Adding another milestone to its history, the students of Hans Raj Mahila Maha Vidyalaya organized Jashn-e-Ustaad under the benign guidance of Principal Prof. Dr. (Mrs.) Ajay Sareen. Dating back to 1962, the birthday of S. Radhakrishnan is being celebrated as a Teacher’s Day and it is a great honour that the inauguration of HMV was done by Sh. Radhakrishnan. Principal Dr. Sareen was accorded a warm welcome by the organizing committee. Highlighting the relevance of Teacher’s Day in the present context, Principal Dr. Ajay Sareen spoke at length about the intensity and piousness of student-teacher relationship. Equating teacher’s role to that of a mother she said that it is the mother who gives us the power to speak and it is the teacher who gives us the power to add meaning to that speech. A true teacher is a friend. Philosopher and a guide but at the same time keeps a balance of all aspects. In the contemporary scenario, the teachers can play a crucial role in channelizing the abundant energy of their students into the right direction. She also conveyed the blessings of Padmashri Awardee Dr. Punam Suri, honourable President DAV College Managing Committee on this auspicious occasion.
The auditorium overflowed with the pupils excited to pay reverence to their loving teachers. The volunteers of the Students Council came up with an entertaining show full of hilarious events. Students presented a choreography and Qawwali composed by them to express their love for their mentors. Amazeball rounds of antakshari and modelling added charm to the event. Rib-tickling performances by Dr. Kanwaldeep, Mrs. Navroop, Dr. Ramnita Saini Sharda, Mrs. Veena Arora and Dr. Pooja Minhas were the spotlights of the day. A poster making competition was also organized to mark the celebrations of Teachers Day. Dr. Nidhi Bal, Mrs. Navneta and Mrs.Lovleen acted as judges of the competition. The event was organized by Dr. Kanwaldeep, Dean Academics, Mrs. Navroop, Dean Youth Welfare, Mrs. Urvashi Mishra, Dean Student Council, Mrs. Neety Sood, Dr. Neelam Sharma and Dr. Sangeeta Arora.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਜਸ਼ਨ-ਏ-ਉਸਤਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਸ਼ਿਰਕਤ ਕੀਤੀ। ਸਮਾਗਮ ਦਾ ਸ਼ੁਭਾਰੰਭ ਪਰੰਪਰਾਨੁਸਾਰ ਜੋਤ ਜਲਾ ਕੇ ਕੀਤਾ ਗਿਆ। ਇਸ ਤੋਂ ਬਾਅਦ ਡੀਏਵੀ ਗਾਨ ਪੇਸ਼ ਕੀਤਾ ਗਿਆ। ਕੋਆਰਡੀਨੇਟਰ ਡਾ. ਕੰਵਲਦੀਪ ਕੌਰ (ਡੀਨ ਅਕਾਦਮਿਕ), ਡਾ. ਨੀਲਮ ਸ਼ਰਮਾ, ਸ਼੍ਰੀਮਤੀ ਉਰਵਸ਼ੀ ਮਿਸ਼ਰਾ (ਡੀਨ ਵਿਦਿਆਰਥੀ ਪਰਿਸ਼ਦ), ਸ਼੍ਰੀਮਤੀ ਨਵਰੂਪ (ਡੀਨ ਯੂਥ ਵੈਲਫੇਅਰ), ਸ਼੍ਰੀਮਤੀ ਸੰਗੀਤਾ ਅਰੋੜਾ ਅਤੇ ਸ਼੍ਰੀਮਤੀ ਨੀਤਿ ਸੂਦ ਨੇ ਕਾਲਜ ਪ੍ਰਿੰਸੀਪਲ ਨੇ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ। ਸਮਾਗਮ ਦਾ ਸ਼ੁਭਾਰੰਭ ਗਣਪਤੀ ਵੰਦਨਾ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰ. ਸਰੀਨ ਨੇ ਗੁਰੂ ਚੇਲਾ ਦੇ ਆਤਮੀ ਸੰਬੰਧਾਂ 'ਤੇ ਆਪਣੇ ਸੰਭਾਸ਼ਨ 'ਚ ਗੁਰੂ ਦਿਹਾੜੇ ਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ, ਚੇਲੇ ਦੇ ਕਦਮਾਂ ਨੂੰ ਰਿਥਮ ਅਤੇ ਸ਼ਬਦਾਂ ਨੂੰ ਅੰਦਾਜ਼ ਪ੍ਰਦਾਨ ਕਰਦਾ ਹੈ। ਅਧੁਨਿਕ ਬਦਲਣਸ਼ੀਣ ਸਮੇਂ 'ਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਪ੍ਰਗਤੀਪਥ ਤੇ ਬਣੇ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਮਾਨਯੋਗ ਡਾ. ਪੂਨਮ ਸੂਰੀ, ਪਦਮਸ਼੍ਰੀ ਅਤੇ ਪ੍ਰਧਾਨ ਡੀਏਵੀ ਕਾੱਲੇਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਵੱਲੋਂ ਵੀ ਗੁਰੂ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਨੂੰ ਮਨੋਰੰਜਨਾਤਮਕ ਅਤੇ ਆਨੰਦਮਈ ਬਣਾਉਣ ਲਈ ਵਿਦਿਆਰਥਣਾਂ ਵੱਲੋਂ ਗੁਰੂਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਸਿੱਖਿਅਕਾਂ ਦੁਆਰਾ ਅੰਤਾਕਸ਼ਰੀ, ਕੱਵਾਲੀ, ਮਾਡਲਿੰਗ ਅਤੇ ਨਾਚ ਪੇਸ਼ ਕਰਕੇ ਵਾਤਾਵਰਨ ਨੂੰ ਗਰਿਮਾਮਈ ਬਣਾਇਆ। ਇਸ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡਾ. ਨਿਧਿ ਬਲ, ਸ਼੍ਰੀਮਤੀ ਨਵਨੀਤਾ ਅਤੇ ਸ਼੍ਰੀਮਤੀ ਲਵਲੀਨ ਨੇ ਜੱਜਾਂ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਯੂਜੀ ਹੈਡ ਗਰਲ ਕੁ. ਗੀਤਾਂਜਲੀ ਅਤੇ ਪੀਜੀ ਹੈਡ ਗਰਲ ਗੁਲਫਾਮ ਵਿਰਦੀ ਨੇ ਕੀਤਾ। ਸਮਾਗਮ ਦਾ ਅੰਤ ਰਾਸ਼ਟਰਗਾਨ ਦੁਆਰਾ ਕੀਤਾ ਗਿਆ।