Friday, 6 April 2018

Declamation Contest and Seminar on Beta Beti Ek Samaan organized at HMV




NGO Alfa Mahendru Foundation, Jaladhar in association with Hans Raj Mahila Maha Vidyalaya organized a Declamation Contest and Seminar on Beta Beti Ek Samaan ‘Save the Girl Child’.  Chief Guest of the occasion was DIG PAP Dr. S.K. Kalia.  Principal Prof. Dr. (Mrs.) Ajay Sareen welcomed him.  On this occasion, Chief Speaker Dr. Mrs. Kiran Arora, Principal PCM SD College for Women, Mr. Amit Kukreja, Joint Secretary Gymkhana Club Jalandhar and Mr. Ramesh Mahendru, Chairman, NGO Alfa Mahendru were also present.  The programme started with lighting of the lamp.  Principal Prof. Dr. (Mrs.) Ajay Sareen paid her tribute to Alfa Mahendru and said that Mahendru family is doing commendable work for the betterment of the society.  She said that we should execute those thoughts which can help our society to grow in a better way.  Society can be developed with change.  She encouraged the young students to bring a positive change in society. 
In declamation contest, 14 students participated.  Judges of the contest were Dr. Ramnita Saini Sharda (Dean Innovation, HMV), Mr. Ranjeet Singh (Volunteer NGO Alfa) and Prof. Jaspreet Singh.  First prize was won by Km. Gulfam.  Km. Hanisha got second prize and Km. Muskan got third prize.  Consolation prize was given to Km. Garima.  Chief Speaker Dr. Mrs. Kiran Arora addressed the students and gave example of various women.  She said that equal rights should be given to son and daughter.  Chief Guest DIG Dr. S.K. Kalia said that the mindset of society has started changing now a days.  Today’s daughter is moving ahead in every sphere of life.
