Friday, 24 August 2018

Rakhi Sakhi celebrated in HMV




Hans Raj Mahila Maha Vidyalaya celebrated the indigenous festival of Rakshabandhan today, but with a difference. Under the guidance of the Principal Prof. Dr. (Mrs.) Ajay Sareen, the Innovation Cell and Women Empowerment cell celebrated the festival by tying organic rakhis, on this occasion, Mrs Aashika Jain, Joint Commissioner Municipal Corporation was the Chief Guest. She tied Rakhi to Principal Prof. Dr. (Mrs.) Ajay Sareen and Principal Dr. Sareen tied rakhi to her.  Rakhis were tied by the girls to each other.  Sharing the concept of this celebration, Dr Ramnita Sharda, Dean Innovation and In-charge Women Empowerment Cell, told students that we have to understand the concept of Raksha Bandhan. The girls have to stand up for themselves and for each other if we wish to create  an egalitarian society. The women have always been told to look up to men for protection and women have been pitched against each other as competitors, she emphasized that there has to be a shift from competition to camaraderie; peer pressure to peer support; and girls waiting for someone to save them to girls standing up for themselves and each other. She said that celebrating Rakhi  by tying Organic Rakhis, the students have further saved the environment and cottage industry, as they have helped tribal women of Madhya Pradesh and  women from Maharashta whose hand made rakhis were used. She said by doing this we have also further strengthened the ties between recently formed Buddy Groups. The students also took a pledge to stand by each other in all times.
Principal Prof Ajay Sareen felicitated the Innovation cell for their yet another innovative practice and added that women must stand up for each other.  Apart from physical protection what is required the most in present time is the mental and emotional support which can prevent to many unpleasant life situations.  She encouraged girls to stand up for one another. 
Chief guest Mrs. Aashika Jain, the Joint Commissioner of Municipal Corporation said that this is a unique endeavour by HMV and must be replicated at the district as well as state level.  Addressing the young students she said that this is the best time to channelize their energy in grooming themselves in all possible spheres of learning.  She also gave the name ‘Rakhi Sakhi’ to this event.
Student representatives of Innovation Cell, Miss Pariyanka Marwaha, Miss Navjot and Miss Mehak also presented their views. All the Deans, Heads of the Departments and Faculty members tied Rakhis to each other and celebrated the festival with zeal and enthusiasm.  Stage was conducted by Dr. Anjan Bhatia.

