Sunday, 5 August 2018

Seminar on ‘E-resources and its Dissemination’


An informative and captivating seminar on ‘E-resources and its Dissemination’ was delivered by Dr. Gurvinder Singh, Dean, Faculty of Engg. & Technology, GNDU Amritsar at Hans Raj Mahila Maha Vidyalaya under the motivation of Principal Prof. Dr. (Mrs.) Ajay Sareen.  Principal Dr. Sareen welcomed the guest by presenting a planter.
            Dr. Anjana Bhatia introduced Dr. Gurvinder as an eminent educationist who has achieved laurels in the field of teaching and learning.  Dr. Gurvinder emphasized on the use of innovative methods with special focus on MOOCs.  He apprised that it will be compulsory for every student to take up atleast one course under MOOCs, an initiative of MHRD and SWAYAM.  For promoting it, the government is providing the courses free of charge and has also allocated marks for it in API score and NAAC accreditation.  MOOCs are being used worldwide to benefit the students and it will replace the obsolete methods of pedagogy.  It is the need of the hour and the institutions will soon adopt it completely.
            The seminar was attended by all the faculty members of the college.  Mr. Jagjit Bhatia was the coordinator of the seminar.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ 'ਚ ‘ਮੌਕ’ ਵਿਸ਼ੇ ਦੇ ਅੰਤਰਗਤ ਈ-ਸੰਸਾਧਨ ਅਤੇ ਇਸਦੇ ਪ੍ਰਸਾਰ ਵਿਸ਼ੇ ਤੇ ਵਿਸਤ੍ਰਿਤ ਸੰਭਾਸ਼ਨ (ਭਾਸ਼ਨ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗੁਰਵਿੰਦਰ ਸਿੰਘ (ਡੀਨ ਫੈਕਲਟੀ ਆੱਫ ਇੰਜੀਨਿਅਰ ਤੇ ਟੈਕਨਾਲਾੱਜੀ, ਜੀਐਨਡੀਯੂ) ਮੌਜੂਦ ਰਹੇ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰ. ਡਾ. ਸਰੀਨ ਵੱਲੋਂ ਪਲਾਂਟਰ ਭੇਂਟ ਕਰਕੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਗਿਆ। ਆਪਣੇ ਭਾਸ਼ਨ ਦੇ ਸੰਬੋਧਨ ਚ ਮੁੱਖ ਮਹਿਮਾਨ ਨੇ ‘ਓਪਨ ਆੱਨ ਲਾਇਨ ਕੋਰਸਿਸ’ ਤੇ ਵਿਸਤਾਰਪੂਰਵਕ ਚਰਚਾ ਕੀਤੀ ਅਤੇ ਦੱਸਿਆ ਕਿ ਸਰਕਾਰ ਵੱਲੋਂ ਕੁਝ ਇਸ ਤਰ੍ਹਾਂ ਦੇ ਸੈਟੇਲਾਇਟ ਦਿੱਤੇ ਗਏ ਹਨ ਜਿਸ ਨਾਲ ਆੱਨਲਾਇਨ ਕਾਰਜ ਕੀਤੇ ਜਾ ਸਕਦੇ ਹਨ। ਭਾਰਤ 'ਚ ਕੁਝ ਇਸ ਤਰ੍ਹਾਂ ਦੇ 7 ਆਯੋਗ ਹਨ ਜਿਨ੍ਹਾਂ ਦੇ ਦੁਆਰਾ ਸਿਲੇਬਸ ਦੇ ਅਨੁਸਾਰ ਆੱਨਲਾਇਨ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੂਜੀਸੀ ਨੇ ਫ਼ੈਸਲਾ ਲਿਆ ਹੈ ਆਧੁਨਿਕ ਯੁੱਗ 'ਚ ਹਰ ਇਕ ਸਿੱਖਿਅਕ ਤੇ ਵਿਦਿਆਰਥੀ ਮੌਕ ਨਾਲ ਜੁੜਨ।  ਉਨਾਂ ਈ-ਲਰਨਿੰਗ ਅਤੇ ਆਪ ਦੇ ਬਾਰੇ 'ਚ ਵੀ ਵਿਸਤਾਰ ਨਾਲ ਚਰਚਾ ਕਰਕੇ ਸਾਰਿਆਂ ਦੀ ਜਿਗਿਆਸਾ ਸ਼ਾਂਤ ਕੀਤੀ। ਸਾਰੇ ਸੈਸ਼ਨ ਦੇ ਮੁੱਖ ਇੰਚਾਰਜ਼ ਸ਼੍ਰੀ ਜਗਜੀਤ ਭਾਟੀਆ ਰਹੇ ਅਤੇ ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ। ਇਸ ਮੌਕੇ ਤੇ ਸਾਰਾ ਟੀਚਿੰਗ ਸਟਾਫ਼ ਮੌਜੂਦ ਸੀ।