International
Programming Day was celebrated by Computer Club under the
Department of (Computer Science and IT) of Hans Raj Mahila Maha Vidyalaya under
the able guidance of Principal Dr. (Mrs.) Ajay Sareen. Students from various departments
participated in the Web Development event using HTML/Jawascript, Logic
development event using C/C++ and Database Handling event using
ASP.Net/PHP/Java. Events was judged by Mr. Gurmeet Singh, Mrs.Sangeeta Bhandari
and Mr. Jagjit Bhatia. Dr. (Mrs.) Sangeeta Arora, (HOD Comp. Sc.) Judges and
faculty members announced the results.
Km. Muskan and Km. Jagbir got Ist position, Km. Ramanpreet and Km. Neha
got 2nd position, Km. Radhika and Km. Nainka got 3rd
position in Web Development. Km. Garima Arya got Ist position, Km. Supriya and
Km. Bhavya got 2nd position and Km. Ashmita and Km. Monika
(B.Sc.(IT) Sem.3 got 3rd position in Logic Development. At the concluding note, Madam Principal
modivated the students to become logically strong and perform the better tasks
in life. On this occasion, the faculty
members of (Computer Sc. and IT) were also present.
13, ਸਤੰਬਰ ਹੰਸਰਾਜ ਮਹਿਲਾ ਮਹਾਂਵਿਦਿਆਲਿਆ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਕੰਪਿਊਟਰ ਕਲਬ ਦੇ ਦੁਆਰਾ ‘ਇੰਟਰ ਨੈਸ਼ਨਲ ਪ੍ਰੋਗ੍ਰਾਮਿੰਗ ਡੇ' ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਦਿਸ਼ਾ ਨਿਰਦੇਸ਼ ਦੇ ਅੰਤਰਗਤ ਕੀਤਾ ਗਿਆ। ਇਸ ਸੁਅਵਸਰ ਤੇ ਕਾਲਜ ਦੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਦੇ ਦੁਆਰਾ ਵੱਧ-ਚੜ• ਕੇ ਹਿੱਸਾ ਲਿਆ ਗਿਆ। ਜਿਸ ਵਿੱਚ ਐਚ.ਟੀ.ਐਮ.ਐਲ/ਜਾਵਾ ਸ´ਿਪਟ, ਸੀ++ ਅਤੇ ਡਾਟਾਵੇਸ ਹੈਡਲਿੰਗ (ਏ.ਐਸ.ਪੀ.ਨੈਟ/ਪੀ.ਐਚ.ਪੀ. (ਜਾਵਾ) ਆਦਿ ਪ੍ਰਤੀਯੋਗਤਾ ਕਰਵਾਈ ਗਈ। ਜਜ ਦੀ ਭੁਮਿਕਾ ਮੈਡਮ ਸੰਗੀਤਾ ਭੰਡਾਰੀ, ਪ੍ਰੋ. ਜਗਜੀਤ ਭਾਟੀਆ ਅਤੇ ਪ੍ਰੋ. ਗੁਰਮੀਤ ਸਿੰਘ ਜੀ ਦੁਆਰਾ ਨਿਭਾਈ ਗਈ। ਵੈਬ ਡਿਵੈਲਪਮੈਂਟ ਵਿੱਚ ਕੁ. ਮੁਸਕਾਨ ਅਤੇ ਕੁ. ਜਸਬੀਰ ਨੇ ਪਹਿਲਾ ਸਥਾਨ, ਕੁ. ਰਮਨਪ੍ਰੀਤ ਅਤੇ ਕੁ. ਨੇਹਾ ਨੇ ਦੂਜਾ ਅਤੇ ਕੁ. ਰਾਧਿਕਾ ਅਤੇ ਕੁ. ਨੈਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਜ਼ੀਕ ਡਿਵੈਲਪਮੈਂਟ ਵਿੱਚ ਕੁ. ਗਰੀਮਾ ਅਤੇ ਕੁ. ਆਰੀਆ ਨੇ ਪਹਿਲਾ, ਕੁ. ਸੁਪ੍ਰੀਆ ਅਤੇ ਕੁ. ਭਵਿਆ ਨੇ ਦੂਜਾ ਅਤੇ ਕੁ. ਅਸਿਮਤਾ ਅਤੇ ਕੁ. ਮੋਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਆਧੁਨਿਕ ਤਕਨੀਕੀ ਯੁਗ ਵਿੱਚ ਇਕ ਬਹੁਮੁਖੀ ਪ੍ਰਤਿਭਾ ਸੰਪਨ ਵਿਅਕਤੀਤਵ ਬਣਨ ਦੀ ਪ੍ਰੇਰਨਾ ਦਿੰਦੇ ਹੋਏ, ਆਪਣੇ ਪਰਿਵਾਰ ਅਤੇ ਸੰਸਥਾ ਦਾ ਨਾਂ ਉਚ ਸ਼ਿਖਰ ਤੇ ਪ੍ਰਤੀਸਥਾਪਿਤ ਕਰਨ ਦੇ ਲਈ ਆਪਣੇ ਮੁਲ ਸੰਸਕਾਰਾਂ ਨਾਲ ਜੁੜੇ ਰਹਿਣ ਦੀ ਵੀ ਪ੍ਰੇਰਣਾ ਦਿੱਤੀ। ਵਿਜੇਤਾਵਾਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਗਏ। ਇਸ ਅਵਸਰ ਤੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਡਾ. ਸੰਗੀਤਾ ਅਰੋੜਾ ਅਤੇ ਵਿਭਾਗ ਦੇ ਹੋਰ ਮੈਂਬਰ ਵੀ ਮੌਜੂਦ ਸਨ।