Chairman Alfa Foundation Sh. Ramesh Mahendru gave a brief introduction of Alfa Foundation and thanked HMV for giving an opportunity to organize such event.  The coordinator of the programme was Dr. Anjana Bhatia who conducted the stage too.



ਹੰਸਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਦੇ ਸੋਜਨਯ ਵਿੱਚ ਕਾਲਜ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਦੇ ਪ੍ਰੋਤਸਾਹਨਪੂਰਨ ਯੋਗ ਨਿਗਰਾਣੀ ਅਧੀਨ ਐਨ.ਜੀ.ਓ. ਅਲਫਾ ਮਹੇਂਦਰੂ ਫਾਉਂਡੇਸ਼ਨ, ਜਲੰਧਰ ਦੇ ਵਲੋਂ ਬੇਟਾ ਬੇਟੀ ਇਕ ਸਮਾਨ ਵਿਸ਼ੇ ਤੇ ਭਾਸ਼ਨ ਪ੍ਰਤਿਯੋਗਤਾ ਅਤੇ ਵਿਚਾਰਧਾਰਾ ਦਾ ਆਯੋਜਨ ਕੀਤਾ ਗਿਆ। ਹੰਸਰਾਜ ਮਹਿਲਾ ਮਹਾਂਵਿਦਿਆਲਿਆ ਨੇ ਇਸ ਕਾਰਜਕਰਮ ਦੇ ਪ੍ਰਬੰਧਕ ਦੀ ਭੂਮਿਕਾ ਨਿਭਾਈ।
ਸਭ ਤੋਂ ਪਹਿਲਾ ਕਾਲਜ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਜੀ ਨੇ ਮੁੱਖ ਮਹਿਮਾਨ ਡਾ. ਐਸ.ਕੇ. ਕਾਲੀਆ (ਡੀ.ਆਈ.ਜੀ, ਪ੍ਰਬੰਧਕ, ਜਲੰਧਰ) ਮੁੱਖ ਵਕਤਾ ਡਾ. ਕਿਰਨ ਅਰੋੜਾ (ਪ੍ਰਿੰਸੀਪਲ, ਐਸ.ਡੀ. ਕਾਲਜ) ਸ੍ਰੀ ਅਮਿਤ ਕੁਕਰੇਜਾ (ਸੰਯੂਕਤ ਸੈਕਟਰੀ, ਜਲੰਧਰ, ਜਿਮਖਾਨਾ ਕਲੱਬ) ਅਤੇ ਸ੍ਰੀ ਰਮੇਸ਼ ਮਹੇਂਦਰੂ (ਚੇਅਰਮੈਨ ਐਨ.ਜੀ.ਓ. ਅਲਫਾ ਫਾਉਂਡੇਸ਼ਨ) ਨੂੰ ਪਲਾਂਟਰ ਭੇਂਟ ਕਰ ਉਹਨਾ ਦਾ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਵਿਸ਼ੇਸ਼ਤੌਰ ਤੇ ਸੱਦੇ ਹੋਏ ਮੈਂਬਰ- ਸ੍ਰੀ ਸੋਮਦੱਤ ਕਾਲੀਆ (ਸਮਾਜ ਸੇਵਕ), ਸ੍ਰੀ ਜਗਜੀਤ ਸਿੰਘ (ਸਮਾਜ ਸੇਵਕ) ਅਤੇ ਸ੍ਰੀਮਤੀ ਜਸਪ੍ਰੀਤ ਕੌਰ (ਮੈਨੇਜਰ, ਪੀ.ਐਨ.ਬੀ.) ਅਤੇ ਹੋਰ ਮਹਿਮਾਨਾਂ ਦਾ ਵੀ ਅਭਿਨੰਦਨ ਕੀਤਾ ਗਿਆ। 
