Saturday, 12 January 2019

Havan Yajna performed for the new semester in HMV




Havan Yajna was performed in the premises of HRMMV at the commencement of new session in New Year to seek the blessings of the Almighty. The Chief Guest of the occasion was Chairman Local Committee and Vice President DAV College Managing Committee, New Delhi Justice (Retd.) N.K. Sud and his wife Mrs. Arunima Sud. Principal Prof. Dr. (Mrs.) Ajay Sareen gave a hearty welcome to them. The Principal, Teaching and Non-teaching staff and supporting staff gathered at the Yajnashala to perform Havan and pray to the almighty. Madam Principal addressed the august audience and conveyed the good wishes of Padamshree Dr. Punam Suri, President DAV College Managing Committee, New Delhi for new semester. She said that we should try to set new records. We all should work for humanity. We should come out of comfort zone and put in our best in the interest of the institution. Retd. Justice Sh. Sud said that we should make our short term goals to achieve long term goals. He also congratulated planner committee for releasing it in time. The planner was released by Padamshree Dr. Punam Suri in Delhi. Office Supdt. Sh. Amarjit Khanna said that we should be focused towards our goal. On this occasion, HMV News was also released. Principal Dr. Sareen congratulated Dean Publication & her team. Dr. Anjana Bhatia conducted the stage and assured the Principal of dedicated and relentless efforts on the behalf of the staff.



ਨਵੇਂ ਸਾਲ ਦੇ ਨਵੇਂ ਸਮੈਸਟਰ ਦੇ ਪਹਿਲੇ ਦਿਨ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ 'ਚ ਰੱਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਚੇਯਰਮੈਨ ਲੋਕਲ ਕਮੇਟੀ ਰਿਟਾਇਰਡ ਜਸਟਿਸ ਐਨ.ਕੇ. ਸੂਦ ਤੇ ਉਨ੍ਹਾਂ ਦੀ ਪਤਨੀ ਅਰੂਨਿਮਾ ਸੂਦ ਬਤੌਰ ਮੁਖ ਮਹਿਮਾਨ ਵਜੋਂ ਪਧਾਰੇ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ, ਟੀਚੰਗ ਤੇ ਨਾੱਨ ਟੀਚਿੰਗ ਸਟਾਫ ਮੈਂਬਰਾਂ ਨੇ ਯੱਗਸ਼ਾਲਾ 'ਚ ਹਵਨ ਯੱਗ ਕਰਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਨੇ ਆਪਣੇ ਸੰਬੋਧਨ 'ਚ ਪ੍ਰਧਾਨ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਪਦਮਸ਼੍ਰੀ ਡਾ. ਪੂਨਮ ਸੂਰੀ ਦੀ ਸ਼ੁਭਕਾਮਨਾਵਾਂ ਸਟਾਫ ਮੈਂਬਰਾਂ ਤੱਕ ਪਹੁੰਚਾਈਆਂ। ਉਨ੍ਹਾਂ ਕਿਹਾ ਕਿ ਪਰਮਾਤਮਾ ਨੂੰ ਸਾਡੀ ਇਹ ਪ੍ਰਾਥਨਾ ਹੈ ਕਿ ਅਸੀਂ ਸਾਰੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਰਹਿਏ ਅਤੇ ਮਿਹਨਤ ਕਰਦੇ ਹੋਏ ਸਾਰਿਆਂ ਦੀ ਆਸ਼ਾ ਤੇ ਖਰੇ ਉਤਰਿਏ। ਉਨ੍ਹਾਂ ਕਿਹਾ ਕਿ ਮਾਨਵ ਤਾਂ ਅਸੀ ਹਾਂ, ਪਰ ਮਾਨਵ ਤੋਂ ਮਾਨਵਤਾ ਵੱਲ ਜਾਉਣ ਦੀ ਯਾਤਰਾ ਅਦਭੁਤ ਹੈ। ਸਾਨੂੰ ਆਪਣਾ ਹਿੱਤ ਨਾ ਸੋਚਦੇ ਹੋਏ ਸੰਸਥਾਨ ਦੇ ਹਿੱਤ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼੍ਰੀ ਸੂਦ ਨੇ ਕਿਹਾ ਕਿ ਵੱਢੇ ਟੀਚੇ ਦੀ ਪ੍ਰਾਪਤੀ ਦੇ ਲਈ ਸਾਨੂੰ ਛੋਟੇ ਟੀਚੇ ਬਣਾਉਣੇ ਚਾਹੀਦੇ ਹਨ। ਉਨ੍ਹਾਂ ਪਲੈਨਰ 2019 ਦੀ ਕਮੇਟੀ ਨੂੰ ਵੀ ਵਧਾਈ ਦਿੱਤੀ। ਐਚ.ਐਮ.ਵੀ ਪਲੈਨਰ -2019 ਨੂੰ ਪਦਮਸ਼੍ਰੀ ਡਾ. ਪੂਨਮ ਸੂਰੀ ਦੁਆਰਾ 6 ਜਨਵਰੀ ਨੂੰ ਦਿੱਲੀ 'ਚ ਰਿਲੀਜ਼ ਕੀਤਾ ਗਿਆ ਸੀ। ਆਫਿਸ ਸੁਪਰੀਡੇਂਟ ਸ਼੍ਰੀ ਅਮਰਜੀਤ ਖੰਨਾ ਨੇ ਕਿਹਾ ਕਿ ਆਪਣੇ ਟੀਚੇ ਵੱਲ ਕੇਂਦਰਿਤ ਰਹਿਣਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਤੇ ਐਚ.ਐਮ.ਵੀ ਨਿਊਜ਼ ਨੂੰ ਵੀ ਰਿਲੀਜ਼ ਕੀਤਾ ਗਿਆ। ਪ੍ਰਿੰ. ਡਾ. ਸਰੀਨ ਨੇ ਡੀਨ ਪਬਲੀਕੇਸ਼ਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।