The department of Sociology organized a multi-hued Inter College competition entitled Societe en Cadre under the dynamic directions of Principal Prof. Dr. (Mrs.) Ajay Sareen and guidance of Dr. Ramnita Saini Sharda. The event initiated with the pious kindling of the lamp followed by the recital of DAV Anthem. Principal Prof. Dr. (Mrs.) Ajay Sareen graced the occasion as the chief guest and was accorded a warm welcome and presented a planter by Dr. Ramnita Saini Sharda and Ms. Nandini Budhia, Incharge department of Sociology. The event witnessed the presence of Mr. Sahil Ohri, Internationally renowned artist, Mrs. Anuradha Thakur, Art educationist, Mr. Nikhil Basson, Fashion Designer, Mr. Sukhwinder Singh, renowned artist, Mr. Inderjit Singh, an engineer, poet and story writer, Mr. Sukhwinder Singh, renowned artist, Ms. Damanjeet Kaur, TV and Radio Jockey, Mr. Sony, Professor Video Maker, Mrs. Nidhi Mittal, Int. Kathak Dancer, Mrs. Ritika and Mr. Rahul Saini, Fictions writer as Judges.
They were welcomed with planters and honoured by Principal Dr. Sareen and Dr. Ramnita Saini Sharda.
Principal Dr. (Mrs.) Ajay Sareen in her address welcomed the guests and participants and told that participants from 22 institutions from all over Punjab contributed to it. She motivated the students quoting honourable Abdul Kalam that Dream is that does not let you sleep. The participants have displayed their bests and worked hard for the competitions which is worth praise. She extended her thanks to the Principals of the institutions for sending the enthusiastic participants. Dr. Nidhi bal briefed about the achievements of the institution and the Principal. Introducing the concept note Ms. Nandini said that the motive of this competition was to address the problems of the society using art.
Students performed a colourful Qawali to make the event enjoyable. The results of different events are as under:-
In poster making, first position was won by DAV College, Jalandhar, second by SD College, Jalandhar and third by NIIFT Ludhiana. In Rangoli, DAV College Jalandhar stood first, NIIFT Ludhiana bagged second position and GNDU Regional Campus stood third. In Declamation SD College won first place, GNDU Regional Campus second and GGDSD Chandigarh stood third. In Choreography first position was won by St. Soldier College, Jalandhar, second by DAV College Jalandhar and third by SD College, Jalandhar. In short story, first prize was won by St. Soldier College, second by GNDU Regional Campus and third by GNDU College, Jalandhar. In News reading the first prize was won by GNDU Regional campus, second by DAV College, Jalandhar and third by DAV University. In Photography, first by Lyallpur Khalsa College, Jalandhar, second by SD College Jalandhar and third prize was bagged by Anuja, a freelancer.
The Overall fourth position was won by NIIFT Ludhiana with a cash prize of Rs.1100/-. The third overall position was won by GNDU Regional Campus with a cash prize of Rs.2100/-. The second overall position was won by SD College Jalandhar with a cash prize of Rs.3100/- and the overall first trophy was lifted by DAV College, Jalandhar and received a cash prize of Rs.5100/-. Principal Prof. Dr. Sareen, Dr. Ramnita Saini Sharda and Ms. Nandini congratulated the winners and distributed medals and certificates to them. Dr. Ramnita Saini Sharda gave a vote of thanks to conclude the event.
