Wednesday, 3 October 2018

HMV pays tribute to Mahatma Gandhi on 150th Birth Anniversary



A special prayer was organized by the resident scholars of Hans Raj Mahila Maha Vidyalaya to celebrate the 150th birth anniversary of Mahatma Gandhi under the able guidance of Principal Prof. Dr. (Mrs.)Ajay Sareen.  The programme started with the DAV Gaan.  Principal Prof. Dr. (Mrs.) Ajay Sareen was welcomed by Programme Incharge Dr. Rajiv Kumar, Associate Prof. in Pol.Sc., Dean Student Council Mrs. Urvashi Mishra, Office Supdt. Amarjit Khanna, Supdt. General Mr. Raman Behl, Mr. Pankaj Jyoti, Supdt. Accounts and Hostel Supdt. Mr. Lakhwinder Singh.   Dr. Rajiv Kumar told the students about the teachings of Mahatma Gandhi.  He said that UN celebrates this day as ‘International Day of Non-violence’ .  On the occasion, a short movie named ‘the other pair’ was shown to the students.
            Dr. Prem Sagar, Associate Prof. in Music Vocal and the students of Music Department recited Bhajan.  Student Varanjit of B.A. also recited a poem on the teachings of Mahatma Gandhi.
            Principal Prof. Dr.(Mrs.) Ajay Sareen emphasized on the ideologies of Mahatma Gandhi of ‘simple living and high thinking’.  She encouraged the students to show their good behaviour rather than indulging in materialistic world.  She advised students to be strong and determined like Mahatma Gandhi.  On this occasion, Dr. Kuldip Kaur, Ms. Harpreet Kaur, Ms. Simmi, Mr. Ashish Chadha, Miss Rani Chandi, Mr. Ravi Kumar, Hostel Warden Mrs. Kiran Bhambri, Mr. Arvind Chandi and other members of teaching and non-teaching staff were present.



ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ 'ਚ 150ਵੀਂ ਮਹਾਤਮਾ ਗਾਂਧੀ ਜਯੰਤੀ ਦੇ ਮੌਕੇ ਤੇ ਹੋਸਟਲ ਦੀਆਂ ਵਿਦਿਆਰਥਣਾਂ ਦੁਆਰਾ ਪ੍ਰਾਥਨਾ ਸਭਾ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਸ਼ੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਡੀਏਵੀ ਗਾਨ ਨਾਲ ਹੋਇਆ। ਇਸ ਤੋਂ ਬਾਅਦ ਪ੍ਰੋਗ੍ਰਾਮ ਇੰਚਾਰਜ ਡਾ. ਰਾਜੀਵ ਕੁਮਾਰ, ਡੀਨ ਸਟੂਡੈਂਟ ਕਾਉਂਸਿਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਆਫਿਸ ਸੁਪਰਿਟੈਡੇਂਟ ਸ਼੍ਰੀ ਅਮਰਜੀਤ ਖੰਨਾ, ਸੁਪਰਿਟੈਡੇਂਟ ਜਨਰਲ ਸ਼੍ਰੀ ਰਮਨ ਬਹਿਲ, ਸੁਪਰਿਟੈਡੇਂਟ ਅਕਾਉਂਟਸ ਸ਼੍ਰੀ ਪੰਕਜ ਜੋਤੀ ਤੇ ਹੋਸਟਲ ਸੁਪਰਿਟੈਡੇਂਟ ਸ਼੍ਰੀ ਲਖਵਿੰਦਰ ਸਿੰਘ ਨੇ ਕਾਲਜ ਪ੍ਰਿੰਸੀਪਲ ਦਾ ਸੁਆਗਤ ਕੀਤਾ। ਡਾ. ਰਾਜੀਵ ਨੇ ਗਾਂਧੀ ਦੁਆਰਾ ਦਿੱਤੀਆਂ ਸਿੱਖਿਆਵਾਂ ਦੀ ਜਾਨਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੂ.ਐਨ 'ਚ ਇਸ ਦਿਨ ਇੰਟਰਨੈਸ਼ਨਲ ਡੇ ਆੱਫ ਨਾੱਨ ਵਾਇਲੰਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਸੰਗੀਤ ਵਿਭਾਗ ਦੇ ਡਾ. ਪ੍ਰੇਮ ਸਾਗਰ ਤੇ ਵਿਦਿਆਰਥਣਾਂ ਨੇ ਭਜਨ ਗਾ ਕੇ ਪੇਸ਼ ਕੀਤਾ। ਬੀ.ਏ. ਦੀ ਵਿਦਿਆਰਥਣ ਵਰਨਜੀਤ ਨੇ ਮਹਾਤਮਾ ਗਾਂਧੀ ਤੇ ਲਿਖਿਤ ਕਵਿਤਾ ਪੇਸ਼ ਕੀਤੀ। ਪ੍ਰਿੰ. ਸਰੀਨ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਦੇ ਰਸਤੇ ਤੇ ਚਲਦੇ ਹੋਏ “ਸਾਦਾ ਜੀਵਨ ਔਰ ਉੱਚ ਵਿਚਾਰ” ਦੇ ਮਾਰਗ ਨੂੰ ਅਪਨਾਉਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਭੌਤਿਕਵਾਦੀ ਨਾ ਹੁੰਦੇ ਹੋਏ ਚੰਗਾ ਵਿਵਹਾਰ ਅਤੇ ਚੰਗੇ ਵਿਚਾਰਾਂ ਦੇ ਨਾਲ ਜ਼ਿੰਦਗੀ ਵਤੀਤ ਕਰਨ। ਉਨ੍ਹਾਂ ਮਹਾਤਮਾ ਗਾਂਧੀ ਦੀ ਤਰ੍ਹਾਂ ਸ਼ਾਂਤੀ ਤੇ ਸੱਚਾਈ ਦਾ ਰਸਤਾ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ. ਕੁਲਦੀਪ ਕੌਰ, ਹਰਪ੍ਰੀਤ ਕੌਰ, ਸਿੱਮੀ, ਅਸ਼ੀਸ਼ ਚੱਡਾ, ਰਾਨੀ ਚਾਂਦੀ, ਰਵਿ ਕੁਮਾਰ, ਵਾਰਡਨ ਸ਼੍ਰੀਮਤੀ ਕਿਰਨ ਭਾਂਬਰੀ, ਅਰਵਿੰਦ ਚੰਦੀ, ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਵੀ ਮੌਜੂਦ ਸੀ।