Monday, 18 February 2019

HMV Collegiate School organized Fazal 2019


Filled with curiosity and zeal, the students of SSC I of HMV Collegiate Sr. Sec. School organized farewell Fazal 2019 for their seniors under the able guidance of Principal Prof. Dr. (Mrs.) Ajay Sareen.  The school coordinator Mrs. Meenakshi Syal and Dean Student Council Mrs. Urvashi Mishra welcomed the chief guest Principal Prof. Dr. (Mrs.) Ajay Sareen by presenting a token of gratitude.  Guest of honour Mrs. Manju Joshi, Principal Shiv Devi Girls High School and Ms. Shivani, teacher from Shiv Devi Girls High School were also welcomed by presenting planters.  The function began with traditional lamps lighting ceremony and the recital of DAV Gaan.  The mesmerizing performances in the form of Folk Song, Ghazal, Bhangra, Giddha and group dances enthralled the audience.  Modelling rounds again charmed everyone.  The slideshow reflected the joyful moments that the students had spent in the school and made them nostalgic.  Head girl of the school Dhreeti, in her speech, thanked Principal Dr. Sareen, Coordinator Mrs. Syal, teachers and the institution, while reflecting the youthful frivolity they had enjoyed during their stay in the institution.  On behalf of Juniors, Kriti gave her best wishes. The traditional Vidya Jyoti was handed over to the juniors as a mark of responsibility that they are to shoulder in the absence of their seniors.  Principal Dr. Sareen, showered her blessings and expressed her strong belief that the girl of this institute will be the ambassadors of the values and ethics, they have learnt from the institute.  She wished the students to be successful in all walks of life.  Thereafter, Mrs. Manju Joshi, Principal Shiv Devi Girls High School also motivated the students to work earnestly to reach their goals in life.
            The coveted title of Miss Ethereal was given to Dhreeti, Miss Gravity to Kashman, Miss Magnate to Yasmeen.  Avneet won the title of Miss HMV Collegiate School, Harshita got the title of Miss HMV Collegiate first runner up, Pallavi won the title Miss HMV Collegiate second runner up.  The prize for best performance was given to the team ‘Punjabi Jattiyan’ and for Ghazal the prize was given to Srishti.