ਹੰਸ ਰਾਜ ਮਹਿਲਾ ਮਹਾ ਵਿਦੀਆਲਾ, ਜਲੰਧਰ ਦੇ ਮੁਕਦੱਸ ਵਿਹੜੇ 'ਚ ਪਿੰ੍ਰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਜੀ ਦੀ ਯੋਗ ਅਗਵਾਈ ਵਿੱਚ ਸਮਾਜ ਸ਼ਾਸਤਰ ਵਿਭਾਗ ਵੱਲੋ ਡਾ. ਰਮਨੀਤਾ ਸੈਨੀ ਸ਼ਾਰਧਾ (ਡੀਨ ਇਨੋਵੇਸ਼ਨ) ਦੇ ਦਿਸ਼ਾ ਨਿਰਦੇਸ਼ ਅਧੀਨ 'ਸੋਸਾਇਟੀ ਇਨ ਕੇਦਾਰ' ਸਮਾਗਮ ਦਾ ਅਯੋਜਨ ਕੀਤਾ ਗਿਆ । ਸਮਾਗਮ ਦਾ ਅਗਾਜ਼
ਗਿਆਨ ਦੀ ਜੌਤ ਜਗਾ ਕੇ ਅਤੇ ਡੀ. ਏ. ਵੀ ਗਾਨ ਦੁਆਰਾ ਕੀਤਾ ਗਿਆ। ਜਿਸ 'ਚ ਮੁਖ ਮਹਿਮਾਨ ਵਜੋ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਜੀ ਦਾ ਡਾ. ਰਮਨੀਤਾ ਸੈਨੀ ਸ਼ਾਰਧਾ ਅਤੇ ਕੁਮਾਰੀ ਨੰਦਨੀ ਬੁਧੀਆ (ਮੁਖੀ-ਸਮਾਜਸ਼ਾਸਤਰ ਵਿਭਾਗ) ਨੇ ਪਲਾਂਟਰ ਭੇਂਟ ਕਰਦੇ ਸੁਮਾਗਤ ਤੁਹਫੇ ਪ੍ਰਦਾਨ ਕਰਕੇ ਸਮਮਾਨਿਤ ਕੀਤਾ। ਪ੍ਰਿਸੀਪਲ ਮੈਡਮ ਨੇ ਵਿਭਿੰਨ ਇਵੈਂਸ ਦੇ ਜੱਜ ਸਾਹਿਬਾਨਾ ਸ਼੍ਰੀ ਸਾਹਿਲ ੳਹਰੀ (ਅੰਤਰਰਾਸ਼ਟਰੀ ਕਲਾਕਾਰ), ਸ਼੍ਰੀਮਤੀ ਅਨੁਰਾਧਾ ਠਾਕੁਰ (ਕਲਾ ਸਿੱਖਿਅਕ, ਕੇ.ਵੀ-1 ਜਲੰਧਰ), ਸ਼੍ਰੀ ਨਿਖਲ ਬਾਸੱਨ (ਪ੍ਰਸਿਧ ਫੈਸ਼ਨ ਡਿਜਾਇਨਰ), ਸ਼੍ਰੀ ਸੁਖਵਿੰਦਰ ਸਿੰਘ (ਪ੍ਰਸਿਧ ਕਲਾਕਾਰ)-(ਪੋਸਟਰ ਮੇਕਿੰਗ, ਕਾਰਟੂਨਿੰਗ ਅਤੇ ਰੰਗੋਲੀ), ਸ਼੍ਰੀ ਦਮਨਜੀਤ ਕੌਰ (ਕਾਰਜਕਰਤਾ-ਐਫ. ਐਸ. ਰੈਨਬੋਸ), ਸ਼੍ਰੀ ਸੋਨੀ (ਪ੍ਰੋਫੈਸ਼ਨਲ ਵੀਡਿੳ ਮੇਕਰ)-(ਸਮਾਚਾਰ ਪੜ੍ਹਨ ਅਤੇ ਫੋਟੋਗ੍ਰਾਫੀ), ਸ਼੍ਰੀਮਤੀ ਨਿਧੀ ਮਿੱਤਲ (ਡਾਇਰੈਕਟਰ-ਅੰਤਰਾ ਸਟੂਡੀੳ ਅਕਾਦਮੀ) ਸ਼੍ਰੀਮਤੀ ਰੀਤੀਕਾ (ਮੁਖੀ-ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ)-(ਕੋਰੀੳਗ੍ਰਾਫੀ) ਸ਼੍ਰੀ ਰਾਹੁਲ ਸੈਨੀ (ਗਲਪ ਲੇਖਕ ਅਤੇ ਭਵਨ ਨਿਰਮਾਣ ਸ਼ਾਸਤਰੀ), ਸ਼੍ਰੀ ਇੰਦਰਜੀਤ ਸਿੰਘ (ਪ੍ਰਸਿਧ ਕਵੀ, ਕਹਾਣੀਕਾਰ) ਦਾ ਪਲਾਂਟਰ ਦੇ ਕੇ ਨਿਘਾ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਦਾ ਸੁਆਗਤ ਅਤੇ ਧੰਨਵਾਦ ਕਰਦਿਆਂ ਦੱਸਿਆ ਕਿ 22 ਕਾਲਜ ਦੇ ਪ੍ਰਤੀਯੋਗੀ ਇਸ ਸਮਾਗਮ 'ਚ ਸ਼ਾਮਲ ਹੋਏ ਹਨ ਜੋ ਆਪਣੇ-ਆਪਣੇ ਖੇਤਰ 'ਚ ਵਧੀਆ ਅਤੇ ਮਹਾਰਤ ਪ੍ਰਾਪਤ ਹਨ। ਅਪਣੇ 'ਅਬਦੁਲ ਕਲਾਮ' ਜੀ ਦੇ ਵਚਨਾਂ 'ਸੁਪਨੇ ਐਸੇ ਦੇਖੋ ਜੋ ਆਪਕੋ ਸੋਣੇ ਨਾ ਦੇ' ਦੁਆਰਾ ਪ੍ਰਤੀਯੋਗੀਆਂ ਨੂੰ ਕੰਮ ਪ੍ਰਤੀ ਲਗਨ, ਆਤਮਵਿਸ਼ਵਾਸ, ਮਿਹਨਤ ਅਤੇ ਮਾਹਿਰਾ ਵੱਲੋ ਯੋਗ ਅਗਵਾਈ ਪ੍ਰਾਪਤ ਕਰਕੇ ਆਪਣੇ-ਆਪਣੇ ਖੇਤਰ 'ਚ ਨਾਮ ਖਟੱਣ ਲਈ ਪ੍ਰੇਰਿਆ। ਆਪਣੇ ਵਿਭਿੰਨ ਕਾਲਜਾਂ ਦੇ ਪ੍ਰਿਸੀਪਲ ਸਾਹਿਬਾਨ ਅਤੇ ਵਿਭਾਗਾਂ ਦੇ ਮੁਖੀਆ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਤੇ ਯਤਨਾਂ ਸਦਕਾ ਅੱਜ ਪ੍ਰਤੀਯੋਗੀ ਇਸ ਸਮਾਗਮ ਦਾ ਹਿੱਸਾ ਬਣ ਸਕੇ ਅਤੇ ਆਸ ਕੀਤੀ ਕਿ ਭੱਵਿਖ 'ਚ ਵੀ ਉਨਾਂ ਵੱਲੋ ਹਮੇਸ਼ਾ ਸਹਿਯੋਗ ਪ੍ਰਾਪਤ ਹੁੰਦਾ ਰਹੇਗਾ। ਡਾ. ਨਿਧੀ ਬਲ ਨੇ ਕਾਲਜ ਅਤੇ ਪ੍ਰਿੰਸੀਪਲ ਮੈਡਮ ਦੀਆਂ ਪ੍ਰਾਪਤੀਆਂ ਸੰਬੰਧੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ। ਕੁਮਾਰੀ ਨੰਦਨੀ ਬੁਧੀਆ (ਮੁਖੀ-ਸਮਾਜ ਸ਼ਾਸਤਰ ਵਿਭਾਗ) ਨੇ ਸੰਕਲਪ ਨੋਟ 'ਚ ਦੱਸਿਆ ਕਿ ਇਸ ਸਮਾਗਮ ਦਾ ਮੁਖ ਉਦੇਸ਼ ਬੱਚਿਆਂ ਦੁਆਰਾ ਅਜੌਕੇ ਦੌਰ 'ਚ ਸਮਾਜਿਕ ਸੱਮਸਿਆਵਾਂ ਦੇ ਕਰੂਪ ਰੂਪ ਨੂੰ ਆਪਣੀ ਕਲਾ ਪਖ ਰਾਹੀ ਸੁੱਚਜੀ ਪੇਸ਼ਕਾਰੀ ਕਰਕੇ ਸਮਾਜ ਨੂੰ ਸੇਧ ਪ੍ਰਦਾਨ ਕਰਨ ਦਾ ਇੱਕ ਵਡਮੁੱਲਾ ਉਪਰਾਲਾ ਹੈ
