Under the able guidance of Principal Prof. Dr.
(Mrs.) Ajay Sareen and school coordinator Mrs. Meenakshi Syal ‘Ecomatic’ Akshay Urja Diwas was
celebrated in the premises of Hans Raj Mahila Maha Vidyalaya. The inauguration of the occasion was done by
warm welcome of Principal Prof. Dr. Ajay Sareen by Mrs. M. Syal through Tilak
ceremony and presentation of planter.
Various competitions like role play and model preparations was organized
in which students of SSC I and SSC II played the role of sun, water, air and
earth and brought the attention towards current situation as the era of fossil
fuel is about to be history, so there is dire need to conserve these energy
sources and to use them sustainably.
They realize the eminent power of these sources that if human will
continue to export them selfishly they can create catastrophic effects.
Students
displayed approx 24 models that depicted scientific mechanism for energy
conservation. Principal Dr. Sareen
appreciated the knowledge, concern and efforts of students and was overwhelmed
by the performances. The judges of role
play were Dr. Neelam Sharma and Mr. Sushil Kumar and for models judges were Dr.
Seema Marwaha and Mrs. Saloni Sharma.
The winners for role play were first prize to Yasmeen as air, bracketed
second prize to Manpreet (Sun) and Kashish (water) and third prize to Garima
and Naomi (human and water). The winner
for best model are first, Kanica and Saloni (Hydrogen as future fuel; second
prize to Isha Thakur (SSC I medical) – Energy Conservation by hydraulic lift, cooler and rotational
energy and third prize to Simranjeet and Rakhi for Automatic Street light. All the staff members were present on the
occasion and stage conduction was done by Mrs. Jaspreet Kaur and Ms. Varinder
