Friday, 27 July 2018

5th Inspire Camp came to a phenomenal close





The 5th edition of DST sponsored Inspire Internship Camp came to a phenomenal close on 27th July.  Dr. S.K. Dogra from IIT Kanpur and Dr. Inderjeet Kaur were accorded a warm welcome by Principal Prof. Dr. (Mrs.) Ajay Sareen.
            Dr. Dogra expressed his views on the topic ‘Chemistry is bigger than life’.  He discussed about the benefits of using methane as a fuel for cooking.
            Students put up enthusiastic participation in the quiz conducted by Dr. Anjana Bhatia.  The quiz was followed by a lecture of Dr. Inderjeet Kaur on ‘Role of Science and Scientists in our life’ and asked the students to have a keen observation of the changes happening around.         
            The valedictory session was chaired by Principal Prof. Dr. (Mrs.) Ajay Sareen and distinguished guests  Dr. S.K. Dogra, Mr. Baljinder Singh.  Addressing the students Dr. Sareen motivated them to possess a scientific temperament and share the experience of the camp with their friends to create awareness among them.  Announcing the results of the quiz  Dr. Anjana told that in Quiz competition Meritorious School won the first position, Govt. Girls Sr. Sec. School Nehru Garden stood second and Cantt. Board School stood third.  In Innovative Writing DAV School bagged first position, HMV bagged second position and Cantt. Board School won third position.  The students called the camp a great success in their feedback of the camp.  Mr. Gurpinder Singh and Madam Shalagha were honoured by the Principal.  Dr. Neelam Sharma gave a vote of thanks. On this occasion, Mrs. Deepshikha, Dr. Seema Marwaha, Dr. Ekta Khosla, Dr. Jitender, Dr. Anjana Bhatia, Dr. Shaveta Chauhan, Dr. Nitika Kapoor, Mr. Harpreet Singh, Mrs. Purnima Sharma, Mrs. Asha Gupta, Mr. Sumit Sharma, Mr. Sushil Kumar, Mrs. Ramandeep were also present.



ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਆਯੋਜਿਤ ਪੰਜ ਰੋਜ਼ਾ ਇੰਸਪਾਇਰ ਇੰਟਰਨਸ਼ਿਪ ਕੈਂਪ ਦੇ ਪੰਜਵੇ ਦਿਨ ਦਾ ਆਰੰਭ ਮੁੱਖ ਮਹਿਮਾਨ ਡਾ. ਐਸ.ਕੇ. ਡੋਗਰਾ (ਆਈ.ਆਈ.ਟੀ, ਕਾਨਪੁਰ) ਦੇ ਸੰਭਾਸ਼ਨ ਦੇ ਵਿਸ਼ੇ ‘ਕੈਮਿਸਟ੍ਰੀ ਇਜ ਬਿਗਰ ਦੈਨ ਲਾਇਫ’ ਵੱਲੋਂ ਸੰਬੋਧਿਤ ਕੀਤਾ ਗਿਆ।  ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਆਪਣੀਆ ਸੱਮਸਿਆਵਾਂ ਨੂੰ ਸਿੱਖਿਅਕ ਦੇ ਸਾਹਮਣੇ ਰੱਖਣ 'ਚ ਸ਼ਰਮ ਮਹਿਸੂਸ ਨਾ ਕਰਨ ਬਲਕਿ ਆਪਣੀ ਮਨ ਦੀਆਂ ਗੱਲਾਂ ਨੂੰ ਸਿੱਖਿਅਕ ਦੇ ਨਾਲ ਸਾਂਝਾ ਕਰਨ। ਉਨ੍ਹਾਂ ਰਸੋਈ ਘਰ 'ਚ ਮਿਥੇਨ ਗੈਸ ਦੇ ਫਾਇਦਿਆਂ ਦੇ ਵਿਸ਼ੇ ਤੇ ਚਰਚਾ ਕੀਤੀ।
ਡਾ. ਅੰਜਨਾ ਭਾਟਿਆ ਨੇ ਚਾਰ ਗਰੁੱਪਾਂ 'ਚ ਵਿਭਾਜਿਤ ਕਵਿਜ ਟੀਮ ਦਾ ਆਯੋਜਨ ਕੀਤਾ। ਟੀਮ ਏ 'ਚ ਕੈਂਟ ਬੋਰਡ ਸੀ.ਸੈ. ਸਕੂਲ, ਟੀਮ ਬੀ 'ਚ ਗੋਰਮੈਂਟ ਗਰਲਜ਼ ਸਕੂਲ, ਨਹਿਰੂ ਗਾਰਡਨ ਅਤੇ ਟੀਮ ਸੀ 'ਚ ਮੈਰਿਟੋਰਿਯਸ ਸਕੂਲ, ਜਲੰਧਰ ਨੇ ਪ੍ਰਤਿਭਾਗਿਤਾ ਕੀਤੀ। ਟੀਮ ਸੀ ਨੇ ਪਹਿਲਾ, ਟੀਮ ਬੀ ਨੇ ਦੂਜਾ ਅਤੇ ਟੀਮ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਇਸ ਉਪਰਾਂਤ ਡਾ. ਇੰਦਰਜੀਤ ਕੌਰ ਨੇ ਰੋਲ ਆੱਫ ਸਾਇੰਸ ਏਂਡ ਸਾਇੰਟਿਸਟ ਇਨ ਆਵਰ ਲਾਇਫ ਵਿਸ਼ੇ ਤੇ ਸੰਭਾਸ਼ਨ ਪੇਸ਼ ਕੀਤਾ। ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਸਾਇੰਸ ਕੀ ਹੈ ਅਤੇ ਵਿਭਿੰਨ ਵਿਸ਼ਿਆਂ ਦੇ ਵਿਸ਼ੇ ਚ ਉਨ੍ਹਾਂ ਗਿਆਨ ਦਿੱਤਾ। ਇਸ ਮੌਕੇ ਤੇ ਅਭਿਨਵ ਲੇਖਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਏਵੀ ਕਾਲਜ ਨੇ ਪਹਿਲਾ, ਐਚ.ਐਮ.ਵੀ ਨੇ ਦੂਜਾ ਅਤੇ ਕੈਂਟ ਬੋਰਡ ਸੀ. ਸੈ. ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਮਾਪਨ ਸਮਾਰੋਹ ' ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਵੱਲੋਂ ਮੌਜੂਦ ਮਹਿਮਾਨਾਂ ਨੂੰ ਪਲਾਂਟਰ ਅਤੇ ਤੋਹਫੇ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਜੇਤੂ ਵਿਦਿਆਰਥਣਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਗਿਆ।  ਉਨ੍ਹਾਂ ਆਪਣੇ ਸੰਭਾਸ਼ਨ ' ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਇਸ ਇਨਸਪਾਇਰ ਸਾਇੰਸ ਕੈਂਪ ਤੋਂ ਜੋ ਵੀ ਗਿਆਨ ਪ੍ਰਾਪਤ ਕੀਤਾ ਹੈ ਉਹ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਤਾਂ ਜੋ ਉਹ ਵੀ ਇਸ ਗਿਆਨ ਦੇ ਮਾਧਿਅਮ ਨਾਲ ਆਪਣੇ ਜੀਵਨ ਨੂੰ ਰੋਸ਼ਨ ਕਰ ਸਕਣ। ਉਨ੍ਹਾਂ ਸਾਇੰਸ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਇਸ ਕੈਂਪ ਦੇ ਸਫਲਤਾਪੂਰਵਕ ਪੂਰਾ ਹੋਣ ਤੇ ਵਧਾਈ ਦਿੱਤੀ ਅਤੇ ਭੱਵਿਖ ਲਈ ਪ੍ਰੋਤਸਾਹਿਤ ਕੀਤਾ। ਅੰਤ ਡਾ. ਨੀਲਮ ਸ਼ਰਮਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਇਸ ਮੌਕੇ ਤੇ ਕੋਆਰਡੀਨੇਟਰ ਡਾ. ਜਤਿੰਦਰ ਕੁਮਾਰ, ਡਾ. ਨੀਲਮ ਸ਼ਰਮਾ, ਸ਼੍ਰੀਮਤੀ ਦੀਪਸ਼ਿਖਾ, ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸਲੋਨੀ ਸ਼ਰਮਾ, ਡਾ. ਮੀਨਾ ਸ਼ਰਮਾ, ਡਾ. ਅੰਜਨਾ ਭਾਟਿਆ, ਡਾ. ਸ਼ਵੇਤਾ ਚੌਹਾਨ, ਡਾ. ਨੀਤਿਕਾ ਕਪੂਰ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀਮਤੀ ਪੁਰਨਿਮਾ ਸ਼ਰਮਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀ ਸੁਮਿਤ ਸ਼ਰਮਾ, ਸ਼੍ਰੀਮਤੀ ਰਮਨਦੀਪ, ਸ਼੍ਰੀ ਸੁਸ਼ੀਲ ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ ਮੌਜੂਦ ਸਨ।