Tuesday, 28 August 2018

Khush Amdeed 2018 at HMV


Khush Amdeed 2018 (Silver Night) was organized by Resident Scholars of Hans Raj Mahila Maha Vidyalaya.  Principal Prof. Dr. (Mrs.) Ajay Sareen was the chief guest of the function.  Mrs. Navroop, Dean Youth Welfare and Ms. Gurpal, Ex-Head Girl were guests of honour.  Mrs. Meenakshi Syal, Coordinator of Resident Scholars welcomed the guests.  The function commenced with the lightening of the lamp.  Mrs. Veena Arora, Dean Outreach Programmes and Staff Secretary, Mrs. Bindu Banati Kohli, Asstt.Prof. in Cosmetology and Miss Rishav Bhardwaj, Asstt. Prof. in Fashion Designing were the judges for the selection of Miss Fresher 2018 and other tags on this occasion.
Students showcased their talents in the event.  A Skit on the impact of social media on our lives was presented by the students.  The positive and negative impact of social media was represented very effectively with a message to use social media a very carefully.  A tribute to India was paid by Jai Hind group.  Another skit on the role of a mother in the life of her daughter was also performed by the support.  It is conveyed through the skit that a mother support her daughter in all circumstances and act as moral booster for her to fight against all the evils of the society.  Various dance performances including folk and western dances and theatre items.
Principal Prof. Dr. (Mrs.) Ajay Sareen conveyed her blessings to the students and sends them a message to participate in co-curricular activities.  She also laid stress on focusing on the studies.  Students should make a balance between their studies and other activities.  So that they can receive value based education in the institution and emerges as an all rounder.  Mrs. Navroop motivated the students to participate in cultural activities but not at the sake of their studies. Ms. Gurpal advised students to show their talent on the stage.  She also thanked HMV for refining her talent.  Mrs. Syal advised students to use the internet for study purpose and they should have been invest in the various courses provided at the campus for their holistic growth.  Also, she thanked the judges, Office Superintendents and staff members for sparing their time. 
Miss Harmanpreet Kaur of M.Com. 1st was selected as Miss Fresher 2018.  Miss Talented was Sumandeep Kaur of M.A. English, Miss Confident was Manvi of BBA, Miss Elegant was Harsimran of M.Com. and Best Attire Award was given to Simran of B.Com.I.  Mrs. Urvashi Mishra, Dean Student Council, Mr. Amarjit Khanna, Office Supdt., Mr. Raman Behl, Supdt. Gen., Mr.Pankaj Jyoti, Supdt. A/c, Mr. Lakhwinder Singh, Hostel Supdt. were also present on this occasion.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ “ਖੁਸ਼ਾਮਦੀਦ-2018” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਸ਼ਿਰਕਤ ਕੀਤੀ।  ਇਸ ਮੌਕੇ 'ਤੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਤੇ ਸਾਬਕਾ ਹੈਡ ਗਰਲ਼ ਗੁਰਪਾਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਕੋ-ਆਰਡੀਨੇਟਰ ਰੈਜੀਡੇਂਟ ਸਕਾਲਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਜੋਤ ਜਲਾ ਕੇ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਵਿਦਿਆਰਥਣਾਂ ਨੇ ਕਈ ਵਿਸ਼ਿਆਂ ਤੇ ਸਕਿਟ ਪੇਸ਼ ਕੀਤੀ।  ਵਿਦਿਆਰਥਣਾਂ ਵੱਲੋਂ ਸੋਸ਼ਲ ਮੀਡਿਆ ਦਾ 'ਚੰਗਾ ਤੇ ਮਾੜਾ' ਪਹਿਲੂ ਬਿਹਤਰੀਨ ਭੰਗ ਨਾਲ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਹੌਰ ਗਰੁੱਪਾਂ ਨੇ ਬੇਟੀ ਦੀ ਜ਼ਿੰਦਗੀ 'ਚ ਮਾਂ ਦੇ ਰੋਲ ਨੂੰ ਵਧੇਰੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ।  ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਵਿਭਿੰਨ ਗਾਣਿਆ 'ਤੇ ਨਾਚ ਪੇਸ਼ ਕੀਤਾ।  ਪ੍ਰਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ-ਨਾਲ ਹੋਰ ਚੀਜ਼ਾਂ ਵਿੱਚ ਤਾਲਮੇਲ ਬਿਠਾਉਣ ਸੰਬੰਧੀ ਪ੍ਰੇਰਿਆ। ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੜਾਈ ਦੇ ਨਾਲ-ਨਾਲ ਹੋਰ ਚੀਜ਼ਾਂ 'ਚ ਹਿੱਸਾ ਲੈਣ ਨਾਲ ਮਨੋਬਲ ਵੱਧਦਾ ਹੈ ਅਤੇ ਸਾਬਕਾ ਹੈਡ ਗਰਲ ਗੁਰਪਾਲ ਨੇ ਸਟੇਜ਼ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਸਿਆਲ ਨੇ ਵਿਦਿਆਰਥਣਾਂ ਨੂੰ ਇੰਟਰਨੈੱਟ ਦਾ ਪ੍ਰਯੋਗ ਪੜਾਈ ਵਾਸਤੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਾਲਜ ਵਿੱਚ ਚੱਲ ਰਹੇ ਹੋਰ ਕੋਰਸਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ। ਐਮ.ਕਾਮ. ਸਮੈ.1 ਦੀ ਹਰਮਨਪ੍ਰੀਤ ਨੇ 'ਮਿਸ ਫ੍ਰੈਸ਼ਰ-2018' ਦਾ ਖਿਤਾਬ ਆਪਣੇ ਨਾਂ ਕੀਤਾ। ਐਮ.ਏ. ਅੰਗਰੇਜ਼ੀ ਦੀ ਸੁਮਨਦੀਪ ਕੌਰ 'ਮਿਸ ਟੇਲੇਂਟਿਡ' ਤੇ ਬੀਬੀਏ ਦੀ ਮਾਨਵੀ 'ਮਿਸ ਕਾਨਫੀਡੈਂਟ' ਬਣੀ। ਐਮ.ਕਾਮ ਦੀ ਹਰਸਿਮਰਤ 'ਮਿਸ ਏਲੀਗੇਂਟ' ਵਜੋਂ ਚੁਣੀ ਗਈ। ਉਥੇ ਬੀ.ਕਾਮ ਸਮੈ.1 ਦੀ ਸਿਮਰਨ ਨੂੰ 'ਬੈਸਟ ਏਟਾਇਰ' ਦਾ ਟਾਈਟਲ ਮਿਲਿਆ। ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਸਟਾਫ ਸਚਿਵ ਸ਼੍ਰੀਮਤੀ ਵੀਨਾ ਅਰੋੜਾ, ਕਾਸਮੇਟੋਲਾੱਜੀ ਵਿਭਾਗ ਦੀ ਸ਼੍ਰੀਮਤੀ ਬਿੰਦੂ ਕੋਹਲੀ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੀ ਸੁਸ਼੍ਰੀ ਰਿਸ਼ਵ ਨੇ ਨਿਭਾਈ। ਇਸ ਮੌਕੇ ਤੇ ਡੀਨ ਸਟੂਡੇਂਟ ਕਾਉਂਸਿਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਆਫਿਸ ਸੁਪਰਿਟੇਡੇਂਟ ਸ਼੍ਰੀ ਅਮਰਜੀਤ ਖੰਨਾ, ਸੁਪਰਿਟੇਡੇਂਟ ਜਨਰਲ ਸ਼੍ਰੀ ਰਮਨ ਬਹਿਲ, ਹੋਸਟਲ ਸੁਪਰਿਟੇਡੇਂਟ ਸ਼੍ਰੀ ਲਖਵਿੰਦਰ ਸਿੰਘ, ਅਕਾਉਂਟਸ ਸੁਪਰਿਟੇਡੇਂਟ ਸ਼੍ਰੀ ਪੰਕਜ ਜੋਤੀ, ਸ਼੍ਰੀ ਰਵੀ ਮੈਨੀ ਤੇ ਹੌਰ ਮੈਂਬਰ ਮੌਜੂਦ ਸਨ।