Wednesday, 20 March 2019

National Seminar on Hindi Rangmanch, Media and Chitrakala at HMV




The PG department of MCVP, Hindi Sahitya Parishad and Lalit Kala Parishad of Hans Raj Mahila Maha Vidyalaya organized National Seminar-cum-Workshop on Vaishvik Hindi, Rangmanch, Media and Chitrakala under the able guidance of Principal Prof. Dr. (Mrs.) Ajay Sareen.  On this occasion, Dr. Harish Naval, renowned writer and Dr. Sneh Sudha Naval, renowned artist were the resource persons.  Principal Prof. Dr. (Mrs.) Ajay Sareen welcomed them with a planter.  The seminar started with lighting of lamp and DAV Gaan.
Introducing the guests, Principal Prof. Dr. (Mrs.) Ajay Sareen said that it is the need of the hour that youth should spend time with elders so that they can learn from their experiences.  She motivated the students to participate in the seminar with enthusiasm.  She also congratulated HOD PG department of MCVP Mrs. Rama Sharma, Dr. Nidhi Bal, Asstt. Prof.  in Hindi and Dr. Rakhi Mehta, Convener of the workshop for their efforts.
Addressing the students, Dr. Harish Naval enlightened the students with various insight into the scope and popularity of Hindi.  He shared his experiences regarding popularity of Hindi in the western world.  He urged the students to have a command over the language.  He further gave tips to the students about different aspects of screenplay, presentation and direction.  He also talked about cinema and stressed upon the fact that story is the backbone of any movie and the success of film wholly depends upon it.  He also gave tips on screenplay and synchronization.
During the workshop with Dr. Sneh Sudha Naval, students learnt a lot from her experience.   Exhibition of paintings made by Dr. Sneh Sudha was also organized.  She encouraged the students to observe each and everything they come across to become a successful artist.  For her, age is no bar when it comes to learn about something new.  She inspired the students to follow their dreams.
