Hans
Raj Mahila Maha Vidyalaya is offering many scholarships to meritorious
students. The students achieving
excellent marks will be given concessions in fee. Principal Prof. Dr. (Mrs.) Ajay Sareen said
that at entry level of undergraduate courses, total freeship will be given to
student achieving 95% and above marks in board exams. Concession of Rs.10,000/- will be given to
student achieving 90% to 94.9% marks in board exams. Concession of Rs.6000/- will be given to
student achieving 85% to 89.9% marks in Board exam and concession of Rs.4000/-
will be given to student getting 80% to 84.9% marks in Board exam. For subsequent years of undergraduate
courses, total freeship will be given for First position in university, 50%
concession for Second position in university and 35% concession for Third
position in university. In addition, 25%
concession will be given to student achieving First and Second position in
college. Dr. Sareen told that at entry
level of postgraduate courses, total freeship will be given for First position
in university, 50% concession for second position in university and 35%
concession for Third position in University.
In addition, Rs.3000/- as Sister concession, Rs. 5000/- to Fatherless
student and Rs.7000/- to parentless student will also be given. Various government scholarships for
meritorious and needy students will also be provided like Govt. of India
scholarship, Post Matric Scholarship, Sports Scholarships, etc. Dr. Sareen said that students can contact at
Admission Desk of college for more information about these scholarships. The purpose of these scholarships is to
motivate the students for higher studies.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੁਆਰਾ ਪ੍ਰਤਿਭਾਵਾਨ ਵਿਦਿਆਰਥਣਾਂ ਦੇ ਲਈ ਵਿਭਿੰਨ ਸਕਾਲਰਸ਼ਿਪਾਂ ਦਿੱਤੀਆਂ ਜਾ ਰਹੀਆਂ ਹਨ। ਐਚ.ਐਮ.ਵੀ ਵੱਲੋਂ ਹੁਸ਼ਿਆਰ ਵਿਦਿਆਰਥਣਾਂ ਨੂੰ ਫੀਸ ਵਿੱਚ ਛੂਟ ਦਿੱਤੀ ਜਾਵੇਗੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਬੋਰਡ ਪਰੀਖਿਆ ਵਿੱਚ 95 ਤੋਂ ਜਿਆਦਾ ਨੰਬਰ ਪਾਉਣ ਵਾਲੇ ਵਿਦਿਆਰਥੀਆਂ ਦੀ ਪੂਰੀ ਫੀਸ, 90 ਤੋਂ 94.9 ਤੱਕ ਨੰਬਰ ਵਾਲੇ ਨੂੰ 10 ਹਜ਼ਾਰ ਦੀ ਛੂਟ, 85 ਤੋਂ 89.9 ਨੰਬਰ ਵਾਲੇ ਨੂੰ 6 ਹਜ਼ਾਰ ਦੀ ਛੂਟ ਅਤੇ 80 ਤੋਂ 84.9 ਨੰਬਰ ਪ੍ਰਾਪਤ ਕਰਨ ਵਾਲੇ ਨੂੰ 4 ਹਜ਼ਾਰ ਦੀ ਛੂਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵਰਨਣਯੋਗ ਹੈ ਕਿ ਸੰਗਠਨਾਂ ਤੋਂ ਆਈ 90 ਲੱਖ ਦੀ ਰਾਸ਼ਿ ਵਿਦਿਆਰਥਣਾਂ ਨੂੰ ਬਤੌਰ ਸਕਾਲਰਸ਼ਿਪ ਪ੍ਰਦਾਨ ਕੀਤੀ ਸੀ। ਡਾ. ਸਰੀਨ ਨੇ ਦੱਸਿਆ ਕਿ ਯੂ.ਜੀ ਕੋਰਸ ਵਿੱਚ ਯੂਨੀਵਰਸਿਟੀ 'ਚ ਪਹਿਲਾ ਸਥਾਨ ਵਾਲੇ ਨੂੰ ਪੂਰੀ ਫੀਸ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 50% ਫੀਸ ਅਤੇ ਤੀਜਾ ਸਥਾਨ ਲੈਣ ਵਾਲੇ ਨੂੰ 35% ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਾਲਜ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਫੀਸ 'ਚ 25% ਦੀ ਕਟੋਤੀ ਕੀਤੀ ਜਾਵੇਗੀ। ਪੀ.ਜੀ. ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਪੂਰੀ ਫੀਸ, ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦੀ 35% ਛੂਟ ਦਿੱਤੀ ਜਾਵੇਗੀ। ਕਈ ਤਰ੍ਹਾਂ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਸਕਾਲਰਸ਼ਿਪਾਂ ਵੀ ਮੌਜੂਦ ਹਨ ਜਿਸ ਵਿੱਚ ਭਾਰਤ ਸਰਕਾਰ ਦੇ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸਪੋਰਟਸ ਸਕਾਲਰਸ਼ਿਪ ਵੀ ਸ਼ਾਮਲ ਹੈ। ਸਿਸਟਰ ਕਨਸੇਸ਼ਨ 30 ਰੁਪੈ., ਫਾਦਰਲੈਸ ਕਨਸੇਸ਼ਨ 50 ਰੁਪੈ. ਅਤੇ ਪੇਰੇਂਟਲੈਸ ਕਰਸੇਸ਼ਨ 70 ਰੁਪੈ. ਦਿੱਤਾ ਜਾਵੇਗਾ। ਡਾ. ਅਜੇ ਸਰੀਨ ਨੇ ਕਿਹਾ ਕਿ ਵਿਦਿਆਰਥਣਾਂ ਇਨ੍ਹਾਂ ਸਕਾਲਰਸ਼ਿਪਾਂ ਦਾ ਲਾਭ ਲੈਣ ਲਈ ਕਾਲਜ ਏਡਮੀਸ਼ਨ ਡੈਸਕ ਤੇ ਸੰਪਰਕ ਕਰ ਸਕਦੀਆਂ ਹਨ। ਇਨ੍ਹੇ ਸਕਾਲਰਸ਼ਿਪ ਦੇਣ ਦਾ ਉਦੇਸ਼ ਹੁਸ਼ਿਆਰ ਅਤੇ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਨਾ ਹੈ ਤਾਂਕਿ ਆਰਥਿਕ ਤੰਗੀ ਦੇ ਕਾਰਨ ਕਿਸੇ ਹੁਸ਼ਿਆਰ ਅਤੇ ਜ਼ਰੂਰਤਮੰਦ ਵਿਦਿਆਰਥਣ ਦੀ ਪੜਾਈ ਨਾ ਰੁੱਕ ਜਾਵੇ।