Computer
Science, Science and Cosmetology departments of Hans Raj Mahila Vidyalaya
organized Day-3 of Freshers’ Party
‘Agaaz-2018’. The programme started
with floral welcome of college Principal
Prof. Dr. (Mrs.) Ajay Sareen by the Organizing
Committee. Following the tradition of
Hans Raj Mahila Maha Vidyalaya, the function started with DAV Gaan. By summing up the, three day Freshers’ Party
‘Agaaz-2018’, Principal Prof. Dr. Sareen said that we should use technology
wisely and for the betterment of society.
She motivated the students with her wise words to inculcate moral values
in their lives and always respect their grandparents by showing them love and
affection. She gave her blessings to
students for their fruitful and bright journey in the college. On the occasion, various games, cultural
items and modelling sessions for first year and second year students were
organized. Judges for modelling were Dr.
Sangeeta Arora, HOD Computer Science, Dr. Meena Sharma, HOD Botany and Mrs.
Deepshika from Chemistry department. The
members of organizing committee were Mrs. Sangeeta Bhandari, Overall Incharge,
Dr. Anjana Bhatia, Co-Incharge, Mrs. Urvashi Mishra, Dean Student Council and
their team.
Miss Ruby won Miss Fresher’s Title,
Miss Neha stood first runner up and Miss Khushboo Sharma was declared second
runner’s up. The title of Miss
Technophile was given to Miss Gurleen, Miss Nidhi Sharma was selected as Miss
Gravity, Miss Salveen was given the title of Miss Ethereal. From postgraduation, Miss Prabhsimran was
selected as Miss Senior Technophile, Miss Damanpreet as Miss Senior Gravity and
Miss Jasmeen as Miss Senior Ethereal.