ਇਸ ਸੁੱਭ ਅਵਸਰ ਦਾ ਸ਼ੁਭਾਰੰਭ ਜੋਤੀ ਪ੍ਰਜਲਨ ਦੁਆਰਾ ਕੀਤਾ ਗਿਆ। ਉਸ ਤੋਂ ਬਾਅਦ ਪ੍ਰਿੰਸੀਪਲ ਜੀ ਨੇ ਸਭ ਤੋਂ ਪਹਿਲਾ ਅਲਫਾ ਨੂੰ ਆਪਣੀ ਭਾਵਪੂਰਨ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਮਹੇਂਦਰੂ ਪਰਿਵਾਰ ਸਮਾਜ ਦੀ ਭਲਾਈ ਦੇ ਲਈ ਜੋ ਕੰਮ ਕਰ ਰਿਹਾ ਹੈ ਉਹ ਵਾਸਤਵ ਵਿੱਚ ਤਾਰੀਫ਼ ਯੋਗ ਹੈ ਉਹਨਾਂ ਨੇ ਕਿਹਾ ਕਿ ਜੋ ਵਿਚਾਰ ਸਮਾਜ ਨੂੰ ਪ੍ਰਫੁੱਲਤ ਕਰ ਸਕਦੇ ਹਨ ਉਹਨਾਂ ਵਿਚਾਰਾਂ ਨੂੰ ਸਾਨੂੰ ´ਿਆਤਮਕ ਰੂਪ ਦੇਣਾ ਚਾਹੀਦਾ ਹੈ। ਸਮਾਜ ਵਿੱਚ ਪਰਿਵਰਤਨ ਲਿਆ ਕੇ ਵੀ ਸਮਾਜ ਨੂੰ ਸਫਲ ਅਤੇ ਸੁਫਲ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਯੂਵਾ ਪੀੜ•ੀ ਨੂੰ ਸਮਾਜ ਵਿੱਚ ਸਕਰਾਤਮਕ ਪਰਿਵਰਤਨ ਲਿਆਉਣ ਹੇਤੂ ਪ੍ਰੇਰਿਤ ਕੀਤਾ। 
ਇਸ ਮੌਕੇ ਤੇ ਆਯੋਜਿਤ ਭਾਸ਼ਨ ਪ੍ਰਤਿਯੋਗਤਾ ਵਿੱਚ ਕੁੱਲ 14 ਵਿਦਿਆਰਥਣਾਂ ਨੇ ਭਾਗ ਲਿਆ ਜਿਸ ਵਿੱਚ ਨਿਰਨਾਇਕ ਦੀ ਭੂਮਿਕਾ ਡਾ. ਰਮਨੀਤਾ ਸ਼ਾਰਦਾ (ਮੁੱਖ ਨਿਰਨਾਇਕ, ਐਚ.ਐਮ.ਵੀ., ਜਲੰਧਰ) ਸ੍ਰੀ ਰਣਜੀਤ ਸਿੰਘ (ਉੱਚ ਅਧਿਕਾਰੀ  ਨਿਰਨਾਇਕ, ਵਾਲਿੰਪਪਰ, ਐਨ.ਜੀ.ਓ. ਅਲਫਾ) ਅਤੇ ਪ੍ਰੋ. ਜਸਪ੍ਰੀਤ ਨੇ ਨਿਭਾਈ। ਇਸ ਪ੍ਰਤਿਯੋਗਤਾ ਵਿੱਚ ਪਹਿਲਾ ਪੁਰਸਕਾਰ- ਕੁ. ਗੁਲਫਾਮ, ਦੂਜਾ-ਕੁ. ਵਨੀਸ਼ਾ, ਤੀਜਾ-ਕੁ. ਮੁਸਕਾਨ ਅਤੇ ਸਾਂਤਵਨਾ-ਕੁ. ਗਰਿਮਾ ਨੂੰ ਪ੍ਰਦਾਨ ਕੀਤਾ ਗਿਆ।
ਇਸ ਅਵਸਰ ਤੇ ਆਪਣੇ ਵਿਚਾਰ ਵਿਅਕਤ ਕਰਦੇ ਮੁੱਖ ਵਕਤਾ-ਡਾ. ਕਿਰਨ ਅਰੋੜਾ ਨੇ ਵਿਭਿੰਨ ਉੱਚ ਅਧਿਕਾਰੀ ਮਹਿਲਾਵਾਂ ਦੇ ਉਦਾਹਰਣਾਂ ਦੇ ਰਾਹÄ ਬੇਟੀ ਦੀ ਮਹਤੱਤਾ ਨੂੰ ਪ੍ਰਤਿਪਾਦਿਤ ਕੀਤਾ ਅਤੇ ਬੇਟਾ ਬੇਟੀ ਨੂੰ ਸਮਾਨ ਅਧਿਕਾਰ ਪ੍ਰਦਾਨ ਕਰਨ ਦਾ ਵਿਚਾਰ ਪ੍ਰਗਟ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਐਚ.ਕੇ. ਕਾਲੀਆ ਨੇ ਅੱਜ ਦੇ ਯੁੱਗ ਵਿੱਚ ਹੋ ਰਹੀ ਸੜ•ਕ ਦੁਰਘਟਨਾਵਾਂ ਦੇ ਪ੍ਰਤੀ ਸ਼ੋਕ ਵਿਅਕਤ ਕੀਤਾ ਅਤੇ ਕਿਹਾ ਕਿ ਬੇਟਾ ਬੇਟੀ ਇਕ ਸਮਾਨ ਵਿਸ਼ੇ ਤੇ ਸਮਾਜ ਦੇ ਸੋਚ ਵਿੱਚ ਕਾਫੀ ਪਰਿਵਰਤਨ ਆਇਆ ਹੈ। ਭਵਿੱਖ ਵਿੱਚ ਹੋਰ ਵੱਧ ਸੋਚ ਬਦਲਣ ਦੀ ਸੰਭਾਵਨਾ ਹੈ। ਅੱਜ ਬੇਟੀ ਪ੍ਰਗਤੀ ਪੱਥ ਵਿੱਚ ਸੱਭ ਤੋਂ ਪਹਿਲੇ ਸਥਾਨ ਤੇ ਹੈ।
ਸਮਾਗਮ ਤੇ ਅੰਤ ਵਿੱਚ ਸ੍ਰੀ ਰਮੇਸ਼ ਮਹੇਂਦਰੂ (ਚੇਅਰਮੈਨ, ਅਲਫਾ ਫਾਊਨਡੇਸ਼ਨ) ਨੇ ਕਾਲਜ ਪ੍ਰਿੰਸੀਪਲ ਜੀ ਦਾ ਕਾਲਜ ਦੇ ਮੰਚ ਪ੍ਰਦਾਨ ਕਰਨ ਹੇਤੂ ਧੰਨਵਾਦ ਕੀਤਾ ਅਤੇ ਅਲਫਾ ਫਾਉਂਡੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਸੰਪੂਰਨ ਕਾਰਜਕ੍ਰਮ ਦਾ ਆਯੋਜਨ ਡਾ. ਅੰਜਨਾ ਭਾਟੀਆ (ਕੋਡੀਨੇਟਰ ਅਤੇ ਮੰਚ ਸਚਿਵ) ਦੇ ਨਿਗਰਾਣੀ ਵਿੱਚ ਕੀਤਾ ਗਿਆ।