਵਾਤੀ, ਆਕਾਂਸ਼ਾ ਦੀ ਟੀਮ ਨੂੰ ਪਹਿਲਾ ਇਨਾਮ, ਮੁਸਕਾਨ, ਰਮਨ, ਰੀਤੀਕਾ ਦੀ ਟੀਮ ਨੂੰ ਦੂਜਾ ਇਨਾਮ, ਕੋਮਲ, ਕਰਿਸ਼ਮਾ ਅਤੇ ਗੁਰਸਿਮਰਨ ਦੀ ਟੀਮ ਨੂੰ ਤੀਜਾ ਇਨਾਮ ਮਿਲਿਆ। ਸਾਂਤਵਨਾ ਪੁਰਸਕਾਰ ਸ਼ਿਵਾਂਗੀ, ਸ਼ਗੁਣ, ਪਲੱਵੀ ਨੂੰ ਮਿਲਿਆ। ਬੈਸਟ ਆਉਟ ਆਫ ਵੇਸਟ ਵਿੱਚ ਰੀਤੀਕਾ ਨੂੰ ਪਹਿਲਾ ਇਨਾਮ, ਇਸ਼ਪ੍ਰੀਤ ਨੂੰ ਦੂਜਾ ਅਤੇ ਕਰਿਸ਼ਮਾ, ਰਵਿਕਾ ਅਤੇ ਮਨਪ੍ਰੀਤ ਨੂੰ ਤੀਜਾ ਇਨਾਮ ਦਿੱਤਾ ਗਿਆ।ਕਾਰਡ ਮੇਕਿੰਗ ਵਿੱਚ ਪਹਿਲਾ ਸਥਾਨ ਅੰਕਿਤਾ ਨੇ, ਦੂਜਾ ਸਵਾਤੀ ਨੇ ਅਤੇ ਤੀਜਾ ਹਰਕੀਰਤ ਨੇ ਹਾਸਿਲ ਕੀਤਾ। ਸਾਂਤਵਨਾ ਪੁਰਸਕਾਰ ਸ਼ਵੇਤਾ ਨੂੰ ਮਿਲਿਆ। ਪੇਟਿੰਗ ਵਿੱਚ ਪਹਿਲਾ ਸਥਾਨ ਸਵਾਤੀ ਨੇ ਹਾਸਿਲ ਕੀਤਾ ਜਦਕਿ ਲਤਿਕਾ ਦੂਜੇ ਅਤੇ ਰੀਤੀਕਾ ਤੀਜੇ ਸਥਾਨ ਤੇ ਰਹੀਆਂ। ਪਾੱਟ ਮੇਕਿੰਗ ਵਿੱਚ ਸਾਕਸ਼ੀ ਨੂੰ ਪਹਿਲਾ ਇਨਾਮ, ਪ੍ਰਿਅੰਕਾ ਨੂੰ ਦੂਜਾ ਅਤੇ ਅਕਸ਼ਿਤਾ ਨੂੰ ਤੀਜਾ ਇਨਾਮ ਦਿੱਤਾ ਗਿਆ। ਕਾਰਡ ਮੇਕਿੰਗ ਦੇ ਲਈ ਜੱਜ ਦੀ ਭੂਮਿਕਾ ਡਾ. ਨੀਲਮ ਸ਼ਰਮਾ ਅਤੇ ਡਾ. ਰਾਖੀ ਨੇ ਨਿਭਾਈ। ਬੈਸਟ ਆਉਟ ਆਫ ਵੇਸਟ ਅਤੇ ਫਲਾਵਰ ਮੇਕਿੰਗ ਦੇ ਜੱਜ ਦੀਪਸ਼ਿਖਾ ਅਤੇ ਨਵਨੀਤਾ ਰਹੇ। ਫੋਟੋਗ੍ਰਾਫੀ ਵਿੱਚ ਜੱਜ ਦੀ ਭੂਮਿਕਾ ਡਾ. ਸੀਮਾ ਮਰਵਾਹਾ ਅਤੇ ਰਮਾ ਸ਼ਰਮਾ ਨੇ ਨਿਭਾਈ। ਕੁਕਿੰਗ ਵਿਦਆਉਟ ਫਾਇਰ ਦੀ ਜੱਦ ਪੂਰਣੀਮਾ ਅਤੇ ਐਸ਼ਵਰਿਆ ਸੀ। ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੇ ਸਰੀਨ ਨੇ 1 ” 49 9{ ਇਸ ਮੌਕੇ ਤੇ ਫਿਜ਼ਿਕਸ ਵਿਭਾਗ ਦੇ ਮੁੱਖੀ ਸਲੋਨੀ ਸ਼ਰਮਾ, ਸੁਸ਼ੀਲ ਅਤੇ ਸਿੱਮੀ ਮੌਜੂਦ ਸਨ।