Wednesday, 3 October 2018

Students of HMV performed Nukkad Natak on Swachhta Abhiyan





The Theatre team of Hans Raj Mahila Maha Vidyalaya performed Nukkad Natak under the able guidance of Principal Prof. Dr. (Mrs.) Ajay Sareen on ‘Swachhta Abhiyaan’ organized by District Administration Jalandhar at Guru Gobind Singh Stadium.  The Nukkad Natak covered the various social issues of society especially cleanliness.  The chief guest of the occasion was Sh. Varinder Kumar Sharma, IAS, Deputy Commissioner, Jalandhar.  IAS Varinder Kumar Sharma, Deputy Commissioner and other dignitaries present congratulated the team and appreciated their performance.  Commissioner of Police Sh. G.S. Bhullar, IPS, Mr. Himanshu Jain, IAS, Mrs. Ashika Jain, IAS, Joint Commissioner Municipal Corporation, Punjabi Singer Master Saleem were also present.  Principal Prof. Dr. (Mrs.)Ajay Sareen said that HMV is always ready to be a part of such events organized by the administration that contributes to the society.     The team members were Ms. Twinkle, Ms. Surbhi Tandon, Harman Bhullar, Rajni, Anjali, Nistha, Simran Mahey, Palak Minhas, Muskaan.  The team was escorted by Mrs. Veena Arora, Dean Outreach Programme and Incharge Theatre, Miss Rani Chandi and Miss Shabnam.

ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਥਿਏਟਰ ਟੀਮ ਨੇ ਪ੍ਰਿੰਸੀਪਲ ਪ੍ਰੋ. ਡਾ.ਸ਼੍ਰੀਮਤੀ ਅਜੈ ਸਰੀਨ ਦੇ ਕੁਸ਼ਲ ਨਿਰਦੇਸ਼ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਗੁਰੁੂ ਗੋਬਿੰਦ ਸਿੰਘ ਸਟੇਡਿਅਮ ਵਿਖੇ ਆਯੋਜਿਤ ਸਵੱਛਤਾ ਅਭਿਆਨ ਤੇ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਆਈ.ਏ.ਐਸ. ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਸਨ।  ਆਈ.ਏ.ਐਸ. ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਮੋਜੂਦ ਮਹਿਮਾਨਾਂ ਨੇ ਇਸ ਨਾਟਕ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਤੇ ਪੁਲਿਸ ਕਮਿਸ਼ਨਰ ਆਈ.ਪੀ.ਐਸ. ਸ਼੍ਰੀ ਜੀ.ਐਸ. ਭੁੱਲਰ, ਆਈ.ਏ.ਐਸ. ਸ਼੍ਰੀ ਹਿਮਾਂਸੂ ਜੈਨ, ਆਈ.ਏ.ਐਸ. ਸ਼੍ਰੀਮਤੀ ਆਸ਼ਿਕਾ ਜੈਨ, ਸਹਾਇਕ ਕਮਿਸ਼ਨਰ, ਨਗਰ ਨਿਗਮ, ਪੰਜਾਬੀ ਗਾਇਕ ਮਾਸਟਰ ਸਲੀਮ ਵੀ ਮੋਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ.ਸ਼੍ਰੀਮਤੀ ਅਜੈ ਸਰੀਨ ਨੇ ਕਿਹਾ ਕਿ ਐਚ.ਐਮ.ਵੀ. ਸਦਾ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਜਿਹੜੇ ਕਿ ਸਮਾਜ ਕਲਿਆਣ ਲਈ ਹੁੰਦੇ ਹਨ। ਟੀਮ ਮੈਂਬਰਾਂ ਵਿੱਚ ਕੁ. ਟਵਿੰਕਲ, ਸੁਰਭੀ ਟੰਡਨ, ਹਰਮਨ ਭੁੱਲਰ, ਰਜਨੀ, ਅੰਜਲੀ, ਨਿਸ਼ਠਾ, ਸਿਮਰਨ ਮਹੇ, ਪਲਕ ਮਿਨਹਾਸ, ਮੁਸਕਾਨ ਸਨ। ਸ਼੍ਰੀਮਤੀ ਵੀਨਾ ਅਰੋੜਾ, ਡੀਨ ਆਉਟਰੀਚ ਪ੍ਰੋਗਰਾਮ ਅਤੇ ਇੰਜਾਰਜ ਥਿਏਟਰ, ਮਿਸ ਰਾਨੀ ਚੰਦੀ ਅਤੇ ਮਿਸ ਸ਼ਬਨਮ ਵੱਲੋਂ ਥਿਏਟਰ ਟੀਮ ਨੂੰ ਤਿਆਰ ਕੀਤਾ ਗਿਆ।