The senior students of Hans Raj Mahila
Maha Vidyalaya hosted its Freshers’
Party 2018 in the welcome of the fresh batch of UG and PG (Humanities and
Fashion Designing) students on 31st July, 2018 in the premises of
the college. The theme of the function AGAAZ 2018: AAO MILKAR CHHOO LE AASAMAN was vibrant at every nook and corner of the
college auditorium. The function was started with lamp lighting ceremony to
invoke the blessings of Almighty. Chief Guest of the event, Principal Prof. Dr.
(Mrs.) Ajay Sareen was given floral welcome by Mrs. Navroop (Organizer), Dr.
Ashmeen (Co-organizer), and Mrs. Urvashi Mishra (Dean, Student Council).
Principal Prof. Dr. Ajay Sareen extended
warm welcome to all the new entrants. She blessed them and inspired them to
maintain the tradition of excellence in the field of academics as well as
extra-curricular activities. Addressing the students she said that there is no
substitute to hard work and it is the only key to success. Madam Principal said that apart from
imparting academic qualification, the college aims at holistic development of
the students. She ensured that education at HMV will serve as a platform for
the students to fight against social evils. Further she said that best efforts
will be made for the overall development of the students by inculcating the
spirit of social responsibility among them. Madam Principal concluded her
speech by wishing best to the students for throughout their journey in HMV.
The event included variety of cultural
and entertaining programmes like solo dance, group dance, solo song, games and
plays. Ragini Auditorium of HMV became a platform for the ushering talent. There was an enthralling display of events
like group dance and solo dance. The students rocked the stage with their
colourful and enthusiastic participation in events like modeling and Bhagra.
Incoming students also showcased their talent through dance performances.
The event was concluded
with the most awaited ceremony of conferring the title of Miss Fresher. The students of UG and PG were conferred with
various titles like Miss Charismatic, Miss Enigmatic, and Miss Stylish. Beating
all the competitors the crown of Miss Fresher was won by Ms. Kritika. Ms.
Kritika was declared 1st runner-up and Ms. Kriti Jain won the title
of 2nd runner-up. Ms. Manpreet Kaur was conferred with the title of
Miss Stylish in Fashion Designing Department. Ms. Jasleen Kaur was accorded
with title of Miss Enigmatic. Ms. Priyanka won the title of Miss Charismatic.
Miss Rajni was bestowed upon with the title of Miss Senior Stylish in Fashion
