Wednesday, 28 November 2018

H.M.V. organized Industrial Visit for M.Sc. (Chemistry) Students



R. Venkatraman Chemical Society of Hans Raj Mahila Maha Vidyalaya organized an industrial visit at Jagatjit Industries Hamira for students of M.Sc. Chemistry under the guidance of Principal Prof. Dr. (Mrs.) Ajay Sareen. Jagatjit Industries is well known in the field of liquor and milk food products markets.

Dr. Neelam Sharma and Mrs. Deepshikha along with Attendant Mr. Madan Lal escorted the students. Students visited the various section of distillery like production section, quality control laboratory, storage and maturing section. Mr. Gurinder Singh of distillery section explained the basic processes like fermentation, batch and continuous distillation and use of various raw materials for production. He explained automation in the working of plant and temperature control of entire unit.

In the quality control section, it was explained to students that Caramel is responsible for colour of alcohol and use of tintometer and alcoholmeter was discussed. In storage and maturing section use of Oak wood for maturing of alcohol by storing it in big barrels of oak was explained very effectively by Mr. Rajan Sharma. This visit was very much beneficial for M.Sc. Chemistry Students as it explained the various processes taking place at large scale in industry.

The students were highly benefitted by the visit as they correlated theory with practical. This academic industry interaction benefitted the students and broadened their horizons for future plans.  Principal Prof. Dr. (Mrs.) Ajay Sareen appreciated the efforts of Chemistry Deptt.

ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਆਰ.ਵੇਂਕਟਰਮਨ ਕੈਮੀਕਲ ਸੋਸਾਇਟੀ ਵੱਲੋਂ ਐਮ.ਐਸ.ਸੀ ਕੈਮਿਸਟ੍ਰੀ ਦੀਆਂ ਵਿਦਿਆਰਥਣਾਂ ਦੇ ਲਈ ਜਗਤਜੀਤ ਇੰਡਸਟ੍ਰੀਜ ਹਮੀਰਾ 'ਚ ਇੰਡਸਟ੍ਰਿਯਲ ਵਿਜਿਟ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਜਗਤਜੀਤ ਇੰਡਸਟ੍ਰੀਜ ਮਾਰਕੀਟ 'ਚ ਲਿਕਰ ਅਤੇ ਦੁਧ ਨਾਲ ਬਣੇ ਪ੍ਰੋਡਕਟਾਂ ਲਈ ਪ੍ਰਸਿੱਧ ਹੈ। ਵਿਦਿਆਰਥਣਾਂ ਦੇ ਨਾਲ ਕੈਮਿਸਟ੍ਰੀ ਵਿਭਾਗ ਤੋਂ ਡਾ. ਨੀਲਮ ਸ਼ਰਮਾ ਤੇ ਸ਼੍ਰੀਮਤੀ ਦੀਪਸ਼ਿਖਾ ਦੇ ਇਲਾਵਾ ਲੈਬ ਸਹਾਇਕ ਸ਼੍ਰੀ ਮਦਨ ਲਾਲ ਸਨ। ਵਿਦਿਆਰਥਣਾਂ ਨੇ ਡਿਸਟਿਲਰੀ ਦੇ ਵਿਭਿੰਨ ਹਿੱਸਿਆਂ ਜਿਵੇਂ ਪ੍ਰੋਡਕਸ਼ਨ ਵਿਭਾਗ, ਕਵਾਲਿਟੀ ਕੰਟਰੋਲ ਲੈਬੋਰੇਟਰੀ ਅਤੇ ਸਟੋਰੇਜ ਤੇ ਮੈਚੋਰਿੰਗ ਵਿਭਾਗ ਦਾ ਦੌਰਾ ਕੀਤਾ। ਡਿਸਟਿਲਰੀ ਸੈਕਸ਼ਨ ਦੇ ਗੁਰਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਮੂਲ ਪ੍ਰਤਿਕਿਰਾਆਵਾਂ ਜਿਵੇਂ ਫਰਮੇਨਟੇਸ਼ਨ, ਬੈਚ ਤੇ ਨਿਰੰਤਰ ਡਿਸਟੀਲੇਸ਼ਨ ਅਤੇ ਪ੍ਰੋਡਕਸ਼ਨ ਦੇ ਲਈ ਵਿਭਿੰਨ ਕੱਚੇ ਮਾਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪੂਰੇ ਪਲਾਂਟ ਦੇ ਤਾਪਮਾਨ ਕੰਟਰੋਲ ਦੀ ਵੀ ਜਾਨਕਾਰੀ ਦਿੱਤੀ। ਕਵਾਲਿਟੀ ਕੰਟਰੋਲ ਸੈਕਸ਼ਨ 'ਚ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਅਲਕੋਹਲ ਦੇ ਰੰਗ ਦੇ ਲਈ ਕੈਰਾਮਲ ਕਿਸ ਤਰ੍ਹਾਂ ਜਿੰਮੇਵਾਰ ਹੁੰਦਾ ਹੈ ਅਤੇ ਟਿਨਟੋਮੀਟਰ ਤੇ ਅਲਕੋਹਲੋਮੀਟਰ ਦੇ ਪ੍ਰਯੋਗ ਦੇ ਬਾਰੇ 'ਚ ਵੀ ਦੱਸਿਆ ਗਿਆ। ਰਾਜਨ ਸ਼ਰਮਾ ਨੇ ਸਟੋਰੇਜ ਸੈਕਸ਼ਨ 'ਚ ਔਕ ਲੱਕੜ ਦੇ ਪ੍ਰਯੋਗ ਦੇ ਬਾਰੇ ' ਵੀ ਜਾਨਕਾਰੀ ਦਿੱਤੀ। ਇਹ ਵਿਜਿਟ ਐਮਐਸਸੀ ਕੈਮਿਸਟ੍ਰੀ ਦੀਆਂ ਵਿਦਿਆਰਥਣਾਂ ਦੇ ਲਈ ਲਾਭਕਾਰੀ ਰਿਹਾ ਕਿਉਂਕਿ ਉਸ ਨਾਲ ਉਨ੍ਹਾਂ ਨੂੰ ਵੱਡੀ ਇੰਡਸਟ੍ਰੀ ਦੀ ਵਿਭਿੰਨ ਪ੍ਰਕ੍ਰਿਆਵਾਂ ਦੀ ਜਾਨਕਾਰੀ ਮਿਲੀ। ਭੱਵਿਖ ਦੇ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵਿਦਿਆਰਥਣਾਂ ਦੀ ਜਿਗਿਆਸਾ ਸ਼ਾਂਤ ਕੀਤੀ ਗਈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਭਾਗ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ।