A workshop on Creative Classroom Teaching was organized by the Innovation Cell
under IQAC of Hans Raj Mahila Maha Vidyalaya under the able guidance of Principal Prof. Dr.
(Mrs.) Ajay Sareen. Mr. Rahul Sharma,
Life Skills Trainer was the resource person.
Principal Prof. Dr. (Mrs.) Ajay Sareen, Dr. Kanwaldeep Kaur Dean
Academics, Dr. Ekta Khosla, UGC Coordinator, Dr. Ramnita Saini Sharda, Dean
Innovation gave him a green greeting.
Principal Prof. Dr. (Mrs.) Ajay Sareen said that the goal of this
workshop is to enhance the effectiveness and efficiency of methods used by
teachers to promote creative thinking in the classroom with their students. Mr. Rahul Sharma held a very interactive
workshop. He said that the creative
teachers bring more to the class than just a knowledge of teaching. It involves the development of a creative
environment expression of both student and teacher is nurtured. He also explained different pedagogies of
teaching. He motivated the faculty
members to make their classroom a more generative and responsive place. He advised them to set their classrooms as a
stage for powerful learning with the help of role play, he made teachers
demonstrate different techniques of creative teaching. The stage was conducted by Dean Innovation,
Dr. Ramnita Saini Sharda. On this
occasion, all the faculty members were present.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਅੰਤਰਗਤ ਇਨੋਵੇਸ਼ਨ ਸੈਲ ਦੁਆਰਾ ਕ੍ਰਿਏਟਿਵ ਕਲਾਸਰੂਮ ਟੀਚਿੰਗ 'ਤੇ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਇਸ ਮੌਕੇ ਤੇ ਰਿਸੋਰਸ ਪਰਸਨ ਵਜੋਂ ਲਾਇਫ ਸਕਿਲ ਟ੍ਰੇਨਰ ਸ਼੍ਰੀ ਰਾਹੁਲ ਸ਼ਰਮਾ ਮੌਜੂਦ ਹੋਏ। ਉਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ, ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ, ਯੂਜੀਸੀ ਕੋਆਰਡੀਨੇਟਰ ਡਾ. ਏਕਤਾ ਖੋਸਲਾ ਤੇ ਡੀਨ ਇਨੋਵੇਟਿਵ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਪਲਾਂਟਰ ਭੇਂਟ ਕਰਕੇ ਕੀਤਾ। ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਇਸ ਕਾਰਜ਼ਸ਼ਾਲਾ ਦਾ ਟੀਚਾ ਕਲਾਸਾਂ 'ਚ ਆਪਣੇ ਵਿਦਿਆਰਥੀਆਂ 'ਚ ਰਚਨਾਤਮਕ ਸੋਚ ਨੂੰ ਵਧਾਵਾ ਦੇਣ ਦੇ ਲਈ ਅਧਿਆਪਕਾਂ ਦੁਆਰਾ ਪ੍ਰਯੋਗ ਕੀਤੀ ਜਾਉਣ ਵਾਲੀਆਂ ਤਕਨੀਕ ਨੂੰ ਪ੍ਰਭਾਵਸ਼ੀਲਤਾ ਅਤੇ ਰਚਨਾਤਮਕ ਸੋਚ ਨੂੰ ਵਧਾਵਾ ਦੇਣਾ ਹੈ। ਸ਼੍ਰੀ ਰਾਹੁਲ ਸ਼ਰਮਾ ਨੇ ਵਰਕਸ਼ਾਪ ਨੂੰ ਇੰਟਰੇਕਟਿਵ ਬਣਾਉਣ ਦੇ ਲਈ ਸਿਖਿਅਕਾਂ ਦੇ ਨਾਲ ਕਈ ਏਕਟੀਵਿਟੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਕ ਚੰਗਾ ਸਿੱਖਿਅਕ ਗਿਆਨੀ ਹੋਣ ਦੇ ਨਾਲ ਨਾਲ ਕਲਾਸ ਰੂਮ ਨੂੰ ਰੋਚਕ ਅਤੇ ਰਚਨਾਤਮਕ ਢੰਗ ਨਾਲ ਚਲਾਉਂਦਾ ਹੈ। ਕ੍ਰਿਏਟਿਵ ਕਲਾਸਰੂਮ 'ਚ ਵਿਦਿਆਰਥੀ ਅਤੇ ਸਿੱਖਿਅਕ ਦੋਨਾਂ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਸਿੱਖਿਆ ਨਾਲ ਜੁੜੇ ਵੱਖ-ਵੱਖ ਪਹਲੁਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਲਾਸ ਰੂਮ ਨੂੰ ਜਨਰੇਟਿਵ ਅਤੇ ਉੱਤਰਦਾਈ ਬਣਾਉਣ ਦੇ ਲਈ ਸਿੱਖਿਅਕਾਂ ਨੂੰ ਪ੍ਰੋਤਸਾਹਿਤ ਕੀਤਾ। ਰੋਲ ਪਲੇ ਦੇ ਜਰੀਏ ਵਿਭਿੰਨ ਤਕਨੀਕਾਂ ਵੀ ਸਿੱਖਿਅਕਾਂ ਨੂੰ ਸਮਝਾਈ ਗਈ। ਇਸ ਵਰਕਸ਼ਾਪ 'ਚ ਸਾਰੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।