Tuesday, 24 July 2018

5th DST Inspire Science Camp inaugurated at HMV



Gaining credit and confidence of DST, HMV received an honour to conduct the Inspire Science Camp twice a year.  Consequently the 5th edition of the camp was inaugurated in the honoured presence of Sh. Varinder Kumar, Deputy Commissioner Jalandhar, Sh. Himanshu, IAS Officer, Sh. Arvind Ghai, Secretary DAV College Managing Committee and Principal Prof. Dr. (Mrs.) Ajay Sareen.  Principal Dr. Ajay Sareen presented planters to the guests and welcomed more than 200 students from different schools who are participating in the camp.  She also conveyed a special thanks to DST for giving them the honour of organizing this camp adding that the camp would inculcate research aptitude among the students.
                Sh. Varinder Kumar congratulated the students for their brilliance and performance in the matriculation results.  He further motivated them to gain new heights in the field of science and technology.  He said that language is no bar to gain knowledge and they can become successful by gaining information in any language.  Sh. Arvind Ghai also welcomed and congratulated the students for their success.
                The Coordinator of the camp Dr. Jitender acquainted the students with the schedule of the camp and urged them to pursue career in science.
                In his keynote address, Dr. Pawan Kumar, Deptt. of Chemistry, Kurukshetra University addressed the students on the theme ‘Learning to spin the wheel of science’.  He said that the motive of science is not only to provide knowledge but also to provide it in an organized and systematic manner.  He told that the wheel of science spin around three phases which are explain, investigate and analyse.  He explained the concept by talking about the disease of AIDS which has spread widely in Punjab.
                The second session was conducted by Dr. Ashish Arora, HOD Mathematics, Punjab Technical University and he explained the concepts like analytical theory, elliptic function, fractions, infinite series etc. with special reference to the contribution of Ramanujan, a great mathematician.
                The third session was addressed by Dr. Kunwar Rajeev, DAV Jalandhar who is also a holder of Guinness Book of World Record.  He gave practical tips on mind and memory skills.
                The second day of 5th Inspire Internship Science Camp witnessed the presence of eminent guests Dr. G.S. Sodhi, Associate Prof. Deptt. of Chemistry and Forensic Science at Sri Guru Tegh Bahadur Khalsa College, Delhi and Dr. Atul Khanna, Prof. Deptt. of Physics GNDU Amritsar.  Principal Prof. Dr. (Mrs.) Ajay Sareen welcomed the guests.
                Dr. G.S. Sodhi is amongst a handful of forensic scientist in the world and the only one in India working on developing chemical methods of detecting finger prints at crime scene.  He spoke on the topic ‘Forensic chemistry, an aid to combat crime’.  He told the students about the various methods adopted by forensic scientist for investigation of crime using soil bank, facial reconstruction and finger printing in particular.  He told that our finger print have about 80-85 characters and no two finger prints can be similar in the world.  He discussed various methods of finger printing like powder technique, Ninhydrin technique, composites based on nanoparticles, fluorescent dye (crystal violet), spray formulation (rose Bengal, t-tetra butyl ammonium iodide).  He also discussed the methods to trace finger prints on lamination sheets, adhesive tape, CD, duct tapes etc. and the methods for detection of weapon holder which is very useful to distinguish between homicide and suicide.  Dr. Jitender, Mr. Harpreet Singh, Dr. Meena Sharma, Dr. Seema Marwaha honoured the guest with a planter and shawl.
