ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਜੀ ਦੇ ਦਿਸ਼ਾਨਿਰਦੇਸ਼ਾਂ ਅਧੀਨ ਤੇ ਕਾ-ਆਰਡੀਨੇਟਰ (ਸਕੂਲ) ਸ਼੍ਰੀਮਤੀ ਮੀਨਾਕਸ਼ੀ ਸਿਆਲ ਜੀ ਦੀ ਯੋਗ ਅਗਵਾਈ ਵਿੱਚ ‘ਸਵੱਛਤਾ ਦੀ ਸੇਵਾ’ ਦੇ ਅੰਤਰਗਤ ‘ਸਵੱਛਤਾ’ ਦੇ ਵਿਸ਼ੇ ‘ਤੇ ਲਿਖਤੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਸਿਕ ਤੇ ਸਰੀਰਕ ਸਫ਼ਾਈ ਦੇ ਨਾਲ-ਨਾਲ ਸਾਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖ ਕੇ ਹੀ ਈਸ਼ਵਰ ਦੁਆਰਾ ਦਿੱਤੇ ਅਮੁੱਲੇ ਜੀਵਨ ਨੂੰ, ਦੇਸ਼ ਨੂੰ ਅਤੇ ਸ੍ਰਿਸ਼ਟੀ ਨੂੰ ਬਚਾ ਸਕਦੇ ਹਾਂ। ਇਸ ਪ੍ਰਤੀਯੋਗਤਾ ਵਿੱਚ +1 ਅਤੇ +2 ਦੀਆਂ 55 ਦੇ ਲਗਭਗ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰਤਿਯੋਗਿਤਾ ਦੇ ਤਹਿਤ ਵਿਦਿਆਰਥਣਾਂ ਨੇ ਪ੍ਰਕਿਰਤੀ ਦੀ ਗੋਦ ਵਿੱਚ ਬੈਠ ਕੇ ਉਸਦੀ ਸੰਦਰਤਾ ਤੇ ਹਰਿਆਲੀ ਦਾ ਆਨੰਦ ਹੋਏ ਉਸਦੀ ਹਰਿਆਲੀ ਨੂੰ ਬਣਾਏ ਰੱਖਣ ਲਈ ਉਨ੍ਹਾਂ ਨੇ ਕਈ ਸੁਝਾਅ ਦਿੱਤੇ ਜਿਵੇਂ – ਸਫ਼ਾਈ ਨਾ ਰੱਖਣ ਨਾਲ ਪੈਦਾ ਹੋਣ ਵਾਲੀ ਸਮਸਿਆਵਾਂ, ਸਰਵਜਨਿਕ ਸਥਾਨਾਂ ਦੀ ਸਫਾਈ, ਦਰੱਖਤਾਂ ਦੀ ਕਟਾਈ ਦੀ ਰੋਕਥਾਮ, ਕੁੜਾ ਉਚਿਤ ਸਥਾਨਾਂ ਤੇ ਸੁੱਟਣਾ ਆਦਿ ਦਿੱਤੇ। ਸ੍ਵੈ ਨੂੰ ਬਦਲ ਕੇ ਹੀ ਆਪਣੇ ਦੇਸ਼ ਤੇ ਸਮਾਜ ਵਿੱਚ ਪਰਿਵਰਤਨ ਲਿਆਇਆ ਜਾ ਸਕਦਾ ਹੈ ਆਦਿ ਜਿਹੇ ਪ੍ਰੇਰਨਾਦਾਇਕ ਤੇ ਗਿਆਨਵਰਧਕ ਵਿਚਾਰਾਂ ਨਾਲ ਵਿਦਿਆਰਥਣਾਂ ਨੂੰ ਜਾਗ੍ਰਿਤ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ) ਸਕੂਲ ਨੇ ਸਵੱਛਤਾ ਮਹੱਤਤਾ ਪ੍ਰਤੀ ਸੁਚੇਤ ਰਹਿੰਦੇ ਹੋਏ ਸਕੂਲ ਦੀਆਂ ਅਧਿਆਪਕਾਵਾਂ ਤੇ ਵਿਦਿਆਰਥਣਾਂ ਨੂੰ ਮਿਲ ਕੇ ‘ਸਵੱਛ ਭਾਰਤ, ਸਵੱਛ ਵਿਦਿਆਲਾ’ ਦੇ ਤਹਿਤ ਸਹੁੰ ਚੁਕਾਈ ਤੇ ਪ੍ਰਤੀਗਿਆ ਬੋਰਡ ‘ਤੇ ਹਸਤਾਖ਼ਰ ਵੀ ਕਰਵਾਏ ਤਾਂ ਕਿ ਉਹ ਭੱਵਿਖ ਵਿੱਚ ਆਪਣੇ ਆਲੇ-ਦੁਆਲੇ ਦੀ ਸਵੱਛਤਾ ਪ੍ਰਤੀ ਸੁਚੇਤ ਤੇ ਵਚਨਬੱਧ ਰਹਿਣ। ਕਾਲਜ ਪ੍ਰਿੰਸੀਪਲ ਨੇ ਪ੍ਰਤੀਯੋਗਤਾ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਉਨ੍ਹਾਂ ਨੇ ਸਕੂਲ ਕਾਆਰਡੀਨੇਟਰ ਸ਼੍ਰੀਮਤੀ ਸਿਆਲ ਇਹੋ ਜਿਹੀਆਂ ਪ੍ਰਤੀਯੋਗਤਾਵਾਂ ਕਰਵਾਉਣ ਲਈ ਕਿਹਾ।