In concord with the view that awareness of
spiritual self leads to aliveness and inter connectedness a ‘Ved Katha Utsav’
was organized at Hans Raj Mahila Maha Vidyalaya under the able guidance of
Principal Dr. (Mrs.) Ajay Sareen.
Acharya Sh. Raju Vigyanik Ji, a spiritual orator and Sh. Irwin Khanna,
Chief Editor of Uttam Hindu graced the occasion as main guests. Setting the aura, the evening began with the
recital of hymns by Sh. Rajesh Premi and Sh. Parduman followed by floral
welcome to Dr. Rekha Kalia Bhardwaj, President Arya Samaj Bikrampura. Sh. Inderjit Talwar, Secretary Arya Samaj
Bikrampura and Sh. Ravinder Sharma by the Principal Dr. Mrs. Sareen.
Dr.
Rekha Kalia Bhardwaj, President Arya Samaj Bikrampura in her motivational
address deceived the importance of women empowerment, and righteous thinking
which leads to building up a good society. In her formal address to the guests
Dr. Mrs. Ajay Sareen put light on the multi-faceted personality of Sh. Irwin
Khanna and Acharya Sh. Raju Vigyanik and invoked the audience to feels as proud
of others success of the their own.
Positive
thinking and disciplined life, in the words of Sh. Irwin Khanna builds up a
strong character. He further said that
the essence of an impressive personality lies in nurturing moral and ethical
values.
Acharya
Sh. Raju Vigyanik led the audience into the spiritual sea saying that every
moment of life poses a test to humans and an enlightened soul wins over this
struggle for existence. A person who
walks on the right path always feeling the omni divine presence and listens to
the inner voice is an epitome of a content human being. The focus of life should be to rise in one’s
own eyes which is the real purpose.
Principal
Sh. Inderjit Talwar proposed a vote of thanks to the guests. Sh. Kundan Lal Aggarwal Member Local
Committee, Dr. A.K. Paul, Vice Chancellor, DAV University, Principal B.B.
Sharma, Principal Manoj Kumar, Principal Rashmi Vij, Principal Kamla Saini,
teaching and non teaching of the college were also present on this