                In the second session Mr. Atul Khanna interacted with the students on the topic ‘Indian Space, nuclear and defence programmes: challenging career opportunities for science graduates’.  He told the students that after world war II only united states and soviet union had powerful space programme; but today India runs and maintains its own space programme and remarkable benefits are being provided to the common man in timely and cost effective fashion.  India launched its first satellite using technology imported from Russia, but now India has designed its own launch vehicle like SLV, ASLV PSLV, GSLV, GSLV MKII.  The Indian launch vehicle PSLV-C-9 carried 10 rockets of different countries into space.  He also discussed the structure of GSLV, liquid fuel rockets solid fuel rocket, ISRO Cryogenic engine.  He threw light on Chandrayaan mission and Mars orbital Mission Mangalyaan.  He also informed the students about development of India in field of Nuclear energy like Nuclear power plants, Nuclear Submarines etc.  He made students aware of various career opportunities in the field of space, nuclear programmes and defence programmes like ISRO, DRDO and how to go for them.  Dr. Jitender, Mr. Harpreet Singh, Dr. Meena Sharma, Dr. Seema Marwaha honoured the guest with a planter, memento and shawl. Post lunch parallel practical sessions were conducted in the laboratories. On this occasion, Dr. Neelam Sharma, Incharge and other faculty members of science were present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਅੱਜ ਡੀ.