ਹੰਸਰਾਜ ਮਹਿਲਾ ਮਹਾਂਵਿਦਿਆਲਾ ‘ਚ ਇਨੋਵੇਸ਼ਨ ਅਤੇ ਇੰਪਾਵਰਮੈਂਟ ਸੈਲ ਵਲੋਂ ਰਾਖੀ ਸਖੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਰਾਖੀ ਦੇ ਤਿਉਹਾਰ ਨੂੰ ਕੇਵਲ ਸਾਂਸਕਰਿਤਕ ਤਰੀਕੇ ਨਾਲ ਨਾ ਮਨਾਉਂਦੇ ਹੋਏ ਨਵੇ ਢੰਗ ਨਾਲ ਮਨਾਇਆ ਗਿਆ। ਇਸ ਅਵਸਰ ਤੇ ਆਸ਼ਿਕਾ ਜੈਨ, ਜਵਾਂਇਟ ਕਮਿਸ਼ਨਰ, ਮਿਊਨੀਸਿਪਲ ਕਾਰਪੋਰੇਸ਼ਨ, ਜਲੰਧਰ ਮੁੱਖ ਮੇਹਮਾਨ ਦੇ ਤੌਰ ਤੇ ਸ਼ਾਮਿਲ ਹੋਈ। ਉਨਾਂ ਨੇ ਉਤਸਵ ਨੂੰ ਰਾਖੀ ਸਖੀ ਨਾਮ ਦੇਂਦੇ ਹੋਏ ਪਿੰ੍ਰਸੀਪਲ ਡਾ. ਅਜੈ ਸਰੀਨ ਦੀ ਕਲਾਈ ਤੇ ਰਾਖੀ ਬਣੀ ਅਤੇ ਪਿੰ੍ਰਸੀਪਲ ਡਾ. ਅਜੈ ਸਰੀਨ ਨੇ ਉਨਾਂ ਦੀ ਕਲਾਈ ਤੇ ਰਾਖੀ ਬਣੀ। ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਇਕ ਦੁਜੇ ਦੀ ਕਲਾਈ ਤੇ ਰਾਖੀ ਬਣੀ ਅਤੇ ਹਰ ਹਾਲ ਵਿਚ ਇਕ ਦੁਜੇ ਦਾ ਸਾਥ ਨਿਭਾਉਨ ਦਾ ਵਾਦਾ ਕੀਤਾ।ਇਨੋਵੇਸ਼ਨ ਅਤੇ ਇੰਪਾਵਰਮੈਂਟ ਸੈਲ ਦੀ ਇੰਚਾਰਜ ਡਾ. ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਇਕ ਦੁਜੇ ਦੇ ਵਿਰੁਧ ਨਹੀਂ ਸਗੋ ਸਾਥ ਖੜੇ ਹੋਣ ਦੀ ਲੋੜ ਹੈ। ਸਾਨੂੰ ਸਮਤਾਵਾਦੀ ਸਮਾਜ ਦੀ ਸ੍ਰਜਨਾ ਕਰਨ ਦੀ ਲੋੜ ਹੈ। ਉਨਾਂ ਨੇ ਆਰਗੈਨਿਕ ਰਾਖੀ ਦਾ ਮਹਤੱਵ ਦਸਦੇ ਹੋਇਆ ਕਿਹਾ ਕਿ ਵਾਤਾਵਰਨ ਨੂੰ ਬੇਹਤਰੀਨ ਬਣਾਉਨ ਲਈ ਆਰਗੈਨਿਕ ਰਾਖੀਆਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਤੋ ਨਾ ਕੇਵਲ ਅਸੀ ਵਾਤਾਵਰਨ ਨੂੰ ਸ਼ੁਧ ਰੱਖ ਸਕਦੇ ਹਾਂ ਸਗੋਂ ਇਹ ਰਾਖੀਆਂ ਨੂੰ ਬਣਾਉਨ ਵਾਲੀ ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਔਰਤਾਂ ਦੀ ਵੀ ਮਦਦ ਕਰ  ਸਕਦੇ ਹਾਂ। ਇਸ ਮੌਕੇ ਤੇ ਬੱਡੀ ਗਰੁਪ ਦੇ ਮੈਂਬਰਾਂ ਨੇ ਵੀ ਇਕ ਦੁਜੇ ਨੂੰ ਰਾਖੀ ਬਣੀ ਅਤੇ ਇਕ ਦੁਜੇ ਦਾ ਸਾਥ ਨਿਭਾਉਨ ਦਾ ਵਾਦਾ ਕੀਤਾ।ਪਿੰ੍ਰਸੀਪਲ ਡਾ. ਅਜੈ ਸਰੀਨ ਨੇ ਇਨੋਵੇਟਿਵ ਸੈਲ ਦੀ ਇਕ ਹੋਰ ਪਹਲ ਦੇ ਲਈ ਬਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਇਕ ਦੁਜੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਲਈ ਸੰਦੇਸ਼ ਦਿੱਤਾ। ਉਨਾਂ ਨੇ ਕਿਹਾ ਕਿ ਫਿਜੀਕਲ ਪ੍ਰਕਟੇਸ਼ਨ ਤੋ ਜਿਆਦਾ ਅੱਜ ਦੇ ਸਮੇਂ ਵਿਚ ਮੈਂਟਲ ਅਤੇ ਇਮੋਸ਼ਨਲ ਸਪੋਰਟ ਦੀ ਲੋੜ ਹੈ ਅਤੇ ਸਾਰੀਆਂ ਵਿਦਿਆਰਥਣਾਂ ਨੂੰ ਇਕ ਦੁਜੇ ਦਾ ਸਹਾਰਾ ਬਣਨਾ ਚਾਹੀਦਾ ਹੈ।ਆਸ਼ਿਕਾ ਜੈਨ, ਜਵਾਂਇਟ ਕਮਿਸ਼ਨਰ, ਮਿਊਨੀਸਿਪਲ ਕਾਰਪੋਰੇਸ਼ਨ, ਜਲੰਧਰ ਨੇ ਇਸ ਆਯੋਜਨ ਦੀ ਤਰੀਫ ਕਰਦਿਆਂ ਹੋਇਆ ਕਿਹਾ ਕਿ ਤਿਉਹਾਰ ਮਨਾਉਨ ਦਾ ਇਹ ਅਨੋਖਾ ਤਰੀਕਾ ਅਪਨੇ ਆਪ ਵਿਚ ਇਕ ਸੰਦੇਸ਼ ਹੈ ਅਤੇ ਇਸ ਤਰਾਂ ਦੇ ਆਯੋਜਨ ਡਿਸਟ੍ਰਿਕਟ ਅਤੇ ਸਟੇਟ ਲੈਵਲ ਤੇ ਵੀ ਆਯੋਜਿਤ ਕਰਨੇ ਚਾਹੀਦੇ ਹਨ। ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਇਆ ਉਨਾਂ ਨੇ ਕਿਹਾ ਕਿ ਇਹੀ ਬੈਸਟ ਟਾਈਮ ਹੈ ਕੁਛ ਕਰ ਗੁਜ਼ਰਨੇ ਦਾ ਅਤੇ ਆਪਨੀ ਪਹਿਚਾਨ ਬਨਾਉਨ ਦਾ। ਇਸ ਮੌਕੇ ਤੇ ਵਿਦਿਆਰਥੀ ਪ੍ਰਤੀਨਿਧੀ ਪ੍ਰਿਅੰਕਾ ਮਰਵਾਹਾ, ਨਵਜੋਤ ਅਤੇ ਮਹਕ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸਾਰੇ ਡੀਨ, ਮੁੱਖੀ ਅਤੇ ਅਧਿਆਪਕਾਂ ਨੇ ਵੀ ਇਕ ਦੁਜੇ ਦੀ ਕਲਾਈ ਤੇ ਰਾਖੀ ਬਣੀ ਅਤੇ ਪੂਰੇ ਉਤਸਾਹ ਨਾਲ ਤਿਉਹਾਰ ਮਨਾਇਆ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।