Sunday, 29 July 2018

87th Annual Convocation at HMV





‘Dream, Create and Serve’ the words marked the occasion of 87th Convocation of Hans Raj Mahila Maha Vidyalaya on 28th July, 2018.  Principal Prof. Dr. (Mrs.) Ajay Sareen welcomed the Guest of Eminence Justice N.K. Sud, Vice President, DAV College Managing Committee, New Delhi, Guest of Honour Dr. Satish Kumar Sharma, Director Colleges, DAVCMC and Sh. Arvind Ghai, Secretary, DAV CMC and representative of Local Committee with green greetings.  Also in attendance were the dignitaries from the Local Committee Sh.  Kundan Lal Aggarwal, Sh. S.N. Mayor, Sh. Ashok Paruthi, Sh. Shital Vij, Dr. Pawan Gupta, Principal M.L. Aeri, Principal Roshan Lal Arora, Sh. Ramesh Sharma, Distt. President, BJP, Smt. and Sh. A.L. Dhawan, Dr. Anoop Kumar, Sh. Ashok Sareen and Principals of different institutions.
            The Convocation began with an invocation to the Almighty by traditional lighting of lamp and recital of DAV Anthem.
            A total number of 840 students with 673 graduates and 167 postgraduates received their degrees.  The students took an oath to keep up the values of unity and integrity.
            In her report, Principal Dr. Sareen highlighted the achievements of the institution which has a number of awards and firsts to its credit.  She felt elated to announce the recent status of Kaushal Kendra given to the college with a grant of Rs.5.00 Crores.  She spotlighted the ‘go green’ mission of the institution and various innovations introduced under the mission.
            Justice (Retd.)N.K. Sud blessed and congratulated the students saying that hard work is the only key to success. Quoting a Chinese proverb he said that to enjoy the thrill of downhill ride, one must firt toil hard to go uphill.
            Extolling the efforts of HMV Dr. Satish K. Sharma remarked that ‘Nothing is Impossible has become possible at HMV’.  He asked the students to receive blessings of their grandparents which help them to face the challenges of life.  They have entered a new phase of life and their grooming at HMV will enable them to be successful in all walks of life.  He emphasized the fact that girls are performing better than their counterparts in all walks of life.
            His Excellency Hon’ble Governor Sh. Kaptan Singh Solanki conveyed his blessings in absentia as he could not be present because of the bad weather.  In his message he appreciated the DAV organization which is successfully running more than 800 institutions.  Calling it an amalgam of East and West, he said that it provides a complete package of success to the students.  Women are the bases of the progress of the nation so they need to tap their potential to the fullest. He asked the students to carry forward the legacy of our rich culture and values handed over by our ancestors.
            The students enjoyed the thumping beats of the folk song. The Sarpanchs of five villages adopted under Unnat Bharat Abhiyaan were honoured by the Principal and the guests.  Principal Dr. Sareen presented souvenirs to Justice (Retd.) N.K. Sud and Dr. Satish K. Sharma.
            Sh. Arvind Ghai gave a vote of thanks and urged the students to spread smiles wherever they go and be successful in their lives. 
            The convener of the function was Dean Academics Dr. Kanwaldeep.  The stage was conducted by Dr. Anjana Bhatia, Dr. Ekta Khosla and Dr. Ramnita Saini Sharda.



ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਮਾਰਗ ਦਰਸ਼ਨ ਹੇਠ 87ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ।  ਇਸ ਸਮਾਗਮ ਵਿੱਚ ਡੀਏਵੀ ਮੈਨੇਜ਼ਿੰਗ ਕਮੇਟੀ ਦੇ ਉਪ ਪ੍ਰਧਾਨ ਜਸਟਿਸ (ਸਾਬਕਾ) ਸ਼੍ਰੀ ਐਨ.ਕੇ. ਸੂਦ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।  ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਅਰਵਿੰਦ ਘਈ (ਸਕੱਤਰ ਡੀਏਵੀ ਕਾਲਜਿਜ਼, ਨਵੀਂ ਦਿੱਲੀ) ਅਤੇ ਡਾ. ਸਤੀਸ਼ ਸ਼ਰਮਾ (ਡਾਇਰੈਕਟਰ ਡੀਏਵੀ ਕਾਲਜਿਜ਼) ਸ਼ਾਮਲ ਸਨ।  ਮੈਡਮ ਪ੍ਰਿੰਸੀਪਲ ਨੇ ਸਾਰੇ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਕਹਿੰਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ, ਜਿਸ ਵਿੱਚ ਉਹਨਾਂ ਦੱਸਿਆ ਕਿ ਹੁਣੇ ਹੁਣੇ ਕਾਲਜ ਨੂੰ ਯੂਜੀਸੀ ਵੱਲੋਂ ‘ਕੌਸ਼ਲ ਕੇਂਦਰ’ ਦੀ ਪ੍ਰਧਾਨਗੀ ਮਿਲੀ ਹੈ ਜੋ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ। ਉਹਨਾਂ ਆਪਣੀ ਸਾਲਾਨਾ ਰਿਪੋਰਟ ਵਿਚ ਕਾਲਜ ਦੀਆਂ ਅਕਾਦਮਿਕ, ਸਭਿਆਚਾਰਕ ਅਤੇ ਖੇਡ ਸੰਬੰਧੀ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਜਸਟਿਸ ਸੂਦ ਨੇ ਆਪਣੇ ਭਾਸ਼ਨ ਵਿੱਚ ਡਿਗਰੀ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਭੱਵਿਖ ਲਈ ਸ਼ੁੱਭ ਇਛਾਵਾਂ ਦੇਂਦਿਆਂ ਆਪਣੇ ਜੀਵਨ ਵਿੱਚ ਇੱਕ ਟੀਚਾ ਨਿਰਧਾਰਤ ਕਰਨ ਦੀ ਪ੍ਰੇਰਨਾ ਦਿੱਤੀ।  ਸ਼੍ਰੀ ਸੂਦ ਨੇ ਨਾਰੀ ਸਿੱਖਿਆ, ਨਾਰੀ ਸ਼ਕਤੀਕਰਨ ਤੇ ਜ਼ੋਰ ਦੇਂਦਿਆਂ ਦੇਸ਼ ਦੀ ਮਜ਼ਬੂਤੀ ਅਤੇ ਉਨੱਤੀ ਵਿੱਚ ਨਾਰੀਆਂ ਦੇ ਸ਼ਲਾਘਾਯੋਗ ਯੋਗਦਾਨ ਦਾ ਜ਼ਿਕਰ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਆਰਥਿਕ ਤੌਰ ਤੇ ਸੁਤੰਤਰ ਹੋਣ ਦੀ ਪ੍ਰੇਰਨਾ ਦਿੰਦਿਆ ਆਪਣੀ ਸਵੈ ਪਛਾਣ ਕਰਨ ਅਤੇ ਫਰਜ਼ ਪਛਾਨਣ ਉੱਪਰ ਬਲ ਦਿੱਤਾ। ਡਾਇਰੈਕਟਰ ਕਾਲਜਿਜ ਸਤੀਸ਼ ਸ਼ਰਮਾ ਜੀ ਨੇ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਉਹਨਾਂ ਦੇ ਮਕਸਦ ਸਬੰਧੀ ਸਚੇਤ ਕਰਦਿਆਂ ਇਸ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਪ੍ਰਰਿਤ ਕੀਤਾ। ਉਹਨਾਂ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਨੂੰ ਇਕ ਉੱਤਮ ਸੰਸਥਾ ਦਾ ਦਰਜਾ ਦਿੰਦਿਆ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂ ਦਿੱਤੀਆਂ। ਉਹਨਾਂ ਨੌਜਵਾਨ ਪੀੜ੍ਹੀ ਦੀਆਂ ਇਹਨਾਂ ਵਿਦਿਆਰਥਣਾਂ ਨੂੰ ਬਜ਼ੂਰਗਾਂ ਨਾਲ ਸਮਾਂ ਬਿਤਾਉਣ ਅਤੇ ਉਹਨਾਂ ਦੀਆਂ ਸੱਮਸਿਆਵਾਂ ਜਾਨਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸ਼੍ਰੀ ਕਪਤਾਨ ਸਿਘ ਸੋਲੰਕੀ (ਰਾਜਪਾਲ ਹਰਿਆਣਾ) ਇਸ ਡਿਗਰੀ ਵੰਡ ਸਮਾਗਮ ਵਿੱਚ ਕੁਝ ਰੁਝੇਵਿਆਂ ਕਾਰਨ ਸ਼ਾਮਿਲ ਨਹੀਂ ਹੋਏ ਪਰ ਉਹਨਾਂ ਦੁਆਰਾ ਭੇਜਿਆ ਗਿਆ ਲਿਖਤੀ ਸੁਨੇਹਾ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਪੜ੍ਹ ਕੇ ਸੁਣਾਇਆ। ਜਿਸ ਵਿਚ ਦੇਸ਼ ਦੀਆਂ ਸਮੁੱਚੀਆਂ ਵਿਦਿਅੱਕ ਸੰਸਥਾਵਾਂ ਵਿੱਚ ਡੀ.ਏ.ਵੀ ਦੀ ਆਪਣੀ ਵੱਖਰੀ ਪਛਾਣ ਦਾ ਜ਼ਿਕਰ ਕਰਦਿਆਂ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਨਾਰੀ ਸਿੱਖਿਆ ਤੇ ਜ਼ੋਰ ਦਿੱਤਾ।  ਜਿਹਨਾਂ ਨੇ ਇਸ ਉਤੱਮ ਸੰਸਥਾ ਤੋਂ ਡਿਗਰੀ ਹਾਸਲ ਕੀਤੀ  ਹੈ। ਉਹਨਾਂ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਪੂਨਮ ਸੂਰੀ ਜੀ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਅਗਵਾਈ ਵਿੱਚ ਇਹ ਸੰਸਥਾ ਤਰੱਕੀ ਕਰ ਰਹੀ ਹੈ। ਇਸ ਮੌਕੇ ਉਨੱਤ ਭਾਰਤ ਪ੍ਰੋਜੈਕਟ ਅਧੀਨ ਆਂਉਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਦਾ ਵੀ ਪੌਦੇ ਦੇ ਕੇ ਸਨਮਾਨ ਕੀਤਾ ਗਿਆ। ਸ਼੍ਰੀ ਅਰਵਿੰਦ ਘਈ ਜੀ ਨੇ ਇਸ ਅਵਸਰ ਤੇ ਉਹਨਾਂ ਡਿਗਰੀ ਹੋਲਡਰ ਵਿਦਿਆਰਥਣਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਇਸ ਸੰਸਥਾ ਤੋਂ ਪ੍ਰਾਪਤ ਕੀਤੇ ਸੰਸਕਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਪ੍ਰੇਰਨਾ ਦਿੱਤੀ।  ਇਸ ਮੌਕੇ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਹੋਰ ਹਸਤੀਆਂ ਹਾਜ਼ਰ ਸਨ ਜਿਹਨਾਂ ਵਿੱਚ ਸ਼੍ਰੀ ਸ਼ੀਤਲ ਵਿੱਜ, ਸ਼੍ਰੀ ਕੁੰਦਨ ਲਾਲ ਅਗਰਵਾਲ, ਸ਼੍ਰੀ ਅਸ਼ੋਕ ਪਰੁਥੀ, ਪ੍ਰਿੰ. ਐਮ.ਐਲ. ਏਰੀ, ਪ੍ਰਿੰ. ਰੋਸ਼ਨ ਲਾਲ ਅਰੋੜਾ, ਡਾ. ਸੁਸ਼ਮਾ ਚਾਵਲਾ, ਪ੍ਰਿੰ. ਮਨੋਜ, ਸ਼੍ਰੀ ਐਸ.ਐਨ. ਮਾਇਰ, ਸ਼੍ਰੀ ਅਸ਼ੋਕ ਸਰੀਨ, ਉਂਕਾਰ ਸ਼ਰਮਾ, ਰਮੇਸ਼ ਸ਼ਰਮਾ, ਸ਼੍ਰੀ ਸੰਜੀਵ ਸੂਦ, ਸ਼੍ਰੀਮਤੀ ਅਤੇ ਸ਼੍ਰੀ ਧਵਨ ਸ਼ਾਮਿਲ ਹਨ। ਇਸ ਡਿਗਰੀ ਵੰਡ ਸਮਾਰੋਹ ਵਿੱਚ 840 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਜਿਨ੍ਹਾਂ ਵਿਚ 167 ਗ੍ਰੈਜੁਏਟ ਅਤੇ 673 ਪੋਸਟ ਗ੍ਰੈਜੁਏਟ ਵਿਦਿਆਰਥਣਾਂ ਨੂੰ ਡਿਗਰੀ ਦਿੱਤੀ ਗਈ। ਸਟੇਜ਼ ਸੰਚਾਲਨ ਦਾ ਕਾਰਜ ਡਾ. ਅੰਜਨਾ ਭਾਟੀਆ, ਡਾ. ਏਕਤਾ ਖੋਸਲਾ ਅਤੇ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਨਿਭਾਇਆ।