ਐਚ.ਐਮ.ਵੀ ਕਾਲਜੀਏਟ ਸੀਨਿਅਰ ਸੈਕੰਡਰੀ ਸਕੂਲ ‘‘ਮਦਰਜ਼ ਡੇ” ਦੇ ਮੌਕੇ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਦਿਸ਼ਾ-ਨਿਰਦੇਸ਼ ਦੇੇ ਅੰਤਰਗਤ ‘ਯੂਥ ਰੇਡ ਕਰੋਸ ਸੋਸਾਇਟੀ' ਦੁਆਰਾ ‘ਕਵਿਤਾ ਲੇਖਨ ਪ੍ਰਤੀਯੋਗਤਾ' ਅਤੇ ‘ਕਾਰਡ ਮੇਕਿੰਗ' ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। +1, +2 ਦੀਆਂ ਵਿਦਿਆਰਥਣਾਂ ਨੇ ਇਸ ਪ੍ਰਤੀਯੋਗਤਾ ਵਿੱਚ ਵੱਧ-ਚੜ• ਕੇ ਹਿੱਸਾ ਲਿਆ। ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਲਈ ਸਵੈ-ਰਚਿਤ ਕਵਿਤਾਵਾਂ ਲਿਖਕੇ ਆਪਣੀ ਪ੍ਰੇਮ ਭਾਵਨਾਵਾਂ ਨੂੰ ਪ੍ਰਗਟ ਕੀਤਾ। ਪ੍ਰਿੰਸੀਪਲ ਜੀ ਨੇ ਸਾਰੀ ਵਿਦਿਆਰਥਣਾਂ ਨੂੰ ਆਸ਼ੀਰਵਚਨ ਦਿੰਦੇ ਹੋਏ ਭਵਿੱਖ ਵਿੱਚ ਮੁੱਲ ਅਤੇ ਸੰਸਕਾਰਾਂ ਨਾਲ ਭਰਪੂਰ ਜੀਵਨ ਜੀਉਣ ਦੀ ਪ੍ਰੇਰਣਾ ਦਿੱਤੀ। ਪ੍ਰਿੰਸੀਪਲ ਜੀ ਨੇ ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ, ਯੂਥ ਰੇਡ ਕਰੋਸ ਸੋਸਾਇਟੀ ਦੀ ਇੰਚਾਰਜ ਸ੍ਰੀਮਤੀ ਦੀਪਸ਼ਿਖਾ, ਮੈਡੀਕਲ ਆਫਿਸਰ ਡਾ. ਅਰਤੀ ਅਤੇ ਇਸ ਸਿਰਜਨਾਤਮਕ ਅਤੇ ਭਾਵਨਾਤਮਕ ਕਾਰਜਕਮ ਦੇ ਆਯੋਜਨ ਦੇ ਲਈ ਵਧਾਈ ਦਿੱਤੀ। ਕਵਿਤਾ ਲੇਖਨ ਪ੍ਰਤੀਯੋਗਤਾ ਵਿੱਚ ਗੀਤਾਂਜਲੀ ਨੇ ਪਹਿਲਾ, ´ਿਤੀਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ‘ਕਾਰਡ-ਮੇਕਿੰਗ ਪ੍ਰਤੀਯੋਗਤਾ' ਵਿੱਚ ਮੀਨਲ ਪਹਿਲੇ, ਅਲੀਸ਼ਾ ਦੂਜੇ, ਸਿਮਰਨ ਤੀਜੇ ਸਥਾਨ ਤੇ ਰਹੀ ਅਤੇ ਨਾਲ ਹੀ ਅਮਨ ਅਤੇ ਇਸ਼ਾ ਨੇ ਸਾਂਤਵਨਾ ਪੁਰਸਕਾਰ ਪ੍ਰਾਪਤ ਕੀਤਾ। ਪ੍ਰੋ. ਸ਼ਮਾ ਸ਼ਰਮਾ, ਡਾ. ਅੰਜਨਾ ਭਾਟੀਆ, ਡਾ. ਨਿਧੀ ਬਲ ਨੇ ਨਿਰਣਾਇਕ ਮੰਡਲ ਦੀ ਭੂਮਿਕਾ ਨਿਭਾਈ।
Stay updated with the latest news, events and achievements from Hans Raj Mahila Maha Vidyalaya, Jalandhar - all in one place.
Sunday, 13 May 2018
HMV Collegiate School celebrated Mother’s Day
Labels:
Campus buzz