One
day hands-on-training on physicochemical analysis of cosmetics was organized by
R.Venkataraman Chemical Society of HMV. The Program was organized by PG
department of Chemistry under the able guidance of Prof. Dr (Mrs) Ajay Sareen.
The training was advantageous for the students of B.A. Cosmetology, B.Voc. Cosmetology and
Wellness and Diploma in Cosmetology. The aim of this program was to make
beauticians aware about an important physical parameter of cosmetics especially
‘pH’. Dr Neelam Sharma, Head of the department told students that pH of skin is
less than 7.0, so the cosmetics should also be mildly acidic for healthy and
glowing skin. Mrs. Asha Gupta, Mrs Samriti Datta, Ms. Sarabjot, Ms. Mehak and
Ms. Harpreet demonstrated measurement of pH of commonly used cosmetics like
shampoo, soap, creams, toner, moisturizer, lotion and foams. The pH of majority
of cosmetics was found in range 5.5-7.0. Mrs Mukti and Mrs Bindu told that
acidic peels should be used under the supervision of cosmetology experts under
special supervision. Poster and Slogan writing competition was also organized
on topic ‘Chemistry and Cosmetics’ by Mrs Deepshikha and Dr Ekta Khosla. Miss
Swati of B.Sc III Non Medical was adjudged the best.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਆਰ.ਵੈਕਟਰਮਨ ਕੈਮਿਕਲ ਸੋਸਾਇਟੀ ਦੇ ਵਲੋਂ ਇਕ ਦਿਵਸ ਦੀ ਟੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ਕਾਸਮੈਟਿਕਸ ਦਾ ਫਿਜ਼ੀਓ-ਕੈਮੀਕਲ ਵਿਸ਼ਲੇਸ਼ਣ ਸੀ। ਇਹ ਟੇਨਿੰਗ ਪ੍ਰੋਗ੍ਰਾਮ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਨਿਗਰਾਣੀ ਵਿੱਚ ਪੀ.ਜੀ. ਵਿਭਾਗ ਕੈਮਿਸਟਰੀ ਦੁਆਰਾ ਆਯੋਜਿਤ ਕੀਤੀ ਗਈ ਸੀ। ਇਸ ਪ੍ਰੋਗ੍ਰਾਮ ਨੂੰ ਵਿਸ਼ੇਸ਼ ਰੂਪ ਤੋਂ ਬੀ.ਏ. ਕਾਸਮੈਟਾਲੋਜੀ, ਬੀ.ਵਾੱਕ ਕਾਸਮੈਟਾਲੋਜੀ ਐਂਡ ਵੇਲਨੇਸ ਅਤੇ ਡਿਪਲੋਮਾ ਇੰਨ ਕਾਸਮੈਟਾਲੋਜੀ ਦੀ ਵਿਦਿਆਰਥਣਾਂ ਦੇ ਲਈ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗ੍ਰਾਮ ਦਾ ਮੁੱਖ ਉਦੇਸ਼ ਬਿਊਟਿਸ਼ਿਅਨਸ ਨੂੰ ਕਾਸਮੈਟਿਕਸ ਦੇ ਮਹੱਤਵਪੂਰਨ ਭੌਤਿਕ ਪੈਰਾਮੀਟਰ ਵਿਸ਼ੇਸ਼ਕਰ ‘‘ਪੀ.ਐਚ.'' ਦੇ ਬਾਰੇ ਵਿੱਚ ਜਾਗਰੂਕ ਕਰਨਾ ਸੀ। ਕੈਮਿਸਟਰੀ ਵਿਭਾਗ ਦੇ ਮੁੱਖੀ ਡਾ. ਨੀਲਮ ਸ਼ਰਮਾ ਨੇ ਦੱਸਿਆ ਕਿ ਸਕੀਨ ਦਾ ਪੀ.ਐਚ. 7.0 ਤੋਂ ਘੱਟ ਹੁੰਦਾ ਹੈ, ਇਸ ਲਈ ਕਾਸਮੈਟਿਕਸ ਸਵਸੱਥ ਅਤੇ ਚਮਕਦਾਰ ਸਕੀਨ ਦੇ ਲਈ ਹਲਕੇ ਅਮਲੀਏ ਹੋਣੇ ਚਾਹੀਏ। ਸ੍ਰੀਮਤੀ ਆਸ਼ਾ ਗੁਪਤਾ, ਸ੍ਰੀਮਤੀ ਸਮਰੀਤੀ, ਸੁਸ਼੍ਰੀ ਸਰਬਜੋਤ, ਸੁਸ਼੍ਰੀ ਮਹਿਕ ਅਤੇ ਸੁਸ਼੍ਰੀ ਹਰਪ੍ਰੀਤ ਨੇ ਆਮਤੌਰ ਤੇ ਪ੍ਰਯੋਗ ਕੀਤੇ ਜਾਣ ਵਾਲੇ ਕਾਸਮੈਟਿਕਸ ਜਿਵੇਂ ਸ਼ੈਮਪੂ, ਸਾਬੂਣ, ´ੀਮ, ਟੋਨਰ, ਮੋਸਚਰਾਇਜ਼ਰ, ਲੋਸ਼ਨ ਅਤੇ ਫੋਮ ਦਾ ਪੀ.ਐਚ. ਮਾਪ ਚੈਕ ਕਰਕੇ ਦਿਖਾਇਆ। ਜ਼ਿਆਦਾਤਰ ਕਾਸਮੈਟਿਕਸ ਦਾ ਪੀ.ਐਚ. 5.5-7.0 ਦੀ ਰੇਂਜ ਵਿੱਚ ਹੀ ਸੀ। ਕਾਮਮੈਟਾਲੋਜੀ ਵਿਭਾਗ ਦੇ ਮੁੱਖੀ ਸ੍ਰੀਮਤੀ ਮੁਕਤੀ ਅਰੋੜਾ ਅਤੇ ਸ਼੍ਰੀਮਤੀ ਬਿੰਦੂ ਕੋਹਲੀ ਨੇ ਕਿਹਾ ਕਿ ਕਾਸਮੈਟਾਲੋਜੀ ਦੇ ਵਿਦਵਾਨਾਂ ਦੀ ਦੇਖਰੇਖ ਵਿੱਚ ਅਮਲੀਏ ਛਿਲਕੇ ਪ੍ਰਯੋਗ ਕਰਨੇ ਚਾਹੀਦੇ ਹਨ। ਇਸ ਅਵਸਰ ਤੇ ਸ੍ਰੀਮਤੀ ਦੀਪਸ਼ਿਖਾ ਅਤੇ ਡਾ. ਏਕਤਾ ਖੋਸਲਾ ਦੇ ਨਿਰਦੇਸ਼ਨ ਵਿੱਚ ਪੋਸਟਰ ਅਤੇ ਸਲੋਗਨ ਰਾਇਟਿੰਗ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ‘‘ਕੈਮਿਸਟਰੀ ਅਤੇ ਕਾਸਮੈਟਿਕਸ'' ਸੀ। ਬੀ.ਐਸ.ਸੀ. ਨਾੱਨ ਮੈਡੀਕਲ ਦੀ ਤੀਜੇ ਸਾਲ ਦੀ ਵਿਦਿਆਰਥਣ ਕੁ. ਸਵਾਤੀ ਨੂੰ ਪਹਿਲਾ ਪੁਰਸਕਾਰ ਦਿੱਤਾ ਗਿਆ। ਪ੍ਰਿੰਸੀਪਲ ਪ੍ਰੋ.ਡਾ. ਅਜੇ ਸਰੀਨ ਨੇ ਕੈਮਿਸਟਰੀ ਵਿਭਾਗ ਦੇ ਉÎÎÎੱਧਮ ਦੀ ਸਰਾਹਣਾ ਕੀਤੀ ਅਤੇ ਇਸ ਨਵੀਨਤਾ ਦੇ ਲਈ ਉਹਨਾਂ ਨੂੰ ਵਧਾਈ ਦਿੱਤੀ।