The students also put up a cultural programme.  Folk song was sung by Gursimran.  Mr. Parduman sang Ghazal and mesmerized the audience.  Ad Mad Show was presented by theatre team of the college.
Principal Prof. Dr. (Mrs.) Ajay Sareen honoured the guests with Phulkari and Shawl.  The stage was conducted by Dr. Nidhi Bal and Mrs. Rama Sharma rendered the vote of thanks.
On this occasion, Dean Youth Welfare Mrs. Navroop Kaur, Dr. Rakhi Mehta, Mrs. Poonam Sharma, Mrs. Pawan Kumari, Dr. Shailendra, Ms. Sukriti, Mr. Lovelish, Mrs. Jyoti Sehgal were also present.

ਹੰਸ ਰਾਜ ਮਹਿਲਾ ਮਹਾ ਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ ਦੀ ਯੋਗ ਅਗਵਾਈ ਅਧੀਨ ਜਨ ਸੰਚਾਰ ਵਿਭਾਗ, ਹਿੰਦੀ ਸਾਹਿਤਯ ਪਰਿਸ਼ਦ ਅਤੇ ਲਲਿਤ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਵੈਸ਼ਇਕ ਹਿੰਦੀ, ਰੰਗਮੰਚ, ਮੀਡੀਆ ਅਤੇ ਚਿਤਰਕਲਾ' ਵਿਸ਼ੇ ਤੇ ਅਧਾਰਿਤ ‘ਰਾਸ਼ਟਰੀ ਸੈਮੀਨਾਰ ਕਮ ਵਰਕਸ਼ਾਪ' ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਗਿਆਨ ਦੀ ਜੋਤ ਪ੍ਰਜਵਲਿਤ ਕਰਕੇ ਅਤੇ ਡੀ.ਏ.ਵੀ. ਗਾਨ ਦੁਆਰਾ ਕੀਤਾ ਗਿਆ। ਜਿਸ 'ਚ ਮੁੱਖ ਮਹਿਮਾਨ ਵੱਜੋਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਲੇਖਕ ਰਿਟਾਇਰਡ ਪ੍ਰੋਫੈਸਰ ਡਾ. ਹਰੀਸ਼ ਨਵਲ ਅਤੇ ਡਾ. ਸਨੇਹ ਸੁਧਾ ਨਵਲ (ਪ੍ਰਸਿੱਧ) ਡਾ. ਹਰੀਸ਼ ਨਵਲ ਅਤੇ ਡਾ. ਸਨੇਹ ਸੁਧਾ ਨਵਲ (ਪ੍ਰਸਿੱਧ ਚਿਤਰਕਾਰ) ਨੇ ਸ਼ਮ•ਲੀਅਤ ਕੀਤੀ। ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਪਿਆਰ ਭਰਿਆ ਸੁਆਗਤ ਪਲਾਂਟਰ ਅਤੇ ਤੌਹਫੇ ਪ੍ਰਦਾਨ ਕਰਕੇ ਕੀਤਾ। ਆਪਣੇ ਆਪਣੇ ਸੰਬੋਧਨ 'ਚ ਦੱਸਿਆ ਕਿ ਆਏ ਹੋਏ ਮਹਿਮਾਨਾਂ ਦਾ ਡੀ.ਏ.ਵੀ. ਦੀਆਂ ਸੰਸਥਾਵਾਂ ਨਾਲ ਬੜਾ ਗੁੜਾ ਰਿਸ਼ਤਾ ਹੈ। ਡਾ. ਹਰੀਸ਼ ਨਵਲ ਨੇ ਡੀ.ਏ.ਵੀ. ‘ਨਿਸ਼ਕਾਮ ਰਿਸ਼ੀ' ਦੀ ਸਕਰਿਪਟ ਵੀ ਲਿਖੀ ਸੀ। ਆਪਣੇ ਡੀ.ਏ.ਵੀ. ਪ੍ਰਬੰਧਨ ਕਮੇਟੀ, ਸਟਾਫ ਮੈਬਰਾਂ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਵਲੋਂ ਆਏ ਮਹਿਮਾਨਾਂ ਦਾ ਦਿੱਲੋਂ ਧੰਨਵਾਦ ਕੀਤਾ। ਆਪਣੇ ਕਿਹਾ ਕਿ ਅਜੌਕੇ ਦੌਰ 'ਚ ਨੌਜਵਾਨ ਪੀੜ•ੀ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਅਤੇ ਸਾਥ ਨਿਭਾਉਣਾ ਚਾਹੀਦਾ ਹੈ ਤਾਂ ਜੋ ਰਿਸ਼ਤਿਆਂ 'ਚ ਅਪਣਤ ਦੀ ਭਾਵਨਾ ਪ੍ਰਫੁਲਿਤ ਹੋ ਸਕੇ ਅਤੇ ਬਜ਼ੁਰਗਾਂ ਦੇ ਤਜ਼ੁਰਬਿਆਂ ਤੋਂ ਜੀਵਨ ਸੇਧ ਪ੍ਰਾਪਤ ਕਰਕੇ ਸਫਲਤਾ ਦੀਆਂ ਸਿਖਰਾਂ ਨੂੰ ਛੂਹਣਾ ਚਾਹੀਦਾ ਹੈ। ਆਪਣੇ ਸੈਮੀਨਾਰ ਕਨਵੀਨਰ ਸ੍ਰੀਮਤੀ ਰਮਾ ਸ਼ਰਮਾ, ਡਾ. ਨਿਧੀ ਬਲ ਅਤੇ ਵਰਕਸ਼ਾਪ ਕਨਵੀਨਰ ਡਾ. ਰਾਖੀ ਮੇਹਤਾ ਨੂੰ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਪ੍ਰਦਾਨ ਕੀਤੀ।
