ਡੀ.ਏ.ਵੀ. ਦੇ 132ਵੇਂ ਸਥਾਪਨਾ ਦਿਵਸ ਤੇ ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਹਵਨ ਯੱਗ ਦਾ ਆਯੋਜਨ ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਡੀ.ਏ.ਵੀ. ਦੇ 132ਵੇਂ ਸਥਾਪਨਾ ਦਿਵਸ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਨਾੱਨ ਟੀਚਿੰਗ ਸਟਾਫ ਦੁਆਰਾ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਡੀਏਵੀ ਲਹਿਰ ਨੂੰ ਸ਼ੁਰੂ ਕਰਨ ਵਾਲੇ ਲੀਡਰ ਅਤੇ ਆਰਿਆ ਸਮਾਜ ਦੇ ਲੀਡਰਾਂ ਨੂੰ ਸ਼ਰਧਾਂਜਲਿ ਦਿੰਦੇ ਹੋਏ ਦੱਸਿਆ ਕਿ 1885 ਵਿਚ ਡੀਏਵੀ ਸੰਸਥਾ ਲਾਹੌਰ ਤੋਂ ਸ਼ੁਰੂ ਹੋਈ ਸੀ ਤੇ ਅੱਜ ਪਦਮਸ਼੍ਰੀ ਡਾ. ਪੂਨਮ ਸੂਰੀ ਜੀ ਦੀ ਅਗਵਾਈ ਵਿੱਚ ਭਾਰਤ 'ਚ ਇਕ ਹਜ਼ਾਰ ਤੋਂ ਜਿਆਦਾ ਡੀਏਵੀ ਸੰਸਥਾਵਾਂ ਚਲ ਰਹੀਆਂ ਹਨ। ਉਹਨਾਂ ਦੱਸਿਆ ਕਿ ਡਾ. ਪੂਨਮ ਸੂਰੀ ਜੀ ਨੇ ਡੀਏਵੀ ਸੰਸਥਾਵਾਂ ਵਿੱਚ ਨੈਤਿਕ ਸਿੱਖਿਆ ਤੇ ਜ਼ੋਰ ਦਿੰਦੇ ਹੋਏ ਚੰਗੇ ਇਨਸਾਨ ਬਨਣ ਦੀ ਜਿਹੜੀ ਮੁਹਿੰਮ ਚਲਾਈ ਹੈ ਉਹ ਨਾ ਸਿਰਫ ਕਾਬਿਲੇ ਤਾਰੀਫ ਹੈ ਸਗੋਂ ਰਾਸ਼ਟਰ ਦੇ ਪ੍ਰਤਿ ਆਪਣੀ ਕਰਮਨਿਸ਼ਠਾ ਵੱਲ ਇਕ ਮਹਾਨ ਕਦਮ ਹੈ। ਉਨ੍ਹਾਂ ਨੇ ਹਵਨ ਦੇ ਮਾਧਿਅਮ ਨਾਲ ਸਾਰਿਆਂ ਨੂੰ ਆਪਣੀ ਮਰਿਆਦਾ ਵਿੱਚ ਰਹਿ ਕੇ ਕਾਰਜ ਕਰਨ ੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਸੀ ਆਪਣੇ ਅਹਿਮ ਦਾ ਤਿਆਗ ਕਰਕੇ ਹੀ ਉੱਤਮ ਆਰਿਆ ਬਣ ਸਕਦੇ ਹਾਂ। ਇਸ ਮੌਕੇ ਤੇ ਉਨ੍ਹਾਂ ਜੂਨ ਮਹੀਨੇ ਵਿੱਚ ਜਿਨ੍ਹਾਂ ਦੇ ਜਨਮਦਿਨ ਸਨ ਉਨ੍ਹਾਂ ਨੂੰ ਭੇਂਟ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਉਝਵਲ ਭਵਿੱਖ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਪੁਰੋਹਿਤ ਦੀ ਭੂਮਿਕਾ ਸ਼੍ਰੀਮਤੀ ਵੀਨਾ, ਹੋਸਟਲ ਵਾਰਡਨ ਨੇ ਨਿਭਾਈ। ਇਸ ਮੌਕੇ ਤੇ ਨਾੱਨ ਟੀਚਿੰਗ ਸਟਾਫ ਦੇ ਮੈਂਬਰ ਮੌਜੂਦ ਸਨ।