Designing Department. Ms. Ridhima and Ms. Harsimran won the title of Miss
Senior Enigmatic and Miss Senior Charismatic respectively. Mrs. Kawaljit Kaur,
Mrs. Mamta, and Dr. Ramnita Saini Sharda acted as judges of the event. The
event was concluded with vote of thanks.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਯੂ.ਜੀ, ਪੀ.ਜੀ, ਡਿਪਲੋਮਾ ਹਿਊਮੈਨੇਟਿਜ਼ ਅਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਲਈ ਆਗਾਜ਼-2018 ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਆਯੋਜਕ ਸ਼੍ਰੀਮਤੀ ਨਵਰੂਪ ਕੌਰ ਅਤੇ ਸਹਿ-ਆਯੋਜਕ ਡਾ. ਆਸ਼ਮੀਨ ਕੌਰ ਰਹੇ। ਸਾਰੇ ਪ੍ਰੋਗਰਾਮ ਦਾ ਆਯੋਜਨ ਡੀਨ ਵਿਦਿਆਰਥੀ ਪਰਿਸ਼ਦ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਦੀ ਦੇਖਰੇਖ 'ਚ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਮੌਕੇ ਤੇ ਮੁਖ ਮਹਿਮਾਨ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦਾ ਮੰਗਲ ਤਿਲਕ ਲਗਾਉਂਣ ਤੋਂ ਬਾਅਦ ਜੋਤ ਜਲਾ ਕੇ ਪਲਾਂਟਰ ਨਾਲ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਡੀ.ਏ.ਵੀ ਗਾਨ ਪੇਸ਼ ਕੀਤਾ ਗਿਆ।
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਆਪਣੇ ਸੰਬੋਧਨ 'ਚ ਸਭ ਤੋਂ ਪਹਿਲਾਂ ਸੰਯੋਜਨ ਟੀਮ ਨੂੰ ਵਧਾਈ ਦਿੱਤੀ ਅਤੇ ਨਵੀਆਂ ਵਿਦਿਆਰਥਣਾਂ ਨੂੰ ਆਪਣਾ ਸ਼ੁਭ ਆਸ਼ੀਸ਼ ਦਿੰਦੇ ਹੋਏ ਕਿਹਾ ਕਿ ਐਚ.ਐਮ.ਵੀ ਸੰਸਥਾ ਦਾ ਇਤਿਹਾਸ ਗੌਰਵਸ਼ਾਲੀ ਹੈ ਅਤੇ ਭੱਵਿਖ ਵਿੱਚ ਆਪ ਵਰਗੀਆਂ ਵਿਦਿਆਰਥਣਾਂ ਦੇ ਮਾਧਿਅਮ ਨਾਲ ਗੌਰਵਾਨਵਿਤ ਬਣੇਗਾ। ਉਨ੍ਹਾਂ ਸਾਂਝੇ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਨਵੀਆਂ ਵਿਦਿਆਰਥਣਾਂ ਸਾਡੇ ਕੋਲ ਇਕ ਗਿੱਲੀ ਮਿੱਟੀ ਦੇ ਸਮਾਨ ਪ੍ਰਵੇਸ਼ ਕਰਦੀਆਂ ਹਨ ਜਿਸਨੂੰ ਇਹ ਸੰਸਥਾ ਤਰਾਸ਼ ਕਰਕੇ ਯੋਗ ਵਿਅਕਤਿੱਤਵ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਸਿੱਖਿਆ ਦੇ ਨਾਲ-ਨਾਲ ਸਮਾਜ ਨੂੰ ਚੰਗਾ ਵਿਅਕਤੀਤਵ, ਸਸ਼ਕਤ ਨਾਰੀਤਵ ਪ੍ਰਦਾਨ ਕਰਨਾ ਵੀ ਹੈ। ਉਨ੍ਹਾਂ ਨਵੀਆਂ ਵਿਦਿਆਰਥਣਾਂ ਨੂੰ ਪੁਰਾਣੀਆਂ ਵਿਦਿਆਰਥਣਾਂ ਦੇ ਰਸਤੇ ਤੇ ਚਲਦੇ ਹੋਏ ਇਸ ਸੰਸਥਾ ਦੇ ਨਾਂ ਨੂੰ ਹੌਰ ਵੀ ਬੁਲੰਦੀਆਂ ਛੂਹਣ ਲਈ ਪ੍ਰੇਰਿਆ।
ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਮਮਤਾ, ਸ਼੍ਰੀਮਤੀ ਕੰਵਲਦੀਪ ਕੌਰ, ਡਾ. ਰਮਨੀਤਾ ਸੈਣੀ ਸ਼ਾਰਦਾ ਅਤੇ ਸ਼੍ਰੀਮਤੀ ਕੁਲਜੀਤ ਕੌਰ ਨੇ ਨਿਭਾਈ। ਜਿਨ੍ਹਾਂ ਦਾ ਸੁਆਗਤ ਸ਼੍ਰੀਮਤੀ ਨਵਰੂਪ ਕੌਰ, ਸ਼੍ਰੀਮਤੀ ਵੀਨਾ ਅਰੋੜਾ, ਜੋਤਿਕਾ, ਸਤਿੰਦਰ ਕੌਰ, ਸ਼੍ਰੀਮਤੀ ਨੀਟਾ ਮਲਿਕ ਅਤੇ ਸ਼੍ਰੀਮਤੀ ਚੰਦਰਿਕਾ ਨੇ ਪਲਾਂਟਰ ਭੇਂਟ ਕਰਕੇ ਕੀਤਾ। ਵਾਤਾਵਰਨ ਨੂੰ ਆਨੰਦਮਈ ਬਣਾਉਣ ਲਈ ਮਾਡਲਿੰਗ ਦੇ ਵਿਭਿੰਨ ਰਾਉਂਡ, ਡਾਂਸ, ਪੰਜਾਬੀ ਡਾਂਸ ਤੇ ਗੇਮਾਂ ਦਾ ਆਯੋਜਨ ਕੀਤਾ ਗਿਆ। ਮਾਡਲਿੰਗ ਦੇ ਅੰਤਰਗਤ ਵਿਦਿਆਰਥਣਾਂ ਨੂੰ ਵਿਭਿੰਨ ਪਦਾਂ ਨਾਨ ਸਨਮਾਨਿਤ ਕੀਤਾ ਗਿਆ। ਕੁ. ਕ੍ਰੀਤਿਕਾ ਮਿਸ ਫ੍ਰੈਸ਼ਰ, ਕੁ. ਕ੍ਰੀਤਿਕਾ ਮਿਸ ਫ੍ਰੈਸ਼ਰ ਫਸਟ ਰਨਰ ਅੱਪ, ਕੁ. ਕ੍ਰਤਿ ਜੈਨ ਮਿਸ ਫ੍ਰੈਸ਼ਰ ਦੂਜੀ ਰਨਰ ਅੱਪ, ਕੁ. ਪ੍ਰਿਯੰਕਾ ਮਿਸ ਕ੍ਰਿਜ਼ਮੈਟਿਕ, ਕੁ. ਮਨਪ੍ਰੀਤ ਮਿਸ ਸਟਾਇਲਿਸ਼, ਕੁ. ਹਰਸਿਮਰਨ ਮਿਸ ਸੀਨੀਅਰ ਕ੍ਰਿਜ਼ਮੈਟਿਕ, ਕੁ. ਰਿਧਿਮਾ ਮਿਸ ਸੀਨੀਅਰ ਐਨਿਗਮੈਟਿਕ ਅਤੇ ਕੁ. ਰਜਨੀ ਮਿਸ ਸੀਨੀਅਰ ਸਟਾਇਲਿਸ਼ ਚੁਣੀ ਗਈ। ਕਾਲਜ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਗਿਫਟ, ਤਾਜ ਅਤੇ ਪਲਾਂਟਰ ਭੇਂਟ ਕਰਕੇ ਵਧਾਈ ਦਿੱਤੀ। ਮੰਚ ਸੰਚਾਲਨ ਸ਼੍ਰੀਮਤੀ ਜੋਤਿਕਾ, ਡਾ. ਪੂਜਾ ਮਿਨਹਾਸ, ਨੰਦਨੀ, ਮਨਪ੍ਰੀਤ ਕੌਰ ਦੁਆਰਾ ਸਫਲਤਾਪੂਰਵਕ ਨਿਭਾਇਆ ਗਿਆ। ਇਸ ਮੌਕੇ ਤੇ ਹੌਰ ਟੀਚਿੰਗ ਸਟਾਫ ਵੀ ਮੌਜੂਦ ਸੀ।