occasion. The guests were honoured by
Dr. Mrs. Ajay Sareen. The evening
concluded with the Shanti Path.
ਆਰਿਆ ਸਮਾਜ ਵਿਕ੍ਰਮਪੁਰਾ (ਕਿਲਾ), ਮਾਈ ਹੀਰਾਂ ਗੇਟ, ਜਲੰਧਰ ਦੇ 131ਵੇਂ ਸਲਾਨਾ ਉਤਸਵ ਸੰਬੰਧੀ ਭਜਨ ਸਧਿਆ ਅਤੇ ਪ੍ਰਵਚਨ ਦਾ ਵਿਸ਼ੇਸ਼ ਸਮਾਗਮ ਅੱਜ ਸ਼ਾਮ 4 ਤੋਂ 6 ਵਜੇ ਤੱਕ ਐਚ.ਐਮ.ਵੀ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਹਾਉਪਦੇਸ਼ਕ ਰਾਜੂ ਵਿਗਿਆਨੀ ਅਤੇ ਇਰਵਿਨ ਖੰਨਾ (ਮੈਂਬਰ ਸਥਾਨਕ ਪ੍ਰਬੰਧਕ ਕਮੇਟੀ) ਦਾ ਪ੍ਰਿੰਸੀਪਲ ਸਾਹਿਬਾ ਨੇ ਫੁੱਲਾਂ ਨਾਲ ਨਿਘਾ ਸਵਾਗਤ ਕੀਤਾ। ਸਮਾਗਮ 'ਚ ਭਜਨ ਉਪਦੇਸ਼ਕ ਰਾਜੇਸ਼ ਅਮਰ ਪ੍ਰੇਮੀ, ਡਾ. ਰੇਖਾ ਕਾਲਿਆ ਭਾਰਦਵਾਜ ਪ੍ਰੈਜ਼ੀਡੇਂਟ, ਆਰਿਆ ਸਮਾਜ ਵਿਕ੍ਰਮਪੁਰਾ, ਸ਼੍ਰੀਮਤੀ ਕਮਲਾ ਸੈਨੀ, ਸ਼੍ਰੀ ਇੰਦਰਜੀਤ ਤਲਵਾੜ (ਸਕੱਤਰ-ਆਰਿਆ ਸਮਾਜ ਵਿਕ੍ਰਮਪੁਰਾ), ਸ਼੍ਰੀ ਰਵਿੰਦਰ ਜੀ (ਖਜਾਨਚੀ), ਸ਼੍ਰੀ ਏ.ਕੇ. ਪਾਲ, ਪ੍ਰਿੰਸੀਪਲ ਬੀ.ਬੀ.ਸ਼ਰਮਾ, ਸ਼੍ਰੀ ਕੁੰਦਨ ਲਾਲ ਅਗਰਵਾਲ, ਪ੍ਰਿੰ. ਰਸ਼ਮੀ ਵਿਜ ਆਦਿ ਨੇ ਸ਼ਿਰਕਤ ਕੀਤੀ।
ਸਮਾਗਮ ਦਾ ਆਗਾਜ਼ ਗਾਯਤ੍ਰੀ ਮੰਤਰ ਦੁਆਰਾ ਕੀਤਾ ਗਿਆ। ਭਜਨ ਉਪਦੇਸ਼ਕ ਰਾਜੇਸ਼ ਪ੍ਰੇਮੀ ਜੀ ਨੇ ੋਅਬ ਸੌਂਪਦਿਆ ਇਸ ਜੀਵਲ ਕਾ ਸਭ ਭਾਰ...ੋ ਭਜਨ ਦੁਆਰਾ ਪ੍ਰਮਾਤਮਾ ਨੂੰ ਯਾਦ ਕੀਤਾ। ਸੰਗੀਤ ਵਿਭਾਗ ਦੇ ਪ੍ਰੋ. ਪ੍ਰਦਯੂਮਨ ਜੀ ਨੇ ੋਓਮ ਸ਼ਰਨ ਮੇੋ ਭਜਨ ਦੁਆਰਾ ਮਨੁੱਖੀ ਜੀਵਨ 'ਚ ਓਮ ਦੇ ਜਾਪ ਦੀ ਮਹੱਤਤਾ ਨੁੰ ਦਰਸਾਇਆ। ਡਾ. ਰੇਖਾ ਕਾਲੀਆ ਭਾਰਦਵਾਜ ਨੇ ਆਪਣੇ ਸੰਬੋਧਨ 'ਚ ਸਾਰਿਆਂ ਨੂੰ ਸਕਾਰਾਤਮਕ ਸੋਚ, ਆਤਮ ਵਿਸ਼ਵਾਸ਼, ਸੰਜਮ ਅਤੇ ਸਦਾਚਾਰਕ ਗੁਣਾਂ ਨੂੰ ਨਿਖਾਰ ਕੇ ੳੁੱਚ ਆਚਰਨ ਨੂੰ ਧਾਰਨ ਕਰਕੇ ਚੰਗੇ ਸਮਾਜ ਦਾ ਨਿਰਮਾਣ ਕਰਨ ਦੀ ਪ੍ਰੇਰਨਾ ਦਿੱਤੀ। ਪਿੰਸੀਪਲ ਸਾਹਿਬਾ ਨੇ ਸਮਾਗਮ 'ਚ ਆਏ ਸਾਰੇ ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਜੀ ਆਇਆ ਆਖਦਿਆਂ ਨਾ ਕੇਵਲ ਆਪਣੇ ਸਗੋਂ ਦੂਜਿਆ ਦੇ ਵਿਕਾਸ ਤੋਂ ਖੁਸ਼ ਹੋਣ ਲਈ ਪ੍ਰੇਰਿਆ। ਇਰਵਿਨ ਖੰਨਾ ਜੀ ਨੇ ਮਨੁੱਖੀ ਜੀਵਨ ਦੀ ਅਨਿਸ਼ਚਿਤਤਾ ਨੁੰ ਪ੍ਰਗਟਾਇਆ ਅਤੇ ਜੀਵਨ 'ਚ ਚੰਗੇ-ਮੰਦੇ ਕਰਮਾਂ ਦੇ ਮਹੱਤਵ ਨੂੰ ਸੁਯੋਗ ਉਦਾਹਰਨਾ ਸਹਿਤ ਸਮਝਾ ਕੇ ਮਰਿਯਾਦਾ ਪੂਰਨ ਜੀਵਨ ਜੀਉਣ ਦੀ ਸਿੱਖਿਆ ਦਿੱਤੀ। ਮਹਾਉਪਦੇਸ਼ਕ ਰਾਜੂ ਵਿਗਿਆਨੀ ਜੀ ਨੇ ਪ੍ਰਮਾਤਮਾ ਨਾਲ ਮਿਲਾਪ ਕਰਕੇ ਆਤਮ ਸਨਮਾਨ ਸਹਿਤ ਜੀਵਨ ਜੀਉਣ ਦਾ ਉਪਦੇਸ਼ ਦਿੱਤਾ।
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਇੰਦਰਜੀਤ ਤਲਵਾੜ ਜੀ ਨੇ ਮੁਖ ਮਹਿਮਾਨ ਅਤੇ ਸਾਰੇ ਆਰਿਆ ਮੈਂਬਰਾਂ ਦਾ ਪ੍ਰੇਮ ਪੂਰਵਕ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਵੇਦ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਮਈ ਬਣਾਉਣ ਲਈ ਕਿਹਾ।
ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਤੇ ਕਾਲਜ ਦਾ ਟੀਚਿੰਗ ਅਤੇ ਨਾੱਨ ਟੀਚਿੰਗ ਸਟਾਫ ਵੀ ਮੌਜੂਦ ਸੀ। ਸਮਾਗਮ ਦੇ ਅੰਤ ਵਿੱਚ ਸ਼ਾਂਤੀ ਪਾਠ ਦੁਆਰਾ ਸਰਵਮੰਗਲ ਦੀ ਕਾਮਨਾ ਕੀਤੀ ਗਈ।