The Voting
Awareness Campaign was organized in the premises of Hans Raj Mahila Maha
Vidyalaya by Akhil Bhartiya Vidyarthi Parishad under the able guidance of
Principal Prof. Dr. (Mrs.) Ajay Sareen.
The programme was coordinated by Mrs. Kuljit Kaur, Coordinator, Dr.
Anjana Bhatia and Mrs. Alka Sharma, Co-coordinators. On this occasion, Chiranju Ratan, State
Secretary ABVP, Vikrant Khandelwal, Zonal Secretary ABVP, Ashwani Sharma,
President ABVP, Jalandhar were the chief guests. The programme began with lighting of lamp and
the silence of two minutes was observed for the martyrs of Pulwana attack.
Speaking
on the occasion, Principal Prof. Dr. (Mrs.) Ajay Sareen motivated the students
to vote and cast their vote righteously.
She added that democratic process can be strengthened by casting the
vote. Mr. Ashwani, President, ABVP,
Jalandhar said that people do not cast their vote to the right candidates. It is the need of the hour that every citizen
should exercise their right to vote as it will strengthen the democracy of our
country.
Mr.
Vikrant Khandelwal said that voting is our responsibility and we all must
fulfill this responsibility with seriousness.
Mr. Chiranju Ratan said that our vote will help us build a better future
for ourselves and will also bring positive changes in the country.
The
students presented Nukkad Natak on the importance of voting directed by Mrs.
Veena Arora. Choreography and Sufi Songs
were also performed by the students. Km.
Divya, Km. Mannat, Km. Disha asked questions to the chief guest regarding the
right to vote.
At
the end, the organizing committee and students were honoured by ABVP. Stage was conducted by Dr. Anjana Bhatia.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਵਿਹੜੇ ਵਿਚ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਦੀ ਅਗਵਾਈ ਹੇਠ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਲੋਂ ਮੱਤਦਾਨ ਜਨਗਣਨਾ ਅਭਿਆਨ ਦਾ ਆਯੋਜਨ ਕੀਤਾ ਗਿਆ। ਸਾਰੇ ਸਮਾਰੋਹ ਦਾ ਆਯੋਜਨ ਕੋਆਰਡੀਨੇਟਰ ਸ਼੍ਰੀਮਤੀ ਕੁਲਜੀਤ ਕੌਰ (ਡੀਨ ਹੋਲਿਸਟਿਕ ਸੈਲ) ਅਤੇ ਡਾ. (ਸ਼੍ਰੀਮਤੀ) ਅੰਜਨਾ ਭਾਟੀਆ, ਕੋ-ਕੋਆਰਡੀਨੇਟਰ ਸ਼੍ਰੀਮਤੀ ਅਲਕਾ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਚਿਰਾਂਜੁ ਰਤਨ ਰਾਜ ਸੈਕਟਰੀ, ਸ਼੍ਰੀ ਵਿਕਰਾਂਤ ਖੰਡੇਲਵਾਲ ਜੋਨਲ ਸੈਕਟਰੀ, ਸ਼੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਜਲੰਧਰ ਹਾਜ਼ਰ ਰਹੇ। ਸਭ ਤੋਂ ਪਹਿਲਾ ਜੋਤੀ ਜਲਾ ਕੇ ਇਸ ਸੰਮੇਲਨ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਉਪਰੰਤ ਪੁਲਵਾਮਾ ਵਿਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਵੋਟ ਦੇ ਅਧਿਕਾਰ ਸੰਬੰਧੀ ਜਾਗਰੂਕ ਕਰਵਾਇਆ ਅਤੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਆਪਣੇ ਅਧਿਕਾਰਾਂ ਦਾ ਉਚਿਤ ਪ੍ਰਯੋਗ ਕਰਕੇ ਦੇਸ਼ ਦੇ ਵਿਕਾਸ ਵਿਚ ਆਪਣਾ ਸਹਿਯੋਗ ਦੇਣ। ਇਸ ਸਮੇਂ ਹਾਜ਼ਰ ਮੁੱਖ ਮਹਿਮਾਨ ਸ਼੍ਰੀ ਅਸ਼ਵਨੀ ਜੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਕਦੇ ਵੀ 10% ਵੋਟ ਨਹੀਂ ਪਈ ਜਿਸ ਕਾਰਨ ਉਚਿਤ ਸਰਕਾਰ ਦੀ ਚੋਣ ਨਹੀਂ ਹੋ ਪਾਉਂਦੀ। ਇਸ ਲਈ ਵੋਟ ਦੀ ਕੀਮਤ ਨੂੰ ਸਮਝਦੇ ਹੋਏ, ਉਸਦਾ ਸਹੀ ਪ੍ਰਯੋਗ ਕਰੋ।ਮੁੱਖ ਮਹਿਮਾਨ ਸ਼੍ਰੀ ਵਿਕਰਾਂਤ ਖੰਡੇਲਵਾਲ ਨੇ ਵੀ ਵੋਟ ਦੀ ਮਹੱਤਤਾ ਉਜਾਗਰ ਕਰਕੇ ਭਾਰਤੀ ਸਰਕਾਰ ਬਨਾਉਣ ਵਿਚ ਆਪਨਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਮੁੱਖ ਮਹਿਮਾਨ ਸ਼੍ਰੀ ਚਿਰਾਂਜੁ ਰਤਨ ਨੇ ਵੀ ਵੋਟ ਦਾ ਉਚਿਤ ਪ੍ਰਯੋਗ ਕਰਕੇ ਦੇਸ਼ ਦਾ ਵਿਕਾਸ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਤੇ ਵੋਟ ਦੇ ਅਧਿਕਾਰ ਦਾ ਉਚਿਤ ਪ੍ਰਯੋਗ ਕਰਨ ਲਈ ਸ਼੍ਰੀਮਤੀ ਵੀਨਾ ਅਰੋੜਾ ਵਲੋਂ ਨੁਕੜ ਨਾਟਕ ਵੀ ਪ੍ਰਸਤੁਤ ਕੀਤਾ ਗਿਆ। ਸਮਾਰੋਹ ਨੂੰ ਮਨੋਰੰਜਕ ਬਨਾਉਣ ਲਈ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਅੱਗੇ ਕੁਝ ਪ੍ਰਸ਼ਨ ਵੀ ਰਖੇ ਗਏ, ਜਿੰਨਾਂ ਦਾ ਮੁੱਖ ਮਹਿਮਾਨ ਵਲੋਂ ਜਵਾਬ ਦਿੱਤਾ ਗਿਆ ਅਤੇ ਵਿਦਿਆਰਥੀਆ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਸਮਾਗਮ ਦੇ ਅੰਤ ਵਿਚ ਵਿਦਿਆਰਥਣਾਂ ਅਤੇ ਸੰਪੂਰਨ ਆਯੋਜਕ ਕਮੇਟੀ ਨੂੰ ਸਨਮਾਨ ਚਿੰਨ ਪ੍ਰਦਾਨ ਕੀਤਾ ਗਿਆ।ਡਾ. (ਸ਼੍ਰੀਮਤੀ) ਅੰਜਨਾ ਭਾਟੀਆ ਨੇ ਮੰਚ ਦਾ ਸੰਚਾਲਨ ਕੀਤਾ। ਸਮਾਗਮ ਦਾ ਅੰਤ ਰਾਸ਼ਟਰੀ ਗਾਨ ਅਤੇ ਭਾਰਤ ਦੀ ਜੈ ਦੇ ਨਾਅਰੇ ਨਾਲ ਕੀਤਾ ਗਿਆ।