Friday, 28 September 2018

Lecture on Prevention of Drug Abuse organized at HMV


NCC unit of Hans Raj Mahila Maha Vidyalaya organized a lecture on Prevention of Drug Abuse.  On this occasion Col. Jasbir Singh from 2 Pb. Girls Bn, NCC Jalandhar was the guest of honour.  Dr. Manoj Kumar Sharma, Asstt. Prof. in Law at Rajiv Gandhi National University of Law, Patiala was the resource person.  Principal Prof. Dr. (Mrs.) Ajay Sareen welcomed the guests and also motivated the students to come forward and make the society around them aware of the bad effects of drugs and also help them to leave drugs and lead a normal life.
            Dr. Manoj Kumar told the students about the drug abuse and its harmful effects.  He discussed about how the pressure of modern society and individualistic life creates a challenge for the youth.  He motivated the students to help the society to eradicate the menace of drug abuse.  Col. Jasbir Singh told the students that NCC will always stand with them in their plans for eradication of drug abuse.  He said that each student should pledge to save atleast one person from Drugs.  On this occasion, Mrs. Saloni Sharma, Incharge, NCC, Ms. Sonia Mahendru, CTO Army Wing and Mrs. Purnima were also present.

ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਦੇ ਐਨ.ਸੀ.ਸੀ ਵਿਭਾਗ ਵੱਲੋਂ “ਡਰੱਗ ਦੇ ਦੁਰਉਪਯੋਗ ਤੋਂ ਰੋਕਥਾਮ” ਵਿਸ਼ੇ ਤੇ ਭਾਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ 2 ਪੰਜਾਬ ਗਰਲਜ਼ ਬਟਾਲਿਅਨ ਐਨ.ਸੀ.ਸੀ ਜਲੰਧਰ ਦੇ ਕਰਨਲ ਜਸਬੀਰ ਸਿੰਘ ਮੌਜੂਦ ਹੋਏ। ਮੁੱਖ ਵਕਤਾ ਦੇ ਰੂਪ 'ਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆੱਫ ਲਾੱ ਦੇ ਅਸਿਸਟੇਂਟ ਪ੍ਰੋ. ਡਾ. ਮਨੋਜ ਕੁਮਾਰ ਸ਼ਰਮਾ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਹਰ ਯੁਵਾ ਸਮਾਜ ਦੇ ਪ੍ਰਤਿ ਸਚੇਤ ਹੁੰਦੇ ਹੋਏ ਨਸ਼ੇ ਦੀ ਰੋਕਥਾਮ ਦੇ ਲਈ ਕਦਮ ਅੱਗੇ ਵਧਾਏ ਤਾਂਕਿ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ।

ਡਾ. ਮਨੋਜ ਕੁਮਾਰ ਨੇ ਵਿਦਿਆਰਥਣਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਦੇ ਬਾਰੇ 'ਚ ਜਾਨਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਖ਼ਤਮ ਕਰਨ ਦੇ ਲਈ ਯੁਵਾਵਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਜੇਕਰ ਉਹ ਸਿਰਫ ਇਕ ਇਨਸਾਨ ਨੂੰ ਵੀ ਨਸ਼ੇ ਤੋਂ ਮੁਕਤ ਕਰਾਉਣ ਵਿਚ ਸਫਲ ਹੋ ਜਾਂਦੇ ਹਨ ਤਾਂ ਸਮਾਜ ਵਿੱਚੋਂ ਇਸ ਬੁਰਾਈ ਦਾ ਛੇਤੀ ਹੀ ਖਾਤਮਾ ਕੀਤਾ ਜਾ ਸਕਦਾ ਹੈ। ਕਰਨਲ ਜਸਬੀਰ ਸਿੰਘ ਨੇ ਕਿਹਾ ਕਿ ਐਨਸੀਸੀ ਦੀਂ ਵਿਦਿਆਰਥਣਾਂ ਨਸ਼ੇ ਦੇ ਖਿਲਾਫ ਇਸ ਮੁਹਿਮ 'ਚ ਹਮੇਸ਼ਾ ਸਾਥ ਦੇਣਗੀਆਂ। ਇਸ ਮੌਕੇ ਤੇ ਐਨਸੀਸੀ ਇੰਚਾਰਜ਼ ਸ਼੍ਰੀਮਤੀ ਸਲੋਨੀ ਸ਼ਰਮਾ, ਸੁਸ਼੍ਰੀ ਸੋਨਿਆ ਮਹੇਂਦਰੂ ਤੇ ਸ਼੍ਰੀਮਤੀ ਪੂਰਨਿਮਾ ਮੌਜੂਦ ਸਨ।