ਡਾ. ਹਰੀਸ਼ ਨਵਲ ਨੇ ਆਪਣੇ ਸੰਬੋਧਨ 'ਚ ਵੈਸ਼ਵਿਕ ਹਿੰਦੀ, ਰੰਗਮੰਚ ਅਤੇ ਮੀਡੀਆ ਸੰਬੰਧੀ ਅਦੁੱਤੀ ਜਾਣਕਾਰੀ ਪ੍ਰਦਾਨ ਕੀਤੀ। ਉਨ•ਾਂ ਕਿਹਾ ਕਿ ਹਿੰਦੀ ਭਾਸ਼ਾ ਸਾਡੀ ਮਾਂ ਸਮਾਨ ਹੈ ਜਿਸਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸੁਚੇਤ ਹੋ ਕੇ ਅਧਿਐਨ ਤੇ ਚਿੰਤਨ ਕਰਨਾ ਚਾਹੀਦਾ ਹੈ। ਆਪਣੇ ਦੱਸਿਆ ਕਿ ਹਿੰਦੀ ਅੰਤਰਰਾਸ਼ਟਰੀ ਪੱਧਰ ਤੇ 176 ਦੇਸ਼ਾਂ 'ਚ, 68 ਯੂਨੀਵਰਸਿਟੀਆਂ ਵਿੱਚ ਪੜ•ਾਈ ਜਾਂਦੀ ਹੈ ਅਤੇ 20 ਦੇਸ਼ਾਂ ਦੀ ਸੰਪਰਕ ਭਾਸ਼ਾ ਵੱਜੋਂ ਵਰਤੀ ਜਾਂਦੀ ਹੈ। ਆਪਣੇ ਹਿੰਦੀ ਸਿਨੇਮਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਜਾਣਕਾਰੀ ਦਿੰਦਿਆ ਭਰਤਮੁਨੀ ਅਤੇ ਬ੍ਰਤੋਲਤ ਬ੍ਰੇਖਤ ਦੇ ਨਾਟਕਾਂ ਵਿਚਲੇ ਯਥਾਰਥਵਾਦ ਦੇ ਅੰਤਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾ. ਸਨੇਹ ਸੁਧਾ ਨਵਲ ਜੀ ਨੇ ਆਪਣੇ ਜੀਵਨ ਦੇ ਵਿਭਿੰਨ ਪੜ•ਾਵਾਂ 'ਚ ਆਪਣੇ ਪਰਿਵਾਰ (ਖਾਸ ਤੌਰ ਤੇ ਪਤੀ ਡਾ. ਹਰੀਸ਼ ਨਵਲ) ਦੇ ਵੱਡਮੁਲੇ ਯੋਗਦਾਨ ਅਤੇ ਚਿੱਤਰਕਲਾ ਬਣਾਉਣ ਦੀਆਂ ਵਿਧੀਆਂ, ਬਰੀਕੀਆਂ ਸੰਬੰਧੀ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਆਪ ਨੂੰ ਭਾਰਤ ਸਰਕਾਰ ਵੱਲੋਂ ਮੋਰੀਸ਼ੀਅਸ 'ਚ 16 ਫੁੱਟ ਲੰਬੀ ਅਤੇ 03 ਫੁੱਟ ਚੌੜੀ ਪੇਂਟਿੰਗ ਬਣਾਉਣ ਦਾ ਮਾਨ ਪ੍ਰਾਪਤ ਹੋਇਆ ਆਪ ਸਮੇਤ ਹੋਰ ਤਿੰਨ ਕਲਾਕਾਰਾਂ ਨੇ ਮਿਲਕੇ ਲਗਾਤਾਰ ਦੋ ਦਿਨਾਂ 'ਚ ਪੂਰਾ ਕੀਤਾ। ਆਪਣੇ ਆਪਣੀਆਂ ਪੇਟਿੰਗਾਂ ਨੂੰ ਵੀ ਪ੍ਰਦਰਸ਼ਿਤ ਕੀਤਾ।
ਇਸ ਮੌਕੇ ਸ੍ਰੀਮਤੀ ਨਵਰੂਪ ਕੌਰ (ਡੀਨ ਯੂਥਵੈਲਫੇਅਰ ਵਿਭਾਗ) ਦੀ ਨਿਗਰਾਨੀ ਹੇਠ ਸ੍ਰੀ ਪ੍ਰਦਯੂਮਨ (ਸੰਗੀਤ ਵਿਭਾਗ) ਦੁਆਰਾ ਗਜ਼ਲ, ਡਾ. ਪ੍ਰੇਮ ਸਾਗਰ, ਅੰਸ਼ੂਮਤੀ (ਸੰਗੀਤ ਵਿਭਾਗ) ਅਤੇ ਲਾਜ (ਵਿਦਿਆਰਥਣ) ਦੁਆਰਾ ਲੋਕ ਗੀਤ, ਐਡ ਮੈਡ ਸੋਅ ਅਤੇ ਸ੍ਰੀਮਤੀ ਜੋਤੀ ਸਹਿਗਲ (ਪ੍ਰੋਫੈਸਰ ਜਨ ਸੰਚਾਰ ਵਿਭਾਗ) ਦੁਆਰਾ ਪੁਲਗਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ‘ਪੁਲਗਾਮਾ ਹਮਲੇ' ਤੇ ਅਧਾਰਿਤ ਵੀਡਿਓ ਦਾ ਪ੍ਰਸਾਰਨ ਕੀਤਾ ਗਿਆ। ਮੰਚ ਦਾ ਸੰਚਾਲਨ ਡਾ. ਨਿਧੀ ਬਲ ਦੁਆਰਾ ਕੀਤਾ ਗਿਆ। ਸ੍ਰੀਮਤੀ ਰਮਾ ਸ਼ਰਮਾ (ਮੁਖੀ ਜਨ ਸੰਚਾਰ ਵਿਭਾਗ) ਨੇ ਸਮਾਗਮ 'ਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਪਵਨ ਕੁਮਾਰੀ, ਪੂਨਮ ਸ਼ਰਮਾ, ਸ੍ਰੀਮਤੀ ਅਨੁਰਾਧਾ, ਬੀਨੂ, ਸ੍ਰੀਮਤੀ ਗੁਰਦੀਪ ਕੌਰ, ਕਮਲਪ੍ਰੀਤ ਕੌਰ, ਸ੍ਰੀਮਤੀ ਸਰੂਚੀ, ਨੀਸ਼ੀਤਾ, ਸ੍ਰੀਮਤੀ ਯੂਵੀਕਾ, ਸ੍ਰੀਮਤੀ ਮਿਨਾਕਸ਼ੀ ਦੁੱਗਲ, ਸੁਪ੍ਰੀਤੀ, ਸ੍ਰੀਮਾਨ ਗੌਤਮ, ਸ੍ਰੀਮਾਨ ਸ਼ੈਲੇਂਦਰ ਕੁਮਾਰ, ਡਾ. ਸੈਲੇਂਦਰ, ਸ੍ਰੀਮਾਨ ਲਵਿਸ਼, ਸ੍ਰੀਮਾਨ ਅਸ਼ੀਸ਼ ਚੱਡਾ ਅਤੇ ਨਾਨ ਟੀਚਿੰਗ ਵਿਭਾਗ ਦੇ ਮੈਂਬਰ ਵੀ ਹਾਜ਼ਰ ਸਨ।