Thursday, 26 July 2018

Fourth day of Inspire Camp at HMV



The fourth day of DST sponsored Inspire Internship Science Camp organized at Hans Raj Mahila Maha Vidyalaya was graced by the presence of District Science Supervisor Mr. Baljinder Singh and Mr. Ramandeep, Principal Meritorious School Jalandhar, Dr. Daisy and R. Batish, Professor Deptt. of Botany, Panjab Univ.  The guests were given a warm welcome by Principal Prof. Dr. (Mrs.) Ajay Sareen, Mrs. Meenakshi Syal, Coordinator Collegiate School and Dr. Jitender Kumar, Coordinator Inspire Camp.  Principal Dr. Sareen addressed the students and encouraged them to make efforts for fulfilling their dreams.
            The day hosted the enthralling lectures by Dr. Daisy R. Batish, Professor, Deptt. of Botany, Panjab University Chandigarh.  She is the recipient of young scientist award in the Environmental Sciences and an award for excellence in research by UGC.
            Dr. Batish interacted with the students and talked about creating awareness regarding Biodiversity.  She discussed the richness of biodiversity.  She discussed the richness of biodiversity and the causes of its rapid loss, which is accelerated by anthropogenic activities.
            The pre-lunch session was conducted by Dr. Sher Ali, Professor Centre for Interdisciplinary Research, Jamia Millia Islamia, New Delhi and former Head Molecular Genetics Division National Institute of Immunology, New Delhi.  Mrs.Saloni Sharma introduced the guests to the students.
            Dr. Sher Ali delivered the lecture on sperm genome and human health telling about the analysis of sperm genome.  The students were delighted to know about the genome variations, sperm RNA contribution etc.