Kaur.
ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ਜਲੰਧਰ ਵਿਖੇ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਹੇਠ 'ਅਕਸ਼ੈ ਊਰਜਾ ਦਿਵਸ' ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮਕਸਦ ਵਿਦਿਆਰਥੀਆਂ ਨੂੰ ਕੁਦਰਤੀ ਸਾਧਨਾਂ ਦੇ ਉਪਯੋਗ ਸੰਬੰਧੀ ਸੁਚੇਤ ਕਰਨਾ ਸੀ। ਵਿਦਿਆਰਥੀਆਂ ਨੇ ਕੁਦਰਤੀ ਸਾਧਨਾਂ ਨਾਲ ਸੰਬੰਧਿਤ ਪੌਸ਼ਾਕ ਪਾ ਕੇ ਉਹਨਾਂ ਦੇ ਰੂਪ ਵਿੱਚ ਆਪਣੀ ਗੱਲ ਬਾਕੀ ਵਿਦਿਆਰਥੀਆਂ ਅੱਗੇ ਰੱਖਦੇ ਹੋਏ ਕੁਦਰਤੀ ਸਾਧਨਾਂ ਦੇ ਦੁਰਉਪਯੋਗ ਤੋਂ ਬਚਣ ਦੀ ਅਪੀਲ ਕੀਤੀ। ਦਿਵਿਆਰਥੀਆਂ ਦੁਆਰਾ ਸਟਿੱਲ ਅਤੇ ਵਰਕਿੰਗ ਮਾਡਲ ਬਣਾਕੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਕੁਦਰਤੀ ਸਾਧਨਾਂ ਨੂੰ ਬਚਾਉਣ ਦਾ ਸੁਨੇਹਾ ਦੇ ਰਹੇ ਸਨ।
ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਵਾਲੇ ਕਾਲਜ ਪ੍ਰਿੰਸੀਪਲ ਦੇ ਤਿਲਕ ਲਗਾ ਕੇ ਇਸ ਸਮਾਗਮ ਦਾ ਆਰੰਭ ਕੀਤਾ ਗਿਆ। ਸਮਾਗਮ ਦੀ ਮੁੱਖ ਆਯੋਜਕ ਸ਼੍ਰੀਮਤੀ ਮਿਨਾਕਸ਼ੀ ਸਿਆਲ (ਕੋਆਰਡੀਨੇਟਰ, ਕਾਲਜੀਏਟ ਸਕੂਲ) ਨੇ ਆਏ ਮਹਿਮਾਨਾਂ ਨੂੰ ਪੌਦੇ ਦੇ ਕੇ ਜੀ ਆਇਆਂ ਆਖਿਆ। ਰੋਲ ਪਲੇ ਐਕਟੀਵਿਟੀ ਲਈ ਜੱਜਾਂ ਦੀ ਭੂਮਿਕਾ ਡਾ. ਸ਼੍ਰੀਮਤੀ ਨੀਲਮ ਸ਼ਰਮਾ ਅਤੇ ਸ਼੍ਰੀ ਸੁਸ਼ੀਲ ਨੇ ਨਿਭਾਈ। ਸਟਿੱਲ ਅਤੇ ਵਰਕਿੰਗ ਮਾਡਲਾਂ ਦੀ ਪ੍ਰਤਿਯੋਗਤਾ ਵਿੱਚ ਜੱਜਾਂ ਦੀ ਭੂਮਿਕਾ ਨਿਭਾਉਣ ਵਾਲੇ ਡਾ. ਸ਼੍ਰੀਮਤੀ ਸੀਮਾ ਮਰਵਾਹਾ ਅਤੇ ਸ਼੍ਰੀਮਤੀ ਸਲੋਨੀ ਸ਼ਰਮਾ ਰਹੇ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਨੇ ਕੁਦਰਤੀ ਸਾਧਨਾਂ ਦੇ ਸਹੀ ਉਪਯੋਗ ਤੇ ਉਹਨਾਂ ਨੂੰ ਬਚਾਉਣ ਦੀ ਗੱਲ ਕਹੀ। ਉਹਨਾਂ ਆਖਿਆ ਕਿ ਇਹ ਕੁਦਰਤੀ ਸਾਧਨ ਸਾਨੂੰ ਪਰਮਾਤਮਾ ਵੱਲੋਂ ਮਿਲੀ ਦਾਤ ਹੈ ਅਤੇ ਇਸਦੀ ਸੰਭਾਲ ਸਾਡਾ ਨੈਤਿਕ ਫਰਜ਼ ਹੈ।
ਸਟਿੱਲ ਅਤੇ ਵਰਕਿੰਗ ਮਾਡਲ ਮੁਕਾਬਲੇ ਵਿੱਚ ਕਨਿਕਾ (+2 ਮੈਡੀਕਲ) ਅਤੇ ਸਲੋਨੀ (+2 ਮੈਡੀਕਲ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਈਸ਼ਾ (+1 ਮੈਡੀਕਲ) ਦੂਜੇ, ਸਿਮਰਨਜੀਤ ਅਤੇ ਰਾਖੀ (+2 ਨਾਨ ਮੈਡੀਕਲ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।
ਰੋਲ ਪਲੇ ਦੇ ਮੁਕਾਬਲੇ ਵਿੱਚ ਯਾਸਮੀਨ (+2 ਕਾਮਰਸ) ਨੇ ਪਹਿਲਾ, ਮਨਪ੍ਰੀਤ (+1 ਮੈਡੀਕਲ) ਅਤੇ ਕਸ਼ਿਸ਼ (+2 ਕਾਮਰਸ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰਿਮਾ (+2 ਮੈਡੀਕਲ) ਅਤੇ ਨਾਓਮੀ (+2 ਮੈਡੀਕਲ) ਤੀਜੇ ਸਥਾਨ 'ਤੇ ਰਹੀਆਂ।
ਅਖੀਰ ਵਿੱਚ ਸ਼੍ਰੀਮਤੀ ਮਿਨਾਕਸ਼ੀ ਸਿਆਲ, ਕੋਆਰਡੀਨੇਟਰ ਸਕੂਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ।