Organic
Holi was
celebrated in the premises of Hans Raj Mahila Maha Vidyalaya by the joint
efforts of Innovation Cell and Environment Club. The chief guest of the occasion was Justice
(Retd.) Sh. N.K. Sud, Chairman Local Committee.
Principal Prof. Dr. (Mrs.) Ajay Sareen welcomed him. Justice Sud blessed the students and
encouraged them to play safe and organic Holi.
On this occasion, organic colours were made available to the staff and
students with the help of KVM Jalandhar.
Principal Dr. (Mrs.) Ajay Sareen appreciated the efforts of students for
taking a step towards making the festivals eco-friendly. Mrs. Jyoti Kaul,
Incharge Environment Club said that organic colours are safe and don’t harm the
skin. Dean Innovations Mrs. Ramnita
Saini Sharda said that the concocted colours from the Pink (Gulal) of Rose
Petals, the Yellow of Amaltash flower (Golden Shower), the Green of tree leaves
and the Orange of Palash leaves do not harm our body even when they are
accidentally consumed. This makes
organic colours kid-friendly and bio-degradable. Dr. Anjana Bhatia told that the dyes obtained
from plants are free from harmful chemicals like lead, mercury, etc. The students of HMV played Holi with natural
shades and shared their festive fervour with each other. Office bearer students of Innovation Cell and
Environment Club participated with great enthusiasm.
ਹੰਸਰਾਜ ਮਹਿਲਾ ਮਹਾਂਵਿਦਿਆਲਾ ਵਿਖੇ ਐਨਵਾਇਰਨਮੈਂਟ ਕਲੱਬ ਅਤੇ ਇਨੋਵੇਸ਼ਨ ਸੈਲ ਵੱਲੋਂ ਸੰਯੁਕਤ ਰੂਪ ਵਿੱਚ ਆਰਗੈਨਿਕ ਹੋਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਜਸਟਿਸ (ਰਿਟਾ.)ਸ਼੍ਰੀ ਐਨ.ਕੇ.ਸੂਦ, ਚੇਅਰਮੈਨ ਲੋਕਲ ਕਮੇਟੀ ਮੌਜੂਦ ਸਨ। ਪ੍ਰਿੰਸੀਪਲ ਪ੍ਰੋ.ਡਾ.ਸ਼ੀ੍ਰਮਤੀ ਅਜੈ ਸਰੀਨ ਨੇ ਉਹਨਾਂ ਦਾ ਸਵਾਗਤ ਕੀਤਾ। ਜਸਟਿਸ ਸੂਦ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਸੁਰੱਖਿਤ ਅਤੇ ਆਰਗੈਨਿਕ ਤਰੀਕੇ ਨਾਲ ਹੋਲੀ ਖੇਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕੇ.ਵੀ.ਐਮ. ਜਲੰਧਰ ਦੇ ਸਹਿਯੋਗ ਨਾਲ ਸਟਾਫ ਅਤੇ ਵਿਦਿਆਰਥਣਾਂ ਲਈ ਆਰਗੈਨਿਕ ਰੰਗ ਉਪਲਬਧ ਕਰਾਏ ਗਏ। ਪ੍ਰਿੰਸੀਪਲ ਡਾ. ਸਰੀਨ ਨੇ ਤਿਉਹਾਰਾਂ ਨੂੰ ਈਕੋ-ਫ੍ਰੈਂਡਲੀ ਤਰੀਕੇ ਨਾਲ ਮਨਾਉਣ ਲਈ ਵਿਦਿਆਰਥਣਾਂ ਦੀਆਂ ਕੋਸ਼ਸਾਂ ਦੀ ਖੂਬ ਸਰਾਹਨਾ ਕੀਤੀ। ਐਨਵਾਇਰਨਮੈਂਟ ਕਲੱਬ ਦੀ ਇੰਚਾਰਜ ਸ਼੍ਰੀ ਜੋਤੀ ਕੌਲ ਨੇ ਕਿਹਾ ਕਿ ਆਰਗੈਨਿਕ ਰੰਗ ਸੁਰੱਖਿਤ ਹੁੰਦੇ ਹਨ ਅਤੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪੁਹੁੰਚਾਂਦੇ। ਡੀਨ ਇਨੋਵੇਸ਼ਨ ਸੈਲ ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ ਨੇ ਕਿਹਾ ਕਿ ਗੁਲਾਬ ਦੀਆਂ ਪੱਤਿਆਂ ਤੋਂ ਲਿਆ ਗਿਆ ਗੁਲਾਬੀ ਰੰਗ, ਅਮਲਤਾਸ ਦੇ ਫੁੱਲਾਂ ਤੋਂ ਪੀਲਾ ਰੰਗ, ਪੱਤਿਆਂ ਤੋਂ ਹਰਾ ਰੰਗ ਅਤੇ ਪਲਾਸ਼ ਦਾ ਸੰਤਰੀ ਰੰਗ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਂਦਾ। ਇਹ ਆਰਗੈਨਿਕ ਰੰਗ ਬੱਚਿਆਂ ਦੇ ਲਈ ਵੀ ਸੁਰੱਖਿਤ ਅਤੇ ਬਾਇਓਡੀਗ੍ਰੇਡੇਬਲ ਹਨ।ਡਾ. ਅੰਜਨਾ ਭਾਟੀਆ ਨੇ ਕਿਹਾ ਕਿ ਰੁੱਖਾਂ ਤੋਂ ਲਈ ਗਈ ਡਾਈ ਲੈਡ, ਮਰਕਰੀ ਵਰਗੇ ਕੈਮਿਕਲਾਂ ਤੋਂ ਰਹਿਤ ਹੁੰਦੇ ਹਨ। ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਇਹਨਾਂ ਆਰਗੈਨਿਕ ਰੰਗਾਂ ਨਾਲ ਹੋਲੀ ਖੇਡੀ। ਇਨੋਵੇਸ਼ਨ ਸੈਲ ਅਤੇ ਐਨਵਾਇਰਨਮੈਂਟ ਕਲੱਬ ਦੇ ਆਫਿਸ ਬਿਅਰਰ, ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।