ਐਸ.ਟੀ ਵੱਲੋਂ ਪ੍ਰਾਯੋਜਿਤ ਪੰਜਵੇਂ ਇੰਸਪਾਇਰ ਕੈਂਪ ਦਾ ਆਗਾਜ਼ ਹੋਇਆ।  ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੈਂਪ ਦਾ ਪਹਿਲਾ ਦਿਨ ਸਫਲਤਾਪੁਰਵਕ ਖ਼ਤਮ ਹੋਇਆ। ਜਿਸ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ, ਆਈ.ਏ.ਐੱਸ ਆਫਿਸਰ ਸ਼੍ਰੀ ਹਿਮਾਂਸ਼ੁ, ਸ਼੍ਰੀ ਅਰਵਿੰਦ ਘਈ, ਸਕੱਤਰ, ਡੀ.ਏ.ਵੀ. ਸੀ.ਐਮ.ਸੀ ਨੇ ਪ੍ਰੋਗਰਾਮ ਦੀ ਸੋਭਾ ਵਧਾਈ। ਪ੍ਰਿੰ. ਡਾ. ਸਰੀਨ ਨੇ ਪਲਾਂਟਰ ਭੇਂਟ ਕੀਤੇ ਅਤੇ ਵਿਭਿੰਨ ਸਕੂਲਾਂ ਤੋਂ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੀ ਕਾਲਜ 'ਚ ਸੁਆਗਤ ਕਰਦਿਆਂ ਡੀ.ਐਸ.ਟੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਲਗਾਤਾਰ ਪੰਜਵੀ ਵਾਰ ਇੰਸਪਾਇਰ ਸਾਇੰਸ ਕੈਂਪ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਆਯੋਜਿਤ ਕਰਨ ਦੀ ਹਾਮੀ ਭਰੀ।  ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਪ੍ਰਮੁਖ ਉਦੇਸ਼ ਪੰਜਾਬ ਸਕੂਲ ਏਜੁਕੇਸ਼ਨ ਬੋਰਡ ਦੇ ਵਿਭਿੰਨ ਵਿਦਿਆਰਥੀਆਂ ਨੂੰ ਵਿਵਿਧ ਵਿਗਿਆਨਿਕ ਅਨੁਸ਼ਾਸਨਾਂ ਦੇ ਪ੍ਰਤਿ ਜਾਗਰੂਕ ਕਰਵਾਉਣਾ ਹੈ।
ਮਾਣਯੋਗ ਡੀ.ਸੀ. ਸ਼੍ਰੀ ਵਰਿੰਦਰ ਕੁਮਾਰ ਨੇ ਸਾਰਿਆਂ ਵਿਦਿਆਰਥਣਾਂ ਨੂੰ ਦਸਵੀਂ 'ਚ ਉੱਤਮ ਨਤੀਜੇ ਪ੍ਰਾਪਤ ਕਰਕੇ ਇਸ ਕੈਂਪ ਲਈ ਚੁਣੇ ਜਾਉਣ ਤੇ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਵਿਗਿਆਨਿਕ ਤੇ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਸਫਲਤਾ ਦੇ ਉੱਚਤਮ ਸ਼ਿਖਰ ਨੂੰ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗਿਆਨ ਪ੍ਰਾਪਤ ਕਰਨ ਦੇ ਲਈ ਭਾਸ਼ਾ ਇਕ ਉੱਤਮ ਸਾਧਨ ਹੈ ਨਾ ਕਿ ਇਕ ਰੂਕਾਵਟ। ਇਸ ਲਈ ਕਿਸੇ ਵੀ ਭਾਸ਼ਾ 'ਚ ਗਿਆਨ ਪ੍ਰਾਪਤ ਕਰਕੇ ਵਿਵਹਾਰਿਕ ਰੂਪ ਤੋਂ ਉਸ ਦਾ ਪ੍ਰਯੋਗ ਕਰਨਾ ਹੀ ਸਫਲਤਾ ਦੀ ਅਸਲੀ ਕੁੰਜੀ ਹੈ।
ਡਾ. ਜਤਿੰਦਰ, ਕੋਆਰਡੀਨੇਟਰ ਇੰਸਪਾਇਰ ਕੈਂਪ ਨੇ ਸਾਰੇ ਵਿਦਿਆਰਥੀਆਂ ਨੂੰ ਇੰਨਸਪਾਇਰ ਸਾਇੰਸ ਸਕੀਮ ਦੇ ਬਾਰੇ 'ਚ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਸਾਇੰਸ 'ਚ ਆਪਣਾ ਭੱਵਿਖ ਬਣਾਉਣ ਦੀ ਪ੍ਰੇਰਣਾ ਦਿੱਤੀ।
