Tuesday, 6 November 2018

HMV Students showcase creation at Diwali exhibition -Festivity and Vibrancy marked the Diwali Mela



Students of the department of Design, Bachelor of Fine Arts, Fashion Design, Multimedia, Home Science of Hans Raj Mahila Maha Vidyalaya organized one day Diwali exhibition-cum-Sale Mela today at the campus.
It was inaugurated by Mrs. Ankita Jain, Joint Commissioner Municipal Cooperation, Jalandhar and Principal Prof. Dr. (Mrs) Ajay Sareen.
To accentuate the festive fervor, students showcased and sold exclusive products like designer suits, lamps, candles, chocolates, paintings accessories, hanging lamps and lights and art pieces.
Students of Home-Science department put up a 'Foodies Street' served nutritious snacks such as golgappas, sandwiches, chocolates and other snacks. All Ladies League, Jalandhar Chapter ladies also graced the occasion and admired the efforts of students.
Principal Prof. Dr. (Mrs.) Ajay Sarren said, "The Mela is a good platform for the students to showcase their creative skills and boost their self confidence". She appreciated the efforts of HOD Home Science Prof Neety Sood, Dean Innovation Dr. Ramnita Saini Sharda, HOD Fine Arts Department Ms. Shama Sharma, HOD Fashion Designing Mrs. Navneeta. At the end, she wished Happy Diwali to the entire HMV family and urged the students to celebrate eco-friendly Diwali and with the less fortunate.
In addition to this under the mission of Green-Diwali to promote healthy and eco-friendly Diwali free planters were given to teaching and non-teaching staff.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਦੀਵਾਲੀ ਦੇ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਬੀਡੀ, ਬੀਐਫਏ, ਫੈਸ਼ਨ ਡਿਜਾਇਨਿੰਗ, ਮਲਟੀਮੀਡਿਆ ਤੇ ਹੋਮ ਸਾਇੰਸ ਵਿਭਾਗਾਂ ਦੁਆਰਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਜਵਾਇੰਟ ਕਮਿਸ਼ਨਰ (ਨਗਰ ਨਿਗਮ) ਅਸ਼ਿਕਾ ਜੈਨ, ਆਈਏਐਸ ਤੇ ਕਾਲਜ ਪ੍ਰਿੰਸੀਪਲ ਦੁਆਰਾ ਕੀਤਾ ਗਿਆ। ਐਚ.ਐਮ.ਵੀ ਕਲਾ ਹਾਟ 'ਚ ਹੈਂਡਮੇਡ ਗਹਿਣੇ, ਦੀਵੇ, ਲੈਂਪ, ਮੋਮਬੱਤਿਆਂ, ਫੁਲਦਾਨ, ਤੋਰਨ ਤੇ ਅਨੇਕ ਤਰ੍ਹਾਂ ਦੇ ਸਜਾਵਟ ਦਾ ਸਮਾਨ ਪ੍ਰਦਰਸ਼ਿਤ ਕੀਤਾ ਗਿਆ। ਇਸ ਸਾਮਾਨ ਨੂੰ ਸਟਾਫ ਦੇ ਮੈਂਬਰਾਂ ਤੇ ਵਿਦਿਆਰਥਣਾਂ ਨੇ ਖੁਸ਼ੀ ਨਾਲ ਖਰੀਦਿਆ। ਇਸ ਮੌਕੇ ਤੇ ਆਲ ਇੰਡੀਆ ਲੇਡੀਜ ਲੀਗ, ਜਲੰਧਰ ਚੈਪਟਰ ਦੀ ਪ੍ਰਤਿਸ਼ਠਿਤ ਔਰਤਾਂ ਨੇ ਵਿਸ਼ੇਸ਼ ਮਹਿਮਾਨਾਂ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥਣਾਂ ਦੀ ਇਸ ਕੋਸ਼ਿਸ਼ ਦੀ ਬਹੁਤ ਪ੍ਰਸ਼ੰਸਾ ਕੀਤੀ। ਹੌਮਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਗੋਲਗੱਪੇ, ਸੈਂਪਵਿਚ, ਮੈਕਸਿਕਨ ਡਿਸ਼, ਕਾਰਨ ਤੇ ਸਪਰਾਉਟ ਸੈਲੇਟ ਆਦਿ ਦੇ ਬਹੁਤ ਸਵਾਦ ਸਟਾਲ ਲਗਾਏ। ਹੋਮ ਸਾਇੰਸ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਤਿ ਸੂਦ, ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ, ਫਾਇਨ ਆਰਟਸ ਵਿਭਾਗ ਦੀ ਮੁਖੀ ਸ਼ਮਾ ਸ਼ਰਮਾ, ਐਫ.ਡੀ. ਵਿਭਾਗ ਦੀ ਮੁਖੀ ਨਵਨੀਤਾ ਦੇ ਸਾਮੂਹਿਕ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਾਲਜ ਪ੍ਰਿੰਸੀਪਲ ਨੇ ਸਾਰਿਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭੱਵਿਖ 'ਚ ਵੀ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਤੇ ਗ੍ਰੀਨ ਦੀਵਾਲੀ ਮਿਸ਼ਨ ਦੇ ਅੰਤਰਗਤ ਮੁਫਤ ' ਵਿਭਿੰਨ ਪੌਧੇ ਟੀਚਿੰਗ ਤੇ ਨਾਨ ਟੀਚਿੰਗ ਦੇ ਮੈਂਬਰਾਂ ਨੂੰ ਵੰਡੇ ਗਏ। ਇਸ ਮੌਕੇ ਤੇ ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।