HMV Collegiate Sr. Sec. School organized 26th Children’s Science Congress in collaboration with DST, Govt. of India. This programme was organized under the auspices of Principal Prof. Dr. (Mrs.) Ajay Sareen and benign support of school coordinator Mrs. Meenakshi Sayal. The focal theme of this science congress was ‘Science, Technology and Innovation for a Clean, Green and Healthy Nation’. Around 15 schools presenting research based projects on various topics related to science and technology. The schools exhibited their scientific skills and innovation with full zeal and zest. Principal Prof. Dr. (Mrs.) Ajay Sareen welcomed the special guest of the event S. Sukhbir Singh Ahluwalia, Registrar, IK Gujral PTU. Mr. Sanjeevan Singh Dadhwal, Distt. Coordinator of Children Science Congress, Mr. Rakesh Sharma, Academic Coordinator DST Chandigarh, Sh. Santokh Singh Patara Committee Member, Distt. Organizing Committee also presided over the event. Mr. Sanjeevan Dadhwal told students that the purpose of Children Science Congress is to encourage children’s sense of discovery by trying out various possible alternatives and arriving at an optimum solution using experimentation. Sh. Rakesh Sharma, Academic Coordinator told students about the evaluation criteria and also encouraged the students to stimulate scientific temper. Hon’ble Guest S. Sukhbir Singh Ahluwalia in his address told students about the value of team work and originality of ideas. He also insisted that students should learn to work in a team. Thereafter, Principal Dr. (Mrs.) Ajay Sareen appreciated the efforts of the students to be scientists and researchers at such a young age. She further said that the greatness of humanity is not in being human but in being humane. The report of the result was presented based on data collection and interpretation by doing continuous work for two months. Research work of students was adjudged by Sh. Jatinder Tiwari, Coordinator Hoshiarpur, Sh. Gurmeet Singh, Coordinator Distt. Kapurthala, Sh. Santokh Singh Patara, Committee Member. Principal Dr. (Mrs.) Ajay Sareen honoured the evaluators. The members of organizing committee honoured and thanked worthy Principal Prof. Dr. (Mrs.) Sareen. Thereafter, Mrs. Meenakshi Sayal was acclaimed by the organizing committee. The students of Police DAV Public School, Jalandhar Cantt bagged first prize in Junior category. DSSD Sr.Sec. School, Ivy World School, Lawrence International School got second positions. In senior category, DRV DAV Cent. Public School, Phillaur won first prize while Lawrence Int. School, Jalandhar, Police DAV Public School, HMV Collegiate Sr. Sec. School, Sain Dass A.S.Sr.Sec. School stood at second position. The students were awarded with trophies and certificates. The winners were declared to be qualified for state level. Mrs. Meenakshi Sayal congratulated the winners for their commendable performance. She also thanked the organizing committee members and all the supporting team. Faculty members from school were also present. Participation certificates were also awarded to the school faculty members for organizing the event. Stage was conducted by Mrs. Jaspreet Kaur of English Deptt.
ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ ਦੁਆਰਾ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲਾੱਜੀ ਵਿਭਾਗ ਦੇ ਸਹਿਯੋਗ ਨਾਲ 26ਵੀਂ ਚਿਲਡ੍ਰਨ ਸਾਇੰਸ ਕਾਂਗ੍ਰੇਸ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਦੇ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਇਸਦੀ ਥੀਮ ਸਵੱਛ, ਹਰਿਤ ਤੇ ਸਵਸਥ ਰਾਸ਼ਟਰ ਦੇ ਲਈ ਵਿਗਿਆਨ, ਤਕਨੀਕ ਤੇ ਇਨੋਵੇਸ਼ਨ ਸੀ। ਜਿਲ੍ਹੇ ਦੇ ਲਗਭਗ 15 ਸਕੂਲਾਂ ਨੇ ਇਸ ਸਾਇੰਸ ਕਾਂਗ੍ਰੇਸ 'ਚ ਵਿਭਿੰਨ ਵਿਸ਼ਿਆਂ 'ਤੇ ਆਧਾਰਿਤ ਵਿਗਿਆਨਿਕ ਪ੍ਰੋਜੈਕਟ ਪ੍ਰਦਰਸ਼ਿਤ ਕਰਦੇ ਹੋਏ ਭਾਗ ਲਿਆ। ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲੈਂਦੇ ਹੋਏ ਆਪਣੀ ਵਿਗਿਆਨਿਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ 'ਚ ਬਤੌਰ ਮੁਖ ਮਹਿਮਾਨ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਖਬੀਰ ਸਿੰਘ ਆਹਲੂਵਾਲਿਆ ਮੌਜੂਦ ਸਨ। ਪ੍ਰਿੰ. ਡਾ. ਸਰੀਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ 'ਚ ਚਿਲਡ੍ਰਨ ਸਾਇੰਸ ਕਾਂਗਰੇਸ ਦੇ ਜਿਲ੍ਹਾ ਕੋਆਰਡੀਨੇਟਰ ਸੰਜੀਵਨ ਸਿੰਘ ਡਡਵਾਲ, ਡੀਐਸਟੀ ਚੰਡੀਗੜ ਦੇ ਅਕਾਦਮਿਕ ਕੋਆਰਡੀਨੇਟਰ ਰਾਕੇਸ਼ ਸ਼ਰਮਾ, ਜਿਲ੍ਹਾ ਆਰਗੇਨਾਇਜਿੰਗ ਕਮੇਟੀ ਦੇ ਮੈਂਬਰ ਸੰਤੋਖ ਸਿੰਘ ਪਤਾਰਾ ਵੀ ਮੌਜੂਦ ਸਨ। ਸ਼੍ਰੀ ਡਡਵਾਲ ਨੇ ਆਪਣੇ ਸੰਬੋਧਨ 'ਚ ਵਿਦਿਆਰਥਣਾਂ ਨੂੰ ਚਿਲਡ੍ਰ ਸਾਇੰਸ ਕਾਂਗਰੇਸ ਦਾ ਉਦੇਸ਼ ਦੱਸਿਆ ਕਿ ਇਸਦਾ ਉਦੇਸ਼ ਬੱਚਿਆਂ 'ਚ ਖੋਜ ਕਰਨ ਦੀ ਭਾਵਨਾ ਨੂੰ ਵਧਾਵਾ ਦੇਣਾ ਹੈ। ਸ਼੍ਰੀ ਰਾਕੇਸ਼ ਸ਼ਰਮਾ ਨੇ ਵਿਦਿਆਰਥਣਾਂ ਨੂੰ ਮੁਲਾਂਕਣ ਦੇ ਮਾਪਦੱਡਾਂ ਦੇ ਬਾਰੇ 'ਚ ਦੱਸਿਆ ਅਤੇ ਵਿਦਿਆਰਥਣਾਂ ਨੂੰ ਵਿਗਿਆਨਿਕ ਸੋਚ ਰੱਖਣ ਦੇ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਸੁਖਬੀਰ ਸਿੰਘ ਆਹਲੂਵਾਲਿਯਾ ਨੇ ਵਿਦਿਆਰਥਣਾਂ ਨੂੰ ਟੀਮ ਵਰਕ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਟੀਮ 'ਚ ਕੰਮ ਕਰਨਾ ਸਿੱਖਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਨੇ ਛੋਟੀ ਉਮਰ 'ਚ ਹੀ ਵਿਦਿਆਰਥਣਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨਸਾਨ ਹੋਣਾ ਵੱਡੀ ਗੱਲ ਨਹੀਂ ਪਰ ਮਾਨਵੀ ਵਿਵਹਾਰ ਕਰਨਾ ਵੱਡੀ ਉਪਲਬਧੀ ਹੈ। ਦੋ ਮਹੀਨੇ ਦੀ ਸਖ਼ਤ ਮਿਹਨਤ ਦੇ ਬਾਅਦ ਤਿਆਰ ਕੀਤੇ ਗਏ ਨਤੀਜੇ ਤੇ ਰਿਪੋਰਟ ਆਧਾਰਿਤ ਸੀ। ਵਿਦਿਆਰਥਣਾਂ ਨੇ ਖੋਜ ਕਾਰਜ ਦੇ ਮੁਲਾਂਕਣ ਦੇ ਲਈ ਜੱਜਾਂ ਦੀ ਭੂਮਿਕਾ ਹੋਸ਼ਿਆਰਪੁਰ ਕੋਆਰਡੀਨੇਟਰ ਜਤਿੰਦਰ ਤਿਵਾਰੀ, ਕਪੂਰਥਲਾ ਕੋਆਰਡੀਨੇਟਰ ਗੁਰਮੀਤ ਸਿੰਘ ਅਤੇ ਕਮੇਟੀ ਮੈਂਬਰ ਸੰਤੋਖ ਸਿੰਘ ਪਿਤਾਰਾ ਨੇ ਨਿਭਾਈ। ਕਾਲਜ ਪ੍ਰਿੰਸੀਪਲ ਦੁਆਰਾ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ । ਆਰਗੇਨਾਇਜਿੰਗ ਕਮੇਟੀ ਦੁਆਰਾ ਪ੍ਰਿੰ. ਡਾ. ਸਰੀਨ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸ਼੍ਰੀਮਤੀ ਸਿਆਲ ਨੂੰ ਵੀ ਕਮੇਟੀ ਦੁਆਰਾ ਸਨਮਾਨਿਤ ਕੀਤਾ ਗਿਆ। ਜੂਨਿਅਰ ਵਰਗ 'ਚ ਪੁਲਿਸ ਡੀਏਵੀ ਪਬਲਿਕ ਸਕੂਲ, ਜਲੰਧਰ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡੀਐਸਐਸਡੀ ਸੀ. ਸੈ. ਸਕੂਲ, ਆਈਵੀ ਵਰਲਡ ਸਕੂਲ ਤੇ ਲਾਰੇਂਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ 'ਚ ਡੀਆਰਵੀ ਡੀਏਵੀ ਪਬਲਿਕ ਸਕੂਲ, ਫਿਲੌਰ ਨੇ ਪਹਿਲਾ ਸਥਾਨ ਤੇ ਲਾਰੇਂਸ ਇੰਟਰਨੈਸ਼ਨਲ, ਪੁਲਿਸ ਡੀਏਵੀ, ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ ਤੇ ਸਾਈਂ ਦਾਸ ਸੀ.ਸੈ. ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਟ੍ਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀ ਸਟੇਟ ਪੱਧਰ ਲਈ ਕਵਾਲੀਫਾਈ ਕਰ ਗਏ ਹਨ। ਸ਼੍ਰੀਮਤੀ ਸਿਆਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਆਰਗੇਨਾਈਜਿੰਗ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ ਦੇ ਫੈਕਲਟੀ ਮੈਂਬਰ ਮੌਜੂਦ ਸਨ। ਫੈਕਲਟੀ ਮੈਂਬਰ ਨੂੰ ਵੀ ਪ੍ਰਤਿਭਾਗੀ ਸਰਟੀਫਿਕੇਟ ਵੰਡੇ ਗਏ। ਮੰਚ ਸੰਚਾਲਨ ਅੰਗਰੇਜੀ ਵਿਭਾਗ ਦੇ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕੀਤਾ।