Wednesday, 1 August 2018

Freshers’ Party at HMV



Commerce, Multimedia and Fine Arts departments of Hans Raj Mahila Maha Vidyalaya organized Day-2 of Freshers’ Party ‘Agaaz 2018’. The programme started with the formal welcome of college Principal Prof. Dr. (Mrs.) Ajay Sareen by the Organizing Committee.  Shaveta Kapoor of B.Com. Sem. II gave welcome speech.  College Principal Prof. Dr. (Mrs.) Ajay Sareen said that it is immense pleasure to see the new brains, beauties and capabilities of the HMV.  She said that the students are hereby given a platform to prove themselves in the academics as well as in extra curricular activities so that they can develop a holistic personality.  On the occasion, modelling round for first year and second year students were organized along with the various games and cultural items like dancing and singing.  Students of Commerce department won the modelling titles of Miss Fresher – Radhika Verma, first runner up- Aarushi, second runner up-Harshita, Miss Magnate-Simran and Miss Senior Magnate –Parneet.  Multimedia department won the titles of Miss Ingenious-Rumi and Miss Senior Ingenious Shivani Jain whereas Fine Arts departments won the titles of Miss Virtuoso-Sukhmani and Miss Senior Virtuoso-Nidhi.  Special prize for dance performance was given to Miss Gavenpreet and prize of punctuality to Aditi Rana.  Judges for the modelling round were Dr. Kanwaldeep Kaur, Dean Academics, HOD Commerce, Dr. Rakhi Mehta, Asstt. Prof. in Design department and Dr. Santosh Khanna, HOD Music Instl. Department whereas Miss Shama Sharma, HOD Fine Arts and Mrs. Meenu Kohli, Associate Prof. in Commerce judged the various games.  Harmehak of BBA Sem. I presented a thanks giving speech on behalf of all the freshers.  Miss Binoo Gupta, Overall Incharge of the programme formally gave the vote of thanks.  Miss Shama Sharma was co-incharge of the event.  Stage conduct was done by Mrs. Savita Mahendru, Ms. Karishma, Geetanjali, Ragini, Jaspreet and Gulfam.  On this occasion, Dean Student Council Mrs. Urvashi Mishra and faculty members of various departments were present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਯੂ.ਜੀ, ਪੀ.ਜੀ, ਕਾਮਰਸ, ਫਾਇਨ ਆਰਟਸ ਅਤੇ ਮਲਟੀਮੀਡੀਆ ਵਿਭਾਗ ਦੀਆਂ ਨਵੀਆਂ ਵਿਦਿਆਰਥਣਾਂ ਲਈ ਆਗਾਜ਼-2018 ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।  ਜਿਸਦੇ ਮੁੱਖ ਆਯੋਜਕ ਸ਼੍ਰੀਮਤੀ ਬੀਨੂੰ ਗੁਪਤਾ ਅਤੇ ਸਹਿ-ਆਯੋਜਕ ਸੁਸ਼੍ਰੀ ਸ਼ਮਾ ਸ਼ਰਮਾ ਰਹੇ। ਸਾਰੇ ਪ੍ਰੋਗਰਾਮ ਦਾ ਆਯੋਜਨ ਡੀਨ ਵਿਦਿਆਰਥੀ ਪਰਿਸ਼ਦ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਦੀ ਦੇਖਰੇਖ 'ਚ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦਾ ਮੰਗਲ ਤਿਲਕ ਲਗਾਉਂਣ ਤੋਂ ਬਾਅਦ ਜੋਤ ਜਲਾ ਕੇ ਪਲਾਂਟਰ ਨਾਲ ਸੁਆਗਤ ਕੀਤਾ ਗਿਆ।  ਇਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਡੀ.ਏ.ਵੀ ਗਾਨ 'ਚ ਸ਼ਾਮੂਲੀਅਤ ਕੀਤੀ।
ਪ੍ਰਿੰ. ਡਾ. ਸਰੀਨ ਨੇ ਆਪਣੇ ਸੰਬੋਧਨ 'ਚ ਸਭ ਤੋਂ ਪਹਿਲਾਂ ਸੰਯੋਜਨ ਟੀਮ ਨੂੰ ਵਧਾਈ ਦਿੱਤੀ ਅਤੇ ਨਵੀਆਂ ਵਿਦਿਆਰਥਣਾਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਕੋਲ ਇਕ ਗਿੱਲੀ ਮਿੱਟੀ ਦੇ ਸਮਾਨ ਪ੍ਰਵੇਸ਼ ਕਰਦੀਆਂ ਹਨ ਜਿਸਨੂੰ ਇਹ ਸੰਸਥਾ ਤਰਾਸ਼ ਕੇ ਸਹੀ ਆਕ੍ਰਿਤੀ ਦੇ ਕੇ ਉਨ੍ਹਾਂ ਦੇ ਵਿਅਕਤਿੱਤਵ 'ਚ ਨਿਖਾਰ ਲਿਆਉਂਦੀ ਹੈ।  ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਚੰਗੇ ਮੁੱਲ ਦੇ ਕੇ ਸੰਸਕਾਰਵਾਨ ਬਣਾਉਣਾ ਹੈ ਤਾਂ ਜੋ ਉਹ ਆਪਣੀ ਆਉਣ ਵਾਲੀ ਪੀੜ੍ਹੀ ਦੀਆਂ ਆਸ਼ਾਵਾਂ 'ਤੇ ਖਰ੍ਹੇ ਉਤਰ ਸਕਣ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਬਜ਼ੁਰਗਾਂ ਦੇ ਪ੍ਰਤਿ ਸਮਰਪਿਤ ਰਹਿਣ ਅਤੇ ਕੁਝ ਸਮਾਂ ਆਪਣੇ ਪਰਿਵਾਰ ਅਤੇ ਬਜ਼ੁਰਗਾਂ ਨਾਲ ਗੁਜ਼ਾਰਨ ਲਈ ਪ੍ਰੇਰਿਆ। ਜ਼ਿੰਦਗੀ 'ਚ ਸਭ ਕੁਝ ਮਿਲ ਸਕਦਾ ਹੈ ਪਰ ਤੁਹਾਨੂੰ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦਾ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਤੁਸੀਂ ਆਪਣੀ ਜ਼ਿੰਦਗੀ ਦੀਆਂ ਬੁਲੰਦੀਆਂ 'ਤੇ ਪਹੁੰਚਦੇ ਹੋ।
ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਡਾ. ਕੰਵਲਦੀਪ ਕੌਰ, ਡਾ. ਸੰਤੋਸ਼ ਖੰਨਾ ਅਤੇ ਡਾ. ਰਾਖੀ ਮਹਿਤਾ ਨੇ ਨਿਭਾਈ।  ਜਿਨ੍ਹਾਂ ਦਾ ਸੁਆਗਤ ਤਹਿ ਦਿਲੋਂ ਕੀਤਾ ਗਿਆ। ਮਾਹੌਲ ਨੂੰ ਆਨੰਦਮਈ ਬਣਾਉਣ ਲਈ ਮਾਡਲਿੰਗ ਦੇ ਵਿਭਿੰਨ ਰਾਉਂਡ ਦੇ ਨਾਲ-ਨਾਲ ਗੀਤ, ਡਾਂਸ, ਪੰਜਾਬੀ ਭੰਗੜਾ ਅਤੇ ਹੌਰ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਮਾਡਲਿੰਗ ਦੇ ਅੰਤਰਗਤ ਵਿਦਿਆਰਥਣਾਂ ਨੂੰ ਵਿਭਿੰਨ ਪਦਾਂ ਨਾਨ ਸਨਮਾਨਿਤ ਕੀਤਾ ਗਿਆ। ਕੁ. ਰਾਧਿਕਾ ਵਰਮਾ ਨੂੰ ਮਿਸ ਫ੍ਰੈਸ਼ਰ-2018, ਕੁ. ਆਰੂਸ਼ੀ ਮਿਸ ਫ੍ਰੈਸ਼ਰ ਫਸਟ ਰਨਰ ਅੱਪ, ਕੁ. ਹਰਸ਼ਿਤਾ ਮਿਸ ਫ੍ਰੈਸ਼ਰ ਦੂਜੀ ਰਨਰ ਅੱਪ, ਕੁ. ਸੁਖਮਨੀ ਮਿਸ ਵਰਚਿਊਸ, ਕੁ. ਰੂਮੀ ਪਠਾਣੀਆ ਮਿਸ ਜੀਨੀਅਸ, ਕੁ. ਸਿਮਰਨ ਮਿਸ ਮੈਗਨੇਟ, ਕੁ. ਨਿਧਿ ਮਿਸ ਸੀਨੀਅਰ ਵਰਚਿਊਸ, ਕੁ. ਸ਼ਿਵਾਨੀ ਜੈਨ ਮਿਸ ਸੀਨੀਅਰ ਜੀਨੀਯਸ, ਕੁ. ਪਰਨੀਤ ਮਿਸ ਸੀਨੀਅਰ ਮੈਗਨੇਟ ਚੁਣੀ ਗਈ।  ਇਸ ਮੌਕੇ ਤੇ ਕੁ. ਦਮਨਪ੍ਰਤੀ ਕੌਰ ਤੇ ਕੁ. ਅਦਿਤੀ ਰਾਣਾ ਨੂੰ ਸਮੇਂ ਅਨੁਸਾਰ ਮੌਜ਼ੂਦ ਹੋਣ ਤੇ ਵਿਸ਼ੇਸ਼ ਇਨਾਮ ਨਾਲ ਸਨਮਾਨਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਗਿਫਟ, ਤਾਜ ਅਤੇ ਪਲਾਂਟਰ ਭੇਂਟ ਕਰਕੇ ਵਧਾਈ ਦਿੱਤੀ। ਇਸ ਪ੍ਰੋਗਰਾਮ ਦੀ ਸੰਯੋਜਿਕਾ ਸ਼੍ਰੀਮਤੀ ਬੀਨੂ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।  ਮੰਚ ਸੰਚਾਲਨ ਸ਼੍ਰੀਮਤੀ ਸਵਿਤਾ ਮਹੇਂਦਰੁ, ਕਰਿਸ਼ਮਾ ਸਾਂਗਰਾ, ਰਾਧਿਕਾ ਅਗਰਵਾਲ, ਗੁਲਫ਼ਾਮ, ਗੀਤਾਂਜਲੀ, ਪ੍ਰਿਯੰਕਾ ਅਤੇ ਸੋਨਲ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਨਵਰੂਪ ਕੌਰ, ਡੀਨ ਯੂਥ ਵੈਲਫੇਅਰ, ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਡੀਨ ਵਿਦਿਆਰਥੀ ਪਰਿਸ਼ਦ, ਸ਼੍ਰੀਮਤੀ ਮੀਨੂ ਕੋਹਲੀ, ਸ਼੍ਰੀ ਜਗਜੀਤ ਭਾਟੀਆ, ਸ਼੍ਰੀ ਆਸ਼ੀਸ਼ ਚੱਡਾ ਤੇ ਹੌਰ ਟੀਚਿੰਗ ਸਟਾਫ ਵੀ ਮੌਜ਼ੂਦ ਸੀ।