Saturday, 16 March 2019

National Seminar on Increasing Participation of Women in Science and Technology organized at HMV





The Equal Opportunity Cell, Hans Raj Mahila Maha Vidyalaya organized a National Seminar on Increasing Participation of Women in Science and Technology under the inspiring and stimulating counsel of Principal Prof. Dr. (Mrs.) Ajay Sareen and in collaboration with National Commission for Women, Govt. of India.  The inaugural function was graced in presence of illustrious personalities Dr. H.S. Bhalla, Deputy Director DPI(C), Pb., Dr. Vinita Sharma, Former Advisor and Head DST and Dr. Purnima Sharma, Managing Director Biotech Consortium.  The celebrated guests were welcomed with planters by Justice (Retd.) N.K. Sud, Vice President DAVCMC, New Delhi and Principal Prof. Dr. (Mrs.) Ajay Sareen.  The event commenced with the holy lighting of lamp followed by the recital of DAV Anthem.  The galaxy of stars present on the occasion included the names of Dr. Saroj, Dr. Jitender, Dr. Sharda, Dr. Ragbir, Dr. Upma and Dr. Prabhjit.
Dr. Ramnita Saini Sharda, Dean Innovation, in the capacity of the master of ceremonies elaborated on the glorious history and unique ventures of the institution.
Introducing the concept note Dr. Anjana Bhatia, Dean Equal Opportunity Cell and coordinator of the seminar, expressed concern for the slight number of women in STEM.  An inspiring message for the seminar by Ada Yonath Nobel Laureate and an encouraging video by first woman Vice Chancellor Dr. Pankaj Mittal were showcased.  Dr. Mittal urged the women to break the glass ceiling and stereotyped notions and prove their true worth.  Dr. Anjana expressed delight in telling that 450 delegates and paper presenters participated in this seminar.
The lady with a scientific temper and vision, Dr. Ajay Sareen welcomed the distinguished guests and put forth a rhetorical question ‘where is the need to organize such seminars’?  She remarked that a society sans women is unimaginable and worthless.  Gone are the days of male dominated sectors but the change need to be carried further.  She also emphasized on the positive role of male counterparts in bringing this change in the society.  She told that the aim of this seminar is to work for gender neutralization in every field.
Hon’ble Justice (Retd.) N. K. Sud gave his blessings saying that women themselves can empower their self.   This seminar brings them face to face with persons of illustrious career and thus motivate them to achieve success. 
The esteemed chief guest, Dr. H.S. Bhalla congratulated the institution and addressed the gathering by shattering the stereotypical idea that women are inferior.  He remarked that women are in fact superior to men.  Explaining empowerment he said that it comes from position and action and there is no force equal to a determined woman.  Though our societal set up poses a threat to women safety but the women need to overcome these problems and prove true to their capability. 
The keynote speaker Dr. Vinita Sharma asserted that no nation can progress if half of its population i.e. women are held back.  She stated that the pipeline of women participation is massively leaking after the women attain postgraduate and doctoral degrees.  She offered some solutions like easy access to science labs, writing scientific stories for young children and fostering and supporting women scientists.  She offered a comprehensive view of the situation in India and shared her experiences. 
The guests were honoured and presented with phulkaris and gifts prepared by the department of Fine Arts.  The gathering enjoyed the mesmerizing performance by Ridhima and a neo-installation performance. 
In the technical session Prof. Renu Bhardwaj, Director IQAC GNDU Amritsar delivered the plenary talk.  The different parallel sessions were addressed by Dr. Sharda (Jammu) and Dr. Ragbir Singh, Khalsa College, Amritsar and Dr. Purnima Sharma.  The young scientists and emerging scholars gave oral presentations and poster presentations.
The winners of Promising Science Communicator competition were Km. Ananya Sharma, Anand Public Sr. Sec. School, Kapurthala and Km. Shivani, DC Model Sr. Sec. School, Ferozepur.   The winners of Poster Presentation in school category are – Harjinder Singh stood first, Gurleen Kaur stood second and third position was shared by Kishika, Harpreet and Dhreeti.  In the college category first position was won by Vaishali, second by Diksha Thakur and Kajal Pathania and third by Bharti.  The first prize in Budding Scientist category (school) was bagged by Gurleen Arora, second by Isha and third by Pratham.