ਪਹਿਲੇ ਦਿਨ ਦੇ ਇਸ ਪਹਿਲੇ ਸੈਸ਼ਨ 'ਚ ਡਾ. ਪਵਨ ਕੁਮਾਰ (ਕੈਮਿਸਟ੍ਰੀ ਵਿਭਾਗ ਕੁਰੁਕਸ਼ੇਤਰ ਯੂਨੀਵਰਸਿਟੀ) ਨੇ ਮੁੱਖ ਵਕਤਾ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ‘ਲਰਨਿੰਗ ਟੂ ਸਪਿਨ ਦ ਵਹੀਲ ਆੱਫ ਸਾਇੰਸ’ ਵਿਸ਼ੇ ਤੇ ਵਿਸ਼ੇਸ਼ ਸੰਭਾਸ਼ਨ ਦਿੱਤਾ। ਉਨ੍ਹਾਂ ਦੱਸਿਆ ਕਿ ਸਾਇੰਸ ਦਾ ਮੁੱਖ ਉਦੇਸ਼ ਸਿਰਫ ਗਿਆਨ ਉਤਪਨ ਕਰਨਾ ਹੀ ਨਹੀਂ ਸਗੋਂ ਸੁਨਿਯੋਜਿਤ ਤੇ ਵਿਵਸਥਿਤ ਗਿਆਨ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਹੀਲ ਆੱਫ ਸਾਇੰਸ ਤਿੰਨ ਸਥਿਤੀਆਂ 'ਚ ਘੁੰਮਦਾ ਹੈ- 1) ਏਪਸਪਲੇਨ 2) ਇਨਵੇਸਟਿਗੇਟ 3) ਏਨੇਲਾਇਜ਼। ਉਨ੍ਹਾਂ ਨੇ ਇਹ ਵਿਸ਼ੇ ਏਡਜ਼ ਦੇ ਉਦਾਹਰਣ ਨਾਲ ਸਪਸ਼ਟ ਕੀਤੇ। ਉਨ੍ਹਾਂ ਦੱਸਿਆ ਕਿ ਏਡਜ਼ ਇਸ ਤਰ੍ਹਾਂ ਦੀ ਜਾਨਲੇਵਾ ਬੀਮਾਰੀ ਹੈ ਜੋਕਿ ਪੰਜਾਬ 'ਚ ਬੂਰੀ ਤਰ੍ਹਾਂ ਨਾਲ ਫੈਲੀ ਹੋਈ ਹੈ। ਪੰਜਾਬ ਭਾਰਤ ਦਾ ਤੀਜਾ ਰਾਜ ਹੈ ਜਿਸ ਵਿੱਚ ਏਡਜ਼ ਵੱਧ ਮਾਤਰਾ 'ਚ ਪ੍ਰਥਿਆਤ ਹੈ। ਉਨ੍ਹਾਂ ਕੁਝ ਸਰਕਾਰੀ ਏਜੰਸਿਆਂ ਦੀ ਜਾਣਕਾਰੀ ਦਿੱਤੀ ਜੋਕਿ ਇਸ ਲਈ ਮੁਫਤ ਦਵਾਈਆਂ ਦੇਂਦਿਆਂ ਹਨ।
ਇਸ ਮੌਕੇ ਤੇ ਸਾਇੰਸ ਵਿਭਾਗ ਦੇ ਇੰਚਾਰਜ਼ ਡਾ. ਨੀਲਮ ਸ਼ਰਮਾ ਤੇ ਹੌਰ ਮੈਂਬਰ ਵੀ ਮੌਜੂਦ ਸਨ।  ਸ਼੍ਰੀ ਅਰਵਿੰਦ ਘਈ, ਸੱਕਤਰ ਡੀਏਵੀ ਸੀਐਮਸੀ ਨੇ ਪਹਿਲੇ ਸੈਸ਼ਨ ਦੇ ਖ਼ਤਮ ਹੋਣ ਤੇ ਸਾਰਿਆਂ ਦਾ ਧੰਨਵਾਦ ਕੀਤਾ।
ਦੂਜੇ ਸੈਸ਼ਨ ਚ ਡਾ. ਆਸ਼ੀਸ਼ ਅਰੋੜਾ, ਮੁਖੀ, ਗਣਿਤ ਵਿਭਾਗ, ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਗਣਿਤ ਦੇ ਖੇਤਰ 'ਚ ਰਾਮਾਨੁਜਨ ਦੇ ਯੋਗਦਾਨ ਤੇ ਵਿਸ਼ੇਸ਼ ਟਿੱਪਣੀ ਕਰਦੇ ਹੋਏ ‘ਏਨੇਲਿਟਿਕਲ ਥਿਊਰੀ’, ‘ਏਲਿਪਟਿਕ ਫੰਕਸ਼ਨ’, ‘ਫ੍ਰੈਕਸ਼ਨਜ਼’, ‘ਇਨਫਿਨਿਟ ਸੀਰੀਜ਼’ ਦੀ ਵਿਸ਼ੇਸ਼ ਰੂਪ ਨਾਲ ਜਾਣਕਾਰੀ ਦਿੱਤੀ।
ਤੀਜੇ ਸੈਸ਼ਨ 'ਚ ਡਾ. ਕੁੰਵਰ ਰਾਜੀਵ, ਡੀਏਵੀ ਕਾਲਜ ਜਲੰਧਰ, ਜਿਨ੍ਹਾਂ ਦਾ ਨਾਂ ਵਰਲਡ ਰਿਕਾਰਡ 'ਚ ਦਰਜ਼ ਹੈ, ਨੇ ‘ਮਾਇੰਡ ਏਂਡ ਮੈਮਰੀ ਸਕਿਲਜ਼’ ਦੀ ਜਾਣਕਾਰੀ ਦਿੰਦੇ ਹੋਏ ਅਨੇਕਾਂ ਤਕਨੀਕੀ ਯੁਕਤਿਆਂ ਦੱਸੀਆਂ।
ਇੰਸਪਾਇਰ ਕੈਂਪ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਡਾ. ਜੀ.ਐਸ ਸੋਢੀ (ਐਸੋਸਿਏਟ ਪ੍ਰੋਫੇਸਰ ਇਨ ਕੈਮਿਸਟ੍ਰੀ ਅਤੇ ਫੋਰੰਸਿਕ ਵਿਭਾਗ, ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾੱਲੇਜ, ਨਵੀਂ ਦਿੱਲੀ ਅਤੇ ਡਾ. ਅਤੁਲ ਖੰਨਾ (ਪ੍ਰੋ. ਫਿਜਿਕਸ ਵਿਭਾਗ, ਜੀਐਨਡੀਯੂ, ਅੰਮ੍ਰਿਤਸਰ) ਮੌਜੂਦ ਰਹੇ। ਪ੍ਰਿੰ. ਡਾ. ਸਰੀਨ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਭਾਰਤ ਦੇ ਅਜਿਹੇ ਇਕਲੋਤੇ ਵਿਗਿਆਨਿਕ ਜੋ ਰਸਾਇਣਿਕ ਤਰੀਕਿਆਂ ਨਾਲ ਜੁਰਮ ਦੇ ਦ੍ਰਿਸ਼ਾਂ ਤੇ ਪੈਣ ਵਾਲੇ ਹਸਤਛਾਪ ਤੇ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਫੋਰੇਂਸਿਕ ਕੈਮਿਸਟ੍ਰੀ ਦ੍ਰਿਸ਼ਾਂ ਤੇ ਪਰਿਚਰਚਾ ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਜੁਰਮ ਦੀ ਛਾਨਬੀਨ ਦੇ ਦੌਰਾਨ ਪ੍ਰਯੋਗ ਕੀਤੇ ਜਾ ਰਹੇ ਵਿਭਿੰਨ ਤਰੀਕਿਆਂ ਜਿਵੇਂ ਸੋਯਲ ਬੈਕ, ਫੇਸ਼ਿਯਲ ਰੀਕੰਸਟ੍ਰਕਸ਼ਨ ਦੇ ਬਾਰੇ ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 80-85 ਤੱਤਵ ਇਹੋ ਜਿਹੇ ਹੁੰਦੇ ਹਨ ਜੋਕਿ ਦੁਨਿਆ ਦੇ ਕਿਸੇ ਦੋ ਵਿਅਕਤੀਆਂ ਚ ਇਕ ਵਰਗੇ ਨਹੀਂ ਹੁੰਦੇ। ਉਨ੍ਹਾਂ ਵਿਦਿਆਰਥਣਾਂ ਨੂੰ ਹਸਤਛਾਪ ਦੇ ਵਿਭਿੰਨ ਤਰੀਕਿਆਂ ਨਾਲ ਜਾਣੂ ਕਰਵਾਇਆ।  ਇਸ ਤੋਂ ਇਲਾਵਾ ਲੈਮਿਨੇਸ਼ਨ ਸ਼ੀਟ ਤੇ ਕਿਸ ਤਰ੍ਹਾਂ ਹਸਤਛਾਪ ਨੂੰ ਪਹਿਚਾਣਿਆ ਜਾਵੇ। ਡਾ. ਜਤਿੰਦਰ, ਪ੍ਰੋ. ਹਰਪ੍ਰੀਤ, ਡਾ. ਮੀਨਾ ਸ਼ਰਮਾ ਅਤੇ ਡਾ. ਸੀਮਾ ਮਰਵਾਹਾ ਨੇ ਮਹਿਮਾਨਾਂ ਨੂੰ ਪਲਾਂਟਰ ਤੇ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ।
ਦੂਜੇ ਦਿਨ ਦੇ ਦੂਜੇ ਸੈਸ਼ਨ ਚ ਡਾ. ਅਤੁਲ ਖੰਨਾ ਨੇ ਵਿਦਿਆਰਥਣਾਂ ਨੂੰ ਭਾਰਤੀ ਅੰਤਰਿਕਸ਼, ਪਰਮਾਣੁ ਅਤੇ ਰੱਖਿਆ ਪ੍ਰੋਗਰਾਮ ਨਾਲ ਸੰਬੰਧਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਭਾਰਤ ਅਮਰੀਕਾ ਅਤੇ ਰੂਸ ਵਰਗੀਆਂ ਵੱਢੀਆਂ ਤਾਕਤ ਦੇ ਸਾਹਮਣੇ ਖੱੜਾ ਹੈ।  ਭਾਰਤ ਦੇ ਕੋਲ ਆਪਣਾ ਅੰਤਰਿਕਸ਼ ਮਿਸ਼ਨ ਹੈ ਜਿਸ ਨਾਲ ਆਮ ਜਨਤਾ ਨੂੰ ਲਾਭਾਨਵਿਤ ਕੀਤਾ ਜਾ ਸਕਦਾ ਹੈ। ਭਾਰਤ ਨੇ ਆਪਣੇ ਲਾਂਚ ਵਿਹਿਕਲਸ ਜਿਵੇਂ ਐਸਐਲਵੀ, ਪੀਐਸਐਲਵੀ, ਜੀਐਸਐਲਵੀ, ਐਮਕੇ II ਬਣਾਏ ਹਨ। ਉਨ੍ਹਾਂ ਜੀਐਸਐਲਵੀ ਦੀ ਬਣਾਵਟ, ਲਿਕਵਿਡ ਫਿਉਲ ਰਾਕੇਟ, ਸੋਲਿਡ ਫਿਉਲ ਰਾਕੇਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਭਾਰਤ ਚ ਪਰਮਾਣੁ ਸ਼ਕਤੀ ਦੇ ਵਿਕਾਸ ਦੇ ਵਿਸ਼ੇ ਚ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਸਪੇਸ ਨਿਯੂਕਲਿਅਰ ਪ੍ਰੋਗ੍ਰਾਮ ਅਤੇ ਰੱਖਿਆ ਪ੍ਰੋਗਰਾਮਾਂ ਦੇ ਖੇਤਰ ਚ ਵਿਵਸਾਇਕ ਮੌਕੇ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾ ਸਕਦੇ ਹਨ। ਲੰਚ ਦੇ ਬਾਅਦ ਸਮਾਂਤਰ ਰੂਪ ਨਾਲ ਪ੍ਰਯੋਗਸ਼ਾਲਾਵਾਂ ਚ ਵਿਵਹਾਰਿਕ ਰੂਪ ਨਾਲ ਕਾਰਜ ਕੀਤੇ ਗਏ।