ਸਮਾਗਮ ਨੂੰ ਮਨੋਰੰਜਕ ਬਣਾਉਣ ਲਈ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋ 'ਅਲਾ ਹੂ ਦਾ ਅਵਾਜ਼ਾ..' ਕੱਵਾਲੀ, ਸੁਰਭੀ ਦੁਆਰਾ ਮਿਮੀਕਰੀ ਦੀ ਪੇਸ਼ਕਾਰੀ ਕੀਤੀ ਗਈ।(ਇਸ ਮੌਕੇ ਵਿਭੰਨ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ-ਆਪਣੀ ਕਲਾ ਦੀ ਪ੍ਰਤਿਭਾ ਦੀ ਪੇਸ਼ਕਾਰੀ ਕਵਿਤਾ ਉਚਾਰਨ, ਗਇਕੀ, ਮਿਮੀਕਰੀ, ਮਾਊਥੳਰਗਨ ਵਜਾ ਕੇ ਕੀਤੀ।) ਪੋਸਟਰ ਮੇਕਿੰਗ ਚ ਪਹਿਲਾ ਸਥਾਨ ਡੀਏਵੀ ਕਾਲਜ ਜਲੰਧਰ, ਦੂਜਾ ਸਥਾਨ ਐਸਡੀ ਕਾਲਜ, ਜਲੰਧਰ, ਤੀਜਾ ਸਥਾਨ ਐਨਆਈਆਈਐਫਟੀ, ਲੁਧਿਆਣਾ, ਕੋਰੀਓਗ੍ਰਾਫੀ ‘ਚ ਪਹਿਲਾ ਸਥਾਨ ਐਸਡੀ ਕਾਲਜ, ਜਲੰਧਰ, ਦੂਜਾ ਸਥਾਨ ਡੀਏਵੀ ਕਾਲਜ ਜਲੰਧਰ। ਤੀਜਾ ਸਥਾਨ – ਸੇਂਟ ਸੋਲਜਰ ਗਰੁੱਪ ਆੱਫ਼ ਇੰਸਟੀਢਿਉਟਸ, ਭਾਸ਼ਣਬਾਜੀ ਵਿਚ ਤੀਜਾ ਸਥਾਨ ਜੀਜੀਡੀਐਮ ਕਾਲਜ ਚੰਡੀਗੜ੍ਹ, ਦੂਜਾ ਸਥਾਨ ਜੀਐਨਡੀਯੂ ਰਿਜ਼ਨਲ ਸੈਂਟਰ ਜਲੰਧਰ, ਪਹਿਲਾ ਸਥਾਨ ਐਸਡੀ ਕਾਲਜ, ਜਲੰਧਰ, ਕਹਾਣੀ ਲੇਖਣ ‘ਚ ਤੀਜਾ ਸਥਾਨ ਜੀਐਨਡੀਯੂ ਕਾਲਜ ਲਾਡੋਵਾਲੀ ਰੋਡ, ਜਲੰਧਰ, ਦੂਜਾ ਸਥਾਨ ਜੀਐਨਡੀਯੂ ਰਿਜ਼ਨਲ ਕੈਂਪਸ ਜਲੰਧਰ, ਪਹਿਲਾ ਸਥਾਨ ਸੇਂਟ ਸੋਲਜ਼ਰ ਕਾਲਜ ਆਫ ਡਿਗਰੀ ਜਲੰਧਰ, ਫੋਟੋਗ੍ਰਾਫੀ ਵਿਚ ਪਹਿਲਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ, ਦੂਜਾ ਸਥਾਨ ਐਸਡੀ ਕਾਲਜ, ਜਲੰਧਰ, ਤੀਜਾ ਸਥਾਨ ਫ੍ਰੀ ਲਾਂਸਰ-ਕੁਮਾਰੀ ਅਨੁਜਾ, ਸਮਾਚਾਰ ਪੜਨ੍ਹ ‘ਚ ਪਹਿਲਾ ਸਥਾਨ ਜੀਐਨਡੀਯੂ ਰਿਜ਼ਨਲ ਕੈਂਪਸ, ਜਲੰਧਰ ਦੂਜਾ ਸਥਾਨ ਡੀਏਵੀ ਕਾਲਜ ਜਲੰਧਰ, ਤੀਜਾ ਸਥਾਨ ਡੀਏਵੀ ਯੂਨੀਵਿਰਸਿਟੀ ਜਲੰਧਰ, ਕਾਰਟੂਨਿੰਗ ‘ਚ ਪਹਿਲਾ ਸਥਾਨ ਡੀਏਵੀ ਕਾਲਜ ਜਲੰਧਰ, ਦੂਜਾ ਸਥਾਨ ਐਸਡੀ ਕਾਲਜ, ਜਲੰਧਰ, ਤੀਜਾ ਸਥਾਨ ਐਨਆਈਆਈਐਫਟੀ, ਲੁਧਿਆਣਾ। ਰੰਗੋਲੀ ‘ਚ ਪਹਿਲਾ ਸਥਾਨ ਡੀਏਵੀ ਕਾਲਜ ਜਲੰਧਰ, ਦੂਜਾ ਸਥਾਨ ਐਨਆਈਆਈਐਫਟੀ, ਲੁਧਿਆਣਾ, ਤੀਜਾ ਸ਼ਤਾਨ ਜੀਐਨਡੀਯੂ ਰਿਜ਼ਨਲ ਕੈਂਪਸ, ਜਲੰਧਰ ਨੇ ਪ੍ਰਾਪਤ ਕੀਤਾ। ਓਵਰਆਲ ਟ੍ਰਾਫੀ ਵਿਚ ਕ੍ਰਮਵਾਰ ਪਹਿਲਾ ਸਥਾਨ ਡੀਏਵੀ ਕਾਲਜ ਜਲੰਧਰ (5100/- ਨਕਦ ਇਨਾਮ), ਦੂਜਾ ਸਥਾਨ ਐਸਡੀ ਕਾਲਜ, ਜਲੰਧਰ (3100/- ਨਕਦ ਇਨਾਮ),ਤੀਜਾ ਸਥਾਨ ਜੀਐਨਡੀਯੂ ਰਿਜ਼ਨਲ ਕੈਂਪਸ, ਜਲੰਧਰ (2100/- ਨਕਦ ਇਨਾਮ) ਅਤੇ ਚੌਥਾ ਸਥਾਨ ਐਨਆਈਆਈਐਫਟੀ, ਲੁਧਿਆਣਾ (1100/- ਨਕਦ ਇਨਾਮ) ਪ੍ਰਾਪਤ ਕੀਤਾ। ਡਾ. ਰਮਨੀਤਾ ਸੈਨੀ ਸ਼ਾਰਧਾ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਪ੍ਰਤੀਯੋਗੀਆਂ ਨੂੰ ਵਧਾਈ ਦਿਦਿਆ ਉਨਾਂ ਦਾ ਧੰਨਵਾਦ ਕੀਤਾ ਤੇ ਭਵਿਖ ‘ਚ ਅਜਿਹੇ ਹੋਰ ਸਮਾਗਮ ਕਰਵਾਉਣ ਦੀ ਕਾਮਨਾ ਕੀਤੀ। ਇਸ ਮੌਕੇ ਵਿਭਿਨ ਇਵੈਂਟਸ ਦੇ ਇੰਚਾਰਜ ਸਾਹਿਵਾਨ ਡਾ. ਰਾਖੀ ਮੇਹਤਾ, ਕੁਮਾਰੀ ਬੀਨੂ ਗੁਪਤਾ, ਨੰਦਨੀ ਬੁਧੀਆ, ਡਾ. ਪੂਜਾ ਮਿਨਹਾਸ, ਸੁਪਰੀਤੀ, ਸ਼੍ਰੀਮਤੀ ਪਰੋਤੀਮਾ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਅਦਾ ਕੀਤੀ। ਇਸ ਮੌਕੇ ਤੇ ਸ਼੍ਰੀਮਤੀ ਅਲਕਾ, ਸ਼੍ਰੀਮਤੀ ਲਵਲੀਨ ਕੌਰ, ਪੂਮਾ ਸ਼ਰਮਾ, ਸ਼੍ਰੀ ਅਸ਼ੀਸ਼ ਚੱਡਾ, ਵਿਧੂ ਵੋਹਰਾ, ਰਿਸ਼ਬ ਧੀਰ, ਟੀਚਿੰਗ ਅਤੇ ਨਾਨ ਟੀਚਿੰਗ ਦੇ ਮੈਂਬਰ ਮੌਜੂਦ ਸਨ। ਮੰਚ ਸੰਚਾਲਨ ਡਾ. ਨਿਧੀ ਬਲ ਦੁਆਰਾ ਕੀਤਾ ਗਿਆ।