            These thought provoking lectures helped to foster the interest of students in the field of biology and research.  On this occasion, Dr. Neelam Sharma, Mrs. Deepshikha, Dr. Seema Marwaha, Dr. Ekta Khosla, Dr. Anjana Bhatia, Dr. Shaveta Chauhan, Dr. Nitika Kapoor, Mr. Harpreet Singh, Mrs. Purnima Sharma, Mrs. Asha Gupta, Mr. Sumit Sharma, Mr. Sushil Kumar, Mrs. Ramandeep were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਪੰਜ ਰੋਜ਼ਾ ਇੰਸਪਾਇਰ ਇੰਟਰਨਸ਼ਿਪ ਕੈਂਪ ਦੇ ਚੌਥੇ ਦਿਨ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਸਹਭਾਗਿਤਾ ਕੀਤੀ।  ਇਸ ਮੌਕੇ ਤੇ ਡੀਐਸਐਸ ਸ਼੍ਰੀ ਬਲਜਿੰਦਰ ਅਤੇ ਪ੍ਰਿੰਸੀਪਲ ਮੈਰੀਟੋਰਿਅਸ ਸਕੂਲ, ਜਲੰਧਰ ਸ਼੍ਰੀ ਰਮਨਦੀਪ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਸਾਰੇ ਪ੍ਰਤਿਭਾਗਿਆਂ ਨੂੰ ਆਪਣਾ ਸੁਪਨਾ ਸੱਚ ਕਰਨ ਦੇ ਲਈ ਹਮੇਸ਼ਾ ਕਾਰਜ਼ਸ਼ੀਲ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਕੋਆਰਡੀਨੇਟਰ ਇੰਸਪਾਇਰ ਕੈਂਪ ਡਾ. ਜਤਿੰਦਰ ਤੇ ਕੋਆਰਡੀਨੇਟਰ ਸਕੂਲ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੂੰ ਵਧਾਈ ਦਿੱਤੀ। ਇਸ ਦਿਨ ਡਾ. ਡੇਜੀ ਆਰ ਬਾਤਿਸ਼ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਜਿਨ੍ਹਾਂ ਨੂੰ ਵਾਤਾਵਰਨ ਵਿਗਿਆਨ ਚ ਸਾਇੰਟਿਸਟ ਅਵਾਰਡ ਤੇ ਯੂਜੀਸੀ ਵੱਲੋਂ ਰਿਸਰਚ ਅਵਾਰਡ ਫਾੱਰ ਏਕਸੀਲੇਂਸ ਇਨ ਰਿਸਰਚ ਨਾਲ ਸਨਮਾਨਤ ਕੀਤਾ ਗਿਆ, ਸੰਸਾਧਨ ਵਿਅਕਤੀ ਦੀ ਭੂਮਿਕਾ ਨਿਭਾਈ।  ਉਨ੍ਹਾਂ ਅੱਜ ਬਦਲਦੇ ਹੋਏ ਵਾਤਾਵਰਨ ਚ ਬਾਇਓਡਾਯਵਰਸਿਟੀ ਨਾਲ ਸਬੰਧਿਤ ਜਾਗਰੂਕਤਾ ਪੈਦਾ ਕਰਨ ਦੀ ਗੱਲ ਕੀਤੀ ਅਤੇ ਬਾਇਓਡਾਇਵਰਸਿਟੀ ਦੇ ਨਿਯਮਿਤ ਨੁਕਸਾਨ ਦੇ ਵਿਭਿੰਨ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ।
ਦੂਜੇ ਸੈਸ਼ਨ ਚ ਸ਼੍ਰੀਮਤੀ ਸਲੋਨੀ ਨੇ ਡਾ. ਸ਼ੇਰ ਅਲੀ, ਪ੍ਰੋ.ਸੈਂਟਰ ਫਾਰ ਇੰਟਰਡਿਸਪਲਨਰੀ ਰਿਸਰਚ, ਜਾਮਿਆ ਮਿਲਿਆ ਇਸਲਾਮਿਆ, ਨਵੀਂ ਦਿੱਲੀ, ਸਾਬਕਾ ਅਧਿਅਕਸ਼, ਮੌਲਿਕਯੂਲਰ ਜੈਨੇਟਿਕਸ ਡਿਵਿਜ਼ਨ, ਨੈਸ਼ਨਲ ਇੰਸਟੀਟਿਯੂਟ ਆੱਫ ਇਮਯੂਨੋਲਾੱਜੀ, ਨਵੀਂ ਦਿੱਲੀ ਦਾ ਹੰਸਰਾਜ ਮਹਿਲਾ ਮਹਾਵਿਦਿਆਲਾ ਚ ਸੁਆਗਤ ਕੀਤਾ। ਡਾ. ਅਲੀ ਨੇ ਸਪਰਮ ਜਿਨੋਮ ਤੇ ਹਿਉਮਨ ਹੈਲਥ ਵਿਸ਼ੇ ਤੇ ਸੰਭਾਸ਼ਨ ਦਿੰਦੇ ਹੋਏ ਇਸ ਗੱਲ ਤੇ ਵਿਸ਼ੇਸ਼ ਟਿੱਪਣੀ ਕੀਤੀ ਕਿ ਕਿਸ ਤਰ੍ਹਾਂ ਸਪਰਮ ਜਿਨੋਮ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਅਤੇ ਇਹ ਵਿਸ਼ਲੇਸ਼ਣ ਕਿਉਂ ਬਹੁਤ ਜ਼ਰੂਰੀ ਹੈ? ਵਿਦਿਆਰਥਣਾਂ ਨੇ ਜਿਨੋਮ ਵਿਵਿਧਤਾ, ਸਪਰਮ ਆਰ.ਐਨ.ਏ ਦੇ ਯੋਗਦਾਨ, ਵਿਸ਼ੇਸ਼ ਸੰਰਚਨਾਤਮਕ ਵੈਵਿਦ ਤੇ ਹਿਉਮਨ ਜਿਨੋਮ ਤੇ ਵੀ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।  ਪ੍ਰਸਿੱਧ ਵਿਗਿਆਨਕਾਂ ਵੱਲੋਂ ਦਿੱਤੇ ਗਏ ਉਪਰੋਕਤ ਸੰਭਾਸ਼ਨਾ ਨੇ ਵਿਦਿਆਰਥਣਾਂ ਨੂੰ ਜੀਵ ਵਿਗਿਆਨ ਤੇ ਅਨੁਸੰਧਾਨ ਦੇ ਖੇਤਰ ਚ ਆਪਣੀ ਰੂਚੀ ਵਧਾਉਣ ਦੇ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕੀਤਾ। 
ਇਸ ਮੌਕੇ ਤੇ ਕੋਆਰਡੀਨੇਟਰ ਡਾ. ਜਤਿੰਦਰ ਕੁਮਾਰ, ਡਾ. ਨੀਲਮ ਸ਼ਰਮਾ, ਸ਼੍ਰੀਮਤੀ ਦੀਪਸ਼ਿਖਾ, ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸਲੋਨੀ ਸ਼ਰਮਾ, ਡਾ. ਮੀਨਾ ਸ਼ਰਮਾ, ਡਾ. ਅੰਜਨਾ ਭਾਟਿਆ, ਡਾ. ਸ਼ਵੇਤਾ ਚੌਹਾਨ, ਡਾ. ਨੀਤਿਕਾ ਕਪੂਰ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀਮਤੀ ਪੁਰਨਿਮਾ ਸ਼ਰਮਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀ ਸੁਮਿਤ ਸ਼ਰਮਾ, ਸ਼੍ਰੀਮਤੀ ਰਮਨਦੀਪ, ਸ਼੍ਰੀ ਸੁਸ਼ੀਲ ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ ਮੌਜੂਦ ਸਨ।