The valedictory session was presided over by esteemed Mrs. Kavita Khanna, a social worker and wife of Ex. Member Parliament Late Sh. Vinod Khanna Ji.  Principal Dr. Sareen greeted her by presenting planter.  Mrs. Kavita Khanna congratulated the institution for organizing this seminar which will motivate the women to participate in scientific ventures more enthusiastically.  Dr. Seema Marwaha, HOD Zoology and Convener gave a vote of thanks.  The event concluded with recital of National Anthem. Dr. Neelam Sharma, HOD Chemistry, Dr. Ekta Khosla, Dean Examination, Mrs. Saloni Sharma, HOD Physics, Mr. Harpreet Singh, HOD Bioinformatics, Dr. Jitender, HOD Biotechnology, Mrs. Meenakshi Syal, Coordinator Collegiate School and members of teaching and non-teaching staff were also present on this occasion.


ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁੱਕਦਸ ਵਿਹੜੇ ਵਿੱਚ ਸੰਸਥਾ ਮੁਖੀ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ‘ਨੈਸ਼ਨਲ ਕਮੀਸ਼ਨ ਆੱਫ ਵੁਮੈਨ (ਗੌਰਮੈਂਟ ਆੱਫ ਇੰਡੀਆ) ਦੇ ਸਹਿਯੋਗ ਨਾਲ ਐਚ.ਐਮ.ਵੀ ਦੀ ਇਕੱਵਲ ਆਪਰਚੁਨਿਟੀ ਸੈੱਲ ਵੱਲੋਂ ‘ਵਿਗਿਆਨ ਤੇ ਤਕਨਾਲੋਜੀ ਵਿਚ ਔਰਤਾਂ ਦੀ ਵੱਧਦੀ ਹਿੱਸੇਦਾਰੀ’ ਵਿਸ਼ੇ ਉੱਤੇ ਰਾਸ਼ਟਰੀ ਪੱਧਰ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਸ਼ੁੱਭ ਆਰੰਭ ਗਿਆਨ ਜੋਤੀ ਦੇ ਪ੍ਰਜਵਲਨ ਕਰਕੇ ਸੰਸਥਾ ਦੀ ਪਰੰਪਰਾ ਅਨੁਸਾਰ ਡੀਏਵੀ ਗਾਨ ਪ੍ਰਸਤੁਤ ਕੀਤਾ ਗਿਆ। ਸਮਾਗਮ ਵਿਚ ਹਾਜ਼ਰ ਮੁੱਖ ਮਹਿਮਾਨ ਡਾ. ਐਚ.