Under
the mighty guidance of Principal Prof. Dr. (Mrs.) Ajay Sareen and under the
worthy guidance of Mrs. Meenakshi Sayal, Coordinator School, HMV Collegiate Sr.
Sec. School organized Virasat-e-Punjab
2018. Various competitions were
conducted in this Heritage Art programme like Antique products, Scrap books,
Poster and Chart making etc. Nearly 600
students of SSC I and SSC II participated in this programme. This programme was organized to revive the
cultural values of the State due to the increasing drug addiction problems and
the impact of westernization so that the students can be re-attached to their
heritage. Principal Prof. Dr. (Mrs.) Ajay
Sareen graced the occasion as the chief guest of this programme. She motivated the students to do such things
in future while praising the material made by them. On this occasion, Mrs. Meenakshi Sayal,
Coordinator School made clear about the purpose of the programme and said
culture is a human identity and forgetting culture means to get away from its
identity.
Mrs. Kawaljit, HOD Punjabi, Mrs.
Kuljit Kaur Athwal, Dean Holistic Development and Miss Shama Sharma, HOD Fine
Arts played the role of honourable judges.
In Poetry competition Harpreet Kaur SSC I, Shobita SSC I and Amandeep
SSC I got first, second and third positions respectively. Harshita SSC II, Samridhi SSC II and Neha
SSC II got first second and third positions respectively in Poster making
competition. In Scrap book competition
the students of SSC II Kulwinder Kaur, Dhreeti, Taniya, Sapna and Pallavi got
first, second, third, fourth and fifth position respectively. The students of SSC I Ridhi, Jasman,
Vaishnavi and Aman got first, second, third and fourth positions in Scrap book
competition respectively. In the
Exhibition of Antique products Kiranpreet Kaur SSC I, Tarunika Rampal SSC I,
and Kiran got first, second and third positions respectively. Principal Prof. Dr. (Mrs.) Ajay Sareen and
Coordinator School Mrs. Meenakshi Sayal congratulated the winners. On this occasion, teachers of Punjabi
department, Lecturer Veerinder Kaur, Arvinder Kaur and other teachers were also
present.
ਪ੍ਰਿੰਸੀਪਲ
ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਂ ਅਧੀਨ ਤੇ ਸ਼੍ਰੀਮਤੀ ਮਿਨਾਕਸ਼ੀ ਸਿਆਲ
(ਕਾ-ਆਰਡੀਨੇਟਰ ਸਕੂਲ) ਦੀ ਯੋਗ ਅਗਵਾਈ ਵਿੱਚ
ਐਚ.ਐਮ.ਵੀ ਕਾਲਜੀਏਟ ਸਕੂਲ ਵਿੱਚ ‘ਵਿਰਾਸਤ-ਏ-ਪੰਜਾਬ 2018’ ਦਾ ਆਯੋਜਨ ਕੀਤਾ ਗਿਆ। ਇਸ ਵਿਰਾਸਤੀ
ਕਲਾ ਪ੍ਰੋਗਰਾਮ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਵੇਂ: - ਪੁਰਾਤਨ ਵਸਤਾਂ, ਸਕਰੈੱਪ ਬੁੱਕ,
ਪੋਸਟਰ ਤੇ ਚਾਰਟ ਮੇਕਿੰਗਆਦਿ। ਇਨ੍ਹਾਂ ਮੁਕਾਬਲਿਆਂ ਵਿੱਚ +1 ਅਤੇ +2 ਦੀਆਂ ਲਗਭਗ 600 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਆਯੋਜਨ
ਪੰਜਾਬ 'ਚ ਵੱਧ ਰਹੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਮੁੱਲਾਂ ਨੂੰ ਮੁੜ ਤੋਂ ਸੁਰਜੀਤ ਕਰਨ ਲਈ
ਕੀਤਾ ਗਿਆ ਤਾਂ ਕਿ ਵਿਦਿਆਰਥਣਾਂ ਆਪਣੇ ਵਿਰਸੇ ਨਾਲ ਜੁੜ ਸਕਣ। ਇਸ ਪ੍ਰੋਗਰਾਮ ਦੇ ਮੁਖ ਮਹਿਮਾਨ
ਪ੍ਰਿੰਸੀਪਲ ਸ਼੍ਰਮਤੀ ਅਜੇ ਸਰੀਨ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਚਾਰਟ, ਪੋਸਟਰ
ਤੇ ਸਕਰੈੱਪ ਬੁੱਕ ਆਦਿ ਦੀ ਪ੍ਰਸ਼ੰਸਾ ਕੀਤੀ ਤੇ ਨਾਲ ਹੀ ਉਨ੍ਹਾਂ ਭੱਵਿਖ ਵਿੱਚ ਵੀ ਇਹੋ ਜਿਹੇ ਕੰਮ
ਕਰਨ ਲਈ ਪ੍ਰੇਰਿਆ ਤਾਂ ਕਿ ਵਿਦਿਆਰਥਣਾਂ ਆਪਣੇ ਸੱਭਿਆਚਾਰ ਨਾਲ ਜੁੜੀਆਂ ਰਹਿਣ। ਇਸ ਮੌਕੇ ਸ਼੍ਰੀਮਤੀ
ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਨੇ ਇਸ ਪ੍ਰੋਗਰਾਮ ਦੇ ਉਦੇਸ਼ ਨੂੰ ਸਪਸ਼ਟ ਕਰਦਿਆਂ ਕਿਹਾ ਕਿ
ਸੰਸਕ੍ਰਿਤੀ ਤੇ ਸੱਭਿਆਚਾਰ ਮਨੁੱਖ ਦੀ ਪਹਿਚਾਣ ਹਨ, ਇਸਨੂੰ ਭੁੱਲਣ ਦਾ ਅਰਥ ਆਪਣੀ ਪਛਾਣ ਤੋਂ ਦੂਰ ਹੋਣਾ
ਹੈ। ਇਸ ਲਈ ਵਿਦਿਆਰਥਣਾਂ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਅਮੀਰ ਵਿਰਸੇ ਨਾਲ ਜੋੜਣਾ ਹੀ ਇਸ
ਪ੍ਰੋਗਰਾਮ ਦਾ ਉਦੇਸ਼ ਹੈ। ਸ਼੍ਰੀਮਤੀ ਕੰਵਲਜੀਤ (ਮੁਖੀ, ਪੰਜਾਜੀ ਵਿਭਾਗ), ਸ਼੍ਰੀਮਤੀ ਕੁਲਜੀਤ ਕੌਰ
(ਡੀਨ, ਸਾਹਿਤ-ਸਭਾਵਾਂ) ਤੇ ਪ੍ਰੋ. ਸ਼ਮਾ ਸ਼ਰਮਾ (ਮੁਖੀ, ਫਾਇਨ ਆਰਟਸ) ਨੇ ਮਾਣਯੋਗ ਜੱਜਾਂ ਦੀ
ਭੂਮਿਕਾ ਨਿਭਾਈ। ਕਾਵਿ-ਸਤਰਾਂ ਮੁਕਾਬਲੇ ਵਿੱਚ ਹਰਪ੍ਰੀਤ ਕੌਰ (+1), ਸ਼ੋਭਿਤਾ (+1), ਅਨਮੋਲਦੀਪ
(+1) ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ 'ਚ
ਹਰਸ਼ਿਤਾ (+2), ਸਮਰਿਧੀ (+2) ਤੇ ਨੇਹਾ (+2) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ
ਕੀਤਾ। ਸਕਰੈੱਪ ਬੁੱਕ ਮੁਕਾਬਲੇ 'ਚ +2 ਦੀਆਂ ਵਿਦਿਆਰਥਣਾਂ ਕੁਲਜਿੰਦਰ ਕੌਰ, ਦਰਿਤੀ, ਤਾਨੀਆ,
ਸਪਨਾ ਤੇ ਪਲਵੀ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਸਕਰੈੱਪ ਬੁੱਕ ਮੁਕਾਬਲੇ ਵਿੱਚ +1 ਦੀਆਂ ਵਿਦਿਆਰਥਣਾਂ ਰਿਧਿ, ਜਸਮਨ, ਵੈਸ਼ਨਵੀ ਤੇ ਅਮਨ ਨੇ
ਕ੍ਰਮਵਾਰ ਪਹਿਲਾ, ਦੂਜਾ, ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ। ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ
ਵਿੱਚ ਕਿਰਨਪ੍ਰੀਤ ਕੌਰ (+1), ਤਰੁਨਿਕਾ ਰਾਮਪਾਲ (+1) ਤੇ ਕਿਰਨ (+1) ਨੇ ਕ੍ਰਮਵਾਰ ਪਹਿਲਾ,
ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਕਾਲਜ ਪ੍ਰਿੰਸੀਪਲ ਅਤੇ ਸਕੂਲ ਕਾ-ਆਰਡੀਨੇਟਰ
ਨੇ ਵਧਾਈ ਦਿੱਤੀ। ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਅਧਿਆਪਕ ਵੀਰਇੰਦਰ ਕੌਰ, ਅਰਵਿੰਦਰ ਕੌਰ ਤੇ
ਹੋਰ ਅਧਿਆਪਕ ਵੀ ਮੌਜੂਦ ਸਨ।