Monday, 30 July 2018

158th Income Tax Day celebrated at HMV



Commerce Club of PG Deptt. of Commerce and Management of Hans Raj Mahila Maha Vidyalaya celebrated the 158th Income Tax Day.  Since Income Tax was first levied on 24th July, 1860, it is proposed to celebrate this day as the Income Tax Day.  Dr. Mrs. Kanwaldeep Kaur, Dean Academics, HOD Commerce formally welcomed the gathering and said that our department has initiated the step for creating aware and honest citizens of India and for promoting the idea that every citizen should pay tax regularly.  On this occasion, college Principal Prof. Dr. (Mrs.) Ajay Sareen said that national and economic growth cannot be achieved if we run around selfish motives so, we all should pay taxes for progress of our nation.  She further added that our college is the first among all colleges to celebrate ‘Income Tax Day’ and spread awareness among youth.  Mrs. Binoo Gupta, Incharge of Commerce Club told that Poster Making competition on the ‘Role of Income Tax in Nation Building’ and ‘Nukkad Natak competition’ has been organized to celebrate the day.  In Poster Making competition, Ragini Chauhan bagged first position, Aabha Loochotra bagged second position and Yukti Dhiman bagged third position.
            In Nukkad Natak competition, B.Com. Sem. V Section K1 presented the theme ‘Black Hatao, Tax Lagao’ and won first prize whereas B.Com. Sem. V Section K3 presented the theme ‘Aayekar Zaroori’ and won second prize.
            Judges for Poster Making competition were Ms. Shama Sharma and Dr. Seema Khanna whereas Dr. Nidhi Bal and Mrs. Meenu Kohli efficiently judged Nukkad Natak competition. 