            Vote of thanks was accorded by school coordinator Mrs. Meenakshi Syal.  On this occasion, faculty members of Collegiate School were also present.  The modelling rounds and performances were adjudged by Dr. Mrs. Seema Marwaha, Dean and HOD Zoology Deptt., Mrs. Veena Arora, Dean, Dr. Sangeeta Arora, Dean and HOD Computer Science.  The stage was conducted by Ragini, Geetanjali and Gulfam.  The event ended with the recital of National Anthem.

ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ ਦੇ ਦਿਸ਼ਾਨਿਰਦੇਸ਼ਾਂ ਅਧੀਨ ਤੇ ਕਾ-ਆਰਡੀਨੇਟਰ ਸ੍ਰੀਮਤੀ ਮਿਨਾਕਸ਼ੀ ਸਿਆਲ ਜੀ ਦੀ ਯੋਗ ਅਗਵਾਈ ਵਿੱਚ ‘ਫ਼ਜ਼ਲ 2019' ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਪ੍ਰਿੰਸੀਪਲ (ਡਾ.) ਸ੍ਰੀਮਤੀ ਅਜੇ ਸਰੀਨ, ਪ੍ਰਿੰਸੀਪਲ ਮੰਜੂ ਜੋਸ਼ੀ (ਸ਼ਿਵ ਦੇਵੀ ਗਰਲਜ਼ ਹਾਈ ਸਕੂਲ) ਤੇ ਮੈਡਮ ਸ਼ਿਵਾਨੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸ੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਤੇ ਪ੍ਰੋ. ਉਰਵਸ਼ੀ ਮਿਸ਼ਰਾ (ਡੀਨ ਸਟੂਡੈਂਟ ਕੌਂਸਿਲ) ਨੇ ਪਲਾਂਟਰ ਤੇ ਉਪਹਾਰ ਦੇ ਕੇ ਆਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਮੰਗਲ ਦੀਪ ਜਗਾਉਣ ਤੋਂ ਬਾਅਦ ਡੀ.ਏ.ਵੀ. ਗਾਨ ਨਾਲ ਸਮਾਗਮ ਦਾ ਆਗਾਜ਼ ਹੋਇਆ। ਪ੍ਰਿੰਸੀਪਲ (ਡਾ.) ਸ੍ਰੀਮਤੀ ਅਜੇ ਸਰੀਨ ਜੀ ਨੇ ਆਪਣੇ ਸੰਬੋਧਨ 'ਚ ਪੁਲਵਾਮਾ ਵਿੱਚ ਹੋਏ ਆਂਤਕੀ ਹਮਲੇ ਦੀ ਨਿੰਦਾ ਕੀਤੀ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ•ਾਂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਮੈਡਮ ਸਿਆਲ ਤੇ ਉਨ•ਾਂ ਦੀ ਟੀਮ ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਕਿਹਾ ਕਿ ਐਚ.ਐਮ.ਵੀ. ਵਿਦਿਆਰਥਣਾਂ ਭੱਵਿਖ ਵਿੱਚ ਜਿਸ ਵੀ ਸੰਸਥਾਂ ਵਿੱਚ ਜਾਣ ਉੱਥੇ ਇਸ ਸੰਸਥਾਂ ਦਾ ਉਦੇਸ਼ ਮਨੁੱਖ ਨੂੰ ਮਨੁੱਖਤਾ ਵੱਲ ਅਗਸਰ ਕਰਨਾ ਹੈ ਤੇ ਇਹ ਸੰਸਥਾ ਆਪਣੇ ਮੁੱਲਾਂ ਕਰਕੇ ਹੀ ਜਾਣੀ ਜਾਂਦੀ ਹੈ। ਉਨ•ਾਂ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ•ਾਂ ਦੇ ਚੰਗੇ ਭੱਵਿਖ ਦੀ ਕਾਮਨਾ ਕੀਤੀ ਤੇ ਕਿਹਾ ਕਿ ਭੱਵਿਖ ਵਿੱਚ ਵੀ ਉਹ ਸਖ਼ਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਤੇ ਇਸ ਸੰਸਥਾ ਦਾ ਨਾਂ ਰੌਸ਼ਨ ਕਰਨ ਤੇ ਇਸ ਸਵਸਥ ਸਮਾਜ ਦੀ ਰਚਨਾ ਵਿੱਚ ਯੋਜਦਾਨ ਦੇਣ।