Madam Principal Prof. Dr. Sareen gave prizes and honoured the students
with crowns. Efficient students, Miss
Chhabneet, Miss Gurleen, Miss Priyanka, Miss Navjot, Miss Radhika and Miss
Nainika conducted the stage under the able guidance of Dr. Anjana Bhatia, Dr.
Nitika Kapoor, Miss Rani Chandi, Mrs. Mukti Arora and Miss Harpreet Kaur. All the faculty members from Science,
Computer Science and Cosmetology were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ‘ਆਗਾਜ਼-2018’ ਦੇ ਤੀਜੇ ਦਿਨ ਸਾਇੰਸ, ਕੰਪਿਊਟਰ ਸਾਇੰਸ ਅਤੇ ਕੌਸਮੈਟੋਲਾਜੀ ਵਿਭਾਗਾਂ ਦੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਪੀ.ਜੀ. ਡਿਪਲੋਮਾ ਦੀਆਂ ਵਿਦਿਆਰਥਣਾਂ ਲਈ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਆਯੋਜਕ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਸਹਿ-ਆਯੋਜਕ ਡਾ. ਅੰਜਨਾ ਭਾਟਿਆ ਰਹੇ। ਪ੍ਰੋਗਰਾਮ ਦਾ ਆਯੋਜਨ ਡੀਨ ਵਿਦਿਆਰਥੀ ਪਰਿਸ਼ਦ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਦੀ ਦੇਖਰੇਖ 'ਚ ਕੀਤਾ ਗਿਆ। ਸਮਾਗਮ ਦੇ ਆਗਾਜ਼ ਸਮੇਂ ਮੁਖ ਮਹਿਮਾਨ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦਾ ਮੰਗਲ ਤਿਲਕ ਲਗਾ ਕੇ ਗਿਆਨ ਦੀ ਜੋਤ ਜਲਾ ਕੇ ਫੈਕਲਟੀ ਮੈਂਬਰਾਂ: ਪ੍ਰੋ. ਸੰਗੀਤਾ ਭੰਡਾਰੀ, ਪ੍ਰੋ. ਉਰਵਸ਼ੀ ਮਿਸ਼ਰਾ, ਡਾ. ਅੰਜਨਾ ਭਾਟਿਆ, ਪ੍ਰੋ. ਸੀਮਾ ਮਰਵਾਹਾ, ਪ੍ਰੋ. ਨੀਲਮ ਸ਼ਰਮਾ ਅਤੇ ਪ੍ਰੋ. ਸਲੋਨੀ ਸ਼ਰਮਾ ਦੁਆਰਾ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਡੀ.ਏ.ਵੀ ਗਾਨ ਪੇਸ਼ ਕੀਤਾ ਗਿਆ।
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਸੰਯੋਜਨ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ ਨੂੰ ਸਾਂਝਾ ਕਰਦਿਆਂ ਕਿਰਾ ਕਿ ਵਿਦਿਆਰਥੀ ਅਧਿਆਪਕ ਦੀ ਯੋਗ ਦਿਸ਼ਾ ਨਿਰਦੇਸ਼ ਅਧੀਨ ਹੀ ਉਨ੍ਹਾਂ ਨਾਲ ਮਿਲ ਕੇ ਆਸਮਾਨ ਦੀਆਂ ਉਚਾਈਆਂ ਨੂੰ ਛੂ ਸਕਦਾ ਹੈ। ਆਪ ਨੇ ਕਿਹਾ ਕਿ ਤਕਨਾਲੋਜੀ ਦਾ ਸਹੀ ਉਪਯੋਗ ਸਾਡੇ ਲਈ ਵਰਦਾਨ ਹੈ ਜਦਕਿ ਇਸਦਾ ਦੁਰਉਪਯੋਗ ਸਾਡੀ ਰਿਸ਼ਤਿਆਂ ਤੋਂ ਦੂਰੀ ਬਣਾ ਰਿਹਾ ਹੈ। ਆਪ ਨੇ ਵਿਦਿਆਰਥਣਾਂ ਨੂੰ ਆਪਣੇ ਬਜ਼ੁਰਗਾਂ ਨੂੰ ਅਤੇ ਉਨ੍ਹਾਂ ਤੋਂ ਮਿਲੇ ਅਨਮੋਲ ਸੰਸਕਾਰਾਂ ਨੂੰ ਸਾਂਭਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਆਦਮੀ ਦਾ ਆਦਮੀ ਸਾਥ ਦਿੰਦਾ ਹੈ ਕੰਪਿਉਟਰ, ਮੋਬਾਇਲ ਆਦਿ ਨਹੀਂ। ਇਸ ਲਈ ਰਿਸ਼ਤਿਆਂ ਦੀ ਕਦਰ ਕਰੋ, ਰਿਸ਼ਤਿਆਂ ਨੂੰ ਪਛਾਣੋ ਅਤੇ ਇਨ੍ਹਾਂ ਨੂੰ ਪੋਸ਼ਿਤ ਕਰੋ। ਆਪ ਨੇ ਵਿਦਿਆਰਥੀਆਂ ਨੂੰ ਸ਼ੁਭ ਆਸ਼ੀਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦੇ ਆਗਾਜ਼ ਤੋਂ ਲੈ ਕੇ ਰੁਖ਼ਸਤ ਤੱਕ ਦਾ ਸਫਰ ਖੁਸ਼ਹਾਲ ਅਤੇ ਸਫਲਤਾ ਭਰਪੂਰ ਹੋਵੇ ਤਾਂ ਜੋ ਅਸੀਂ ਸਮਾਜ ਨੂੰ ਅਜਿਹੇ ਵਿਅਕਤੀਤੱਵ ਪ੍ਰਦਾਨ ਕਰ ਸੱਕੀਏ ਜਿਸ ਤੇ ਸਾਨੂੰ ਵੀ ਮਾਣ ਮਹਿਸੂਸ ਹੋਵੇ।
ਸਮਾਗਮ ਨੂੰ ਆਨੰਦਮਈ ਬਣਾਉਣ ਲਈ ਮਾਡਲਿੰਗ ਦੇ ਵਿਭਿੰਨ ਦੌਰ, ਪੰਜਾਬੀ ਨਾਚ ਅਤੇ ਵਿਭਿੰਨ ਗੇਮਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜੱਜਾਂ ਦੀ ਭੂਮਿਕਾ ਡਾ. ਸੰਗੀਤਾ ਅਰੋੜਾ, ਸ਼੍ਰੀ ਦੀਪਸ਼ਿਖਾ ਅਤੇ ਡਾ. ਮੀਨਾ ਸ਼ਰਮਾ ਨੇ ਨਿਭਾਈ। ਜਿਨ੍ਹਾਂ ਦਾ ਸੁਆਗਤ ਸ਼੍ਰੀਮਤੀ ਸੰਗੀਤਾ ਭੰਡਾਰੀ, ਸ਼੍ਰੀਮਤੀ ਉਰਵਸ਼ੀ ਮਿਸ਼ਰਾ ਅਤੇ ਡਾ. ਅੰਜਨਾ ਭਾਟਿਆ ਦੁਆਰਾ ਕ੍ਰਮਵਾਰ ਕੀਤਾ ਗਿਆ। ਸਮਾਗਮ 'ਚ ਅਧਿਆਪਕ ਸਾਹਿਬਾਨ ਦੁਆਰਾ ਕੀਤੀ ਮਾਡਲਿੰਗ ਅਤੇ ਸੰਗੀਤ ਸਬੰਧੀ ਖੇਡ ਨੇ ਸਾਰਿਆਂ ਦਾ ਮਨ ਮੋਹ ਲਿਆ। ਮਾਡਲਿੰਗ ਦੀਆਂ ਜੇਤੂ ਵਿਦਿਆਰਥਣਾਂ ਨੂੰ ਵਿਭਿੰਨ ਖਿਤਾਬਾਂ ਨਾਲ ਨਿਵਾਜਿਆ ਗਿਆ। ਸ਼੍ਰੀਮਤੀ ਸੰਗੀਤਾ ਭੰਡਾਰੀ ਦੇ ਸਹਿਯੋਗ ਅਤੇ ਯੋਗ ਅਗਵਾਈ ਅਧੀਨ ਵਿਦਿਆਰਥਣਾਂ ਅਤੇ ਆਪ ਨੇ ਤਕਨਾਲੋਜੀ ਦੇ ਮਾੜੇ ਪ੍ਰਭਾਵਾਂ ਸਬੰਧੀ ਕੋਰਿਓਗ੍ਰਾਫੀ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਕੁ. ਰੂਬੀ - ਮਿਸ ਫ੍ਰੈਸ਼ਰ, ਕੁ. ਨੇਹਾ - ਮਿਸ ਫ੍ਰੈਸ਼ਰ ਫਸਟ ਰਨਰ ਅੱਪ, ਕੁ. ਖੂਸ਼ਬੂ - ਮਿਸ ਫ੍ਰੈਸ਼ਰ ਦੂਜੀ ਰਨਰ ਅੱਪ, ਕੁ. ਗੁਰਲੀਨ – ਮਿਸ ਟੈਕਨੋਫਲਾਈਲ, ਕੁ. ਨਿਧੀ ਸ਼ਰਮਾ – ਮਿਸ ਗ੍ਰੈਵਿਟੀ, ਕੁ. ਸਲਵੀਨ ਕੌਛੜ – ਮਿਸ ਇਥਿਰੀਅਲ, ਕੁ. ਪ੍ਰਭਸਿਮਰਨ – ਮਿਸ ਸੀਨੀਅਰ ਟੈਕਨੋਫਲਾਈਲ, ਕੁ. ਰਮਨਪ੍ਰੀਤ – ਮਿਸ ਸੀਨੀਅਰ ਗ੍ਰੈਵਿਟੀ ਅਤੇ ਕੁ. ਜੈਸਮੀਨ – ਮਿਸ ਸੀਨੀਅਰ ਇਥਿਰੀਅਲ ਚੁਣੀ ਗਈ। ਕਾਲਜ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਤੌਹਫ਼ੇ, ਤਾਜ ਅਤੇ ਪਲਾਂਟਰ ਨਾਲ ਨਵਾਜਿਆ ਗਿਆ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ, ਡਾ. ਨੀਤਿਕਾ ਕਪੂਰ, ਮਿਸ ਰਾਣੀ ਚਾਂਦੀ, ਮਿਸ ਮੁਕਤੀ, ਮਿਸ ਹਰਪ੍ਰੀਤ ਦੀ ਯੋਗ ਅਗਵਾਈ ਅਧੀਨ ਕੁ. ਸ਼ਬਨੀਤ, ਗੁਰਲੀਨ, ਪ੍ਰਿਅੰਕਾ ਤੇ ਨਵਜੋਤ (ਵਿਦਿਆਰਥਣਾਂ) ਨੇ ਕੀਤਾ। ਇਸ ਮੌਕੇ 'ਤੇ ਹੋਰ ਟੀਚਿੰਗ ਸਟਾਫ ਮੈਂਬਰ ਵੀ ਮੌਜੂਦ ਸਨ।