ਐਸ.ਭੱਲਾ (ਡਿਪਟੀ ਡਾਇਰੈਕਟਰ ਡੀ.ਪੀ.ਆਈ), ਮੁੱਖ ਬੁਲਾਰੇ ਡਾ. ਵਿਨਿਤਾ ਸ਼ਰਮਾ (ਸਾਬਕਾ ਸਲਾਹਕਾਰ ਅਤੇ ਮੁਖੀ ਡੀ.ਐਸ.ਟੀ) ਡਾ. ਪੂਰਨਿਮਾ ਸ਼ਰਮਾ (ਪ੍ਰਬੰਧਕੀ ਡਾਇਰੈਕਟਰ ਬਾਇਓਟੈੱਕ ਸਹਾਇਤਾ ਸੰਘ) ਅਤੇ ਜਸਟਿਸ ਐਨ.ਕੇ.ਸੂਦ (ਵਾਈਸ ਪ੍ਰੇਜੀਡੈਂਟ, ਡੀਏਵੀ ਸੀਐਮਸੀ, ਨਵੀਂ ਦਿੱਲੀ) ਦਾ ਕਾਲਜ ਪ੍ਰਿੰਸੀਪਲ ਨੇ ਪਰੰਪਰਾ ਅਨੁਸਾਰ ਸੁਆਗਤ ਵਜੋਂ ਪਲਾਂਟਰ ਭੇਂਟ ਕਰਕੇ ਕੀਤਾ ਗਿਆ। ਇਸ ਮੌਕੇ ’ਤੇ ਉਪਸਥਿਤ ਹੋਰ ਆਦਰਯੋਗ ਮਹਿਮਾਨਾਂ ਡਾ. ਸਰੋਜ, ਡਾ. ਜਤਿੰਦਰ, ਡਾ. ਸ਼ਾਰਦਾ, ਡਾ. ਰਾਜਬੀਰ, ਡਾ. ਉਪਮਾ ਅਤੇ ਡਾ. ਪ੍ਰਭਜੀਤ ਦਾ ਵਿਸ਼ੇਸ਼ ਸੁਆਗਤ ਕੀਤਾ ਗਿਆ। ਡਾ. ਰਮਨੀਤਾ ਸੈਨੀ ਸ਼ਾਰਦਾ (ਡੀਨ, ਇਨੋਵੇਸ਼ਨ ਸੈੱਲ) ਨੇ ਮੰਚ ਸੰਚਾਲਨ ਕਰਦਿਆਂ ਸੰਸਥਾ ਦੀਆਂ ਗੌਰਵਮਈ ਉਪਲੱਬਧੀਆਂ ਨਾਲ ਸਭ ਨੂੰ ਜਾਣੂ ਕਰਵਾਇਆ। ਕਾਲਜ ਪਰਿਸਰ ਵਿਚ ਆਯੋਜਿਤ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਤੋਂ ਇਲਾਵਾ ਸੰਸਥਾ ਮੁਖੀ ਦੇ ਦਿਸ਼ਾ-ਨਿਰਦੇਸ਼ ਵਿਚ ਸੰਪੰਨ ਵਿਭਿੰਨ ਨਵੇਂ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ। 
ਸਮਾਗਮ ਦੇ ਸ਼ੁੱਭ ਆਰੰਭ ਵਿਚ ਡਾ. ਅੰਜਨਾ ਭਾਟਿਆ (ਕੋਆਰਡੀਨੇਟਰ ਅਤੇ ਡੀਨ ਇਕਵੱਆਲ ਆਪਰਚੁਨਿਟੀ ਸੈੱਲ) ਨੇ ਸਭ ਤੋਂ ਪਹਿਲਾਂ ਸੈਮੀਨਾਰ ਦੀ ਸੰਖਿਪਤ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਭਗ 450 ਖੋਜਾਰਥੀ ਅਤੇ ਖੋਜ ਪੱਤਰ ਪ੍ਰਸਤੁਤਕਰਤਾ, ਪ੍ਰਤੀਨਿਧਾਂ ਅਤੇ ਮਹਿਮਾਨਾਂ ਨੇ ਭਾਗ ਲਿਆ। ਉਹਨਾਂ ਨੇ ਪਹਿਲੀ ਮਹਿਲਾ ਵਾਈਸ-ਚਾਂਸਲਰ ਡਾ. ਪੰਕਜ ਮਿੱਤਲ ਦਾ ਸੰਦੇਸ਼ ਸਾਰਿਆਂ ਦੀ ਮੌਜੂਦਗੀ ਵਿਚ ਪ੍ਰਤੱਖ ਦਿਖਾਇਆ, ਜਿਸ ਵਿਚ ਉਹਨਾਂ ਨੇ ਸੰਸਥਾ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਔਰਤਾਂ ਨੂੰ ਆਪਣੀ ਯੋਗਤਾ ਨੂੰ ਸਮਝ ਕੇ ਉਸ ਨੂੰ ਕਿਰਿਆਵੰਤ ਰੂਪ ਦੇਣ ਲਈ ਪ੍ਰੇਰਿਤ ਕੀਤਾ। ਡਾ. ਅੰਜਨਾ ਭਾਟਿਆ ਦੁਆਰਾ ਅਦਾ ਯੋਨਾਥ ਦਾ ਸੰਦੇਸ਼ ਕਿ ਵਿਗਿਆਨ ਵਿਚ ਕਿਵੇਂ ਅੱਗੇ ਹੋਰ ਵਧਿਆ ਜਾ ਸਕਦਾ ਹੈ, ਇਸ ਨੂੰ ਵੀ ਪ੍ਰੱਤਖ ਦਿਖਾਇਆ। ਉਹਨਾਂ ਨੇ ਕਾਲਜ ਪ੍ਰਿੰਸੀਪਲ ਦਾ, ਉਹਨਾਂ ਦੇ ਸਹਿਯੋਗ ਤੇ ਮਾਰਗ-ਦਰਸ਼ਨ ਦਾ ਧੰਨਵਾਦ ਕੀਤਾ।
ਨਾਰੀ ਸਸ਼ਕਤੀਕਰਨ ਦੀ ਪ੍ਰਤੱਖ ਉਦਾਹਰਨ ਪ੍ਰਿੰ. ਡਾ. ਸਰੀਨ ਨੇ ਆਪਣੇ ਵਿਚਾਰ ਵਿਚ ਸਭ ਤੋਂ ਪਹਿਲਾ ਉਪਸਥਿਤ ਆਦਰਯੋਗ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਔਰਤਾਂ ਦੇ ਯੋਗਦਾਨ ਨੂੰ ਕਿਸੇ ਵੀ ਖੇਤਰ ਵਿਚੋਂ ਨਕਾਰਿਆ ਨਹੀਂ ਜਾ ਸਕਦਾ। ਔਰਤ ਦੇ ਬਿਨ੍ਹਾਂ ਸ੍ਰਿਸ਼ਟੀ ਅਧੂਰੀ ਹੈ ਵਿਗਿਆਨ ਦੇ ਖੇਤਰ ਵਿਚ ਕੇਵਲ 20% ਔਰਤਾਂ ਹੀ ਕਾਰਜਸ਼ੀਲ ਹਨ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕੁੜੀ-ਮੁੰਡੇ ਦੇ ਭੇਦ ਨੂੰ ਮਿਟਾ ਕੇ ਕੁੜੀ ਨੂੰ ਮਾਨ-ਸਨਮਾਨ ਦੇਣ ਦੀ ਲੋੜ ਹੈ। ਉਹਨਾਂ ਨੇ ਨੌਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਉਹਨਾਂ ਨੂੰ ਆਪਣੀ ਯੋਗਤਾ ਤੇ ਸਮਰੱਥਾ ਨੂੰ ਪਹਿਚਾਨਣ ਤੇ ਸੰਤੁਲਨ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਦੀ ਇਸਤਰੀ ਦੀ ਪ੍ਰਗਤੀ ਵਿਚ ਪੁਰਖਾਂ ਦੇ ਬਹੁਮੁੱਲੇ ਯੋਗਦਾਨ ਦੀ ਵੀ ਚਰਚਾ ਕੀਤੀ। ਉਹਨਾਂ ਨੇ ਕਿਹਾ ਇਸ ਸੈਮੀਨਾਰ ਦਾ ਉਦੇਸ਼ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਗਿਆਨ ਪ੍ਰਦਾਨ ਕਰਕੇ ਆਪਣੇ ਮੰਤਵ ਵੱਲ ਅਗਰਸਰ ਕਰਨਾ ਹੈ।