ਪ੍ਰਿੰਸੀਪਲ ਮੰਜੂ ਜੋਸ਼ੀ (ਸ਼ਿਵ ਦੇਵੀ ਗਰਲਜ਼ ਹਾਈ ਸਕੂਲ) ਜੀ ਨੇ ਆਪਣੇ ਸੰਬੋਧਨ ਵਿੱਚ ਕਾਲਜ ਪ੍ਰਿੰਸੀਪਲ (ਡਾ.) ਸ੍ਰੀਮਤੀਤ ਅਜੇ ਸਰੀਨ ਜੀ ਤੇ (ਕਾ-ਆਰਡੀਨੇਟਰ ਸਕੂਲ) ਸ੍ਰੀਮਤੀ ਮਿਨਾਕਸ਼ੀ ਸਿਆਲ ਜੀ ਨੂੰ ਇਸ ਸਮਾਗਮ ਦਾ ਹਿੱਸਾ ਬਣਾਉਣ ਲਈ ਧੰਨਵਾਦ ਕੀਤਾ। ਸੰਸਥਾਂ ਦੀ ਪ੍ਰਸੰਸਾ ਕਰਦੇ ਉਨ•ਾਂ ਆਖਿਆ ਕਿ ਵਿਦਿਆਰਥਣਾਂ ਦਾ ਸਰਬਪੱਖੀ ਵਿਕਾਸਕਰਨਾ ਤੇ ਉਨ•ਾਂ 'ਚ ਆਤਮ-ਵਿਸ਼ਵਾਸ ਪੈਦਾ ਕਰਨਾ ਹੀ ਇਸ ਸੰਸਥਾਂ ਦਾ ਉਦੇਸ਼ ਹੈ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ•ਾਂ ਵਿਦਿਆਰਥਣਾਂ ਨੂੰ ਉਨ•ਾਂ ਦੇ ਚੰਗੇ ਭੱਵਿਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
+1 ਦੀਆਂ ਵਿਦਿਆਰਥਣਾਂ ਨੇ +2 ਦੀਆਂ ਵਿਦਿਆਰਥਣਾਂ ਦੇ ਸਮਾਨ ਵਿੱਚ ਲੋਕ-ਨਾਚ, ਗੇਮਜ਼, ਗੀਤਾਂ, ਗਿੱਧਾ, ਸੋਲੋ ਡਾਂਸ ਤੇ ਭੰਗੜੇ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਇਹਨਾਂ ਪਲਾਂ ਨੂੰ ਯਾਦਗਾਰ ਬਣਾ ਦਿੱਤਾ। 
ਮਾਡਲਿੰਗ ਵਿੱਚ ਵੀ ਵਿਦਿਆਰਥਣਾਂ ਨੇ ਉਤਸ਼ਾਹਿਤ ਹੋ ਕੇ ਹਿੱਸਾ ਲਿਆ। +2 ਦੀ ਵਿਦਿਆਰਥਣ (ਹੈਡੱਗਰਲ) ਧਰਿਤੀ ਨੇ ਸਕੂਲ ਦੇ ਵਿਹੜੇ ਵਿੱਚ ਬਿਤਾਏ ਖ਼ੂਬਸੂਰਤ ਪਲਾਂ ਨੂੰ ਸਭ ਨਾਲ ਸਾਂਝੇ ਕੀਤਾ ਤੇ ਕਿਹਾ ਉਸਨੇ ਇਸ ਸੰਸਥਾਂ ਵਿੱਚ ਬਹੁਤ ਅਨੁਭਵਾਂ ਨੂੰ ਗ੍ਰਹਿਣ ਕੀਤਾ ਜਿਸਨੂੰ ਉਹ ਸ਼ਬਦਾਂ ਵਿੱਚ ਨਹÄ ਪਰੋ ਸਕਦੀ। +1 ਦੀ ਵਿਦਿਆਰਥਣ ਕਰੀਤੀ ਨੇ ਸਲਾਈਡ ਸ਼ੋਅ ਰਾਹÄ +2 ਦੀਆਂ ਵਿਦਿਆਰਥਣਾਂ ਨਾਲ ਬਿਤਾਏ ਖ਼ੂਬਸੂਰਤ ਪਲਾਂ ਨੂੰ ਸਾਂਝੇ ਕੀਤਾ ਤੇ ਉਨ•ਾਂ ਨੂੰ ਭੱਵਿਖ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਨ•ਾਂ ਦੁਆਰਾ ਕਾਇਮ ਪਰੰਪਰਾਵਾਂ ਨੂੰ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਭੱਵਿਖ ਵਿੱਚ ਨਿਭਾਉਣ ਗਏ।
ਇਸ ਮੌਕੇ 'ਤੇ ਡਾ. ਸ੍ਰੀਮਤੀ ਸੀਮਾ ਮਰਵਾਹਾ (ਡੀਨ, ਵਿਭਾਗ ਮੁੱਖੀ, ਜੁਆਲੌਜੀ), ਸ੍ਰੀਮਤੀ ਵੀਨਾ ਅਰੋੜਾ (ਡੀਨ ਸਟਾਫ਼ ਸੈਕਟਰੀ) ਅਤੇ ਸ੍ਰੀਮਤੀ ਸੰਗੀਤਾ ਅਰੋੜਾ (ਕੰਪਿਊਟਰ, ਵਿਭਾਗਮੁੱਖੀ) ਆਦਿ ਨੇ ਜੱਜਾਂ ਦੀ ਅਹਿਮ ਭੂਮਿਕਾ ਨਿਭਾਈ। ਕੁਮਾਰੀ ਅਵਨੀਤ ਕੌਰ ਮਿਸ. ਐਮ.ਐਮ.ਵੀ. ਕਾਲਜੀਏਟ (2019) ਹਰਸ਼ਿਤਾ ਨੂੰ ਪਹਿਲੀ ਰਨਰਜ਼ ਅਪ ਪਲਵੀ ਦੂਸਰੀ ਰਨਰਜ਼ਅਪ, ਧਰਿਤੀ ਨੂੰ ਅਰਥਰਿਅਲ, ਕਾਸ਼ਮਨ ਨੂੰ ਮਿਸ ਗ੍ਰੈਵਿਟੀ ਤੇ ਯੈਸਮੀਨ ਨੂੰ ਮਿਸ ਮੈਗਨੇਟ ਆਦਿ ਵਿਭਿੰਨ ਖਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਰਵਸ਼ੇ੍ਰਸ਼ਟ ਪੇਸ਼ਕਾਰੀ ਲਈ ਸ਼੍ਰਿਸ਼ਟੀ ਨੂੰ (ਗਜ਼ਲ) ਤੇ ਪ³ਜਾਬੀ ਜੱਟੀਆਂ (ਗਿੱਧਾ) ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।
ਕਾਲਜੀਏਟ ਸਕੂਲ ਦੀ ਪਰੰਪਰਾਂ ਨੂੰ ਅੱਗੇ ਵਧਾਉਂਦੇ ਹੋਏ ਸ਼ੁਭ-ਕਾਮਨਾਵਾਂ ਦੇ ਨਾਲ ਵਿੱਦਿਆ ਜੋਤੀ ਨੂੰ +1 ਦੀਆਂ ਵਿਦਿਆਰਥਣਾਂ ਨੂੰ ਸੌਂਪ ਦਿੱਤਾ ਗਿਆ। ਸ੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਮੈਡਮ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ, ਆਏ ਮਹਿਮਾਨਾਂ, ਜੱਜਾ, ਨਾਨ-ਟੀਚਿੰਗ ਤੇ ਆਪਣੀ ਟੀਮ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਰਾਸ਼ਟਰ ਗਾਨ ਦੇ ਨਾਲ ਪ੍ਰੋਗਰਾਮ ਸਮਾਪਤ ਹੋਇਆ। ਮੰਚ ਦਾ ਸੰਚਾਲਨ (ਕਾਲਜ ਹੈੱਡ ਗਰਲ) ਗੁਲਫ਼ਾਮ, ਕੁਮਾਰੀ ਰਾਗਿਨੀ ਤੇ ਗੀਤਾਂਜਲੀ ਨੇ ਸਫ਼ਲਤਾਪੂਰਵਕ ਕੀਤਾ। ਇਸ ਮੌਕੇ 'ਤੇ ਸਕੂਲ ਦੇ ਸਾਰੇ ਅਧਿਆਪਕ ਤੇ ਨਾਨ-ਟੀਚਿੰਗ ਸਟਾਫ਼ ਵੀ ਮੌਜੂਦ ਰਿਹਾ।