ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ 'ਚ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਵਿਜਿਲੇਂਸ ਜਾਗਰੂਕਤਾ ਹਫਤਾ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ। ਮਹਿਮਾਨ ਵਜੋਂ ਪੀਐਨਬੀ ਸਰਕਲ ਆਫਿਸ, ਜਲੰਧਰ ਦੇ ਚੀਫ ਮੈਨੇਜਰ ਭੂਪਿੰਦਰ ਜੈਨ, ਐਚ.ਐਮ.ਵੀ ਸ਼ਾਖਾ ਦੀ ਬ੍ਰਾਂਚ ਮੈਨੇਜਰ ਜਸਪ੍ਰੀਤ ਕੌਰ ਮੌਜੂਦ ਸਨ। ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਤੇ ਹੌਮ ਸਾਇੰਸ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਤਿ ਸੂਦ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਡੇਕਲਾਮੇਸ਼ਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। +1 ਤੇ +2 ਦੀਆਂ ਵਿਦਿਆਰਥਣਾਂ ਨੇ ਵੱਧ-ਚੜ ਕੇ ਇਸ 'ਚ ਭਾਗ ਲਿਆ। ਮੁਖ ਮਹਿਮਾਨ ਭੂਪਿੰਦਰ ਜੈਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਨੂੰ ਸਾਰਿਆਂ ਸਮਾਜਿਕ ਬੂਰਾਇਆਂ ਤੋਂ ਮੁਕਤ ਕਰਾਉਣ ਦੀ ਜਿੰਮੇਵਾਰੀ ਯੁਵਾਵਾਂ ਦੇ ਕੰਧੇ ਤੇ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਟੀਚੇ ਵੱਲ ਲਗਾਤਾਰ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। +1 ਆਰਟਸ ਦੀ ਗੁਰਸਿਮਰਨ, +2 ਕਾਮਰਸ ਦੀ ਸਾਨਿਆ ਅਗਰਵਾਲ ਅਤੇ +1 ਨਾੱਨ ਮੈਡਿਕਲ ਦੀ ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਪ੍ਰਤਿਭਾਗਿਆਂ ਨੂੰ ਸਾਂਤਵਨਾ ਇਨਾਮ ਦਿੱਤੇ ਗਏ। ਸਾਰੇ ਵਿਦਿਆਰਥੀਆਂ ਨੇ ਜਾਗਰੂਕ ਰਹਿਣ ਅਤੇ ਇਮਾਨਦਾਰੀ ਨੂੰ ਆਪਣੀ ਜ਼ਿੰਦਗੀ 'ਚ ਅਪਨਾਉਣ ਦੀ ਸੌਂਹ ਚੁੱਕੀ। ਜੱਜਾਂ ਦੀ ਭੂਮਿਕਾ ਰਾਜਨੀਤਿ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ ਤੇ ਅਰਥਸ਼ਾਸਤਰ ਦੀ ਸਹਾਇਕ ਪ੍ਰੋਫੇਸਰ ਸ਼੍ਰੀਮਤੀ ਜੋਤੀਕਾ ਮਿਨਹਾਸ ਨੇ ਨਿਭਾਈ।
Stay updated with the latest news, events and achievements from Hans Raj Mahila Maha Vidyalaya, Jalandhar - all in one place.
Monday, 19 November 2018
Vigilance Awareness Week Celebration
Labels:
Campus buzz


