Friday, 3 February 2017

HMV celebrated Basant Utsav

The Music Vocal and Music Instrumental departments of Hans Raj Mahila Maha Vidyalaya celebrated Basant Utsav in the newly built Mahatma Anand Swami Performing Arts Block of the college.  Asstt. Editor of Ajit Group of Publications Sh. Satnam Manik was the chief guest of the occasion.  Secretary Harivallabh Sangeet Mahasabha Sh. Deepak Bali and Member Local Committee Sh. Surendra Seth were the special guests.  Principal Prof. Dr. (Mrs.) Ajay Sareen extended her best wishes on Basant Utsav.  The programme started with lighting of the lamp and Saraswati Vandana.  On this occasion, President Award Winner Tabla Artist Pt. Prashant Gaikwad performed Teen Taal Solo, renowned Flute Player Nandkumar Dingare presented Raag Hans Dhwani and Sitarist Manu Seen and his son Rishabh Seen performed Raag Shudh Sarang on Sitar in Basant Utsav and mesmerized the students.  Chief guest Sh. Satnam Manik addressed the students and said that Music needs a certain special type of environment and that environment is being provided by HMV to the students.  Member Local Committee Sh. Surendra Seth told unknown facts about Maa Saraswati to the students.


            During Basant Utsav, Tabla Artist Pt. Kale Ram Ji, Sh. Sia Bihari Saran Ji, Tabla Artist and Classical Singer Om Prakaash Ji, Principal Dr. Sagar, Retired teachers of the Music department Mrs. Ruby Banerji, Mrs. Madhurima, Dr. Kulwinderdip, Dean Academics Mrs. M. Syal, Head of Music Instl. Department Dr. Jyoti Mittu, Dr. Santosh Khanna, Head of Music Vocal department Dr. Prem Sagar, Mrs. Aruna Walia, Dr. Pooja Minhas, Mr. Parduman and others were also present.

ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਸੰਗੀਤ ਵਾਦਨ ਤੇ ਗਾਇਨ ਵਿਭਾਗ ਵੱਲੋਂ ਬਸੰਤ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਜੀਤ ਸਮਾਚਾਰ ਦੇ ਸਹਿ ਸੰਪਾਦਕ ਸ਼੍ਰੀ ਸਤਨਾਮ ਮਾਲਕ ਬਤੌਰ ਮੁੱਖ ਮਹਿਮਾਲ ਅਤੇ ਹਰਿਵਲੱਭ ਸੰਗੀਤ ਸਪਾ ਦੇ ਸਚਿਵ ਸ਼੍ਰੀ ਦੀਪਕ ਬਾਲੀ ਅਤੇ ਸੁਰਿੰਦਰ ਸੇਠ (ਮੈਂਬਰ ਸਥਾਨਕ ਕਮੇਟੀ) ਮੌਜੂਦ ਸਨ। ਬਸੰਤ ਉਤਸਵ ਦਾ ਆਯੋਜਨ ਨਵਨਿਰਮਿਤ ਮਹਾਤਮਾ ਆਨੰਦ ਸਵਾਮੀ ਪਰਫਾਰਮਿੰਗ ਆਰਟਸ ਵਿਭਾਗ ਵਿੱਚ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੂੰ ਪੋ੍ਰਗਰਾਮ ਦੇ ਆਯੋਜਨ ਦੇ ਲਈ ਵਧਾਈ ਦਿੱਤੀ। ਇਸ ਮੌਕੇ ਤੇ ਰਾਸ਼ਟਰਪਤਿ ਅਵਾਰਡ ਨਾਲ ਸਨਮਾਨਤ ਪ੍ਰਸਿੱਧ ਤਬਲਾ ਵਾਦਕ ਪਡਿਤ ਪ੍ਰਸ਼ਾਂਤ ਗਾਯਕਵਾੜ ਨੇ ਤੀਨ ਤਾਲ ਸੋਲੋ, ਪ੍ਰਸਿੱਧ ਬਾਂਸੁਰੀ ਵਾਦਕ ਨੰਦ ਕੁਮਾਰ ਡਿਂਗਰਾ ਨੇ ਰਾਗ ਹੰਸ ਧਵਨਿ ਅਤੇ ਸਿਤਾਰਵਾਦਕ ਪਡਿਤ ਮਨੁ ਸੀਨ ਅਤੇ ਉਨ੍ਹਾਂ ਦੇ ਪੁੱਤਰ ਰਿਸ਼ਮ ਸੀਨ ਨੇ ਰਾਗ ਸ਼ੁਧ ਸਾਰੰਗ ਨੇ ਪੇਸ਼ ਕਰਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ। ਪੋ੍ਰਗਰਾਮ ਦਾ ਆਰੰਭ ਸਰਸਵਤੀ ਮਾਂ ਦੀ ਜੋਤ ਜਲਾ ਕੇ ਉਨ੍ਹਾਂ ਦੀ ਵੰਦਨਾ ਗਾਇਨ ਨਾਲ ਹੋਇਆ। ਮੁੱਖ ਮਹਿਮਾਨ ਸ਼੍ਰੀ ਸਤਨਾਮ ਮਾਨਕ ਨੇ ਕਿਹਾ ਕਿ ਸੰਗੀਤ ਸਾਧਨਾ ਦੇ ਲਈ ਮਾਹੌਲ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਿਨਾਂ ਅਸੀ ਸੰਗੀਤ ਨਹੀਂ ਸਿਖ ਸਕਦੇ। ਐਚ.ਐਮ.ਵੀ ਦੇ ਨਵੇਂ ਬਣਾਏ ਮਹਾਤਮਾ ਆਨੰਦ ਸਵਾਮੀ ਬਲੋਕ ਦੇ ਕਣ-ਕਣ ਵਿੱਚ ਇਹ ਮਾਹੌਲ ਦਿਖਾਈ ਦਿੰਦਾ ਹੈ। ਸ਼੍ਰੀ ਸੁਰਿੰਦਰ ਸੇਠ ਜੀ ਨੇ ਵਿਦਿਆਰਥਣਾਂ ਨੂੰ ਮਾਂ ਸਰਸਵਤੀ ਦੇ ਬਾਰੇ ਵਿੱਚ ਕੁਝ ਇਸ ਤਰ੍ਹਾਂ ਦੇ ਤੱਥ ਦੱਸੇ ਜਿਸ ਤੋਂ ਵਿਦਿਆਰਥਣਾਂ ਅਣਜਾਣ ਸਨ।

ਇਸ ਪ੍ਰੋਗਰਾਮ ਦੇ ਦੌਰਾਨ ਤਬਲਾ ਵਾਦਕ ਪਡਿਤ ਕਾਲੇ ਰਾਮ ਜੀ, ਸ਼੍ਰੀ ਸਿਯਾ ਬਿਹਾਰੀ ਸਰਨ ਜੀ, ਤਬਲਾਵਾਦਕ ਤੇ ਗਾਇਕ ਓਮ ਪ੍ਰਕਾਸ਼ ਜੀ, ਸਾਬਕਾ ਪ੍ਰਿੰਸੀਪਲ ਡਾ. ਸਾਗਰ, ਸ਼੍ਰੀਮਤੀ ਰੂਬੀ ਬੈਨਰਜੀ, ਸ਼੍ਰੀਮਤੀ ਮਧੁਰਿਮਾ, ਡਾ. ਕੁਲਵਿੰਦਰ ਦੀਪ ਕੌਰ, ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਯਾਲ, ਸੰਗੀਤ ਵਾਦਕ ਵਿਭਾਗ ਦੀ ਮੁੱਖੀ ਡਾ. ਜਯੋਤਿ ਮਿੱਤੂ, ਡਾ. ਸੰਤੋਸ਼ ਖੰਨਾ, ਡਾ. ਪ੍ਰੇਮ ਸਾਗਰ, ਸ਼੍ਰੀਮਤੀ ਅਰੁਣਾ ਵਾਲਿਆ, ਡਾ. ਪੂਜਾ ਮਿਨਹਾਸ, ਸ਼੍ਰੀ ਪ੍ਰਦੂਮਨ ਅਤੇ ਹੌਰ ਸਟਾਫ ਮੈਂਬਰ ਮੌਜੂਦ ਸਨ।