Forming a part of the
celebrations of 550th birth anniversary of Sri Guru Nanak Dev Ji,
the PG department of Punjabi organized a remarkable open mic event in collaboration with Dainik Jagran, under the able
guidance of Principal Prof. Dr.
(Mrs.) Ajay Sareen. Dr. Varinder Singh
Walia, Chief Editor Dainik Jagran, graced the occasion as the chief guest. Principal Prof. Dr. (Mrs.) Ajay Sareen
accorded a green welcome of planters to Dr. Varinder Walia, Mrs. Tajinder Kaur
Thind and Mr. Pawandeep Singh and extolled the efforts of the organizers for
the event. Highlighting the similarities
between the vast ideology of Arya Samaj and Sri Guru Nanak Dev Ji she said that
he strongly protested against ritualism and inequalities on the basis of caste
and creed along with elevating the position of women in the society. Coherence and consistence marked his ideas
and he gave a new direction to the society.
The students put up an enthusiastic participation in this event
organized under the directions of Mrs. Navroop Kaur, HOD Punjabi. Calling him an iconic man of the era, Mrs.
Navroop praised his ideology. She also
thanked the Dainik Jagran team for their support.
Mrs. Veena Arora, Mrs. Kuljit
Kaur and Mrs. Protima spoke on the preachings and historical importance of Sri
Guru Nanak Dev Ji.
Dr. Walia called him a great
revolutionary and reformer. Quoting
Rabinder Nath Tagore who said that nobody could surpass Guru Nanak’s
description of Nature, he said that the ‘Aarti’ composed by him is a scientific
exploration of the universe. It
evidently explains the universal appeal of his doctrines.
Mrs. Satinder Kaur expressed
thanks to all the guests, members of Dainik Jagran and the students. The other members in attendance were Mrs.
Meenakshi Syal, Coordinator of the school, Dr. Ashmeen Kaur, HOD Pscyhology,
Mrs. Urvashi, Dean Student Council, Mrs. Poonam Sharma, Dr. Sandeep Kaur, Dr.
Harpreet Kaur, Ms. Harmanpreet Kaur, Ms. Manpreet Kaur and Mrs. Prabhjot
Kaur. The stage was hosted by Mrs.
Kuljit Kaur and Mrs. Jaswinder Kaur.
ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬੀ ਜਾਗਰਣ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਸੰਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਡਾ. ਵਰਿੰਦਰ ਸਿੰਘ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਮੈਡਮ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਇਸ ਓਪਨ ਮਾਈਕ ਸਮਾਗਮ ਲਈ ਪੰਜਾਬੀ ਜਾਗਰਣ ਦੇ ਸੰਪਾਦਕ ਡਾ. ਵਾਲੀਆ, ਸ਼੍ਰੀਮਤੀ ਤਜਿੰਦਰ ਕੌਰ ਥਿੰਦ ਅਤੇ ਸ਼੍ਰੀ ਪਵਨਦੀਪ ਸਿੰਘ ਦਾ ਸਵਾਗਤ ਕਰਦਿਆਂ ਹੋਇਆ ਅਜਿਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਉਹਨਾਂ ਨੇ ਆਰਿਆ ਸਮਾਜ ਦੀ ਵਿਸ਼ਾਲ ਵਿਚਾਰਧਾਰਾ ਅਤੇ ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀਕੋਣ ਵਿਚ ਸੰਬੰਧ ਸਥਾਪਿਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਾਤ-ਪਾਤ, ਊਚ-ਨੀਚ ਅਤੇ ਧਾਰਮਿਕ ਅਡੰਬਰਾਂ ਦਾ ਖੰਡਨ ਕਰਨ ਦੇ ਨਾਲ-ਨਾਲ ਸਮਾਜ ਵਿਚ ਇਸਤਰੀ ਦੇ ਬਣਦੇ ਮਾਨ-ਸਨਮਾਨ ਅਤੇ ਸਥਾਨ ਲਈ ਆਵਾਜ਼ ਚੁੱਕ ਕੇ ਸਮਾਜ ਨੂੰ ਇਕ ਨਿਰੋਈ ਦਿਸ਼ਾ ਦਿੱਤੀ।
ਪੰਜਾਬੀ ਵਿਭਾਗ ਦੀ ਮੁਖੀ ਸ਼੍ਰੀਮਤੀ ਨਵਰੂਪ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਰੋਹ ਵਿਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਗੁਰੂ ਸਾਹਿਬ ਦੀ ਸਖ਼ਸ਼ੀਅਤ ਅਤੇ ਵਿਚਾਰਧਾਰਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸਦੇ ਨਾਲ ਹੀ ਸ਼੍ਰੀਮਤੀ ਨਵਰੂਪ ਨੇ ਗੁਰੂ ਸਾਹਿਬ ਨੂੰ ਯੁੱਗ ਪੁਰਸ਼ ਦੱਸਦਿਆਂ ਹੋਇਆ ਉਹਨਾਂ ਦੀ ਬਾਣੀ ਅਤੇ ਵਿਚਾਰਧਾਰਕ ਦ੍ਰਿਸਟੀਕੋਣ ਦੀ ਮਹਾਨਤਾ ਨੂੰ ਅਭਿਵਿਅਕਤ ਕੀਤਾ। ਇਸਦੇ ਨਾਲ ਹੀ ਉਹਨਾਂ ਨੂੰ ਪੰਜਾਬੀ ਜਾਗਰਣ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬੀ ਵਿਭਾਗ ਦੀ ਸ਼੍ਰੀਮਤੀ ਵੀਨਾ ਅਰੋੜਾ, ਸ਼੍ਰੀਮਤੀ ਕੁਲਜੀਤ ਕੌਰ ਅਤੇ ਇਤਿਹਾਸ ਵਿਭਾਗ ਦੀ ਸ਼੍ਰੀਮਤੀ ਪ੍ਰੋਤਿਮਾ ਨੇ ਗੁਰੂ ਜੀ ਦੀ ਬਾਣੀ, ਵਿਚਾਰਧਾਰਾ ਅਤੇ ਇਤਿਹਾਸਕ ਬਿੰਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਮੁੱਖ ਮਹਿਮਾਨ ਡਾ. ਵਾਲੀਆ ਨੇ ਗੁਰਬਾਣੀ ਦੇ ਹਵਾਲੇ ਨਾਲ ਗੁਰੂ ਸਾਹਿਬ ਨੂੰ ਇਕ ਮਹਾਨ ਕ੍ਰਾਂਤੀਕਾਰੀ ਦੱਸਿਆ। ਉਹਨਾਂ ਰਵਿੰਦਰ ਨਾਥ ਟੈਗੋਰ ਦਾ ਜ਼ਿਕਰ ਕਰਦਿਆਂ ਹੋਇਆ ਗੁਰੂ ਸਾਹਿਬ ਦੀ ਰਚਿਤ 'ਆਰਤੀ' ਨੂੰ ਉਤੱਮ ਕਿਰਤ ਕਿਹਾ ਕਿਉਂਕਿ ਇਹ ਰਚਨਾ ਵਾਤਾਵਰਨ ਦੀ ਸ਼ੁੱਧਤਾ ਅਤੇ ਉੱਤਮਤਾ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੇ ਅਧਾਰਿਤ ਦੱਸਿਆ ਅਤੇ ਅੱਜ ਦੇ ਸਮੇਂ ਵਿਚ ਉਸਦੀ ਸਾਰਥਕਤਾ ਨੂੰ ਬਿਆਨ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਜ਼ਹਿਨੀ ਤਬੀਅਤ ਦੀ ਭਰਪੂਰ ਸ਼ਲਾਘਾ ਕੀਤੀ।
ਪੰਜਾਬੀ ਵਿਭਾਗ ਦੀ ਸਤਿੰਦਰ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਅਤੇ ਪੰਜਾਬੀ ਜਾਗਰਣ ਦੀ ਸਮੁੱਚੀ ਟੀਮ ਦੁਆਰਾ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਨੇ ਕੀਤਾ। ਇਸ ਸਮਾਗਮ ਵਿਚ ਐਚ.ਐਮ.ਵੀ ਕਾਲਜੀਏਟ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ, ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ ਅਤੇ ਡੀਨ ਕੌਂਸਲ ਸ਼੍ਰੀਮਤੀ ਉਰਵਸ਼ੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸਦੇ ਨਾਲ ਹੀ ਪੰਜਾਬੀ ਵਿਭਾਗ ਦੀ ਸੁਸ਼੍ਰੀ ਪੂਨਮ ਸ਼ਰਮਾ, ਡਾ. ਸੰਦੀਪ ਕੌਰ, ਡਾ. ਹਰਪ੍ਰੀਤ ਕੌਰ, ਸੁਸ਼੍ਰੀ ਹਰਮਨਪ੍ਰੀਤ ਕੌਰ, ਸੁਸ਼੍ਰੀ ਮਨਪ੍ਰੀਤ ਕੌਰ ਅਤੇ ਸੁਸ਼੍ਰੀ ਪ੍ਰਭਜੋਤ ਕੌਰ ਵੀ ਹਾਜ਼ਰ ਸਨ।