ਇਸ ਉਪਰੰਤ ਜਸਟਿਸ ਸੂਦ ਨੇ ਆਪਣੀਆਂ ਸ਼ੁੱਭ ਇੱਛਾਵਾਂ ਵਿਚ ਸੰਸਥਾ ਨੂੰ ਇਸ ਸੈਮੀਨਾਰ ਦੀ ਸਫਲਤਾ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਨਾਰੀ ਸਸ਼ਕਤੀਕਰਨ ਦੇ ਲਈ ਸਭ ਤੋਂ ਪਹਿਲਾਂ ਨਿੱਜ ਨੂੰ ਸਸ਼ਕਤ ਕਰਨ ਦੀ ਲੋੜ ਹੈ। ਉਹਨਾਂ ਨੇ ਆਪਣੇ ਮਨ ਨੂੰ ਸਸ਼ਕਤ ਕਰਕੇ, ਆਪੇ ਅੰਦਰ ਸਵੈ-ਵਿਸ਼ਵਾਸ ਨੂੰ ਪੈਦਾ ਕਰਕੇ, ਆਪਣੀ ਵਿਲੱਖਣਤਾ ਨੂੰ ਪ੍ਰਸਤੁਤ ਕਰਦਿਆਂ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਦੀ ਪ੍ਰੇਰਨਾ ਦਿੱਤੀ।
ਮੁੱਖ ਮਹਿਮਾਨ ਡਾ. ਭੱਲਾ ਨੇ ਆਪਣੇ ਸੰਬੋਧਨ ਵਿਚ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਇਸ ਸੰਸਥਾ ਵਿਚ ਆ ਕੇ ਆਪਣੇ ਆਪ ਨੂੰ ਸਨਮਾਨਿਤ ਅਨੁਭਵ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅਹੁਦਾ ਅਤੇ ਕਾਰਜ ਦੋ ਅਜਿਹੇ ਕੇਂਦਰ ਬਿੰਦੂ ਹਨ ਜੋ ਸ਼ਕਤੀ ਪ੍ਰਦਾਨ ਕਰਦੇ ਹਨ। ਸਿੱਖਿਆ ਕੇਵਲ ਨੌਕਰੀ ਪ੍ਰਾਪਤ ਕਰਨ ਲਈ ਨਹੀਂ ਹੈ। ਇਸ ਲਈ ਖੁਦ ਨੂੰ ਇੰਨਾ ਸਸ਼ਕਤ ਕੀਤਾ ਜਾਵੇ ਕਿ ਨੌਕਰੀ ਦੇ ਮੌਕੇ ਖੁਦ ਕੋਲ ਆਉਣ। ਉਹਨਾਂ ਨੇ ਗਿਆਨ ਪ੍ਰਾਪਤ ਕਰਕੇ ਉਸਦਾ ਉੱਚਿਤ ਪ੍ਰਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਅਸੁਰੱਖਿਅਤ ਵਾਤਾਵਰਨ ਔਰਤ ਦੇ ਪ੍ਰਗਤੀ ਮਾਰਗ ਵਿਚ ਬੰਨ੍ਹਣ ਹੈ। ਭਾਰਤ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦ ਔਰਤ ਮਰਦ ਦੀ ਸਮਾਨ ਸਹਿਭਾਗਤਾ ਹੋਵੇਗੀ। ਇਸ ਲਈ ਆਪਣੀ ਖੁਦ ਦੀ ਸਮਰੱਥਾ ਤੇ ਯੋਗਤਾ ਨੂੰ ਪਹਿਚਾਣ ਕੇ ਉਸ ਨੂੰ ਕਿਰਿਆਵੰਤ ਰੂਪ ਪ੍ਰਦਾਨ ਕਰਨਾ ਚਾਹੀਦਾ ਹੈ।
ਡਾ. ਵਿਨਿਤਾ ਸ਼ਰਮਾ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਕੋਈ ਰਾਸ਼ਟਰ ਉਦੋਂ ਤੱਕ ਵਿਕਸਿਤ ਨਹੀਂ ਹੋ ਸਕਦਾ ਜਦੋਂ ਤੱਕ ਔਰਤ-ਮਰਦ ਦੀ ਸਮਾਨ ਸਹਿਭਾਗਤਾ ਨਹੀਂ ਹੋਵੇਗੀ। ਉਹਨਾਂ ਨੇ ਪੰਜਾਬ ਵਿਚ ਵਿਗਿਆਨ ਦੇ ਖੇਤਰ ਵਿਚ ਔਰਤਾਂ ਦੀ ਘੱਟ ਸਹਿਭਾਗਤਾ ਉੱਪਰ ਚਿੰਤਾ ਵਿਅਕਤ ਕੀਤੀ। ਪਰਿਵਾਰਕ ਜਿੰਮੇਵਾਰੀਆਂ ਔਰਤਾਂ ਨੂੰ ਆਪਣੀ ਰੁਚੀ ਵਿਚ ਅੱਗੇ ਵੱਧਣ ਲਈ ਰੋਕ ਦਾ ਕਾਰਨ ਬਣਦੀਆਂ ਹਨ। ਉਹਨਾਂ ਨੇ ਵਿਗਿਆਨ ਤੋਂ ਇਲਾਵਾ ਹੋਰ ਵਿਭਿੰਨ ਖੇਤਰਾਂ ਵਿਚ ਔਰਤਾਂ ਦੇ ਯੋਗਦਾਨ ਉੱਤੇ ਵਿਸਤਰਿਤ ਜਾਣਕਾਰੀ ਪ੍ਰਦਾਨ ਕੀਤੀ।
ਇਸ ਉਪਰੰਤ ਆਦਰਯੋਗ ਮਹਿਮਾਨਾਂ ਦਾ ਕਾਲਜ ਪ੍ਰਿੰਸੀਪਲ ਦੁਆਰਾ ਫੁਲਕਾਰੀ ਅਤੇ ਫੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਤਿਆਰ ਉਪਹਾਰ ਅਤੇ ਚਿੱਤਰਕਾਰੀ ਵਿਭਾਗ ਵਲੋਂ ਤਿਆਰ ਪੇਂਟਿੰਗ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਵਾਤਾਵਰਨ ਨੂੰ ਆਨੰਦਮਈ ਬਣਾਉਣ ਲਈ ਸਰਸਵਤੀ ਵੰਦਨਾ ਕੁਮਾਰੀ ਰਿਦਿਮਾ ਦੁਆਰਾ ਚਿੱਤਰਕਾਰੀ ਵਿਭਾਗ ਵੱਲੋਂ ਇੰਸਟਾਲੇਸ਼ਨ ਪ੍ਰਸਤੁਤ ਕੀਤੀ ਗਈ। 
ਸੈਮੀਨਾਰ ਦੇ ਮੱਧ ਵਿਚ ਤਕਨੀਕੀ ਸੈਸ਼ਨ ਆਰੰਭ ਕੀਤਾ ਗਿਆ। ਸਮਾਨਾਂਤਰ ਵਾਰਤਾ ਵਿਚ ਪ੍ਰੋ. ਰੇਨੂੰ ਭਾਰਦਵਾਜ (ਡਾਇਰੈਕਟਰ, ਆਈ.ਕਿਊ ਏ.ਸੀ, ਗੁ.ਨਾ.ਦੇ.ਯੂਨੀ., ਅੰਮ੍ਰਿੰਤਸਰ) ਨੇ ਪ੍ਰਮੁੱਖ ਭੂਮਿਕਾ ਨਿਭਾਈ। ਇਸ ਉਪਰੰਤ ਡਾ. ਸ਼ਾਰਦਾ (ਜੰਮੂ), ਡਾ. ਰਾਜਬੀਰ ਸਿੰਘ (ਖਾਲਸਾ ਕਾਲਜ, ਅੰਮ੍ਰਿਤਸਰ) ਨੇ ਵੀ ਸਮਾਨਾਂਤਰ ਵਾਰਤਾ ਵਿਚ ਵਿਸ਼ੇਸ ਹਿੱਸੇਦਾਰੀ ਦਿੱਤੀ। ਇਸ ਦੇ ਨਾਲ ਹੀ ਨਵੇਂ ਉਭਰਦੇ ਵਿਦਵਾਨਾਂ ਅਤੇ ਵਿਗਿਆਨੀਆਂ ਦੇ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਪੋਸਟਰਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ’ਤੇ ਪ੍ਰੋਮੀਸਿੰਗ ਸਾਇੰਸ ਕਮਿਊਨੀਕੇਟਰ ਪ੍ਰਤੀਯੋਗਤਾ ਵਿਚ ਕੁ. ਅਨੰਨਿਆ ਸ਼ਰਮਾ (10+2 ਸ਼੍ਰੇਣੀ) ਆਨੰਦ ਪਬਲਿਕ ਸਕੂਲ, ਕਪੂਰਥਲਾ ਅਤੇ ਕੁ. ਸ਼ਿਵਾਨੀ (ਡੀ.ਸੀ. ਮਾਡਲ ਸੀ.ਸੈ.ਸਕੂਲ, ਫਿਰੋਜ਼ਪੁਰ) ਨੂੰ ਸਰਵਸ੍ਰੇਸ਼ਟ ਚੁਣਿਆ।
ਸਕੂਲੀ ਪੱਧਰ ’ਤੇ ਪੋਸਟਰ ਪੇਸ਼ਕਾਰੀ ਵਿਚ ਹਰਜਿੰਦਰ ਸਿੰਘ ਪਹਿਲਾ, ਗੁਰਲੀਨ ਕੌਰ ਦੂਜਾ ਅਤੇ ਕ੍ਰਿਸ਼ਿਕਾ, ਮਨਪ੍ਰੀਤ ਤੇ ਧਰੀਤੀ ਤੀਜੇ ਸਥਾਨ ’ਤੇ ਰਹੇ। ਕਾਲਜ ਪੱਧਰ ’ਤੇ ਪੋਸਟਰ ਪੇਸ਼ਕਾਰੀ ਵਿਚ ਵਿਸ਼ਾਲੀ, ਰਾਧਿਕਾ ਪਹਿਲੇ, ਦਿਕਸ਼ਾ ਠਾਕੁਰ, ਕਾਜਲ ਪਠਾਨੀਆ ਦੂਜੇ ਅਤੇ ਭਾਰਤੀ ਤੀਜੇ ਸਥਾਨ ਉੱਪਰ ਰਹੀਆਂ। ਬਡਿੰਗ ਸਾਇੰਟਿਸਟ ਮੁਕਾਬਲੇ ਵਿਚ ਸਕੂਲੀ ਪੱਧਰ ’ਤੇ ਗੁਰਲੀਨ ਅਰੋੜਾ ਪਹਿਲੇ, ਈਸ਼ਾ ਦੂਜੇ ਅਤੇ ਪ੍ਰਥਮ ਤੀਜੇ ਸਥਾਨ ਉੱਤੇ ਰਹੇ।
ਸਮਾਗਮ ਦੇ ਸਮਾਪਨ ਸਮਾਰੋਹ ਵਿਚ ਮੁਖ ਮਹਿਮਾਨ ਸ਼੍ਰੀਮਤੀ ਕਵਿਤਾ ਖੰਨਾ (ਸਮਾਜ-ਸੇਵਕਾ ਸੁਪਤੀ ਪੂਰਵ ਐਮ.ਪੀ ਅਤੇ ਸੁਪ੍ਰਸਿੱਧ ਅਭਿਨੇਤਾ ਵਿਨੋਦ ਖੰਨਾ) ਉਪਸਥਿਤ ਸਨ। ਕਾਲਜ ਪ੍ਰਿੰ. ਡਾ. ਸਰੀਨ ਦੁਆਰਾ ਪਲਾਂਟਰ ਭੇਂਟ ਕਰਕੇ ਹਾਰਦਿਕ ਸੁਆਗਤ ਕੀਤਾ। ਸ਼੍ਰੀਮਤੀ ਕਵਿਤਾ ਖੰਨਾ ਨੇ ਸੰਸਥਾ ਨੂੰ ਰਾਸ਼ਟਰੀ ਸੈਮੀਨਾਰ ਦੇ ਆਯੋਜਨ ਲਈ ਵਧਾਈ ਅਤੇ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਇਸ ਪ੍ਰਕਾਰ ਦੇ ਸੈਮੀਨਾਰ ਆਧੁਨਿਕ ਸਮਾਜ ਨੂੰ ਉੱਚਿਤ ਮਾਰਗ ਦਰਸ਼ਨ ਪ੍ਰਦਾਨ ਕਰਦੇ ਹਨ ਅਤੇ ਨਾਰੀ ਨੂੰ ਉਨੱਤੀ ਰਾਹ ਉੱਤੇ ਵੱਧਣ ਲਈ ਉਤਸ਼ਾਹਿਤ ਕਰਦੇ ਹਨ। ਸਮਾਗਮ ਦੇ ਅੰਤ ਵਿਚ ਕਨਵੀਨਰ ਡਾ. ਸੀਮਾ ਮਰਵਾਹਾ ਨੇ ਸਾਰੇ ਹਾਜ਼ਰ ਆਦਰਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਅੰਤ ਰਾਸ਼ਟਰ ਗਾਨ ਨਾਲ ਕੀਤਾ ਗਿਆ।
ਇਸ ਮੌਕੇ ਤੇ ਡਾ. ਨੀਲਮ ਸ਼ਰਮਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸਲੋਨੀ ਸ਼ਰਮਾ, ਸ਼੍ਰੀ ਹਰਪ੍ਰੀਤ ਸਿੰਘ, ਡਾ. ਜਤਿੰਦਰ, ਡਾ. ਮੀਨਾਕਸ਼ੀ ਸਿਆਲ (ਕੋਆਰਡੀਨੇਟਰ, ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਅਤੇ ਨਾਲ ਹੀ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।