ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਐਮ.ਏ.—ਜ਼ ਦੀਆਂ ਵਿਦਿਆਰਥਣਾਂ ਦੇ ਲੲੰ!ੀ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਜੋਤ ਜਲਾ ਕੇ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ ਗਿਆ। ਐਮ.ਏ.(ਹਿੰਦੀ, ਰਾਜਨੀਤਿ ਸ਼ਾਸਤਰ, ਸੰਗੀਤ ਗਾਇਨ ਅਤੇ ਸੰਗੀਤ ਵਾਦਨ) ਵਿਭਾਗ ਦੀਆਂ ਵਿਦਿਆਰਥਣਾਂ ਨੇ ਮਨੋਰੰਜਨਾਤਮਕ ਪ੍ਰੋਗਰਾਮ ਪੇਸ਼ ਕਰਕੇ ਸਮਾਰੋਹ ਨੂੰ ਆਨੰਦਮਈ ਬਣਾਇਆ। ਇਸ ਮੌਕੇ ਤੇ ਕਾਰਜਕਾਰੀ ਪ੍ਰਿੰਸੀਪਲ ਡਾ. ਜਯੋਤਿ ਮਿੱਤੂ ਦਾ ਸਵਾਗਤ ਡਾ. ਸੰਤੋਸ਼ ਖੰਨਾ, ਡਾ. ਜਯੋਤਿ ਗੋਗਿਆ, ਪ੍ਰੋ. ਨੀਟਾ ਮਲਿਕ ਅਤੇ ਡਾ. ਪ੍ਰੇਮ ਸਾਗਰ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ।
ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੇ ਨਾਲ ਹੋਈ। ਵਿਦਿਆਰਥਣਾਂ ਨੇ ਸਿਤਾਰ ਵਾਦਨ ਪ੍ਰਸਤੂਤ ਕੀਤਾ। ਡਾਂਸ, ਭੰਗੜਾ, ਮਨੋਰੰਜਨਾਤਮਕ ਗੇਮਜ, ਗੀਤ ਆਦਿ ਦੇ ਮਾਧਿਅਮ ਨਾਲ ਵਾਤਾਵਰਨ ਨੂੰ ਖੁਸ਼ਨੁਮਾ ਬਣਾਇਆ ਗਿਆ। ਇਸ ਮੌਕੇ ਤੇ ਮਾਡਲਿੰਗ ਵੀ ਪੇਸ਼ ਕੀਤੀ ਗਈ। ਜਜ ਦੀ ਭੂਮਿਕਾ ਡਾ. ਨਿਧਿ ਕੋਛੜ, ਪੋ੍ਰ. ਅਲਕਾ, ਪ੍ਰੋ. ਰੂਪਾ ਨੇ ਨਿਭਾਈ। ਕੁ. ਹਰਪ੍ਰੀਤ ਨੂੰ ਮਿਸ ਫ੍ਰੈਸ਼ਰ, ਕੁ. ਮਮਤਾ ਨੂੰ ਮਿਸ ਚਾਰਮਿੰਗ, ਕੁ. ਡਿੰਪਲ ਨੂੰ ਮਿਸ ਏਲੀਗੇਂਟ, ਕੁ. ਸ਼ਿਖਾ ਨੂੰ ਮਿਸ ਸਟਾਈਲਿਸ਼, ਕੁ. ਹਰਸ਼ਪ੍ਰੀਤ ਨੂੰ ਮਿਸ ਸਮਾਈਲਿੰਗ ਚੁਣਿਆ ਗਿਆ। ਡਾ. ਜਯੋਤਿ ਗੋਗਿਆ (ਹਿੰਦੀ ਵਿਭਾਗ ਦੀ ਮੁੱਖੀ) ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਪ੍ਰਤਿ ਆਭਾਰ ਵਿਅਕਤ ਕੀਤਾ ਅਤੇ ਵਿਦਿਆਰਥਣਾਂ ਦੀ ਇਸ ਕੋਸ਼ਿਸ਼ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਜਯੋਤਿ ਮਿੱਤੂ ਨੇ ਅੰਤ ਵਿੱਚ ਵਿਦਿਆਰਥਣਾਂ ਨੂੰ ਸ਼ੁਭ ਆਸ਼ੀਸ਼ ਦਿੱਤਾ ਅਤੇ ਉਹਨਾਂ ਨੂੰ ਆਗਾਮੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤੀ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਪ੍ਰੋ. ਅਰੁਣਾ ਵਾਲਿਆ, ਪੋ੍ਰ. ਪਵਨ ਕੁਮਾਰੀ, ਪ੍ਰੋ. ਅਨੁਰਾਧਾ ਅਤੇ ਡਾ. ਜੀਵਨ ਦੇਵੀ ਹਾਜ਼ਰ ਸਨ।