Thursday, 27 September 2018

Science Marathon 2018 organized in HMV



CV Raman Science Society of Hans Raj Mahila Maha Vidyalaya under the able guidance of Principal Prof. Dr. (Mrs.) Ajay Sareen organized Science Marathon 2018.  More than 500 students of Physics, Chemistry, Botany, Zoology, Biotechnology and Bioinformatics departments participated in six events – Quiz, Extempore competition, Quotation Writing, Scientific Skit, Scientific Rangoli Making competition and Science Choreography.  All the students enthusiastically participated and showed various aspects of science like Innovation of great things, Environmental Problems, Human Evolution etc.  Students presented their views on latest topics like Artificial Intelligence, Rob Insects, Artificial Carbon leaf concept.  Parneet was awarded first prize in Extempore competition whereas Harleen and Tanya bagged first prize in Scientific Rangoli Making competition.  Bhanupriya and Yashika got first prize in Quiz competition.  In Quotation writing, Charan got first prize.  Students showed their amazing talent in Scientific Skit and Choreography in which skit ‘Atyachar Mein Phassi Naari Science Ne Bigdi Sudhari’ and Science Choreography ‘Science Boon or Bane’ and ‘Human Evolution’ got first prize.  Coordinator of function Dr. Neelam Sharma congratulated all the prize winners and participants and presented vote of thanks to all the teaching and non-teaching staff.  She also said that the main motive of this function was to promote the basic science among students and to apprise them of latest developments and innovations in science.  Stage was conducted by Dr. Anjana Bhatia.  On this occasion, Mrs. Deepshikha, Dr. Ekta Khosla, Dr.Seema Marwaha, Mrs. Saloni Sharma, Dr. Meena Sharma, Dr. Shaveta Chauhan, Dr. Nitika, Dr. Jitender Kumar, Mr. Harpreet Singh and all members of science department were also present.  Principal Prof. Dr. (Mrs.) Ajay Sareen appreciated the initiative of science department and also congratulated the students for their creative skills and participation in huge number.


ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਯੋਗ ਦਿਸ਼ਾਨਿਰਦੇਸ਼ ਹੇਠ ਸੀ.ਵੀ. ਰਮਨ ਸਾਇੰਸ ਸੋਸਾਇਟੀ, ਸਾਇੰਸ ਵਿਭਾਗ ਵੱਲੋਂ ਸਾਇੰਸ ਮੈਰਾਥਨ-2018 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਭਿੰਨ ਵਿਭਾਗਾਂ ਫਿਜਿਕਸ, ਕੈਮਿਸਟ੍ਰੀ, ਬੋਟਨੀ, ਜੂਲਾੱਜੀ, ਬਾਇਓ-ਟੈਕਨਾਲਾੱਜੀ ਅਤੇ ਬਾਇਓ-ਇਨਫਰਮੈਟਿਕਸ ਦੀ 500 ਤੋਂ ਵੱਧ ਵਿਦਿਆਰਥਣਾਂ ਨੇ ਮੁਕਾਬਲੇ 'ਚ ਭਾਗ ਲਿਆ। ਇਸ ਮੌਕੇ ਤੇ ਸਾਇੰਸ ਵਿਭਾਗ ਵੱਲੋਂ 6 ਮੁਕਾਬਲੇ ਕਵਿਜ਼, ਉਦਰਣ, ਲੇਖਨ, ਏਕਸਟੇਮਪ੍ਰੇਰੀ ਸਕਿਟ ਤੇ ਸਾਇਂਟਿਫਿਕ ਰੰਗੋਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਉਦਰਣ ਲੇਖਨ 'ਚ ਚਰਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਸਾਇਂਟਿਫਿਕ ਸਕਿਟ ਅਤੇ ਕੋਰਿਓਗ੍ਰਾਫੀ ਦੇ ਮਾਧਿਅਮ ਨਾਲ ਕੀਤਾ। ਜਿਸ ਵਿੱਚ ‘ਅੱਤਿਆਚਾਰ 'ਚ ਫਸੀ ਨਾਰੀ ਸਾਇੰਸ ਨੇ ਬਿਗੜੀ ਸੁਧਾਰੀ ਅਤੇ ਹਯੂਮਨ ਏਵੀਲਯੂਸ਼ਨ ਸਕਿਟ’ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੀ ਇੰਚਾਰਜ਼ ਡਾ. ਨੀਲਮ ਸ਼ਰਮਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਇਨਾਮ ਦਿੱਤੇ ਅਤੇ ਸਾਰੇ ਟੀਚਿੰਗ ਅਤੇ ਨਾੱਨ ਟੀਚਿੰਗ ਸਟਾਫ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁਖ ਉਦੇਸ਼ ਵਿਦਿਆਰਥਣਾਂ 'ਚ ਬੇਸਿਕ ਸਾਇੰਸ ਦੇ ਪ੍ਰਤਿ ਰੂਚਿ ਪੈਦਾ ਕਰਨਾ ਹੈ ਅਤੇ ਸਾਇੰਸ ਦੀ ਨਵੀਂ ਉਪਲਬਧੀਆਂ ਦੇ ਬਾਰੇ ਦੱਸਣਾ ਹੈ। ਪ੍ਰਿੰ. ਮੈਡਮ ਨੇ ਸਾਇੰਸ ਵਿਭਾਗ ਦੇ ਇਸ ਨਵੇਂ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਦੇ ਰਚਨਾਤਮਕ ਕੌਸ਼ਲ ਅਤੇ ਵੱਧ ਸੰਖਿਆਂ 'ਚ ਮੁਕਾਬਲੇ ਕਰਵਾਉਣ ਲਈ ਤਹਿ ਦਿਲ ਨਾਲ ਵਧਾਈ ਦਿੱਤੀ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਤੇ ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਡਾ. ਮੀਨਾ ਸ਼ਰਮਾ, ਡਾ. ਜਤਿੰਦਰ ਕੁਮਾਰ, ਸ਼੍ਰੀ ਹਰਪ੍ਰੀਤ ਸਿੰਘ ਤੇ ਸਾਇੰਸ ਵਿਭਗਾ ਦੇ ਸਾਰੇ ਅਧਿਆਪਕ ਮੌਜੂਦ ਸਨ।