ਐਚ.ਐਮ.ਵੀ ਕਾੱਲਜਿਏਟ ਸੀ. ਸੈ. ਸਕੂਲ 'ਚ ਪਰਸਨੈਲਿਟੀ ਡਿਵੇਲਪਮੇਂਟ ਵਿਸ਼ੇ ਤੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਅਧੀਨ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਦੀ ਯੋਗ ਅਗਵਾਈ ਵਿੱਚ ਕਰਿਅਰ ਏਡਵਾਂਸਮੇਂਟ ਲੈਕਚਰ ਸੀਰਿਜ਼ ਦੇ ਚੋਥੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪਿੰ. ਡਾ. ਸਰੀਨ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਅੰਜਨਾ ਭਾਟਿਆ ਇਸ ਸਮਾਗਮ 'ਚ ਵਕਤਾ ਵਜੋਂ ਹਾਜ਼ਰ ਹੋਏ। ਸੀਮਤੀ ਸਿਆਲ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪਿੰ. ਸਰੀਨ ਨੇ ਨੈਤਿਕ ਮੁੱਲਾਂ ਦੇ ਮਹਤਵ ਬਾਰੇ ਵਿਦਿਆਰਥਣਾਂ ਨੂੰਜਾਣਕਾਰੀ ਦਿੱਤੀ ਤੇ ਇਹਨਾਂ ਨੂੰਜੀਵਨ ਵਿੱਚ ਧਾਰਨ ਕਰਕੇ ਇੱਕ ਚੰਗੀ ਸਖ਼ਸ਼ੀਅਤ ਬਣਨ ਲਈ ਪੇਰਿਆ। ਡਾ. ਭਾਟਿਆ ਨੇ ਵੀ ਆਪਣੇ ਅਨਮੁੱਲੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਉਨ•ਾਂ ਨੇ ਵਿਦਿਆਰਥਣਾਂ ਨੂੰਜੀਵਨ ਵਿੱਚ ਸਕਾਰਾਤਮਕ ਦਿਸ਼ਟੀਕੋਣ, ਸਕਾਰਾਤਮਕ ਸੋਚ ਤੇ ਸਕਾਰਾਤਮਕ ਮੁੱਲ ਧਾਰਨ ਕਰਨ ਲਈ ਪੇਰਿਆ ਤੇ ਜੀਵਨ ਵਿੱਚ ਛੋਟੇ-ਛੋਟੇ ਉਦੇਸ਼ਾਂ ਦੀ ਪਾਪਤੀ, ਸਵੈ-ਵਿਸ਼ਵਾਸ, ਸਵੈ-ਪੜਚੋਲ ਆਦਿ ਵਿਸ਼ਿਆ ਤੇ ਵੀ ਆਪਣੇ ਵਿਚਾਰ ਵਿਦਿਆਰਥਣਾਂ ਨਾਨ ਸਾਂਝੇ ਕੀਤੇ। ੳਨ•ਾਂ ਨੇ ਵਿਦਿਆਰਥਣਾਂ ਨੂੰਛੋਟੀਆਂ-ਛੋਟੀਆਂ ਫਿਲਮਾ ਵਿਖਾ ਕੇ ਸ਼ਖਸੀਅਤ ਨਿਰਮਾਣ ਦੇ ਵਿਭਿੰਨ ਪਹਿਲੂਆਂ 'ਤੇ ਵੀ ਚਾਣਨਾ ਪਾਇਆ। ਇਸ ਮੌਕੇ 'ਤੇ ਸਟੇਜ ਦਾ ਸੰਚਾਲਨ ਅੰਗਰੇਜ਼ੀ ਵਿਭਾਗ ਦੀ ਅਸਿਸਟੇਂਟ ਪੋਫੇਸਰ ਸੀਮਤੀ ਜਸਪੀਤ ਕੌਰ ਨੇ ਕੀਤਾ। ਇਸ ਮੌਕੇ 'ਤੇ ਹੌਰ ਅਧਿਆਪਕ ਵੀ ਹਾਜ਼ਰ ਰਹੇ।
Stay updated with the latest news, events and achievements from Hans Raj Mahila Maha Vidyalaya, Jalandhar - all in one place.
Sunday, 31 December 2017
HMV School organized a lecture under Faculty Enrichment Programme
Labels:
Workshops/Seminars