            Ms. Gavanpreet Kaur and her team presented a cultural Dance Performance.  College Principal awarded prizes to the winners and appreciated the efforts of the students as well as faculty members to make such an event a success.  Mrs. Binoo Gupta gave formal vote of thanks.  The stage was conducted by Ms. Karishma Sangra, Gulfam of M.Com. Sem. III and Sona Babbar of B.Com. Sem. V.  On the occasion, Ms. Meenu Kundra, Mrs. Savita Mahendru, Mrs. Kajal Puri, Mrs. Shifali, Dr. Minkashi Duggal, Mrs. Yuvika, Mrs. Ritu Bahri, Ms. Bhawna, Ms. Priyanka, Ms. Anjali, Ms. Sonal, Ms. Upasana, Ms. Subha and Mrs. Rithika were present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੇ ਕਾਮਰਸ ਕਲੱਬ ਵੱਲੋਂ 158ਵੇਂ ਆਇਕਰ ਦਿਵਸ ਦੇ ਮੌਕੇ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।  ਪਹਿਲੀ ਵਾਰ ਆਇਕਰ 24 ਜੁਲਾਈ 1860 ਨੂੰ ਲਾਗੂ ਕੀਤਾ ਗਿਆ ਸੀ, ਇਸ ਲਈ ਇਸ ਦਿਨ ਨੂੰ ਆਇਕਰ ਦਿਵਸ ਵਜੋਂ ਮਣਾਇਆ ਜਾਂਦਾ ਹੈ।  ਕਾਮਰਸ ਵਿਭਾਗ ਦੀ ਮੁਖੀ ਤੇ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਮਰਸ ਵਿਭਾਗ ਨੇ ਭਾਰਤੀ ਯੁਵਾ ਨਾਗਰਿਕਾਂ ਨੂੰ ਜਾਗਰੂਕ ਕਰਨ ਵੱਲ ਇਕ ਹੋਰ ਕਦਮ ਵਧਾਇਆ ਹੈ।  ਇਸ ਪ੍ਰੋਗਰਾਮ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਆਇਕਰ ਦਾ ਭੁਗਤਾਨ ਕਰਨ ਦੇ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਕਿਹਾ ਕਿ ਰਾਸ਼ਟਰੀ ਤੇ ਆਰਥਿਕ ਵਿਕਾਸ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਅਸੀਂ ਆਪਣੇ ਸਵਾਰਥੀ ਉਦੇਸ਼ਾਂ ਦੀ ਪੂਰਤੀ ਕਰਦੇ ਰਹਾਂਗੇ। ਇਸ ਲਈ ਦੇਸ਼ ਦੀ ਉੱਨਤੀ ਦੇ ਲਈ ਸਾਨੂੰ ਕਰ ਦਾ ਭੁਗਤਾਨ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਸਾਡਾ ਕਾਲਜ “ਆਇਕਰ ਦਿਵਸ” ਸਮਾਰੋਹ ਆਯੋਜਿਤ ਕਰਨ 'ਚ ਵੀ ਬਾਕਿ ਸਾਰੇ ਕਾਲਜਾਂ ਤੋਂ ਅੱਗੇ ਰਿਹਾ ਹੈ। ਕਾਮਰਸ ਵਿਭਾਗ ਦੀ ਇੰਚਾਰਜ ਸ਼੍ਰੀਮਤੀ ਬੀਨੂੰ ਗੁਪਤਾ ਨੇ ਕਿਹਾ ਕਿ ਇਸ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲੇ ਤੇ ਨੁੱਕੜ ਨਾਟਕ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ 'ਚ ਰਾਗਿਨੀ ਚੌਹਾਨ ਨੇ ਪਹਿਲਾ, ਆਭਾ ਲਚੋਤੱਰਾ ਨੇ ਦੂਜਾ ਅਤੇ ਯੁਕਤਿ ਧੀਮਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸਦੇ ਜੱਜ ਪ੍ਰੋ. ਸ਼ਮਾ ਸ਼ਰਮਾ ਤੇ ਡਾ. ਸੀਮਾ ਖੰਨਾ ਸਨ।
ਨੁੱਕੜ ਨਾਟਕ ਮੁਕਾਬਲੇ 'ਚ ਬੀ.ਕਾੱਮ ਸਮੈ.5 K1 ਸੈਕਸ਼ਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਬੀ.ਕਾਮ ਸਮੈ.5 ਸੈਕਸ਼ਨ K3 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੱਜ ਦੀ ਭੂਮਿਕਾ ਡਾ. ਨਿਧਿ ਬਲ ਅਤੇ ਸ਼੍ਰੀਮਤੀ ਮੀਨੂ ਕੋਹਲੀ ਨੇ ਨਿਭਾਈ। ਇਸ ਮੌਕੇ ਤੇ ਗਵਨਪ੍ਰੀਤ ਕੌਰ ਤੇ ਟੀਮ ਨੇ ਕਲਚਰਲ ਡਾਂਸ ਪੇਸ਼ ਕੀਤਾ।  ਪ੍ਰਿੰ. ਡਾ. ਸਰੀਨ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ।  ਸ਼੍ਰੀਮਤੀ ਬੀਨੂੰ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਸ਼੍ਰੀ ਕਰਿਸ਼ਮਾ ਸਾਂਗਰਾ, ਐਮ.ਕਾਮ ਦੀ ਗੁਲਫਾਮ ਵਿਰਦੀ ਤੇ ਬੀ.ਕਾਮ ਦੀ ਸੋਨਾ ਬੱਬਰ ਨੇ ਕੀਤਾ। ਇਸ ਮੌਕੇ ਤੇ ਪ੍ਰੋ. ਮੀਨੂ ਕੁੰਦਰਾ, ਸਵਿਤਾ ਮਹੇਂਦਰੂ, ਕਾਜਲ ਪੁਰੀ, ਸ਼ੈਫਾਲੀ, ਡਾ. ਮੀਨਾਕਸ਼ੀ ਦੁੱਗਲ, ਯੁਵਿਕਾ, ਰੀਤੂ ਬਾਹਰੀ, ਭਾਵਨਾ, ਪ੍ਰਿਯੰਕਾ, ਅੰਜਲੀ, ਸੋਨਲ, ਉਪਾਸਨਾ, ਸੁਭਾ ਤੇ ਰਿਸ਼ਿਕਾ ਵੀ ਮੌਜੂਦ ਸਨ।